Breaking News

ਪੇਟ ਦੀ ਸੋਜ ਤੇ ਇਨਫੈਕਸ਼ਨ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖ਼ੇ…

Abdominal swelling

ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਪੇਟ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੱਗੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਪੇਟ ਫੁੱਲਣਾ। ਐਸੀਡਿਟੀ ਹੋਣ ਜਾਂ ਜ਼ਿਆਦਾ ਖਾ ਲੈਣ ਦੀ ਵਜ੍ਹਾ ਨਾਲ ਪੇਟ ਵਿੱਚ ਅਫਾਰਾ ਹੋ ਜਾਂਦਾ ਹੈ ਅਤੇ ਪੇਟ ਫੁੱਲ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਖਾਣੇ ਦੇ ਬਾਅਦ ਪੇਟ ਫੁੱਲਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਪਰ ਹਮੇਸ਼ਾ ਪੇਟ ਵਿੱਚ ਇਹ ਸਮੱਸਿਆ ਬਣੀ ਰਹਿੰਦੀ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਸੰਕਤੇ ਮਿਲਦੇ ਹਨ। Abdominal swelling

ਪੇਟ ਵਿੱਚ ਇਨਫੈਕਸ਼ਨ ਹੋਣ ‘ਤੇ ਸੋਜ, ਐਸੀਡਿਟੀ, ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਪੇਟ ਦੀ ਸੋਜ ਅਤੇ ਦਰਦ ਤੋਂ ਆਰਾਮ ਮਿਲੇ ਪਰ ਕੁਝ ਚੀਜ਼ਾਂ ਦੀ ਵਰਤੋਂ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਪੇਟ ਦੀ ਸੋਜ ਵਧਾਉਣ ਅਤੇ ਘੱਟ ਕਰਨ ਵਾਲੇ ਅਜਿਹੀਆਂ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…Abdominal swelling

 

ਸੋਜ ਨੂੰ ਘੱਟ ਕਰਨ ਲਈ ਘਰੇਲੂ ਉਪਾਅ

ਪੇਟ ‘ਚ ਸੋਜ ਦੀ ਸਮੱਸਿਆ ਹੋਣ ‘ਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕਰੋ। ਦਿਨ ‘ਚ 5-6 ਗਲਾਸ ਪਾਣੀ ਪੀਣ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਸੋਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 1 ਕੱਪ ਪਾਣੀ ‘ਚ ਜੌਂ ਉਬਾਲ ਲਓ ਅਤੇ ਉਸ ‘ਚ ਥੋੜ੍ਹਾ ਜਿਹਾ ਨਿੰਬੂ ਪਾ ਕੇ ਦਿਨ ‘ਚ 2 ਵਾਰ ਪੀਓ।

Abdominal swelling

ਜੀਰੇ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਕੇ ਪੀਸ ਲਓ। ਇਸ ਨੂੰ ਪਾਣੀ ਨਾਲ ਲੈਣ ਨਾਲ ਪੇਟ ਦਰਦ ਠੀਕ ਹੋ ਜਾਵੇਗਾ ਅਤੇ ਇਸ ਤੋਂ ਇਲਾਵਾ ਇਸ ਨਾਲ ਐਸੀਡਿਟੀ ਅਤੇ ਸੋਜ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਧਨੀਏ ਦੇ ਰਸ ਨੂੰ ਨਾਰੀਅਲ ਪਾਣੀ ‘ਚ ਮਿਲਾ ਕੇ ਪੀਣ ਨਾਲ ਤੁਹਾਨੂੰ ਜ਼ਿਆਦਾ ਯੂਰਿਨ ਆਵੇਗਾ। ਜਿਸ ਨਾਲ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ। ਗ੍ਰੀਨ ਟੀ ‘ਚ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਤੁਹਾਨੂੰ ਪੇਟ ਦੀ ਸੋਜ ਦੇ ਨਾਲ-ਨਾਲ ਇਨਫੈਕਸ਼ਨ, ਕਬਜ਼ ਅਤੇ ਗੈਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।Abdominal swelling

ਇਨ੍ਹਾਂ ਚੀਜ਼ਾਂ ਦੀ ਨਾ ਕਰੋ ਵਰਤੋ

ਜ਼ਿਆਦਾ ਮਾਤਰਾ ‘ਚ ਨਮਕ ਦੀ ਵਰਤੋਂ ਕਰਨ ਨਾਲ ਪੇਟ ‘ਚ ਇਨਫੈਕਸ਼ਨ ਅਤੇ ਸੋਜ ਹੋ ਜਾਂਦੀ ਹੈ। ਦੋ-ਤਿੰਨ ਡ੍ਰਿੰਕ ਮਿਲਾ ਕੇ ਪੀਣ ਨਾਲ ਸਰੀਰ ਹਾਈਡ੍ਰੇਟੇਡ ਹੋ ਜਾਂਦਾ ਹੈ, ਜਿਸ ਨਾਲ ਪੇਟ ਫੁੱਲਣਾ ਅਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਲੋਕ ਸਾਰਾ ਦਿਨ ਚੂਇੰਗਮ ਚਬਾਉਂਦੇ ਰਹਿੰਦੇ ਹਨ ਪਰ ਹੱਦ ਤੋਂ ਜ਼ਿਆਦਾ ਚੂਇੰਗਮ ਚਬਾਉਣ ਨਾਲ ਮਸੂੜਿਆਂ ‘ਚ ਸੋਜ ਦੇ ਨਾਲ-ਨਾਲ ਪੇਟ ‘ਚ ਸੋਜ ਹੋ ਸਕਦੀ ਹੈ।

Abdominal swelling

ਰੋਜ਼ਾਨਾ ਇਕ ਜਾਂ ਦੋ ਲੌਗ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਲੌਂਗ ਪੇਟ ਅਤੇ ਆਂਤਾਂ ‘ਚ ਹੋਣ ਵਾਲੇ ਛੋਟੇ ਤੋਂ ਛੋਟੇ ਬੈਕਟੀਰੀਆ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਪੇਟ ਦੀ ਇਨਫੈਕਸ਼ਨ ਤੋਂ ਬਚਣ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਦੋ ਜਾਂ ਤਿੰਨ ਲਸਣ ਦੀ ਗੁਲੀਆਂ ਖਾਣੀਆਂ ਚਾਹੀਦੀਆਂ ਹਨ। ਸ਼ਹਿਦ ਸਰੀਰ ਦੀ ਰੋਗਾਂ ਦਾ ਲੜਨ ਦੀ ਸਮਰੱਥਾ ਵਧਾਉਂਦਾ ਹੈ। ਸ਼ੁੱਧ ਸ਼ਹਿਦ ਨੂੰ ਦਾਲਚੀਨੀ ਪਾਊਡਰ ਨਾਲ ਮਿਕਸ ਕਰ ਕੇ ਖਾਣ ਨਾਲ ਪੇਟ ਦੀ ਇਨਫੈਕਸ਼ਨ ਦੂਰ ਹੁੰਦੀ ਹੈ।

Abdominal swelling

ਪੇਟ ਦੇ ਬੈਕਟੀਰੀਆ ਨੂੰ ਮਾਰਨ ਲਈ ਇਕ ਚਮਚ ਹਲਦੀ ਪਾਊਡਰ ‘ਚ 6 ਛੋਟੇ ਚਮਚ ਸ਼ਹਿਦ ਮਿਲਾ ਕੇ ਇਕ ਹਵਾ ਬੰਦ ਜ਼ਾਰ ‘ਚ ਰੱਖ ਦਿਓ। ਇਸ ਨੂੰ ਦਿਨ ‘ਚ ਦੋ ਵਾਰੀ ਅੱਧਾ-ਅੱਧਾ ਚਮਚ ਖਾਓ। ਇਸ ਤਰ੍ਹਾਂ ਤੁਹਾਡੇ ਪੇਟ ਦੀ ਇਨਫੈਕਸ਼ਨ ਦੂਰ ਹੋਵੇਗੀ। ਸਵੇਰੇ ਖਾਲੀ ਪੇਟ ਪਾਣੀ ਨਾਲ ਹਿੰਗ ਖਾਣ ਨਾਲ ਪੇਟ ਦੇ ਕੀੜੇ ਮਰਦੇ ਹਨ। ਕੇਲੇ ‘ਚ ਪੋਟਾਸ਼ੀਅਮ ਅਤੇ ਕੁਦਰਤੀ ਚੀਨੀ ਹੁੰਦੀ ਹੈ, ਜੋ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਪੇਟ ਨੂੰ ਵੀ ਠੀਕ ਰੱਖਦੀ ਹੈ।

Abdominal swelling

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …