ਖੂਨ ਸੰਚਾਰ ਪ੍ਰਣਾਲੀ ਅੰਗਾਂ ਦਾ ਉਹ ਸਮੁੱਚ ਹੈ ਜੋ ਸਰੀਰ ਦੀਆਂ ਕੋਸ਼ਿਕਾਵਾਂ ਦੇ ਵਿੱਚ ਪੋਸ਼ਕ ਤੱਤਾਂ ਦਾ ਪ੍ਰਵਾਹ ਕਰਦਾ ਹੈ। ਇਸ ਨਾਲ ਰੋਗਾਂ ਤੋਂ ਸਰੀਰ ਦੀ ਰੱਖਿਆ ਹੁੰਦੀ ਹੈ ਅਤੇ ਸਰੀਰ ਦਾ ਤਾਪ ਅਤੇ pH ਸਥਿਰ ਬਣਿਆ ਰਹਿੰਦਾ ਹੈ। ਅਮੀਨੋ ਅਮਲ, ਇਲੈਕਟਰੋਲਾਈਟਸ, ਆਕਸੀਜਨ, ਕਾਰਬਨ ਡਾਈਆਕਸਾਈਡ, ਹਾਰਮੋਨ, ਰਕਤ ਕੋਸ਼ਿਕਾਵਾਂ ਅਤੇ ਨਾਇਟਰੋਜਨ ਦੇ ਵਾਧੂ ਉਤਪਾਦ ਆਦਿ ਸੰਚਾਰ ਪ੍ਰਣਾਲੀ ਦੁਆਰਾ ਪ੍ਰਵਾਹ ਕੀਤੇ ਜਾਂਦੇ ਹਨ। ਕੇਵਲ ਰਕਤ-ਡ ਨੈੱਟਵਰਕ ਨੂੰ ਹੀ ਕੁੱਝ ਲੋਕ ਵਾਹਿਕਾ ਤੰਤਰ ਮੰਨਦੇ ਹਨ ਜਦੋਂ ਕਿ ਹੋਰ ਲੋਕ ਲਸੀਕਾ ਤੰਤਰ ਨੂੰ ਵੀ ਇਸ ਵਿੱਚ ਸਮਿੱਲਤ ਕਰਦੇ ਹਨ।
ਸਿਹਤਮੰਦ ਰਹਿਣ ਲਈ ਸਰੀਰ ‘ਚ ਬਲੱਡ ਸਰਕੁਲੇਸ਼ਨ ਮਤਲੱਬ ਖੂਨ ਦੇ ਸੰਚਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਬਲੱਡ ਸਰਕੁਲੇਸ਼ਨ ਖਰਾਬ ਹੋਣ ‘ਤੇ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਇਸ ਨਾਲ ਕਈ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਤਕ ਖੂਨ ਦਾ ਸੰਚਾਰ ਠੀਕ ਨਾ ਹੋਣ ‘ਤੇ ਹਾਰਟ ਅਟੈਕ ਵੀ ਹੋ ਸਕਦਾ ਹੈ। ਇਸ ਲਈ ਸਰੀਰ ਦੀਆਂ ਕੋਸ਼ੀਕਾਵਾਂ ‘ਚ ਖੂਨ ਦੇ ਸੰਚਾਰ ਦਾ ਠੀਕ ਹੋਣਾ ਬਹੁਤ ਹੀ ਜ਼ਰੂਰੀ ਹੈ। ਆਪਣੀ ਡਾਈਟ ‘ਚ ਕੁੱਝ ਚੀਜ਼ਾਂ ਨੂੰ ਸ਼ਾਮਲ ਕਰਕੇ ਤੁਸੀਂ ਖੂਨ ਦੇ ਸੰਚਾਰ ਨੂੰ ਬਿਹਤਰ ਬਣਾ ਸਕਦੇ ਹੋ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਖੂਨ ਦਾ ਸੰਚਾਰ ਖਰਾਬ ਹੋਣ ਦੇ ਕਾਰਨ
ਹਾਈ ਬਲੱਡ ਪ੍ਰੈਸ਼ਰ, ਲੋਅ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਹਾਈ ਕੋਲੈਸਟ੍ਰੋਲ, ਖਰਾਬ ਡਾਈਟ, ਸਿਗਰਟਨੋਸ਼ੀ, ਡਾਇਬਟੀਜ਼ ।
ਖੂਨ ਦੇ ਸੰਚਾਰ ਨੂੰ ਠੀਕ ਰੱਖਣ ਵਾਲੀਆਂ ਚੀਜ਼ਾਂ
ਐੱਪਲ ਸਾਈਡਰ ਸਿਰਕਾ — ਕੱਪ ਗਰਮ ਪਾਣੀ ‘ਚ 1 ਚੱਮਚ ਸਿਰਕਾ ਪਾ ਕੇ ਉਸ ਨੂੰ ਭੋਜਨ ਦੇ ਬਾਅਦ ਪੀਓ। ਰੋਜ਼ਾਨਾ ਇਸ ਦੀ ਵਰਤੋਂ ਖੂਨ ਦੇ ਸੰਚਾਰ ਨੂੰ ਠੀਕ ਰੱਖਦੀ ਹੈ।
ਲਸਣ — ਰੋਜ਼ਾਨਾ ਸਵੇਰੇ ਖਾਲੀ ਪੇਟ 2 ਲਸਣ ਚਬਾਉਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਡਾਇਬਿਟੀਜ਼ ਅਤੇ ਦਿਲ ਦੇ ਰੋਗਾਂ ਨੂੰ ਦੂਰ ਕਰਦਾ ਹੈ।
ਨਾਰੀਅਲ ਦਾ ਤੇਲ — ਭੋਜਨ ‘ਚ ਨਾਰੀਅਲ ਤੇਲ ਦੀ ਵਰਤੋਂ ਕਰੋ। ਇਸ ਨਾਲ ਖੂਨ ਦਾ ਪ੍ਰਵਾਹ ਠੀਕ ਰਹਿਣ ਦੇ ਨਾਲ-ਨਾਲ ਗਠੀਆ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਰੋਜ਼ ਨਾਰੀਅਲ ਤੇਲ ਦੀ ਵਰਤੋਂ ਸਿਹਤ ਲਈ ਚੰਗੀ ਹੁੰਦੀ ਹੈ।
ਗਰੀਨ ਟੀ — ਦਿਨ ‘ਚ 3-4 ਕੱਪ ਗਰੀਨ ਟੀ ਪੀਣ ਨਾਲ ਰੁਕਿਆਂ ਹੋਇਆ ਬਲੱਡ ਫਲੋ ਠੀਕ ਹੋ ਜਾਂਦਾ ਹੈ। ਇਸ ‘ਚ 1 ਚੱਮਚ ਹਨੀ ਟੀ ਪਾ ਕੇ ਪੀਣ ਨਾਲ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
ਡਾਰਕ ਚਾਕਲੇਟ — ਐਂਟੀ ਆਕਸੀਡੈਂਟ ਗੁਣ ਵਾਲੀ ਡਾਰਕ ਚਾਕਲੇਟ ਦੀ ਵਰਤੋਂ ਬਲੱਡ ਫਲੋ, ਲੋਅ ਬਲੱਡ ਪ੍ਰੈਸ਼ਰ ਕੰਟਰੋਲ, ਦਿਲ ਦੇ ਰੋਗ ਦੂਰ ਕਰਨ ਅਤੇ ਬ੍ਰੇਨ ਫੰਕਸ਼ਨ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੀ ਹੈ। ਰੋਜ਼ 1 ਡਾਰਕ ਚਾਕਲੇਟ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।