ਦੋਸਤੋ ਜਦੋਂ ਵੀ ਅਸੀਂ ਕਿਤੇ ਘਰ ਤੋਂ ਬਾਹਰ ਜਾਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ ਤਾਂ ਅਸੀਂ ਠਹਿਰਨ ਲਈ ਅਕਸਰ ਹੋਟਲ ਵਿੱਚ ਰਹਿੰਦੇ ਹਾਂ । ਜੇਕਰ ਕਦੇ ਤੁਸੀਂ ਕਿਸੇ ਚੰਗੇ ਹੋਟਲ ਵਿੱਚ ਗਏ ਹੋ ਜਾਂ ਕਿਸੇ ਵਧੀਆ ਹੋਟਲ ਵਿੱਚ ਠਹਿਰੇ ਹੋ ਤਾਂ ਤੁਸੀਂ ਇੱਕ ਗੱਲ ਜ਼ਰੂਰ ਦੇਖੀ ਹੋਵੇਗੀ ਕਿ ਅਕਸਰ ਹੀ ਹੋਟਲਾਂ ਦੇ ਬੈੱਡਰੂਮ ਵਿੱਚ ਬੈੱਡ ਉੱਪਰ ਵਿਛਾਈਆਂ ਜਾਣ ਵਾਲੀਆਂ ਚਾਦਰਾਂ ਸਫੈਦ ਹੁੰਦੀਆਂ ਹਨ ।
ਨਿੱਕੇ ਮੋਟੇ ਹੋਟਲਾਂ ਵਿੱਚ ਸ਼ਾਇਦ ਇਹ ਚੀਜ਼ ਨਾ ਦੇਖਣ ਨੂੰ ਮਿਲੇ ਪਰ ਜੇਕਰ ਤੁਸੀਂ ਕਿਸੇ ਚੰਗੇ ਹੋਟਲ ਵਿੱਚ ਜਾਓਗੇ ਤਾਂ ਤੁਹਾਨੂੰ ਉੱਥੇ ਅਕਸਰ ਹੀ ਹੋਟਲ ਦੇ ਰੂਪ ਵਿੱਚ ਵਿਛਾਈ ਹੋਈ ਚਾਦਰ ਸਫੈਦ ਰੰਗ ਦੀ ਹੀ ਦਿਸੇਗੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਹਰ ਇੱਕ ਹੋਟਲ ਵਿੱਚ ਬੈੱਡ ਉੱਪਰ ਵਿਛਾਈ ਜਾਣ ਵਾਲੀ ਇਹ ਚਾਦਰ ਸਫ਼ੈਦ ਹੀ ਕਿਉਂ ਹੁੰਦੀ ਹੈ । ਜੇਕਰ ਤੁਹਾਨੂੰ ਨਹੀਂ ਪਤਾ ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਕੁਝ ਖਾਸ ਵਜ੍ਹਾ ਕੀ ਹੈ । ਅਤੇ ਕਿਹੜੇ ਕਿਹੜੇ ਉਹ ਕਾਰਨ ਹਨ ਜਿਨ੍ਹਾਂ ਕਰਕੇ ਵੱਡੇ ਵੱਡੇ ਹੋਟਲਾਂ ਵਿੱਚ ਵਿਛਾਈਆਂ ਜਾਣ ਵਾਲੀਆਂ ਚਾਦਰਾਂ ਸਫ਼ੈਦ ਹੀ ਕਿਉਂ ਹੁੰਦੀਆਂ ਹਨ ।
ਪਹਿਲਾਂ ਕਾਰਨ
ਹੋਟਲਾਂ ਵਿੱਚ ਚਾਦਰਾਂ ਸਫ਼ੈਦ ਹੋਣ ਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਸਫੈਦ ਰੰਗ ਕਾਫੀ ਸਾਫ ਅਤੇ ਸਵੱਛ ਨਜ਼ਰ ਆਉਂਦਾ ਹੈ । ਸਫੈਦ ਰੰਗ ਨੂੰ ਦੇਖਦੇ ਹੀ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਅਤੇ ਇੱਕ ਤਰ੍ਹਾਂ ਨਾਲ ਸਾਫ ਸੁਥਰੇ ਆਲੇ ਦੁਆਲੇ ਦਾ ਅਨੁਭਵ ਹੁੰਦਾ ਹੈ । ਇਸ ਤੋਂ ਇਲਾਵਾ ਸਫੈਦ ਰੰਗ ਉੱਪਰ ਲੱਗੇ ਕਿਸੇ ਦਾਗ ਨੂੰ ਦੇਖਣਾ ਵੀ ਬਹੁਤ ਅਸਾਨ ਹੁੰਦਾ ਹੈ ਜਿਸ ਕਾਰਨ ਹੋਟਲ ਵਾਲਿਆਂ ਨੂੰ ਇਨ੍ਹਾਂ ਦਾਗਾਂ ਨੂੰ ਹਟਾਉਣ ਵਿਚ ਆਸਾਨੀ ਹੁੰਦੀ ਹੈ ਅਤੇ ਦਾਗ ਦੀ ਪਹਿਚਾਣ ਜਲਦੀ ਹੋ ਜਾਂਦੀ ਹੈ ।
ਦੂਸਰਾ ਕਾਰਨ
ਇਸ ਦੇ ਪਿੱਛੇ ਇੱਕ ਮਨੋਵਿਗਿਆਨਕ ਕਾਰਨ ਵੀ ਹੈ ਕਿਉਂਕਿ ਮਨੋ ਵਿਗਿਆਨਕਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਸਫੈਦ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਉਸੇ ਤਰ੍ਹਾਂ ਇਹ ਮਨ ਨੂੰ ਸਕੂਨ ਵੀ ਦਿੰਦਾ । ਇਸ ਕਰਕੇ ਜਿਵੇਂ ਸਫ਼ੈਦ ਰੰਗ ਸਫਾਈ ਅਤੇ ਸਵੱਛਤਾ ਨੂੰ ਦਰਸਾਉਂਦਾ ਹੈ ਉਸ ਦੇ ਨਾਲ ਨਾਲ ਹੀ ਹੋਟਲ ਵਿੱਚ ਠਹਿਰਨ ਵਾਲੇ ਮੁਸਾਫ਼ਰਾਂ ਨੂੰ ਇੱਕ ਚੰਗਾ ਅਨੁਭਵ ਵੀ ਦਿੰਦਾ ਹੈ ।
ਤੀਸਰਾ ਕਾਰਨ
ਤੀਸਰਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਸਫੈਦ ਰੰਗ ਦੇ ਕੱਪੜਿਆਂ ਨੂੰ ਧੋਣਾ ਆਸਾਨ ਹੁੰਦਾ ਹੈ । ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਰੰਗਦਾਰ ਕੱਪੜੇ ਇੱਕ ਸਾਥ ਧੋਂਦੇ ਹਾਂ ਤਾਂ ਉਨ੍ਹਾਂ ਕੱਪੜਿਆਂ ਦਾ ਰੰਗ ਉਤਰ ਕੇ ਦੂਜੇ ਕੱਪੜਿਆਂ ਨੂੰ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ । ਪਰੰਤੂ ਸਫ਼ੈਦ ਰੰਗ ਦੀਆਂ ਇਨ੍ਹਾਂ ਚਾਦਰਾਂ ਨੂੰ ਹੋਟਲ ਵਾਲਿਆਂ ਨੂੰ ਧੋਣਾ ਆਸਾਨ ਹੁੰਦਾ ਹੈ ਅਤੇ ਉਹ ਇੱਕੋ ਵਾਰ ਹੀ ਇਨ੍ਹਾਂ ਚਾਦਰਾਂ ਨੂੰ ਇਕੱਠੇ ਹੋ ਸਕਦੇ ਹਨ । ਇੱਕੋ ਹੀ ਰੰਗ ਦੀਆਂ ਸਫ਼ੈਦ ਚਾਦਰਾਂ ਹੋਣ ਕਾਰਨ ਇਨ੍ਹਾਂ ਉੱਪਰ ਕਿਸੇ ਹੋਰ ਕੱਪੜੇ ਦਾ ਰੰਗ ਉਤਰ ਕੇ ਲੱਗਣ ਦਾ ਕੋਈ ਖਤਰਾ ਨਹੀਂ ਹੁੰਦਾ ।
ਚੌਥਾ ਕਾਰਨ
ਚੌਥਾ ਕਾਰਨ ਇਹ ਵੀ ਹੈ ਕਿ ਕੁਝ ਲੋਕਾਂ ਨੂੰ ਰੰਗ ਬਰੰਗੇ ਅਤੇ ਭੜਕੀਲੇ ਰੰਗ ਪਸੰਦ ਨਹੀਂ ਆਉਂਦੇ । ਸੋ ਜੇਕਰ ਹੋਟਲ ਦੇ ਕਮਰੇ ਦੇ ਬੈੱਡ ਉੱਪਰ ਰੰਗ ਬਿਰੰਗੀ ਕੋਈ ਚਾਦਰ ਵਿਛਾਈ ਜਾਏਗੀ ਤਾਂ ਹੋ ਸਕਦਾ ਹੈ ਉਹ ਮੁਸਾਫ਼ਿਰਾਂ ਨੂੰ ਪਸੰਦ ਨਾ ਆਏ ਅਤੇ ਉਨ੍ਹਾਂ ਨੂੰ ਲਈ
ਓਨੀ ਆਰਾਮਦਾਇਕ ਨਾ ਰਹੇ । ਇਸ ਤੋਂ ਇਲਾਵਾ ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਪ੍ਰਿੰਟ ਵਾਲੀਆਂ ਰੰਗਦਾਰ ਚਾਦਰਾਂ ਦੇ ਮੁਕਾਬਲੇ ਸਫੈਦ ਚਾਦਰ ਉੱਪਰ ਜ਼ਿਆਦਾ ਆਰਾਮਦਾਇਕ ਅਤੇ ਗੂੜ੍ਹੀ ਨੀਂਦ ਆਉਂਦੀ ਹੈ ਇਸ ਨਾਲ ਨੀਂਦ ਵੀ ਨਹੀਂ ਟੁੱਟਦੀ ।
ਪੰਜਵਾਂ ਕਾਰਨ
ਪੰਜਵਾਂ ਕਾਰਨ ਇਹ ਵੀ ਹੈ ਕਿ ਅਜਿਹਾ ਕਰਨ ਨਾਲ ਹੋਟਲ ਵਿਚ ਆਉਣ ਵਾਲੇ ਮੁਸਾਫ਼ਰਾਂ ਦੇ ਮਨ ਨੂੰ ਸੰਤੁਸ਼ਟੀ ਵੀ ਮਿਲਦੀ ਹੈ । ਇਹ ਸੰਤੁਸ਼ਟੀ ਇਸ ਤਰ੍ਹਾਂ ਮਿਲਦੀ ਹੈ ਕਿ ਜਦੋਂ ਵੀ ਉਹ ਹੋਟਲ ਦੇ ਕਮਰੇ ਵਿਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਫੈਦ ਚਮਕਦਾਰ ਸਾਫ ਸੁਥਰੀ ਚਾਦਰ ਦੇਖਦਿਆਂ ਹੀ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਇਸ ਹੋਟਲ ਦਾ ਕਮਰਾ ਕਿੰਨਾ ਸਾਫ ਸੁਥਰਾ ਹੈ । ਕਿਉਂਕਿ ਰੰਗਦਾਰ ਚਾਦਰ ਨੂੰ ਦੇਖ ਕੇ ਸ਼ਾਇਦ ਉਨ੍ਹਾਂ ਦੇ ਮਨ ਵਿੱਚ ਇਹ ਵੀ ਰਹੇ ਕਿ ਪਤਾ ਨਹੀਂ ਇੱਥੇ ਸਫ਼ਾਈ ਕੀਤੀ ਗਈ ਹੈ ਜਾਂ ਨਹੀਂ ਪਰੰਤੂ ਜੇਕਰ ਉਹ ਰੰਗਦਾਰ ਚਾਦਰ ਦੀ ਬਜਾਏ ਸਫੈਦ ਚਮਕਦਾਰ ਚਾਦਰ ਬੈੱਡ ਉੱਪਰ ਦੇਖਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਆਏਗੀ ਕਿ ਵਾਹ ਕਿੰਨਾ ਸਾਫ ਸੁਥਰਾ ਕਮਰਾ ਹੈ ।
ਛੇਵਾਂ ਕਾਰਨ
ਛੇਵਾਂ ਵੱਡਾ ਕਾਰਨ ਇਹ ਵੀ ਹੈ ਕਿ ਹੋਟਲ ਮੈਨੇਜਮੈਂਟ ਵੱਲੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਹੋਟਲ ਦੇ ਕਮਰੇ ਵਿੱਚ ਮੁਹੱਈਆ ਕਰਵਾਉਣ ਵਾਲੀਆਂ ਚੀਜ਼ਾਂ ਦਾ ਰੰਗ ਲਗਪਗ ਇੱਕੋ ਹੀ ਹੋਵੇ । ਉਦਾਹਰਨ ਦੇ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਕਿ ਫੱਟੇ ਹੋਟਲਾਂ ਵਿੱਚ ਜ਼ਿਆਦਾਤਰ ਚਾਦਰ ਤੋਂ ਲੈ ਕੇ ਵਾਸ਼ਰੂਮ ਵਿੱਚ ਵਰਤੇ ਜਾਣ ਵਾਲੇ ਟਾਵਲ ਆਦਿ ਵੀ ਸਫੈਦ ਰੰਗ ਦੇ ਹੀ ਹੁੰਦੇ ਹਨ । ਸੋ ਰੰਗਦਾਰ ਅਤੇ ਪ੍ਰਿੰਟਿਡ ਚਾਦਰਾਂ ਅਤੇ ਟਾਵਲ ਦੀ ਬਜਾਏ ਸਫੈਦ ਰੰਗ ਦੇ ਟਾਵਲ ਅਤੇ ਚਾਦਰਾਂ ਆਸਾਨੀ ਨਾਲ ਮੁਹੱਈਆ ਹੋ ਜਾਂਦੇ ਹਨ।
ਸੱਤਵਾਂ ਕਾਰਨ
ਸਫ਼ੈਦ ਚਾਦਰਾਂ ਅਤੇ ਟਾਵਲ ਆਦਿ ਨੂੰ ਰੱਖ ਰਖਾਅ ਵਿੱਚ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੀ । ਭਾਵ ਕਿ ਇਨ੍ਹਾਂ ਸਾਰੀਆਂ ਚਾਦਰਾਂ ਨੂੰ ਇੱਕੋ ਜਗ੍ਹਾ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ ਅਤੇ ਇਨ੍ਹਾਂ ਦੀ ਅਦਲਾ ਬਦਲੀ ਹੋਣ ਤੇ ਵੀ ਕੋਈ ਮੁਸ਼ਕਿਲ ਸਾਹਮਣੇ ਨਹੀਂ ਆਉਂਦੀ। ਇਹ ਵੀ ਇੱਕ ਵੱਡਾ ਕਾਰਨ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਰੰਗ ਸਫੈਦ ਹੁੰਦਾ ਹੈ ।
ਅੱਠਵਾਂ ਅਤੇ ਆਖਰੀ ਕਾਰਨ
ਇਨ੍ਹਾਂ ਸਾਰੇ ਕਾਰਨਾਂ ਤੋਂ ਇਲਾਵਾ ਇਕ ਕਾਰਨ ਇਹ ਵੀ ਹੈ ਕਿ ਅਕਸਰ ਲੋਕ ਆਪਣੇ ਘਰਾਂ ਵਿੱਚ ਪ੍ਰਿੰਟੇਡ ਬੈੱਡ ਸੀਟ ਹੀ ਵਰਤਦੇ ਹਨ । ਪ੍ਰੰਤੂ ਜਦੋਂ ਉਹ ਹੋਟਲ ਵਿੱਚ ਜਾਂਦੇ ਹਨ ਤਾਂ ਵ੍ਹਾਈਟ ਬੈੱਡਸ਼ੀਟ ਦੇ ਨਾਲ ਇੱਕ ਅਜੀਬ ਤਰ੍ਹਾਂ ਦੀ ਚਮਕ ਦੇਖ ਕੇ ਉਨ੍ਹਾਂ ਨੂੰ ਇੱਕ ਵੱਖਰੇ ਪਨ ਅਤੇ ਲਗਜ਼ਰੀ ਪਲਾਂ ਦਾ ਅਹਿਸਾਸ ਹੁੰਦਾ ਹੈ । ਉਨ੍ਹਾਂ ਨੂੰ ਆਪਣੇ ਘਰੇਲੂ ਬੈੱਡਰੂਮ ਨਾਲੋਂ ਕੁਝ ਵੱਖਰਾ ਅਤੇ ਹਾਈ ਪ੍ਰੋਫਾਈਲ ਬੈਡਰੂਮ ਦੇਖਣ ਨੂੰ ਮਿਲਦਾ ਹੈ ਜੋ ਕਿ ਅਕਸਰ ਹੀ ਮੁਸਾਫਿਰਾਂ ਨੂੰ ਆਕਰਸ਼ਿਤ ਕਰਦਾ ਹੈ ।
ਸੋ ਇਹੀ ਕੁੱਝ ਮੁੱਖ ਕਾਰਨ ਸਨ ਜਿਨ੍ਹਾਂ ਕਰਕੇ ਹੋਟਲਾਂ ਵਿੱਚ ਵਰਤੀ ਜਾਣ ਵਾਲੀ ਬੈੱਡਸ਼ੀਟ ਅਤੇ ਤੌਲੀਏ ਆਦਿ ਸਭ ਸਫੈਦ ਰੰਗਾਂ ਦੇ ਹੁੰਦੇ ਹਨ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਅਤੇ ਤੁਹਾਨੂੰ ਇਸ ਵਿੱਚ ਕੁਝ ਅਜਿਹੀਆਂ ਗੱਲਾਂ ਦਾ ਵੀ ਪਤਾ ਲੱਗਿਆ ਹੋਵੇਗਾ ਜੋ ਕਿ ਸ਼ਾਇਦ ਤੁਸੀਂ ਪਹਿਲਾਂ ਨਾ ਜਾਣਦੇ ਹੋਵੋ ।
Check Also
ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ
ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …