ਬਹੁਤ ਸਾਰੇ ਲੋਕ ਅੱਖਾਂ ਦੀ ਰੌਸ਼ਨੀ ਦੀ ਸਮੱਸਿਆ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਹਨ ਅਤੇ ਕੁੱਝ ਅਜਿਹਾ ਘਰੇਲੂ ਨੁਸਖਾ ਪੁੱਛਦੇ ਹਨ ਜੋ ਸੱਚ ਵਿਚ ਕਾਰਗਾਰ ਹੋਵੇ |ਇਸ ਪੋਸਟ ਵਿਚ ਜਾਣੋ ਹਜਾਰਾਂ ਲੋਕਾਂ ਉੱਪਰ ਅਜਮਾਇਆ ਉਹ ਪ੍ਰਯੋਗ ਜਿਸਨੂੰ ਵੈਦ ਲੋਕ ਅਜਮਾ ਕੇ ਬਹੁਤ ਲਾਭ ਕਮਾਉਂਦੇ ਹਨ |
ਜਰੂਰੀ ਸਮੱਗਰੀ……………….
ਅੱਖਾਂ ਦੀ ਰੌਸ਼ਨੀ ਵਧਾਉਣ ਦਾ ਇਹ ਪ੍ਰਯੋਗ ਬਹੁਤ ਹੀ ਸਰਲ ਅਤੇ ਸਵਾਦਿਸ਼ਟ ਹੈ |ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਨਿਮਨਲਿਖਿਤ ਤਿੰਨ ਚੀਜਾਂ ਨੂੰ ਲਵੋ |
1. ਕਾਲੀ ਮਿਰਚ 50 ਗ੍ਰਾਮ
2. ਸਾਬਤ ਮਿਸ਼ਰੀ 200 ਗ੍ਰਾਮ
3. ਗਾਂ ਦਾ ਘਿਉ 250 ਗ੍ਰਾਮ
ਨੋਟ : ਅੱਖਾਂ ਦੀ ਰੌਸ਼ਨੀ ਵਧਾਉਣ ਦਾ ਇਹ ਨੁਸਖਾ ਤਿਆਰ ਕਰਦੇ ਸਮੇਂ ਵਿਸ਼ੇਸ਼ ਤੌਰ ਤੇ ਧਿਆਨ ਰੱਖੋ ਕਿ ਗਾਂ ਦਾ ਘਿਉ ਹੀ ਲੈਣਾ ਹੈ ਅਤੇ ਉਹ ਵੀ ਦੇਸੀ ਗਾਂ ਦੇ ਦੁੱਧ ਨਾਲ ਬਣਿਆ ਹੋਣਾ ਚਾਹੀਦਾ ਹੈ |
ਬਣਾਉਣ ਦੀ ਵਿਧੀ…………………………..
ਸਭ ਤੋਂ ਪਹਿਲਾਂ ਕਾਲੀ ਮਿਰਚ ਅਤੇ ਮਿਸ਼ਰੀ ਨੂੰ ਅਲੱਗ-ਅਲੱਗ ਕੁੱਟ ਕੇ ਬਰੀਕ ਚੂਰਨ ਤਿਆਰ ਕਰ ਲਵੋ |ਜੇਕਰ ਦੋਨਾਂ ਨੂੰ ਇਕੱਠਾ ਕੁੱਟੋਗੇ ਤਾਂ ਕਾਲੀ ਮਿਰਚ ਬਰੀਕ ਚੂਰਨ ਨਹੀਂ ਹੋ ਪਵੇਗੀ |ਇਸ ਲਈ ਅਲੱਗ-ਅਲੱਗ ਕੁੱਟ ਕੇ ਹੀ ਬਰੀਕ ਚੂਰਨ ਤੁਹਾਨੂੰ ਪ੍ਰਾਪਤ ਹੋਵੇਗਾ |ਜਦ ਇਹ ਦੋਨੋਂ ਬਰੀਕ ਚੂਰਨ ਬਣ ਜਾਣ ਤਾਂ ਦੋਨਾਂ ਨੂੰ ਇਕੱਠਾ ਮਿਕਸ ਕਰ ਲਵੋ |
ਉਸਦੇ ਬਾਅਦ ਗਾਂ ਦੇ ਘਿਉ ਨੂੰ ਇੱਕ ਬਰਤਨ ਵਿਚ ਇੰਨਾਂ ਗਰਮ ਕਰੋ ਕਿ ਉਹ ਪੂਰੀ ਤਰਾਂ ਪਿਘਲ ਜਾਵੇ ,ਧਿਆਨ ਰੱਖੋ ਕਿ ਬਹੁਤ ਤੇਜ ਗਰਮ ਨਹੀਂ ਕਰਨਾ ਹੈ |ਬਸ ਜਦ ਪੂਰਾ ਪਿਘਲ ਜਾਵੇ ਤਾਂ ਬਰਤਨ ਨੂੰ ਅੱਗ ਤੋਂ ਨੀਚੇ ਉਤਾਰ ਕੇ ਉਸ ਵਿਚ ਉਪਰੋਕਤ ਕਾਲੀ ਮਿਰਚ ਅਤੇ ਮਿਸ਼ਰੀ ਦੇ ਚੂਰਨ ਨੂੰ ਮਿਲਾ ਕੇ ਚੰਗੀ ਤਰਾਂ ਨਾਲ ਇੱਕ ਸਾਫ਼ ਕੱਚ ਦੇ ਬਰਤਨ ਵਿਚ ਭਰ ਕੇ ਰੱਖ ਦਵੋ |ਅੱਖਾਂ ਦੀ ਰੌਸ਼ਨੀ ਵਧਾਉਣ ਵਾਲਾ ਇਹ ਪ੍ਰਭਾਵਕਾਰੀ ਨੁਸਖਾ ਤਿਆਰ ਹੈ |
ਸੇਵਨ ਕਰਨ ਦੀ ਵਿਧੀ…………………………
– 12 ਸਾਲ ਤੋਂ ਛੋਟੇ ਬੱਚਿਆਂ ਨੂੰ ਰੋਜ ਅੱਧਾ ਚਮਚ ਸਵੇਰੇ ਅਤੇ ਰਾਤ ਦੇ ਸਮੇਂ ਗਾਂ ਦੁੱਧ ਦੇ ਦੁੱਧ ਦੇ ਨਾਲ ਦਵੋ |
– 12 ਤੋਂ ਵੱਡੇ ਬੱਚਿਆਂ ਨੂੰ ਇੱਕ-ਇੱਕ ਚਮਚ ਦੀ ਮਾਤਰਾ ਵਿਚ ਰੋਜ ਸਵੇਰੇ ਅਤੇ ਰਾਤ ਦੇ ਸਮੇਂ ਗਾਂ ਦੇ ਦੁੱਧ ਦੇ ਨਾਲ ਹੀ ਦਿੱਤਾ ਜਾਣਾ ਚਾਹੀਦਾ ਹੈ |ਇਸ ਨੁਸਖੇ ਦਾ ਇਸਤੇਮਾਲ 8-12 ਮਹੀਨੇ ਤੱਕ ਹੁੰਦਾ ਹੈ |
ਇਸਦੇ ਨਾਲ ਜੇਕਰ ਆਯੁਰਵੈਦਿਕ ਅਸ਼ੁੱਧੀ “ਸਪਤਾਮ੍ਰਤ ਲੋਹ” ਦੀ ਇੱਕ-ਇੱਕ ਗੋਲੀ ਸਵੇਰੇ-ਸ਼ਾਮ ਦਿੱਤੀ ਜਾਵੇ ਤਾਂ ਬਹੁਤ ਹੀ ਲਾਭ ਦਿੰਦੀ ਹੈ | ਅੱਖਾਂ ਦੀ ਰੌਸ਼ਨੀ ਵਧਾਉਣ ਵਾਲੇ ਇਸ ਨੁਸਖੇ ਦੀ ਜਾਣਕਾਰੀ ਤੁਹਾਨੂੰ ਚੰਗੀ ਅਤੇ ਲਾਭਕਾਰੀ ਲੱਗੀ ਹੈ ਤਾਂ ਕਿਰਪਾ ਕਰਕੇ ਲਾਇਕ ਅਤੇ ਸ਼ੇਅਰ ਜਰੂਰ ਕਰੋ |ਤੁਹਾਡੇ ਇੱਕ ਸ਼ੇਅਰ ਨਾਲ ਇਹ ਜਾਣਕਾਰੀ ਕਿਸੇ ਜਰੂਰਤਮੰਦ ਵਿਅਕਤੀ ਤੱਕ ਪਹੁੰਚ ਸਕਦੀ ਹੈ |