ਜੜੀ-ਬੂਟੀਆਂ ਭਾਰਤ ਵਿਚ ਪਰੰਪਰਾਗਤ ਰੂਪ ਨਾਲ ਔਸ਼ੁੱਧੀ ਦੇ ਰੂਪ ਵਿਚ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ |ਆਧੁਨਿਕ ਯੁੱਗ ਵਿਚ ਇਸ ਪਰੰਪਰਾ ਵਿਚ ਬਹੁਤ ਬਦਲਾਵ ਆਇਆ ਹੈ |ਧਰਮ ਗ੍ਰੰਥਾਂ ਜਿਵੇਂ ਚਰਕ ਸਾਹਿਤਾ ,ਸ਼ੁਸ਼ਤ ਸਾਹਿਤਾ ਜਿਵੇਂ ਗ੍ਰੰਥਾਂ ਵਿਚ ਜੜੀ-ਬੂਟੀਆਂ ਦੇ ਬਾਰੇ ਵਿਸਤਾਰ ਰੂਪ ਨਾਲ ਵਰਣਨ ਕੀਤਾ ਗਿਆ ਹੈ | ਜੜੀ-ਬੂਟੀਆਂ ਦਾ ਸਹੀ ਪ੍ਰਕਾਰ ਨਾਲ ਉਪਯੋਗ ਕਰਕੇ ਮਾਨਸਿਕ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ ਜੋ ਅੱਜ ਦੇ ਭੌਤਿਕ ਯੁੱਗ ਵਿਚ ਬਹੁਤ ਲਾਭਕਾਰੀ ਹੈ |
1. ਦਾਲਚੀਨੀ………………………………..
ਦਾਲਚੀਨੀ ਦਾ ਉਪਯੋਗ ਅਸੀਂ ਮਸਾਲੇ ਦੇ ਰੂਪ ਵਿਚ ਕਰਦੇ ਹਾਂ ਪਰ ਇਹ ਇੱਕ ਅਜਿਹੀ ਜੜੀ-ਬੂਟੀ ਵੀ ਹੈ ਜਿਸਨੂੰ ਰੋਜ-ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚੁੱਟਕੀ ਦਾਲਚੀਨੀ ਦੇ ਪਾਊਡਰ ਨੂੰ ਸ਼ਹਿਦ ਨਾਲ ਮਿਲਾ ਕੇ ਇਸਦਾ ਸੇਵਨ ਕਰੋ ਤਾਂ ਮਾਨਸਿਕ ਤਣਾਵ ਤੋਂ ਰਾਹਤ ਮਿਲਦੀ ਹੈ ਅਤੇ ਦਿਮਾਗ ਚੰਗੀ ਤਰਾਂ ਕੰਮ ਕਰਨ ਲੱਗ ਜਾਂਦਾ ਹੈ |
2. ਹਲਦੀ…………………………..
ਹਲਦੀ ਜੋ ਕਿ ਸਾਡੇ ਪੂਰੇ ਭਾਰਤ ਦੇਸ਼ ਦੇ ਹਰ ਘਰ ਵਿਚ ਉਪਯੋਗ ਕੀਤੀ ਜਾਂਦੀ ਹੈ |ਹਲਦੀ ਨਾਲ ਕੈਲਸ਼ੀਅਮ ਵਧਾਉਣ ਅਤੇ ਕੈਂਸਰ ਦੇ ਇਲਾਜ ਵਿਚ ਵੀ ਅਚੂਕ ਔਸ਼ੁੱਧੀ ਹੈ |ਹਲਦੀ ਦਾ ਉਪਯੋਗ ਕਰਨ ਨਾਲ ਦਿਮਾਗ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ |ਕੈਲੀਫ਼ੋਰਨੀਆ ਯੂਨੀਵਰਸਿਟੀ ਵਿਚ ਹਲਦੀ ਉੱਪਰ ਹੋਏ ਸੋਧ ਤੋਂ ਪਤਾ ਚੱਲਿਆ ਕਿ ਹਲਦੀ ਵਿਚ ਕੁਰਕੁਮੀਨ ਨਾਮਕ ਇੱਕ ਰਸਾਇਣ ਪਾਇਆ ਜਾਂਦਾ ਹੈ ਜੋ ਦਿਮਾਗ ਦੀ ਮਰੀਆਂ ਕੋਸ਼ਿਕਾਵਾਂ ਨੂੰ ਸਕਿਰ ਕਰਨ ਵਿਚ ਸਹਾਇਕ ਹੁੰਦਾ ਹੈ |
3. ਸ਼ੰਖ ਪੁਸ਼ਪੀ…………………………………..
ਸ਼ੰਖ ਪੁਸ਼ਪੀ ਔਸ਼ੁੱਧੀ ਦਾ ਸੇਵਨ ਕਰਨ ਨਾਲ ਦਿਮਾਗ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ |ਦਿਮਾਗ ਨੂੰ ਤੇਜ ਕਰਨ ਦੇ ਲਈ ਰੋਜ ਅੱਧਾ ਚਮਚ ਸ਼ੰਖ ਪੁਸ਼ਪੀ ਇੱਕ ਕੱਪ ਗਰਮ ਪਾਣੀ ਵਿਚ ਮਿਲਾ ਕੇ ਪੀਓ |ਸ਼ੰਖ ਪੁਸ਼ਪੀ ਦਿਮਾਗ ਵਿਚ ਖੂਨ ਸੰਚਾਰ ਨੂੰ ਵਧਾਉਂਦੀ ਹੈ ਜਿਸ ਨਾਲ ਸਿੱਖਣ ਅਤੇ ਯਾਦ ਰੱਖ ਦੀ ਸ਼ਕਤੀ ਵੱਧ ਜਾਂਦੀ ਹੈ |
4. ਤੁਲਸੀ…………………………….
ਤੁਲਸੀ ਦਾ ਉਪਯੋਗ ਐੱਟੀ-ਬਾਯੋਟਿਕ ਰੂਪ ਵਿਚ ਕੀਤਾ ਜਾਂਦਾ ਹੈ ਇਹ ਜਾਣੀ-ਮਾਣੀ ਜੜੀ-ਬੂਟੀ ਹੈ |ਤੁਲਸੀ ਵਿਚ ਮੌਜੂਦ ਸ਼ਕਤੀਸ਼ਾਲੀ ਐਂਟੀ-ਆੱਕਸੀਡੈਂਟ ਤੱਤ ਦਿਮਾਗ ਅਤੇ ਦਿਲ ਵਿਚ ਖੂਨ ਦੇ ਪ੍ਰਵਾਹ ਨੂੰ ਬੇਹਤਰ ਕਰਦੇ ਹਨ ਜਿਸ ਨਾਲ ਦਿਮਾਗ ਦੀ ਸ਼ਕਤੀ ਤੇਜ ਹੋ ਜਾਂਦੀ ਹੈ |
5. ਬ੍ਰਹਾਮੀ ਬੂਟੀ………………………….
ਬ੍ਰਹਾਮੀ ਨੂੰ ਇੱਕ ਚਮਚ ਸ਼ਹਿਦ ਅਤੇ ਅੱਧਾ ਬ੍ਰਹਾਮੀ ਨੂੰ ਗਰਮ ਪਾਣੀ ਵਿਚ ਮਿਲਾ ਕੇ ਪੀਣ ਨਾਲ ਦਿਮਾਗ ਤੇਜ ਹੁੰਦਾ ਹੈ |ਅਸ਼ੁੱਧੀਆਂ ਵਿਚ ਸਭ ਤੋਂ ਉੱਤਮ ਹੈ ਬ੍ਰਹਾਮੀ |ਇਸਦੇ ਨਿਯਮਿਤ ਪ੍ਰਯੋਗ ਨਾਲ ਸਰੀਰਕ ਸ਼ਕਤੀ ਅਤੇ ਯਾਦ ਸ਼ਕਤੀ ਵਧਦੀ ਹੈ |