Breaking News

ਇਸ਼ਕ ‘ਚ ਅੰਨ੍ਹੀ ਹੋਈ ਭਾਬੀ ਨੇ ਦਿਓਰ ਨੂੰ ਬਲਾਤਕਾਰ ਲੲੀ ਸਾਲਾ ਬੱਚੀ ਦਿੱਤੀ ..

ਜਲੰਧਰ— ਇਥੋਂ ਦੇ ਮਹਿਤਪੁਰ ਪਿੰਡ ‘ਚ ਇਕ ਦਿਓਰ-ਭਾਬੀ ਸਮੇਤ ਮਾਂ ਨੇ ਮਿਲ ਕੇ ਇਨਸਾਨੀਅਤ ਨੂੰ ਕੁਝ ਇਸ ਤਰ੍ਹਾਂ ਸ਼ਰਮਸਾਰ ਕੀਤਾ ਕਿ ਸੁਣ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣ। 12 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ 23 ਸਾਲ ਦੇ ਰਮਨ ਰਾਜ ਨੇ ਮਾਂ ਅਤੇ ਆਪਣੀ ਭਾਬੀ ਨਾਲ ਮਿਲ ਕੇ ਸਾਜਿਸ਼ ਦੇ ਤਹਿਤ ਉਸ ਨਾਲ ਬਲਾਤਕਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨਾਲ ਜਦੋਂ ਇਸ ਨੇ ਬਲਾਤਕਾਰ ਕੀਤਾ ਤਾਂ ਲੜਕੀ ਵੱਲੋਂ ਚੀਕਾਂ ਮਾਰਨ ‘ਤੇ ਉਸ ਦੇ ਮੂੰਹ ‘ਚ ਰੁਮਾਲ ਪਾ ਦਿੱਤਾ ਗਿਆ ਤਾਂਕਿ ਉਸ ਦੀਆਂ ਚੀਕਾਂ ਦੀ ਆਵਾਜ਼ ਕਿਸੇ ਨੂੰ ਸੁਣ ਨਾ ਸਕੇ। ਇਸ ਘਟਨਾ ਨੂੰ ਅੰਜਾਮ ਮੰਗਲਵਾਰ ਨੂੰ ਦਿੱਤਾ ਗਿਆ। ਉਦੋਂ ਤੋਂ ਹੀ ਤਿੰਨੋਂ ਦੋਸ਼ੀ ਫਰਾਰ ਚੱਲ ਰਹੇ ਸਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਚੌਕੀ ਪੰਡੋਰੀ ਖੁਰਸ਼ੈਦਪੁਰ ਦੀ ਪੁਲਸ ਨੇ ਦੋਸ਼ੀ ਰਮਨ ਰਾਜ, ਉਸ ਦੀ ਭਾਬੀ ਸੋਨੀਆ ਪਤਨੀ ਬੂਟਾ ਰਾਮ ਅਤੇ ਮਾਂ ਵਿਦਿਆ ਦੇਵੀ ਨੂੰ ਪਰਜੀਆਂ ਰੋਡ ਤੋਂ ਗ੍ਰਿਫਤਾਰ ਕਰ ਲਿਆ ਹੈ। ਤਿੰਨਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੋਨੀਆ ਅਤੇ ਰਮਨ ‘ਚ ਨਾਜਾਇਜ਼ ਸੰਬੰਧ ਵੀ ਸਨ। ਪੁਲਸ ਜਾਂਚ ‘ਚ ਪਤਾ ਲੱਗਾ ਹੈ ਕਿ ਰਮਨ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਉਹ ਸੋਨੀਆ ਦੇ ਘਰ ‘ਚ ਹੀ ਆਪਣੀ ਮਾਂ ਵਿਦਿਆ ਦੇਵੀ ਦੇ ਨਾਲ ਕਾਫੀ ਦੇਰ ਤੋਂ ਰਹਿ ਰਿਹਾ ਹੈ। ਰਮਨ ਨੇ ਕਬੂਲ ਕੀਤਾ ਹੈ ਕਿ ਬੱਚੀ ਉਸ ਦੇ ਘਰ ਦੇ ਕੋਲ ਰਹਿੰਦੀ ਸੀ। ਉਸ ‘ਤੇ ਉਸ ਦੀ ਕਾਫੀ ਦੇਰ ਤੋਂ ਨਜ਼ਰ ਸੀ। ਕਈ ਵਾਰ ਉਸ ਨੇ ਬਹਾਨੇ ਨਾਲ ਲੜਕੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕਾ ਨਾ ਮਿਲਿਆ। ਇਸ ਲਈ ਉਸ ਨੇ ਆਪਣੀ ਭਾਬੀ ਸੋਨੀਆ ਨੂੰ ਇਸ ਬਾਰੇ ਦੱਸਿਆ। ਮੰਗਲਵਾਰ ਦੀ ਦੁਪਹਿਰ ਨੂੰ ਪਲਾਨ ਦੇ ਮੁਤਾਬਕ ਬੱਚੀ ਆਪਣੀ ਬੇਟੀ ਦੇ ਨਾਲ ਖੇਡਣ ਲਈ ਬੁਲਾਇਆ। ਸੋਨੀਆ ਦੇ ਬੁਲਾਉਣ ਤੋਂ ਪਹਿਲਾਂ ਉਹ ਘਰ ‘ਚ ਹੀ ਸੀ। ਸੋਨੀਆ ਬੱਚੀ ਨੂੰ ਅੰਦਰ ਬੁਲਾ ਕੇ ਖੁਦ ਬਹਾਨਾ ਬਣਾ ਕੇ ਕਿਤੇ ਚਲੀ ਗਈ। ਉਸ ਤੋਂ ਬਾਅਦ ਰਮਨ ਨੇ ਬੱਚੀ ਦੇ ਨਾਲ ਸੋਨੀਆ ਦੇ ਕਮਰੇ ‘ਚ ਜ਼ਬਰਦਸਤੀ ਕੀਤੀ। ਉਸੇ ਸਮੇਂ ਉਸ ਦੀ ਮਾਂ ਵਿਦਿਆ ਦੇਵੀ ਵੀ ਦੂਜੇ ਕਮਰੇ ‘ਚ ਸੀ। ਬੱਚੀ ਵੱਲੋਂ ਰੌਲਾ ਪਾਉਣ ‘ਤੇ ਉਸ ਦੇ ਮੂੰਹ ‘ਚ ਰੁਮਾਲ ਪਾ ਦਿੱਤਾ ਗਿਆ ਤਾਂਕਿ ਕਿਸੇ ਨੂੰ ਉਸ ਦੀਆਂ ਚੀਕਾਂ ਦੀ ਆਵਾਜ਼ ਨਾ ਸੁਣ ਸਕੇ।

ਸੋਨੀਆ ਨੇ ਦੱਸਿਆ ਕਿ ਉਸ ਨੇ ਇਹ ਸਭ ਪਿਆਰ ‘ਚ ਅੰਨ੍ਹੀ ਹੋ ਕੇ ਕੀਤਾ ਹੈ। ਰਮਨ ਉਸ ਦੀ ਮਾਸੀ-ਸੱਸ ਦਾ ਮੁੰਡਾ ਹੈ ਅਤੇ ਰਿਸ਼ਤੇ ‘ਚ ਉਸ ਦਾ ਦਿਓਰ ਲੱਗਦਾ ਹੈ। ਰਮਨ ਅਤੇ ਵਿਦਿਆ ਕਾਫੀ ਦੇਰ ਤੋਂ ਉਸ ਦੇ ਘਰ ‘ਚ ਰਹਿ ਰਹੇ ਹਨ। ਵਿਦਿਆ ਨੇ ਦੱਸਿਆ ਕਿ ਉਸ ਨੇ ਬੇਟੇ ਦਾ ਸਾਥ ਇਸ ਲਈ ਦਿੱਤਾ ਕਿਉਂਕਿ ਉਹ ਕੁਆਰਾ ਹੈ। ਚੌਕੀ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਤਿੰਨਾਂ ਨੇ ਆਪਣੇ ਦੋਸ਼ ਨੂੰ ਕਬੂਲ ਕੀਤਾ ਹੈ। ਤਿੰਨਾਂ ਨੂੰ ਵੀਰਵਾਰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
6ਵੀਂ ਜਮਾਤ ‘ਚ ਪੜ੍ਹਦੇ ਭਰਾ ਨੇ ਦੱਸੀ ਭੈਣ ਦੀ ਦਰਦਭਰੀ ਦਾਸਤਾਨ..
ਲੜਕੀ ਦੇ 6ਵੀਂ ਕਲਾਸ ‘ਚ ਪੜ੍ਹਦੇ ਭਰਾ ਨੇ ਦੱਸਿਆ ਕਿ ਜਦੋਂ ਸੋਨੀਆ ਨੇ ਉਸ ਦੀ ਭੈਣ ਨੂੰ ਬੁਲਾਇਆ ਸੀ ਤਾਂ ਉਹ ਵੀ ਉਸ ਦੇ ਨਾਲ ਹੀ ਸੀ। ਸੋਨੀਆ ਨੇ ਉਸ ਦੀ ਆਪਣੀ ਭੈਣ ਨੂੰ ਆਪਣੇ ਕਮਰੇ ‘ਚ ਜਾਣ ਲਈ ਕਿਹਾ, ਜਿੱਥੇ ਰਮਨ ਪਹਿਲਾਂ ਤੋਂ ਹੀ ਮੌਜੂਦ ਸੀ। ਉਹ ਬਾਹਰ ਆਪਣੀ ਛੋਟੀ ਭੈਣ ਨਾਲ ਖੇਡਦਾ ਰਿਹਾ ਅਤੇ ਰਮਨ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਉਸ ਨੇ ਆਪਣੀ ਭੈਣ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤਾਂ ਉਸ ਦੇ ਦਰਵਾਜ਼ੇ ‘ਤੇ ਹੱਥ ਮਾਰੇ ਪਰ ਰਮਨ ਨੇ ਦਰਵਾਜ਼ਾ ਨਾ ਖੋਲ੍ਹਿਆ। ਫਿਰ ਉਸ ਨੇ ਡੰਡਿਆਂ ਵਾਰ ਦਰਵਾਜ਼ੇ ‘ਤੇ ਵਾਰ ਕੀਤੇ ਅਤੇ ਰੌਲਾ ਪਾਉਣਾ ਸ਼ੁਰੂ ਕੀਤਾ। ਫਿਰ ਵੀ ਰਮਨ ਵੱਲੋਂ ਦਰਵਾਜ਼ਾ ਨਾ ਖੋਲ੍ਹਣ ‘ਤੇ ਉਸ ਨੇ ਇੱਟਾਂ ਮਾਰੀਆਂ। ਇਸ ਤੋਂ ਬਾਅਦ ਰਮਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਖੂਨ ਨਾਲ ਲਥਪਥ ਭੈਣ ਰੋ ਰਹੀ ਸੀ। ਇਸ ਦੌਰਾਨ ਪਹਿਲਾਂ ਤਾਂ ਰਮਨ ਨੇ ਉਸ ਨੂੰ ਥੱਪੜ ਮਾਰਿਆ ਅਤੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਕੁਝ ਵੀ ਦੱਸਿਆ ਕਿ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਫਿਰ ਰਮਨ ਅਤੇ ਵਿਦਿਆ ਭੈਣ ਦੇ ਕੱਪੜੇ ਬਦਲ ਕੇ ਉਸ ਨੂੰ ਘਰ ਛੱਡ ਆਏ।

About admin

Check Also

ਖੰਘਣ ਤੇ ਟੁੱਟ ਜਾਂਦੀਆਂ ਨੇ ਹੱਡੀਆਂ, 300 ਫਰੈਕਚਰ, ਨੈਸ਼ਨਲ ਤੈਰਾਕੀ ਚ ਜਿੱਤੇ 20 ਮੈਡਲ

ਉਦੇਪੁਰ: ਸਵਾ ਫੁੱਟ ਦਾ 19 ਸਾਲ ਦਾ ਤੈਰਾਕ ਮੋਈਨ ਜੁਨੈਦੀ ਤੇਜੀ ਨਾਲ ਚੱਲ ਨਹੀਂ ਸਕਦਾ। …