ਅੱਜ ਅਸੀਂ ਤੁਹਾਨੂੰ ਗੁੜਹਲ ਦੇ ਫੁੱਲ ਨਾਲ ਹੋਣ ਵਾਲੇ ਲਗਭਗ 13 ਫਾਇਦਿਆਂ ਬਾਰੇ ਦੱਸਾਂਗੇ |ਗੁੜਹਲ ਨਾਲ ਹੋਣ ਵਾਲੇ 13 ਫਾਇਦੇ ਜਿਵੇਂ ਕੋਲੇਸਟਰੋਲ ਅਤੇ ਬਲੱਡ ਪ੍ਰੈਸ਼ਰ ਤੋਂ ਲੈ ਕੇ ਸ਼ੂਗਰ ,ਕਿਡਨੀ ਅਤੇ ਡਿਪਰੇਸ਼ਨ ,ਦਿਲ ਅਤੇ ਦਿਮਾਗ ਨੂੰ ਸ਼ਕਤੀ ,ਮੂੰਹ ਦੇ ਛਾਲੇ ,ਵਾਲਾਂ ਦੀਆਂ ਜੜਾਂ ਮਜਬੂਤ ,ਸਰਦੀ ਅਤੇ ਖਾਂਸੀ ,ਵਾਲਾਂ ਦਾ ਝੜਨਾ ,ਵਾਲਾਂ ਦੀ ਗ੍ਰੋਥ ਅਤੇ ਸ਼ਾਈਨਿੰਗ ਵਾਲਾਂ ਦੇ ਲਈ ,ਬੁਖ਼ਾਰ ਲਈ ,ਸੋਜ ,ਖਾਰਸ਼ ਅਤੇ ਜਲਣ ਲਈ ,ਫੋੜੇ ਅਤੇ ਫਿੰਸੀਆਂ ਲਈ ,ਅਨੀਮਿਆਂ ਦੀ ਸਮੱਸਿਆ ਆਦਿ ਇਹ ਫੁੱਲ ਆਯੁਰਵੇਦ ਵਿਚ ਪ੍ਰਕਿਰਤਿਕ ਦਾ ਵਰਦਾਨ ਹੈ |
ਭਾਰਤ ਵਿਚ ਗੁੜਹਲ ਦਾ ਪੌਦਾ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਜਦ ਤਕ ਤੁਸੀਂ ਇਸਦੇ ਉਪਯੋਗ ਦੀ ਜਾਣਕਾਰੀ ਤੋਂ ਅਨਜਾਣ ਹੋ ਤਦ ਤੱਕ ਫੁੱਲਾਂ ਦਾ ਪੌਦਾ ਸਮਝ ਕੇ ਹੀ ਲੋਕ ਇਸਦਾ ਉਪਯੋਗ ਕਰਦੇ ਹਨ |ਗੁੜਹਲ ਦਾ ਫੁੱਲ ਜਿੰਨਾਂ ਦੇਖਣ ਵਿਚ ਸੁੰਦਰ ਹੈ ਇਹ ਉਹਨਾਂ ਹੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਤੇ ਆਯੁਰਵੇਦ ਦੇ ਅਨੁਸਾਰ ਵੀ ਇਸਦੇ ਫੁੱਲ ਬਹੁਤ ਉਪਯੋਗੀ ਹੁੰਦੇ ਹਨ |
ਗੁੜਹਲ ਦੋ ਪ੍ਰਕਾਰ ਦਾ ਹੁੰਦਾ ਹੈ |ਸਫ਼ੈਦ ਗੁੜਹਲ ਦੀਆਂ ਜੜਾਂ ਨੂੰ ਪਿਸ ਕੇ ਕਈ ਤਰਾਂ ਦੀਆਂ ਦਵਾਈਆਂ ਦਾ ਨਿਰਮਾਣ ਹੁੰਦਾ ਹੈ ਜਿਵੇਂ ਕਈ ਤਰਾਂ ਦੇ ਬਿਊਟੀ ਪ੍ਰੋਡਕਟ ਬਣਾਉਣ ਅਤੇ ਇੱਥੋਂ ਤੱਕ ਕਿ ਬਿਊਟੀ ਟ੍ਰੀਟਮੈਂਟ ਵਿਚ ਗੁੜਹਲ ਦੇ ਫੁੱਲਾਂ ਦਾ ਉਪਯੋਗ ਕੀਤਾ ਜਾਂਦਾ ਹੈ |ਜੇਕਰ ਤੁਸੀਂ ਸਟਰੇਸ ਅਤੇ ਪਲਯੂਸ਼ਨ ਦੇ ਕਾਰਨ ਘੱਟ ਉਮਰ ਵਿਚ ਝੜਦੇ ਵਾਲਾਂ ਦੀ ਸਮੱਸਿਆ ਤੋਂ ਅਤੇ ਫਿੰਸੀਆਂ ਅਤੇ ਮੌਕਿਆਂ ਦੀ ਸਮੱਸਿਆ ਦੀ ਇਹਨਾਂ ਦੋਨਾਂ ਤੋਂ ਹੀ ਪਰੇਸ਼ਾਨ ਹੋ ਇਹ ਫੁੱਲ ਦੋਨਾਂ ਵਿਚ ਹੀ ਬਹੁਤ ਕਾਰਗਾਰ ਹੈ ਤਾਂ ਆਓ ਜਾਣਦੇ ਹਾਂ ਕਿ ਕਿਸ ਤਰਾਂ ਗੁੜਹਲ ਦੇ ਫੁੱਲ ਦਾ ਇਸਤੇਮਾਲ ਕੀਤਾ ਜਾਂਦਾ ਹੈ |
ਗੁੜਹਲ ਦੇ 13 ਅਦਭੁਤ ਫਾਇਦੇ…………
1. ਕੋਲੇਸਟਰੋਲ ਅਤੇ ਬਲੱਡ ਪ੍ਰੈਸ਼ਰ – ਗੁੜਹਲ ਦੇ ਪੱਤਿਆਂ ਨਾਲ ਬਣੀ ਚਾਹ ਕੋਲੇਸਟਰੋਲ ਵਿਚ ਕਾਫੀ ਲਾਭਦਾਇਕ ਹੈ ਇਸ ਵਿਚ ਪਾਏ ਜਾਣ ਵਾਲੇ ਤੱਤ ਆਰਟਰੀ ਵਿਚ ਪਲੈਕ ਨੂੰ ਜੰਮਨ ਤੋਂ ਰੋਕਦੇ ਹਨ ਜਿਸ ਨਾਲ ਕੋਲੇਸਟਰੋਲ ਦਾ ਸਤਰ ਘੱਟ ਹੁੰਦਾ ਹੈ |ਗੁੜਹਲ ਦੇ ਪੱਤਿਆਂ ਵਿਚ ਐਂਟੀ-ਆੱਕਸੀਡੈਂਟ ਪਾਇਆ ਜਾਂਦਾ ਹੈਜੋ ਕੋਲੇਸਟਰੋਲ ਨੂੰ ਘੱਟ ਕਰਨ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ |ਇਸ ਲਈ ਇਸਦੇ ਫੁੱਲਾਂ ਨੂੰ ਗਰਮ ਪਾਣੀ ਵਿਚ ਉਬਾਲ ਕੇ ਪੀਣਾ ਬਹੁਤ ਫਾਇਦੇਮੰਦ ਹੈ |
2. ਸ਼ੂਗਰ – ਸ਼ੂਗਰ ਦੇ ਲਈ ਤੁਸੀਂ ਨਿਯਮਿਤ ਇਸਦੇ 20-25 ਪੱਤਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਵੋ ਇਹ ਤੁਹਾਡੇ ਸ਼ੂਗਰ ਦਾ ਸ਼ਰਤੀਆਂ ਇਲਾਜ ਹੈ |ਇਸਦਾ ਪੌਦਾ ਨਰਸਰੀ ਵਿਚੋਂ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਤੁਸੀਂ ਇਸਨੂੰ ਘਰ ਵਿਚ ਲਗਾ ਸਕਦੇ ਹੋ |
3. ਕਿਡਨੀ ਅਤੇ ਡਿਪਰੇਸ਼ਨ – ਜੇਕਰ ਤੁਹਾਨੂੰ ਕਿਡਨੀ ਦੀ ਸਮੱਸਿਆ ਹੈ ਤਾਂ ਤੁਸੀਂ ਗੁੜਹਲ ਦੇ ਪੱਤਿਆਂ ਦੀ ਚਾਹ ਬਣਾ ਕੇ ਸੇਵਨ ਕਰੋ ਅਤੇ ਇਹ ਚਾਹ ਡਿਪਰੇਸ਼ਨ ਵਿਚ ਵੀ ਬਹੁਤ ਲਾਭਦਾਇਕ ਹੈ |
4. ਦਿਲ ਅਤੇ ਦਿਮਾਗ ਨੂੰ ਸ਼ਕਤੀ – ਗੁੜਹਲ ਦਾ ਸ਼ਰਬਤ ਦਿਲ ਅਤੇ ਦਿਮਾਗ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਇਹ ਤੁਹਾਡੀ ਮੈਮਰੀ ਪਾਵਰ ਨੂੰ ਵਧਾਉਂਦਾ ਹੈ ਜੋ ਲੋਕ ਵੱਧਦੀ ਉਮਰ ਨਾਲ ਮੈਮਰੀ ਲਾੱਸ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਜਦ ਘੱਟ ਉਮਰ ਵਿਚ ਤੁਹਾਡੀ ਯਾਦਦਾਸ਼ਤ ਘੱਟ ਹੋਣ ਲੱਗੇ ਤਾਂ ਗੁੜਹਲ ਇਸ ਸਮੱਸਿਆ ਨੂੰ ਵੀ ਦੂਰ ਕਰਨ ਵਿਚ ਬਹੁਤ ਹੀ ਕਾਰਗਾਰ ਹੈ |ਗੁੜਹਲ ਦੇ 10 ਪੱਤੇ ਅਤੇ 10 ਫੁੱਲ ਲਵੋ ਅਤੇ ਫਿਰ ਇਹਨਾਂ ਨੂੰ ਸੁਕਾ ਕੇ ਇਹਨਾਂ ਦਾ ਪਾਊਡਰ ਬਣਾ ਲਵੋ ਅਤੇ ਫਿਰ ਇਸਨੂੰ ਕਿਸੇ ਵਧੀਆ ਡੱਬੇ ਵਿਚ ਬੰਦ ਕਰਕੇ ਰੱਖ ਦਵੋ ਅਤੇ ਦਿਨ ਵਿਚ ਦੋ ਵਾਰ ਇਸ ਪਾਊਡਰ ਨੂੰ ਦੁੱਧ ਨਾਲ ਖਾਣ ਨਾਲ ਤੁਹਾਡੀ ਮੈਮਰੀ ਪਾਵਰ ਵਿਚ ਬਹੁਤ ਵਾਧਾ ਆਵੇਗਾ |
5. ਮੂੰਹ ਵਿਚ ਛਾਲੇ – ਜੇਕਰ ਤੁਹਾਡੇ ਮੂੰਹ ਵਿਚ ਛਾਲੇ ਹੋ ਗਏ ਹਨ ਤਾਂ ਤੁਸੀਂ ਗੁੜਹਲ ਦੇ ਪੱਤਿਆਂ ਨੂੰ ਚਬਾਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ |
6. ਵਾਲਾਂ ਦੀਆਂ ਜੜਾਂ ਮਜਬੂਤ – ਮੈਥੀ-ਦਾਣਾ ,ਗੁੜਹਲ ਅਤੇ ਬੇਰ ਦੇ ਪੱਤਿਆਂ ਨੂੰ ਪੀਸ ਕੇ ਪੇਸਟ ਬਣਾ ਲਵੋ ਅਤੇ ਤੁਸੀਂ 15 ਮਿੰਟਾਂ ਤੱਕ ਇਸ ਪੇਸਟ ਨੂੰ ਵਾਲਾਂ ਵਿਚ ਲਗਾਓ |ਇਸ ਨਾਲ ਤੁਹਾਡੇ ਵਾਲਾਂ ਦੀਆਂ ਜੜਾਂ ਮਜਬੂਤ ਅਤੇ ਵਾਲ ਸਵਸਥ ਰਹਿਣਗੇ |
7. ਸਰਦੀ ਅਤੇ ਖਾਂਸੀ – ਗੁੜਹਲ ਵਿਚ ਬਹੁਤ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਜਦ ਚਾਹ ਜਾਂ ਹੋਰ ਰੂਪਾਂ ਨਾਲ ਇਸਦਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਸਰਦੀ ਅਤੇ ਖਾਂਸੀ ਲਈ ਕਾਫੀ ਫਾਇਦੇਮੰਦ ਹੁੰਦਾ ਹੈ |ਇਸ ਨਾਲ ਤੁਹਾਨੂੰ ਸਰਦੀ ਤੋਂ ਜਲਦੀ ਰਾਹਤ ਮਿਲੇਗੀ |
8. ਵਾਲਾਂ ਦਾ ਝੜਨਾ ,ਵਾਲਾਂ ਦੀ ਗ੍ਰੋਥ ਅਤੇ ਸ਼ਾਈਨਿੰਗ ਵਾਲਾਂ ਦੇ ਲਈ – ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਹਰ ਕੋਈ ਪਰੇਸ਼ਾਨ ਹੈ |ਗੁੜਹਲ ਦੇ ਫੁੱਲ ਇਸ ਸਮੱਸਿਆ ਨੂੰ ਦੂਰ ਕਰਨ ਵਿਚ ਬਹੁਤ ਹੀ ਕਾਰਗਾਰ ਹਨ ਇਹ ਨਾ ਸਿਰਫ ਵਾਲਾਂ ਦਾ ਝੜਨਾ ਰੋਕਦੇ ਹਨ ਬਲਕਿ ਇਸਦੇ ਇਸਤੇਮਾਲ ਨਾਲ ਵਾਲਾਂ ਵਿਚ ਅਲੱਗ ਜਿਹੀ ਸ਼ਾਇਨ ਨਜਰ ਆਉਣ ਲੱਗਦੀ ਹੈ |ਗੁੜਹਲ ਦੇ 6-8 ਪੱਤੇ ਲੈ ਕੇ ਚੰਗੀ ਤਰਾਂ ਪੀਸ ਲਵੋ ਇਸਨੂੰ ਸਿਰ ਅਤੇ ਖੋਪੜੀ ਵਿਚ ਚੰਗੀ ਤਰਾਂ ਲਗਾਓ ਤਿੰਨ ਘੰਟੇ ਰੱਖਣ ਤੋਂ ਬਾਅਦ ਗੁਨਗੁਨੇ ਪਾਣੀ ਨਾਲ ਧੋ ਲਵੋ ਇਹ ਖੋਪੜੀ ਨੂੰ ਪੋਸ਼ਣ ਦੇਣ ਦੇ ਨਾਲ ਹੀ ਵਾਲਾਂ ਦੀ ਗ੍ਰੋਥ ਵਿਚ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ |
9. ਬੁਖਾਰ ਅਤੇ ਪਰਦਰ – ਇਹ ਬੁਖਾਰ ਅਤੇ ਪਰਦਰ ਵਿਚ ਵੀ ਲਾਭਕਾਰੀ ਹੁੰਦਾ ਹੈ |ਇਸਦੀ ਸ਼ਰਬਤ ਨੂੰ ਬਣਾਉਣ ਲਈ ਗੁੜਹਲ ਦੇ 100 ਫੁੱਲ ਲੈ ਕੇ ਇਸਨੂੰ ਕੱਚ ਦੇ ਬਰਤਨ ਵਿਚ ਰੱਖ ਲਵੋ ਅਤੇ ਇਸ ਵਿਚ 20 ਨਿੰਬੂਆਂ ਦਾ ਰਸ ਮਿਲਾ ਕੇ ਢੱਕ ਦਵੋ |ਰਾਤ ਭਰ ਰੱਖਣ ਤੋਂ ਬਾਅਦ ਸਵੇਰੇ ਇਸਨੂੰ ਹੱਥ ਨਾਲ ਮਸਲ ਕੇ ਕੱਪੜੇ ਨਾਲ ਇਸ ਰਸ ਨੂੰ ਛਾਂਣ ਲਵੋ |ਇਸ ਵਿਚ 80 ਗ੍ਰਾਮ ਮਿਸ਼ਰੀ ਅਤੇ 20 ਗ੍ਰਾਮ ਗੁੱਲੇ ਗਾਜਬਣ ਦਾ ਅਰਕ ,20 ਗ੍ਰਾਮ ਅਨਾਰ ਦਾ ਰਸ ,ਅਤੇ 20 ਗ੍ਰਾਮ ਸੰਤਰੇ ਦਾ ਰਸ ਮਿਲਾ ਕੇ ਥੋੜੀ ਅੱਗ ਉੱਪਰ ਪਕਾ ਲਵੋ |
10. ਸੋਜ ,ਖਾਰਸ਼ ,ਅਤੇ ਜਲਣ – ਗੁੜਹਲ ਦਾ ਫੁੱਲ ਸੋਜ ਦੇ ਨਾਲ-ਨਾਲ ਖਾਰਸ਼ ਅਤੇ ਜਲਣ ਜਿਹੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਵਾਉਂਦਾ ਹੈ |ਗੁੜਹਲ ਦੇ ਫੁੱਲ ਦੇ ਪੱਤਿਆਂ ਨੂੰ ਮਿਕਸੀ ਵਿਚ ਚੰਗੀ ਤਰਾਂ ਪੀਸ ਲਵੋ |ਸੋਜ ਅਤੇ ਜਲਣ ਵਾਲੇ ਹਿੱਸੇ ਉੱਪਰ ਲਗਾਓ ਕੁੱਝ ਹੀ ਮਿੰਟਾਂ ਵਿਚ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ |
11. ਫਿੰਸੀਆਂ ਅਤੇ ਮੌਕੇ – ਜੇਕਰ ਤੁਸੀਂ ਫਿੰਸੀਆਂ ਅਤੇ ਮੌਕਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਗੁੜਹਲ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਚੰਗੀ ਤਰਾਂ ਪੀਸ ਲਵੋ ਅਤੇ ਇਸ ਵਿਚ ਸ਼ਹਿਦ ਮਿਲਾ ਕੇ ਫਿੰਸੀਆਂ ਉੱਪਰ ਲਗਾਓ |
12. ਅਨੀਮੀਆ ਦੀ ਸਮੱਸਿਆ ਅਤੇ ਸਟੇਮਿਨਾ ਵਧਾਏ – ਔਰਤਾਂ ਨੂੰ ਅਕਸਰ ਆਇਰਨ ਦੀ ਕਮੀ ਨਾਲ ਅਨੀਮੀਆਂ ਦੀ ਸਮੱਸਿਆ ਹੋ ਜਾਂਦੀ ਹੈ ਪਰ ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਜਾਂਦੇ ਹੋਣਗੇ ਕਿ ਗੁੜਹਲ ਦੇ ਫੁੱਲਾਂ ਨਾਲ ਵੀ ਅਨੀਮੀਏ ਦਾ ਇਲਾਜ ਸੰਭਵ ਹੈ |ਤੁਸੀਂ 40-50 ਗੁੜਹਲ ਦੀਆਂ ਕਲੀਆਂ ਨੂੰ ਸੁਕਾ ਕੇ ਚੰਗੀ ਤਰਾਂ ਪੀਸ ਕੇ ਉਸਨੂੰ ਕਿਸੇ ਡੱਬੇ ਵਿਚ ਬੰਦ ਕਰ ਦਵੋ ਅਰੇ ਰੋਜਾਨਾ ਸਵੇਰੇ-ਸ਼ਾਮ ਇਕ ਕੱਪ ਦੁੱਧ ਦੇ ਨਾਲ ਇਹ ਪਾਊਡਰ ਲਵੋ ਸਿਰਫ ਇਕ ਮਹੀਨੇ ਵੀਹ ਹੀ ਤੁਹਾਡੀ ਅਨੀਮੀਆ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਇਸ ਨਾਲ ਸਟੇਮਿਨਾ ਵੀ ਵਧਦਾ ਹੈ |
13. ਪਾਚਣ ਸ਼ਕਤੀ – ਲਾਰ ਵਿਚ ਵਾਧਾ ਅਤੇ ਪਾਚਣ ਸ਼ਕਤੀ ਨੂੰ ਬਣਾਉਣ ਅਤੇ ਮੂੰਹ ਦੇ ਛਾਲਿਆਂ ਦੇ ਲਈ ਗੁੜਹਲ ਦੇ 3-4 ਪੱਤਿਆਂ ਨੂੰ ਚਬਾਉਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਬਹੁਤ ਲਾਭ ਹੋਵੇਗਾ |