ਤੁਸੀਂ ਆੱਫਿਸ ਵਿਚ ਕੰਮ ਕਰ ਰਹੇ ਹੁੰਨੇ ਹੋ ਤਾਂ ਤੁਹਾਡੇ ਨਾਲ ਦਾ ਸਾਥੀ ਵੱਡੇ-ਵੱਡੇ ਗਟਾਰ ਲੈ ਰਿਹਾ ਹੁੰਦਾ ਹੈ |ਘਰ ਵਿਚ ਵੀ ਤੁਹਾਡੇ ਪਾਪਾ ਸਵੇਰੇ-ਸਵੇਰੇ ਬਿਨਾਂ ਕੁੱਝ ਖਾਦੇ ਡਕਾਰ ਲੈ ਰਹੇ ਹੁੰਦੇ ਹਨ |ਕਦੇ-ਕਦੇ ਤੁਹਾਨੂੰ ਵੀ ਚਾਹ ਪੀ ਕੇ ਗਟਾਰ ਆਉਣ ਲੱਗਦੇ ਹਨ | ਅਜਿਹਾ ਸਾਡੇ ਪੇਟ ਵਿਚ ਗੈਸ ਬਣਨ ਦੇ ਕਾਰਨ ਹੁੰਦਾ ਹੈ |
ਤਾਂ ਕੀ ਕੀਤਾ ਜਾਵੇ……………………………..?
ਤਾਂ ਸਭ ਤੋਂ ਪਹਿਲਾਂ ਆਪਣੀ ਰਸੋਈ ਵਿਚੋਂ ਲੋਹੇ ਦੇ ਤਵੇ ਨੂੰ ਹਟਾ ਦਵੋ ਅਤੇ ਉਸਦੀ ਜਗਾ ਤੇ ਮਿੱਟੀ ਦੇ ਤਵੇ ਉੱਪਰ ਰੋਟੀ ਬਣਾ ਕੇ ਖਾਣੀ ਚਾਹੀਦੀ ਹੈ | ਕਿਉਂਕਿ ਮੰਡੀਕਰਨ ਦੇ ਦੌਰ ਵਿਚ ਅਨਾਜਾਂ ਦੀ ਗੁਣਵਤਾ ਵੈਸੇ ਹੀ ਘੱਟ ਹੋ ਗਈ ਹੈ |ਇਸ ਤਿਨ ਇਲਾਵਾ ਜੇਕਰ ਅਸੀਂ ਖਾਣੇ ਨੂੰ ਐਲੁਮਿਨੀਅਮ ਅਤੇ ਪਿੱਤਲ ਦੇ ਬਰਤਨਾਂ ਵਿਚ ਬਣਾ ਕੇ ਖਾਂਦੇ ਹਾਂ ਤਾਂ ਇਹ ਪੱਕਣ ਦੇ ਬਾਅਦ ਬਿਲਕੁਲ ਪੋਸ਼ਕ ਤੱਤ ਰਹਿਤ ਹੋ ਜਾਂਦੇ ਹਨ |ਜਿਸਦੇ ਕਾਰਨ ਹੀ ਸਾਨੂੰ ਤਰਾਂ-ਤਰਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ ,ਖਾਸਕਰ ਗੈਸ ਅਤੇ ਕਬਜ ਦੀ ਸਮੱਸਿਆ |
ਇਸ ਲਈ ਖਾਓ ਮਿੱਟੀ ਦੇ ਬਰਤਨ ਵਿਚ ਬਣਿਆਂ ਖਾਣਾ…………………………
– ਐਲੁਮਿਨੀਅਮ ਦੇ ਬਰਤਨ ਵਿਚ ਬਣੇ ਖਾਣੇ ਵਿਚ 87% ਪੋਸ਼ਕ ਤੱਤ ਖਤਮ ਹੋ ਜਾਂਦੇ ਹਨ |
– ਪਿੱਤਲ ਦੇ ਬਰਤਨ ਵਿਚ ਖਾਣਾ ਬਣਾਉਣ ਨਾਲ ਇਸ ਵਿਚ 7% ਪੋਸ਼ਕ ਤੱਤ ਨਸ਼ਟ ਹੁੰਦੇ ਹਨ |
– ਤਾਂਬੇ ਦੇ ਬਰਤਨ ਵਿਚ ਬਣੇ ਖਾਣੇ ਵਿਚੋਂ 3% ਪੋਸ਼ਕ ਤੱਤ ਨਸ਼ਟ ਹੁੰਦੇ ਹਨ |
– ਕੇਵਲ ਮਿੱਟੀ ਦੇ ਬਰਤਨ ਵਿਚ ਬਣੇ ਖਾਣੇ ਵਿਚ 100% ਪੋਸ਼ਕ ਤੱਤ ਹੁੰਦੇ ਹਨ |
ਮਿੱਟੀ ਦੇ ਤਵੇ ਉੱਪਰ ਬਣੀ ਰੋਟੀ…………………………………
– ਮਿੱਟੀ ਦੇ ਤਵੇ ਉੱਪਰ ਬਣੀ ਰੋਟੀ ਖਾਣ ਨਾਲ ਗੈਸ ਦੀ ਸਮੱਸਿਆ ਨਹੀਂ ਹੁੰਦੀ |
– ਆਟੇ ਮਿੱਟੀ ਦੇ ਪੋਸ਼ਕ ਤੱਤਾਂ ਨੂੰ ਅਵਸ਼ੋਸ਼ਿਤ ਕਰਕੇ ਇਸਨੂੰ ਹੋਰ ਵੀ ਜਿਆਦਾ ਪੌਸ਼ਟਿਕ ਅਤੇ ਸਵਾਦਿਸ਼ਟ ਬਣਾ ਦਿੰਦੇ ਹਨ |
– ਨਾਲ ਹੀ ਇਸ ਵਿਚ ਮੌਜੂਦ ਸਾਰੇ ਤਰਾਂ ਦੇ ਪ੍ਰੋਟੀਨ ਸਰੀਰ ਨੂੰ ਖਤਰਨਾਕ ਬਿਮਾਰੀਆਂ ਤੋਂ ਰੱਖਿਆ ਕਰਦੇ ਹਨ |
ਸਵਾਦਿਸ਼ਟ ਵੀ ਹੁੰਦੀ ਹੈ………………………….
ਮਿੱਟੀ ਦੇ ਤਵੇ ਉੱਪਰ ਬਣੀ ਰੋਟੀ ਹੋਰਾਂ ਤਵਿਆਂ ਉੱਪਰ ਬਣੀ ਰੋਟੀ ਦੀ ਤੁਲਣਾ ਵਿਚ ਜਿਆਦਾ ਸਵਾਦਿਸ਼ਟ ਵੀ ਹੁੰਦੀ ਹੈ |ਇਸ ਰੋਟੀ ਵਿਚ ਮਿੱਟੀ ਦੀ ਖੁਸ਼ਬੂ ਅਤੇ ਮਸਾਲਿਆਂ ਦਾ ਜਾਇਕਾ ਹੁੰਦਾ ਹੈ ਜੋ ਖਾਣੇ ਦੇ ਸਵਾਦ ਨੂੰ ਦੁਗੁਣਾ ਕਰ ਦਿੰਦਾ ਹੈ |ਇਸ ਵਿਚ ਬਣੀ ਰੋਟੀ ਹੌਲੀ-ਹੌਲੀ ਬਣਦੀ ਹੈ |ਜਿਸਦੇ ਕਾਰਨ ਇਹ ਜਿਆਦਾ ਪੌਸ਼ਟਿਕ ਹੁੰਦੀ ਹੈ |ਆਯੁਰਵੇਦ ਦੇ ਅਨੁਸਾਰ ਭੋਜਨ ਜਦ ਹੌਲੀ-ਹੌਲੀ ਪੱਕਦਾ ਹੈ ਅਤੇ ਉਹ ਜਿਆਦਾ ਪੌਸ਼ਟਿਕ ਹੁੰਦਾ ਹੈ |
ਇਸ ਤਰਾਂ ਕਰੋ ਇਸਤੇਮਾਲ………………………….
– ਮਿੱਟੀ ਦੇ ਤਵੇ ਉੱਪਰ ਰੋਟੀ ਬਣਾਉਣੀ ਥੋੜੀ ਮੁਸ਼ਕਿਲ ਹੈ |ਇਸ ਕਾਰਨ ਲੋਕ ਮਿੱਟੀ ਦੇ ਤਵੇ ਉੱਪਰ ਰੋਟੀ ਨਹੀਂ ਬਣਾਉਂਦੇ |
– ਮਿੱਟੀ ਦੇ ਤਵੇ ਨੂੰ ਹਮੇਸ਼ਾਂ ਘੱਟ ਅੱਗ ਉੱਪਰ ਹੀ ਗਰਮ ਕਰਨਾ ਚਾਹੀਦਾ ਹੈ |
– ਮਿੱਟੀ ਦੇ ਤਵੇ ਨੂੰ ਗਰਮ ਹੋਣ ਵਿਚ 15 ਤੋਂ 20 ਮਿੰਟ ਲੱਗਦੇ ਹਨ |
– ਘੱਟ ਅੱਗ ਤੇ ਹੀ ਇਸ ਉੱਪਰ ਰੋਟੀ ਨੂੰ ਸੇਕੋ |
ਇਸ ਗੱਲ ਦਾ ਵੀ ਖਿਆਲ ਰੱਖੋ……………………………….
– ਮਿੱਟੀ ਦੇ ਤਵੇ ਨੂੰ ਤੇਜ ਅੱਗ ਉੱਪਰ ਰੱਖਣ ਤੇ ਉਹ ਮੜਕ ਜਾਂਦਾ ਹੈ |
– ਮਿੱਟੀ ਦੇ ਤਵੇ ਨੂੰ ਪਾਣੀ ਦੇ ਸੰਪਰਕ ਵਿਚ ਨਹੀਂ ਲਿਆਉਣਾ ਚਾਹੀਦਾ ਹੈ |
– ਰੋਟੀ ਬਣਾਉਣ ਦੇ ਬਾਅਦ ਮਿੱਟੀ ਦੇ ਤਵੇ ਨੂੰ ਕੱਪੜੇ ਨਾਲ ਸਾਫ਼ ਕਰੋ |ਸਬੰ ਦਾ ਇਸਤੇਮਾਲ ਨਾ ਕਰੋ |ਮਿੱਟੀ ਦਾ ਤਵਾ ਸਬੰ ਅਵਸ਼ੋਸ਼ਿਤ ਕਰ ਲੈਂਦਾ ਹੈ |