ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬੀਆਂ ਦਾ ਬਾਹਰ ਦੇ ਮੁਲਕਾਂ ‘ਚ ਜਾਣਾ ਹਮੇਸ਼ਾਂ ਇਕ ਸੁਫਨਾ ਹੁੰਦਾ ਪਰ ਅਕਸਰ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਉਦੀਆਂ ਰਹਿੰਦੀਆਂ ਹਨ ਜਿਸ ‘ਚ ਬਾਹਰ ਵੱਸਦੇ ਪੰਜਾਬੀਆਂ ‘ਚੋਂ ਕਿਸੇ ਨਾ ਕਿਸੇ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ। ਅਜਿਹੀ ਹੀ ਘਟਨਾਂ ਸਾਹਮਣੇ ਆਈ ਹੈ ਕੈਨੇਡਾ ਦੇ ਸ਼ਹਿਰ ਸਰੀ ਦੀ ਜਿੱਥੇ ਪੁਲਿਸ ਨੂੰ ਦੋ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਮਿਲਿਆਂ ਹਨ।
ਮ੍ਰਿਤਕਾਂ ਦੀ ਪਛਾਣ 16 ਸਾਲਾ ਜਸਕਰਨ ਸਿੰਘ ਝੁੱਟੀ ਅਤੇ 17 ਸਾਲਾ ਜਸਕਰਨ ਸਿੰਘ ਭੰਗਲ ਵਜੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇਕ ਹੀ ਸਕੂਲ ‘ਚ ਪੜ੍ਹਦੇ ਸਨ। ਉਹਨਾਂ ਦੀਆਂ ਲਾਸ਼ਾਂ ਸੋਮਵਾਰ ਰਾਤ ਨੂੰ 10.30 ਵਜੇ ਤੋਂ ਬਾਅਦ ਸਾਊਥ ਸਰੀ ਦੇ ਕੈਂਪਬੈੱਲ ਹਾਈਟਸ ਦੇ ਨੇੜੇ ਮਿਲੀਆਂ। ਲਾਸ਼ਾਂ 192 ਸਟਰੀਟ ਅਕੇ 40ਵੇਂ ਅਵੈਨਿਊ ਦੀਆਂ ਸੜਕਾਂ ‘ਤੇ ਪਈਆਂ ਸਨ। ਜਿਸ ਗੱਲ ਦੀ ਜਾਣਕਾਰੀ ਕੈਨੇਡਾ ਦੀ ਇਨਟੇਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦਿੱਤੀ।
ਜਦੋਂ ਵਾਰਦਾਤ ਵਾਲੀ ਥਾਂ ਪੁਲਿਸ ਵੱਲੋਂ ਛਾਣਬੀਣ ਕੀਤੀ ਗਈ ਤਾਂ ਉਹਨਾਂ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ। ਪੁਲਿਸ ਅਨੁਸਾਰ 4 ਜੂਨ ਨੂੰ ਸਰੀ ਦੇ 184 ਸਟਰੀਟ ਅਥੇ 29 ਏ ਅਵੈਨਿਊ ‘ਚ ਰਾਤ 10.45 ਵਜੇ ਪਹਿਲੀ ਵਾਰਦਾਤ ਵਾਪਰੀ ਤੇ ਦੂਸਰੀ ਥੋੜੀ ਦੇਰ ਬਾਅਦ ਲਗਭਗ 11 ਵਦੇ ਵਾਪਰੀ ਅਤੇ ਇਹ 177 ਸਟਰੀਟ ਅਤੇ 93ਵੇਂ ਅਵੈਨਿਊ ‘ਤੇ ਵਾਪਰੀ। ……ਪੁਲਿਸ ਨੇ ਮਾਮਲਾ ‘ਚ ਆਪਣੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ।
ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ