Breaking News

ਲੀਵਰ ਦੀ ਗਰਮੀ ਅਤੇ ਸੂਜਨ ਦੂਰ ਕਰਨ ਦਾ ਪੱਕਾ ਘਰੇਲੂ ਨੁਸਖਾ

ਪੇਟ ਵਿਚ ਸੋਜ ,ਮੂੰਹ ਵਿਚੋਂ ਬਦਬੂ ਆਉਣਾ ,ਪਾਚਣ ਕਿਰਿਆਂ ਖਰਾਬ ਹੋਣਾ ,ਚਿਹਰੇ ਅਤੇ ਅੱਖਾਂ ਵਿਚ ਪੀਲਾ-ਪਣ ,ਯੂਰਿਨ ਦਾ ਰੰਗ ਬਦਲਣਾ ,ਸਰੀਰ ਵਿਚ ਕਮਜੋਰੀ ,ਡਾਰਕ ਸਰਕਲ ਹੋ ਜਾਣਾ ਆਦਿ ਕੁੱਝ ਪ੍ਰਮੁੱਖ ਲੱਛਣ ਹਨ ਜੋ ਕਿ ਲੀਵਰ ਵਿਚ ਸੋਜ ਆ ਜਾਣ ਅਤੇ ਗਰਮੀ ਵੱਧ ਜਾਣ ਦੇ ਕਾਰਨ ਰੋਗੀ ਦੇ ਸਰੀਰ ਵਿਚ ਪੈਦਾ ਹੋਣ ਲੱਗਦੇ ਹਨ ਜੇਕਰ ਤੁਹਾਨੂੰ ਵੀ ਇਸ ਤਰਾਂ ਦੇ ਲੱਛਣ ਮਹਿਸੂਸ ਹੋਣ ਤਾਂ ਇਕ ਵਾਰ ਆਪਣੇ ਲੀਵਰ ਦਾ ਚੈੱਕਅਪ ਕਿਸੇ ਡਾਕਟਰ ਕੋਲੋਂ ਜਰੂਰ ਕਰਵਾ ਲਵੋ ਹਾਲਾਂਕਿ ਇਹ ਜਰੂਰੀ ਨਹੀਂ ਹੈ ਕਿ ਇਹ ਲੱਛਣ ਸਿਰਫ ਲੀਵਰ ਦੀ ਸੋਜ ਅਤੇ ਗਰਮੀ ਦੇ ਕਾਰਨ ਹੀ ਪੈਦਾ ਹੋਣ |ਇਸ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ |

ਲੀਵਰ ਦੀ ਗਰਮੀ ਅਤੇ ਸੋਜ ਲਈ ਗਾਜਰ ਦਾ ਜੂਸ………
ਲੀਵਰ ਦੀ ਸੋਜ ਘੱਟ ਕਰਨ ਦੇ ਲਈ ਰੋਜਾਨਾ ਗਾਜਰ ਦਾ ਜੂਸ ਪੀਓ |ਇਸ ਤੋਂ ਇਲਾਵਾ ਗਾਜਰ ਜੂਸ ਵਿਚ ਪਾਲਕ ਅਤੇ ਆਂਵਲੇ ਦਾ ਜੂਸ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ |ਇਹ ਤਿੰਨੇ ਚੀਜਾਂ ਹੀ ਲੀਵਰ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ |ਲੀਵਰ ਦੀ ਕਿਸੇ ਵੀ ਤਰਾਂ ਦੀ ਸਮੱਸਿਆ ਲਈ ਇਹਨਾਂ ਦਾ ਸੇਵਨ ਕਰਨ ਨਾਲ ਜਲਦੀ ਹੀ ਲਾਭ ਮਿਲ ਜਾਂਦਾ ਹੈ |


ਲੀਵਰ ਦੀ ਗਰਮੀ ਅਤੇ ਸੋਜ ਲਈ ਮਲੱਠੀ………..
ਮਲੱਠੀ ਨੂੰ ਲੀਵਰ ਦੇ ਨਾਲ-ਨਾਲ ਪੇਟ ਦੇ ਸਾਰੇ ਅੰਗਾਂ ਦਾ ਦੋਸਤ ਸਮਝਿਆ ਜਾਂਦਾ ਹੈ |ਜੇਕਰ ਤੁਹਾਨੂੰ ਲੀਵਰ ਦੀ ਗਰਮੀ ਅਤੇ ਸੋਜ ਦੀ ਸਮੱਸਿਆ ਹੋ ਰਹੀ ਹੈ ਤਾਂ ਇਸ ਲਈ ਮਲੱਠੀ ਨੂੰ ਪੀਸ ਕੇ ਪਾਊਡਰ ਬਣ ਲਵੋ ਅਤੇ ਇਸਨੂੰ ਪਾਣੀ ਵਿਚ ਉਬਾਲੋ |ਜਦ ਪਾਣੀ ਠੰਡਾ ਹੋ ਜਾਵੇ ਤਾਂ ਇਸਨੂੰ ਛਾਣ ਕੇ ਪੀ ਲਵੋ |ਇਸ ਨਾਲ ਤੁਹਾਡੇ ਲੀਵਰ ਦੀ ਗਰਮੀ ਅਤੇ ਸੋਜ ਦੂਰ ਹੋਵੇਗੀ |ਇਹ ਪ੍ਰਯੋਗ ਦਿਨ ਵਿਚ ਦੋ ਵਾਰ ਕੀਤਾ ਜਾ ਸਕਦਾ ਹੈ |


ਲੀਵਰ ਦੀ ਗਰਮੀ ਅਤੇ ਸੋਜ ਲਈ ਸੇਬ ਦਾ ਸਿਰਕਾ………..
ਲੀਵਰ ਦੀ ਸੋਜ ਨੂੰ ਘੱਟ ਕਰਨ ਦੇ ਲਈ 1 ਚਮਚ ਸੇਬ ਦੇ ਸਿਰਕੇ ਅਤੇ 1 ਚਮਚ ਸ਼ਹਿਦ ਨੂੰ 1 ਗਿਲਾਸ ਪਾਣੀ ਵਿਚ ਮਿਲਾ ਕੇ ਪੀਓ |ਇਸ ਨਾਲ ਤੁਹਾਡੇ ਸਰੀਰ ਵਿਚੋਂ ਫਾਲਤੂ ਪਦਾਰਥ ਬਾਹਰ ਨਿਕਲਣਗੇ ਅਤੇ ਸੋਜ ਘੱਟ ਹੋਵੇਗੀ |ਸੇਬ ਦਾ ਸਿਰਕਾ ਲੀਵਰ ਅਤੇ ਪਾਚਣ ਪ੍ਰਣਾਲੀ ਉੱਪਰ ਆਪਣਾ ਵਿਸ਼ੇਸ਼ ਪ੍ਰਭਾਵ ਦਿਖਾਉਂਦਾ ਹੈ |ਜਿਸ ਕਾਰਨ ਇਨਾਂ ਦੋਨਾਂ ਅੰਗਾਂ ਦੇ ਰੋਗ ਹੋਣ ਤੇ ਡਾਕਟਰ ਇਸਦੇ ਸੇਵਨ ਦੀ ਸਲਾਹ ਦਿੰਦੇ ਹਨ |


ਲੀਵਰ ਦੀ ਗਰਮੀ ਅਤੇ ਸੋਜ ਲਈ ਨਿੰਬੂ…………..
ਕਈ ਵਾਰ ਸਰੀਰ ਵਿਚ ਜਰੂਰੀ ਵਿਟਾਮਿਨਾਂ ਦੀ ਕਮੀ ਹੋਣ ਦੇ ਕਾਰਨ ਲੀਵਰ ਦੀ ਗਰਮੀ ਵੱਧ ਕੇ ਸੋਜ ਆ ਜਾਂਦੀ ਹੈ ਅਤੇ ਰੋਗੀ ਨੂੰ ਦਰਦ ਦਾ ਅਹਿਸਾਸ ਹੋਣ ਲੱਗਦਾ ਹੈ |ਇਸਦੇ ਛੁਟਕਾਰੇ ਲਈ 1 ਗਿਲਾਸ ਪਾਣੀ ਵਿਚ 1 ਨਿੰਬੂ ਦਾ ਰਸ ਅਤੇ ਥੋੜਾ ਜਿਹਾ ਸੇਧਾ ਨਮਕ ਮਿਲਾ ਕੇ ਪੀਣ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ |ਦਿਨ ਵਿਚ ਦੋ ਤਿੰਨ ਵਾਰ ਇਸਦਾ ਸੇਵਨ ਕਰਨ ਨਾਲ ਲੀਵਰ ਦੀ ਗਰਮੀ ਦੂਰ ਹੁੰਦੀ ਹੈ |


ਲੀਵਰ ਦੀ ਗਰਮੀ ਅਤੇ ਸੋਜ ਲਈ ਲੱਸੀ……………..
ਇਕ ਤਰਾਂ ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥ ਲੀਵਰ ਦੇ ਰੋਗਾਂ ਵਿਚ ਸੇਵਨ ਕਰਨ ਦੀ ਮਨਾਹੀ ਹੁੰਦੀ ਹੈ ਅਤੇ ਦੂਸਰੀ ਤਰਫ਼ ਲੱਸੀ ਦਾ ਸੇਵਨ ਕਰਨਾ ਲੀਵਰ ਦੀਆਂ ਸਮੱਸਿਆਵਾਂ ਵਿਚ ਬਹੁਤ ਵਧੀਆ ਮੰਨੀ ਜਾਂਦੀ ਹੈ |ਬਸ ਧਿਆਨ ਰੱਖੋ ਕਿ ਲੱਸੀ ਤਾਜੀ ਬਣਾਈ ਗਈ ਹੋਵੇ ਅਤੇ ਦੁਪਹਿਰ ਹੋਣ ਤੋਂ ਪਹਿਲਾਂ ਹੀ ਸੇਵਨ ਕਰ ਲਈ ਜਾਣੀ ਚਾਹੀਦੀ ਹੈ ਕਿਉਂਕਿ ਦੁਪਹਿਰ ਤੋਂ ਬਾਅਦ ਦਹੀਂ ਅਤੇ ਲੱਸੀ ਦੀ ਮਨਾਹੀ ਹੁੰਦੀ ਹੈ |ਲੀਵਰ ਦੀ ਸਮੱਸਿਆ ਲਈ 1 ਗਿਲਾਸ ਲੱਸੀ ਕਾਲੀ ਮਿਰਚ ,ਹੀਂਗ ਅਤੇ ਭੁੰਨਿਆਂ ਹੋਇਆ ਜੀਰਾ ਮਿਲਾ ਕੇ ਭੋਜਨ ਖਾਣ ਤੋਂ ਪਹਿਲਾਂ ਪੀਓ ਇਸ ਨਾਲ ਤੁਹਾਡੇ ਲੀਵਰ ਦੀ ਸੋਜ ਅਤੇ ਗਰਮੀ ਦੂਰ ਹੋ ਜਾਵੇਗੀ | ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੇ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …