ਬਹੁਤ ਸਮਾਂ ਪਹਿਲਾਂ ਟੀ.ਵੀ ਉੱਪਰ ਇਕ Advertisement ਆਉਂਦੀ ਹੁੰਦੀ ਸੀ ਚਿਹਰੇ ਦੀ ਰਾਜਰਾਣੀ ਅਤੇ ਅੱਡੀਆਂ ਦੀ ਮਹਾਂਰਾਣੀ |ਸਾਡੀਆਂ ਫਟੀਆਂ ਅੱਡੀਆਂ ਇਸ ਤਰਾਂ ਹੀ ਕਿਸੇ ਵਕਤ ਵੀ ਸ਼ਰਮਿੰਦਗੀ ਦਾ ਕਾਰਨ ਬਣ ਸਕਦੀਆਂ ਹਨ..
ਅੱਜ ਅਸੀਂ ਤੁਹਾਨੂੰ ਅਜਿਹੀ ਸਮੱਸਿਆ ਲਈ ਇਕ ਅਜਿਹਾ ਜਾਂਚਿਆ ਪਰਖਿਆ ਦੇਸੀ ਨੁਸਖਾ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਉਸਨੂੰ ਇਕ ਵਾਰ ਇਸਤੇਮਾਲ ਕਰ ਲਿਆ ਤਾ ਤੁਹਾਨੂੰ ਆਪਣੀਆਂ ਪੈਰਾਂ ਦੀਆਂ ਅੱਡੀਆਂ ਦੇਖ ਕੇ ਮਾਨ ਅਤੇ ਹੈਰਾਨੀ ਮਹਿਸੂਸ ਹੋਵੇਗੀ ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ……….
ਫਟੀਆਂ ਅੱਡੀਆਂ ਨੂੰ ਸਹੀ ਕਰਨ ਦਾ ਇਲਾਜ………………
ਸਭ ਤੋਂ ਪਹਿਲਾਂ ਇਕ ਬਾਲਟੀ ਵਿਚ 3-4 ਲੀਟਰ ਗੁਨਗੁਨਾ ਗਰਮ ਪਾਣੀ ਪਾਉਣਾ ਹੈ ਅਤੇ ਹੁਣ ਉਸ ਵਿਚ ਅੱਧਾ ਚਮਚ ਸੇਧਾ ਨਕਮ ਘੋਲ ਦਵੋ ਅਤੇ ਇਸ ਪਾਣੀ ਵਿਚ 20 ਮਿੰਟਾਂ ਤੱਕ ਆਪਣੇ ਪੈਰਾਂ ਨੂੰ ਡੁਬੋ ਕੇ ਬੈਠ ਜਾਓ |
ਆਪਣੀਆਂ ਅੱਡੀਆਂ ਨੂੰ ਹਲਕਾ-ਹਲਕਾ ਆਪਸ ਵਿਚ ਰਗੜਦੇ ਰਹੋ ਜਿਸ ਨਾਲ ਤੁਹਾਡੇ ਅੱਡੀਆਂ ਵਿਚ ਫਸੀ ਗੰਦਗੀ ਬਾਹਰ ਨਿਕਲ ਸਕੇ |ਇਸ ਤੋਂ ਬਾਅਦ ਆਪਣੇ ਪੈਰਾਂ ਨੂੰ ਸੂਤੀ ਕੱਪੜੇ ਨਾਲ ਚੰਗੀ ਤਰਾਂ ਸੁਕਾ ਲਵੋ |
ਤਾਜਾ ਤੋੜੇ ਗਏ ਐਲੋਵੈਰਾ(ਕਵਾਰ) ਦਾ ਲਗਪਗ 20 ਗ੍ਰਾਮ ਗੁੱਦਾ ਅਤੇ 2 ਗ੍ਰਾਮ ਹਲਦੀ ਚੂਰਨ ਨੂੰ ਆਪਸ ਵਿਚ ਮਿਕਸ ਕਰਕੇ ਪੇਸਟ ਬਣਾ ਲਵੋ |ਹੁਣ ਇਹ ਪੇਸਟ ਤੁਸੀਂ ਆਪਣੀਆਂ ਫਟੀਆਂ ਅੱਡੀਆਂ ਦੀਆਂ ਤਰੇੜਾਂ ਵਿਚ ਭਰਨਾ ਹੈ |
ਇਸ ਪੇਸਟ ਨੂੰ ਭਰਨ ਤੋਂ ਬਾਅਦ ਰੂੰ ਦਾ ਫੰਬਾ ਬਣਾ ਕੇ ਅੱਡਿਆਂ ਉੱਪਰ ਪੈਕਿੰਗ ਕਰ ਦਵੋ ਅਤੇ ਸੂਤੀ ਮੌਜਾ ਪਹਿਣ ਲਵੋ |ਇਹ ਪ੍ਰਯੋਗ ਰੋਜ ਇਕ ਵਾਰ ਕਰਨ ਨਾਲ ਤੁਹਾਡੀਆਂ ਅੱਡੀਆਂ ਬਿਲਕੁਲ ਠੀਕ ਹੋ ਜਾਣਗੀਆਂ |
ਫਟੀਆਂ ਅੱਡੀਆਂ ਦਾ ਇਹ ਇਲਾਜ ਕਦੋਂ ਤੱਕ ਕਰਨਾ ਹੈ………………
ਇਹ ਪ੍ਰਯੋਗ ਦੋ ਦਿਨਾਂ ਵਿਚ ਹੀ ਤੁਹਾਨੂੰ ਆਪਣਾ ਚੰਗਾ ਪ੍ਰਭਾਵ ਦਿਖਾਉਣ ਲੱਗ ਜਾਵੇਗਾ |ਇਸ ਪ੍ਰਯੋਗ ਨੂੰ ਇਹ ਹਫਤੇ ਤੋਂ ਲੈ ਕੇ 10 ਦਿਨ ਲਗਾਤਾਰ ਕਰਨ ਨਾਲ ਇਹ ਫਟੀਆਂ ਅੱਡੀਆਂ ਦੀਆਂ ਤਰੇੜਾਂ ਕਾਫੀ ਹੱਦ ਤੱਕ ਭਰ ਦਿੰਦਾ ਹੈ |
ਪਰ ਫਿਰ ਇਹ ਪ੍ਰਯੋਗ ਅੱਡੀਆਂ ਦੇ ਪੂਰੀ ਤਰਾਂ ਸਹੀ ਹੋਣ ਤੱਕ ਕੀਤਾ ਜਾ ਸਕਦਾ ਹੈ ਇਸਦਾ ਕੋਈ ਵੀ ਸਾਇਡ ਇਫੈਕਟ ਨਹੀਂ ਹੁੰਦਾ | ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ |