Breaking News

ਮਾਮੂਲੀ ਸਮਝਿਆਂ ਜਾਣ ਵਾਲਾ ਹਰਾ ਧਨੀਆਂ ਵੀ ਇਹਨਾਂ ਬਿਮਾਰੀਆਂ ਨੂੰ ਕਰ ਸਕਦਾ ਹੈ ਜੜੋਂ ਖਤਮ

ਧਨੀਏ ਦੀ ਵਰਤੋਂ ਅੱਜ ਤੋਂ ਨਹੀਂ ਬਲਕਿ ਸਦੀਆਂ ਤੋਂ ਕੀਤੀ ਜਾ ਰਹੀ ਹੈ। ਧਨੀਆ ਜਿੱਥੇ ਭੋਜਨ ਨੂੰ ਸਜਾਉਣ ਦੇ ਕੰਮ ਆਉਂਦਾ ਹੈ, ਉੱਥੇ ਇਸ ਨਾਲ ਸਿਹਤ ਸਬੰਧੀ ਕੁੱਝ ਫਾਇਦੇ ਵੀ ਹੁੰਦੇ ਹਨ। ਜੇ ਹਰੇ ਧਨੀਏ ਦਾ ਡਰਿੰਕ ਰੋਜ਼ ਪੀਤਾ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਧਨੀਏ ਦਾ ਜੂਸ ਬਣਾਉਣਾ ਅਤੇ ਉਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ।

ਡਰਿੰਕ ਬਣਾਉਣ ਦਾ ਤਰੀਕਾ

ਇਕ ਗਿਲਾਸ ਪਾਣੀ ਓਬਾਲ ਲਓ। ਫਿਰ ਉਸ ਵਿੱਚ ਧਨੀਆ ਕੱਟ ਕੇ ਮਿਲਾਓ। ਧਨੀਏ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਪੋਣੀ ਨਾਲ ਛਾਣ ਲਓ। ਫਿਰ ਇਸ ਵਿੱਚ ਨਿਬੂੰ ਰਸ ਅਤੇ ਨਮਕ ਮਿਲਾਓ। ਇਸ ਡਰਿੰਕ ਨੂੰ ਰੋਜ਼ ਪੀਓ।

ਹੋਣ ਵਾਲੇ ਫਾਇਦੇ

ਇਸ ਡਰਿੰਕ ਨੂੰ ਪੀਣ ਨਾਲ ਸਰੀਰ ਵਿਚਲੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ ਅਤੇ ਕਿਡਨੀ ਸਮੱਸਿਆ ਦੂਰ ਹੁੰਦੀ ਹੈ।

ਇਸ ਵਿੱਚ ਕੈਲੋਰੀ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ਵਿੱਚ ਜਮਾਂ ਵਾਧੂ ਚਰਬੀ ਖਤਮ ਹੁੰਦੀ ਹੈ ਅਤੇ ਮੋਟਾਪਾ ਦੂਰ ਹੂੰਦਾ ਹੈ।

ਇਸ ਡਰਿੰਕ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਦਿਲ ਸਬੰਧੀ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਸਹਾਈ ਹੈ।

ਇਸ ਵਿੱਚ ਕਾਰਬੋਹਾਈਡ੍ਰੇਟਸ ਵੀ ਵੱਧ ਮਾਤਰਾ ਵਿੱਚ ਹੁੰਦਾ ਹੈ, ਜੋ ਡੱਲ ਸਕਿਨ ਨੂੰ ਠੀਕ ਕਰਨ ਵਿੱਚ ਸਹਾਈ ਹੈ।

ਧਨੀਏ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਿਹਰੇ ਦੇ ਦਾਗ-ਧੱਬਿਆਂ ਨੂੰ ਦੂਰ ਕਰਦੇ ਹਨ।

ਇਸ ਦੇ ਇਲਾਵਾ ਧਨੀਏ ਵਿੱਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਅੱਖਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਡਰਿੰਕ ਨੂੰ ਪੀਣ ਨਾਲ ਮੋਤੀਆਬਿੰਦ ਤੋਂ ਬਚਾਅ ਹੁੰਦਾ ਹੈ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …