Breaking News

ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

ਤਣਾਅ ਵਾਲੀ ਜ਼ਿੰਦਗੀ ‘ਚ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਰਹਿੰਦੇ ਹਨ, ਇਨ੍ਹਾਂ ਵਿਚੋਂ ਇਕ ਸਰਵਾਈਕਲ ਵੀ ਹੈ। ਜਦੋਂ ਗਰਦਨ ਦੀ ਹੱਡੀਆਂ ‘ਚ ਘਿਸਾਵਟ ਹੁੰਦੀ ਹੈ ਤਾਂ ਸਰਵਾਈਕਲ ਹੁੰਦੀ ਹੈ ਜਿਸ ਨੂੰ ਗਰਦਨ ਦੇ ਅਰਥਰਾਈਟਿਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਸਰਵਾਈਕਲ ਦੀ ਪ੍ਰੇਸ਼ਾਨੀ ਆਮਤੌਰ ਤੇ ਜ਼ਿਆਦਾ ਟੀ.ਵੀ. ਦੇਖਣ ਨਾਲ, ਲੰਬੇ ਸਮੇਂ ਤੱਕ ਗਰਦਨ ਨੂੰ ਝੁਕਾ ਕੇ ਕੰਮ ਕਰਨ ਨਾਲ, ਗਰਦਨ ਨੂੰ ਝਟਕਾ ਦੇਣ ਨਾਲ, ਜ਼ਿਆਦਾ ਉੱਚਾ ਅਤੇ ਸਖਤ ਸਿਰਹਾਣਾ ਲੈਣ ਨਾਲ ਆਦਿ ਕਾਰਨਾਂ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਸਰਵਾਈਕਲ ਦਾ ਦਰਦ ਬਹੁਤ ਹੀ ਬੂਰਾ ਹੁੰਦਾ ਹੈ। ਇਹ ਸਹਿਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਡਾਕਟਰੀ ਸਹਾਇਅਤਾ ਲੈਣੀ ਜ਼ਰੂਰੀ ਹੈ ਪਰ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ…


ਸਰਵਾਈਕਲ ਤੋਂ ਛੁਟਕਾਰਾ ਪਾਉਣ ਲਈ ਜ਼ਰੂਰੀ ਕੰਮ
1. ਗਰਦਨ ਦੀ ਕਸਰਤ
ਇਸ ਦਰਦ ਨੂੰ ਘੱਟ ਕਰਨ ਲਈ ਗਰਦਨ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁੰਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ ਵਿਚ ਕਰੋ। ਇਸ ਤੋਂ ਬਾਅਦ ਗਰਦਨ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁੰਮਾਓ।


2. ਗਰਦਨ ਦੀ ਮਾਲਿਸ਼
ਸਰਵਾਈਕਲ ਦੇ ਦੌਰਾਨ ਬ੍ਰੇਨ ਵਿਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੇਸਲ ਵਿਚ ਕੁਝ ਸਮੇਂ ਲਈ ਰੁਕਾਵਟ ਆ ਸਕਦੀ ਹੈ। ਅਜਿਹੇ ਵਿਚ ਗਰਦਨ ‘ਤੇ ਦਰਦ ਹੋਣ ਲਗਦਾ ਹੈ। ਇਸ ਲਈ ਇਸ ਦਰਦ ਨੂੰ ਦੂਰ ਕਰਨ ਲਈ ਗਰਦਨ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰੋ।


3. ਗਰਮ ਪਾਣੀ ਨਾਲ ਸੇਕ ਦਿਓ
ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ ‘ਚ ਦਰਦ ਹੋਣ ਲਗਦਾ ਹੈ।ਇਸਨੂੰ ਨਜ਼ਰਅੰਦਾਜ਼ ਕਰਨ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲਿਸਿਸ ਹੋ ਸਕਦਾ ਹੈ। ਇਸ ਲਈ ਮਾਲਿਸ਼ ਦੇ ਬਾਅਦ ਗਰਮ ਪਾਣੀ ਨਾਲ ਗਰਦਨ ਦੀ ਸਿੰਕਾਈ ਕਰੋ। ਸਿੰਕਾਈ ਦੇ ਤੁਰੰਤ ਬਾਅਦ ਖੁੱਲੀ ਹਵਾ ‘ਚ ਨਾ ਜਾਓ।


ਸਰਵਾਈਕਲ ਨੂੰ ਦੂਰ ਕਰਨ ਦੇ ਘਰੇਲੂ ਤਰੀਕੇ
1. ਲੌਂਗ ਦਾ ਤੇਲ

ਸਰੋਂ ਦੇ ਤੇਲ ਵਿਚ ਲੌਂਗ ਦਾ ਤੇਲ ਮਿਲਾ ਕੇ ਗਰਦਨ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਦੂਰ ਹੋ ਜਾਵੇਗਾ।


2. ਜੈਤੂਨ ਦਾ ਤੇਲ
ਜੈਤੂਨ ਤੇਲ ਨੂੰ ਹਲਕਾ ਗਰਮ ਕਰਕੇ ਗਰਦਨ ਦੀ ਮਸਾਜ਼ ਕਰੋ। ਮਸਾਜ਼ ਕਰਨ ਦੇ ਬਾਅਦ ਤੋਲਿਏ ਨੂੰ ਗਰਮ ਪਾਣੀ ਵਿਚ ਭਿਓਂ ਕੇ ਲਗਭਗ 10 ਮਿੰਟ ਤੱਕ ਗਰਦਨ ‘ਤੇ ਰੱਖੋ।

3. ਅਦਰਕ ਦੀ ਚਾਹ
ਗਰਦਨ ਵਿਚ ਜ਼ਿਆਦਾ ਦਰਦ ਹੋਣ ‘ਤੇ ਇਕ ਕੱਪ ਚਾਹ ਵਿਚ ਅਦਰਕ ਦੀ ਪੇਸਟ ਮਿਲਾ ਕੇ ਪੀਓ। ਇਸ ਨਾਲ ਦਰਦ ਦੂਰ ਹੋ ਜਾਵੇਗਾ।


4. ਅਜਵਾਈਨ
ਅਜਵਾਈਨ ਲੈ ਕੇ ਇਸ ਦੀ ਪੋਟਲੀ ਬਣਾ ਲਓ। ਇਸ ਨੂੰ ਤਵੇ ‘ਤੇ ਗਰਮ ਕਰਕੇ ਗਰਦਨ ਦੀ ਸਿੰਕਾਈ ਕਰੋ। ਇਸ ਨਾਲ ਗਰਦਨ ਦਾ ਦਰਦ ਦੂਰ ਹੋ ਜਾਵੇਗਾ।


5. ਸੌਂਠ
ਸਰੋਂ ਦੇ ਤੇਲ ਵਿਚ ਸੌਂਠ ਦਾ ਚੂਰਨ ਮਿਲਾਓ ਅਤੇ ਇਸ ਨਾਲ ਗਰਦਨ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਸੌਂਠ ਅਤੇ ਅਸ਼ਵਗੰਧਾ ਨੂੰ ਮਿਲਾ ਕੇ ਰੋਜ਼ ਸਵੇਰੇ-ਸ਼ਾਮ ਦੁੱਧ ਨਾਲ ਇਕ-ਇਕ ਚਮਚ ਲਓ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …