ਲਸਣ ਵਿਚ ਰਸਾਇਣ ਤੌਰ ਤੇ ਗੰਧਕ ਬਹੁਤ ਜਿਆਦਾ ਹੁੰਦੀ ਹੈ |ਇਸਨੂੰ ਪੀਸਣ ਤੇ ਏਲਿਸਿਨ ਨਾਮ ਦਾ ਇਕ ਯੌਗਿਕਪ੍ਰਾਪਤ ਹੁੰਦਾ ਹੈ ਜੋ ਪ੍ਰਤੀਜੈਵਿਕ ਵਿਸ਼ੇਸ਼ਤਾਵਾਂ ਨਾਲ ਭਰਿਆ ਹੁੰਦਾ ਹੈ |ਇਸ ਤੋਂ ਇਲਾਵਾ ਇਸ ਵਿਚ ਪ੍ਰੋਟੀਨ ,ਇੰਜਾਇਮ ਅਤੇ ਵਿਟਾਮਿਨ B ,ਸੈਪੋਨਿਨ ਆਦਿ ਪਦਾਰਥ ਪਾਏ ਜਾਂਦੇ ਹਨ |ਲਸਣ ਦਾ ਨਾਮ ਸੁਣਦਿਆਂ ਹੀ ਤੁਹਾਡੇ ਦਿਮਾਗ ਵਿਚ ਇਕ ਤੇਜ ਗੰਧ ਦੌੜਣ ਲੱਗ ਜਾਂਦੀ ਹੈ |
ਜੇਕਰ ਤੁਹਾਨੂੰ ਕੋਈ ਵੀ ਧਾਰਮਿਕ ਕਾਰਨ ਆਯੁਰਵੇਦ ਤੋਂ ਦੂਰ ਲੈ ਜਾਵੇ ਤਾਂ ਪਰ ਤੁਹਾਡੀ ਰਸੋਈ ਵਿਚ ਚੱਲਣ ਵਾਲੀ ਕੜਾਹੀ ਦੇ ਮਸਾਲੇਦਾਰ ਗੰਧ ਤੋਂ ਨਹੀਂ ਦੂਰ ਲੈ ਜਾ ਸਕਦਾ ਇਹਨਾਂ ਸਾਰਿਆਂ ਵਿਚ ਲਸਣ ਦੀ ਮਹੱਤਤਾ ਖਾਸ ਤੌਰਤੇ ਸਾਹਮਣੇ ਆ ਜਾਂਦੀ ਹੈ |ਲਸਣ ਇਕ ਮਲਟੀਬੈਨਿਫਿਸਿਅਲ ਚੀਜ ਹੈ ਰਸੋਈ ਤਿਨ ਲੈ ਕੇ ਇਸਦਾ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਉਪਯੋਗ ਹੁੰਦਾ ਹੈ |ਭਾਰਤ ਵਿਚ ਵੈਸੇ ਵੀ ਚੀਨ ਤੋਂ ਬਾਅਦ ਦੁਨੀਆਂ ਵਿਚ ਸਭ ਤੋਂ ਜਿਆਦਾ ਮਾਤਰਾ ਵਿਚ ਇਸਦਾ ਉਤਪਾਦਨ ਕੀਤਾ ਜਾਂਦਾ ਹੈ |ਇਸ ਵਿਚ ਪ੍ਰੋਟੀਨ ,ਵਸਾ ,ਖਣਿਜ ਪਦਾਰਥ ,ਚੂਨਾ ਅਤੇ ਆਈਰਨ ਪਾਇਆ ਜਾਂਦਾ ਹੈ |
ਇਸ ਤੋਂ ਇਲਾਵਾ ਵੀ ਵਿਟਾਮਿਨ A ,B ਅਤੇ ਸਲਫਿਊਰਿਕ ਐਸਿਡ ਵੀ ਪਾਇਆ ਜਾਂਦਾ ਹੈ |ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਪਾਇਆ ਜਾਣ ਵਾਲਾ ਤੱਤ ਏਲੀਸਿਨ ਹੈ |ਏਲੀਸੀਨ ਨੂੰ ਇਕ ਬਹੁਤ ਵਧੀਆ ਐਂਟੀ-ਬੈਕਟੀਰੀਅਲ ,ਐਂਟੀ-ਫੰਗਲ ਦੇ ਐਃਟੀ-ਆਕੱਸੀਡੈਂਟ ਦੇ ਰੂਪ ਵਿਚ ਜਾਣਿਆ ਜਾਂਦਾ ਹੈ |ਇਹਨੇ ਸਾਰੇ ਪੋਸ਼ਕ ਤੱਤ ਹੋਣ ਦੀ ਵਜਾ ਕਰਕੇ ਇਹ ਕਾਫੀ ਗੁਣਕਾਰੀ ਬਣ ਜਾਂਦਾ ਹੈ|
ਖਾਸ ਤੌਰ ਤੇ ਇਹ ਲੀਵਰ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਰੱਖਿਆ ਕਰਦਾ ਹੈ ਇਸਦੇ ਨਾਲ ਹੀ ਗੰਜੇਪਣ ਨੂੰ ਰੋਕਣ ,ਧਮਨੀਆਂ ਨੂੰ ਸਾਫ਼ ਰੱਖ ਕੇ ਖੂਨ ਸਾਫ਼ ਰੱਖਣ ਸਰਦੀ ਜੁਕਾਮ ਤੋਂ ਦੂਰ ਰੱਖਣ ਅਤੇ ਰੇਸਪੀਰੇਟਰੀ ਪਰਾੱਬਲੰਮ ਨੂੰ ਦੁਰ ਰੱਖਣ ਵਿਚ ਮੱਦਦ ਕਰਦਾ ਹੈ |ਸ਼ਾਇਦ ਇਸਦੇ ਫਾਇਦੇ ਤੁਹਾਨੂੰ ਪਤਾ ਹੋਣ ਪਰ ਫਿਰ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਸਣ ਦੇ ਛੋਟੇ-ਛੋਟੇ ਟੁਕੜੇ ਖਾਣਾਕਾਫੀ ਫਾਇਦੇਮੰਦ ਹੁੰਦਾ ਹੈ |
ਲਸਣ ਨੂੰ ਸਰਹਾਣੇ ਦੇ ਨੀਚੇ ਕਿਉਂ ਰੱਖਣਾ ਚਾਹੀਦਾ ਹੈ………………..
ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਕਈ ਲੋਕ ਲਸਣ ਨੂੰ ਸੌਂਣ ਤੋਂ ਪਹਿਲਾਂ ਚੰਗੀ ਨੀਂਦ ਲਈ ਸਰਹਾਣੇ ਦੇ ਨੀਚੇ ਰੱਖਦੇ ਹਨ |ਕਈ ਲੋਕ ਚੰਗੀ ਕਿਸਮਤ ਲਈ ਇਸਨੂੰ ਆਪਣੇ ਜੇਬ ਵਿਚ ਰੱਖਦੇ ਹਨ |ਦੁਨੀਆਂ ਵਿਚ ਕਈ ਲੋਕ ਲਸਣ ਨਾਲ ਬਰਤਨ ਸਾਫ਼ ਕਰਦੇ ਹਨ ਜਲਬ ਦੂਰ ਕਰਨ ਦੇ ਲਈ |ਇਸ ਲਈ ਤੁਹਾਨੂੰ ਵੀ ਲਸਣ ਨੂੰ ਆਪਣੀ ਜੇਬ ਵਿਚ ਜਾਂ ਸਰਹਾਣੇ ਦੇ ਨੀਚੇ ਰੱਖਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਨੀਂਦ ਵੀ ਮਿਲੇਗੀ ਅਤੇ ਇਹ ਤੁਹਾਡੇ ਆਸ-ਪਾਸ ਨਕਾਰਾਤਮਕ ਊਰਜਾ ਨੂੰ ਖਤਮ ਕਰ ਦਿੰਦਾ ਹੈ |
ਸਰਹਾਣੇ ਦੇ ਨੀਚੇ ਰੱਖ ਕੇ ਸੌਣ ਦੇ ਫਾਇਦੇ………..
ਲਸਣ ਦੀ ਲੀਲਾ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਦੁਨੀਆਂ ਦੇ ਕਈ ਰਾਜਾਂ ਵਿਚ ਲਸਣ ਦੀਆਂ ਕਲੀਆਂ ਨੂੰ ਰਾਤ ਨੂੰ ਸੌਂਦੇ ਸਮੇਂ ਆਪਣੇ ਸਰਹਾਣੇ ਦੇ ਨੀਚੇ ਰੱਖਿਆ ਜਾਂਦਾ ਹੈ |ਅਜਿਹਾ ਕਰਨ ਨਾਲ ਨੀਂਦ ਚੰਗੀ ਆਉਂਦੀ ਇਸ ਨਾਲ ਤੁਹਾਡੇ ਭਾਗ ਵੀ ਨਿਖਰ ਜਾਣਗੇ |
ਲਸਣ ਦਾ ਇਹ ਪ੍ਰਯੋਗ ਤੁਹਾਨੂੰ ਨੀਂਦ ਚੰਗੀ ਨੀਂਦ ਲਿਆਉਣ ਵਿਚ ਮੱਦਦ ਕਰੇਗਾ ਆਓ ਜਾਂਦੇ ਹਾਂ ਇਹ ਪ੍ਰਯੋਗ ਕਿਸ ਤਰਾਂ ਨਾਲ ਤਿਆਰ ਕੀਤਾ ਜਾ ਸਕਦਾ ਹੈ………
ਸਮੱਗਰੀ…………
-1 ਗਿਲਾਸ ਦੁੱਧ
-1 ਲਸਣ ਦੀ ਕਲੀ ਬਿਨਾਂ ਛਿੱਲਕੇ ਤੋਂ
-1 ਚਮਚ ਸ਼ਹਿਦ
ਬਣਾਉਣ ਦੀ ਵਿਧੀ……….
-ਇਕ ਪੈਨ ਵਿਚ ਲਸਣ ਦੀ ਕਲੀ ਅਤੇ ਦੁੱਧ ਮਿਲਾ ਕੇ ਗਰਮ ਕਰੋ |
-ਇਸਨੂੰ ਤਿੰਨ ਮਿੰਟ ਤੱਕ ਉਬਾਲੋ ਅਤੇ ਇਸਨੂੰ ਅੱਗ ਤੋਂ ਉਤਾਰ ਲਵੋ |
-ਹੁਣ ਇਸ ਵਿਚ ਸ਼ਹਿਦ ਮਿਲਾ ਕੇ ਪੀ ਲਵੋ |
ਇਹ ਮਿਸ਼ਰਣ ਤੁਹਾਨੂੰ ਚੰਗੀ ਨੀਂਦ ਲਿਆਉਣ ਵਿਚ ਮੱਦਦ ਕਰੇਗਾ |