ਅੱਜ-ਕੱਲ ਨੌਜਵਾਨਾਂ ਵਿਚ ਸਭ ਤੋਂ ਵੱਡੀ ਚਿੰਤਾ ਸ਼ੀਘਰਪਤਨ ਨੂੰ ਲੈ ਕੇ ਰਹਿੰਦੀ ਹੈ |ਜਾਹਿਰ ਹੈ ਕਿ ਨਵ ਵਿਵਾਹਿਤ ਪੁਰਸ਼ਾਂ ਵਿਚ ਇਹ ਜਿਆਦਾ ਹੁੰਦੀ ਹੈ |ਜੇਕਰ ਉਹ ਇਹਨਾਂ 10 ਘਰੇਲੂ ਨੁਸਖਿਆਂ ਵਿਚੋਂ ਇੱਕ ਦੋ ਨੂੰ ਆਪਣੀ ਪਾਚਣ ਸ਼ਕਤੀ ਦੇ ਅਨੁਸਾਰ ਆਪਣਾ ਲੈਣ ਤਾਂ ਉਹਨਾਂ ਦੇ ਜੀਵਨ ਵਿਚ ਬਹਾਰ ਆ ਜਾਵੇਗੀ |ਇਹਨਾਂ ਨੁਸਖਿਆਂ ਦੇ ਇਸਤੇਮਾਲ ਵਿਚ 2-3 ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਤਾਂ ਕਬਜ ਨਾ ਰਹਿਣ ਦਵੋ ਅਤੇ ਕੋਈ ਵੀ ਨੁਸਖਾ ਅਪਣਾਓ ਤਾਂ ਆਪਣੀ ਪਾਚਣ ਸ਼ਕਤੀ ਦੇ ਅਨੁਸਾਰ ,ਅਤੇ ਸਭ ਤੋਂ ਵੱਡੀ ਗੱਲ ਖਾਣ-ਪਾਣ ਦਾ ਪੂਰਾ ਧਿਆਨ ਰੱਖੋ |ਖੱਟੇ ਅਤੇ ਮਿਰਚ ਵਾਲੇ ਭੋਜਨ ਨਾ ਕਰੋ |ਅਨਾਰਦਾਨਾ ਤਾਂ ਮਨੁੱਖ ਨੂੰ ਨੰਪੁਤਕਾ ਦੇ ਵੱਲ ਲੈ ਕੇ ਜਾਂਦਾ ਹੈ |
ਆਓ ਜਾਣਦੇ ਹਾਂ ਇਹਨਾਂ 10 ਨੁਸਖਿਆਂ ਦੇ ਬਾਰੇ……………………………
1. ਮੁਲੱਠੀ ਦਾ ਚੂਰਨ ਇੱਕ ਚਮਚ (6 ਗ੍ਰਾਮ) ਅਤੇ ਇੱਕ ਛੋਟਾ ਚਮਚ ਦੇਸੀ ਘਿਉ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਚੱਟ ਲਵੋ |ਇਸ ਤੋਂ ਬਾਅਦ ਇੱਕ ਗਿਲਾਸ ਦੁੱਧ ਵਿਚ ਅੱਧਾ ਚਮਚ ਸੁੰਡ ਅਤੇ ਇੱਕ ਚਮਚ ਮਿਸ਼ਰੀ ਮਿਲਾ ਕੇ ਉਬਾਲ ਕੇ ਥੋੜਾ ਠੰਡਾ ਕਰਕੇ ਪੀਓ |ਇਹ ਪ੍ਰਯੋਗ ਸਰੀਰ ਦੀਆਂ ਸਾਰੀਆਂ ਧਾਤੂਆਂ ਨੂੰ ਬੇਹੱਦ ਪੁਸ਼ਟ ਕਰ ਦੇਵੇਗਾ |ਇਸ ਪ੍ਰਯੋਗ ਵਿਚ ਹਰ-ਰੋਜ ਸੌਣ ਤੋਂ ਪਹਿਲਾਂ ਜਾਂ ਸਵੇਰੇ ਪ੍ਰਯੋਗ ਕਰਨਾ ਹੈ |
2. ਇਮਲੀ ਦੇ ਬੀਜ ਚਾਰ ਦਿਨ ਤੱਕ ਪਾਣੀ ਵਿਚ ਗਲਾ ਕੇ ਰੱਖੋ |ਇਸ ਤੋਂ ਬਾਅਦ ਇਸਦਾ ਛਿੱਲਕਾ ਹਟਾ ਕੇ ਇਸਦੀ ਗਿਰੀ ਤੋਂ ਦੁੱਗਣੇ ਵਜਨ ਵਜਨ ਦੇ ਬਰਾਬਰ ਦੋ ਸਾਲ ਪੁਰਾਣਾ ਗੁੜ ਲੈ ਕੇ ਮਿਲਾ ਲਵੋ |ਹੁਣ ਇਹਨਾਂ ਨੂੰ ਪੀਸ ਕੇ ਇਕਸਾਰ ਕਰ ਲਵੋ |ਹੁਣ ਇਸਦੀਆਂ ਛੋਟੇ ਬੇਰ ਜਿੰਨੀਆਂ ਗੋਲੀਆਂ ਬਣਾ ਲਵੋ ਅਤੇ ਛਾਂ ਵਿਚ ਸੁਕਾ ਲਵੋ |ਸਵੇਰੇ ਖਾਣਾ ਖਾਣ ਤੋਂ ਪਹਿਲਾਂ ਪਾਣੀ ਦੇ ਨਾਲ ਖਾ ਲਵੋ |ਇਹ ਧਾਤੂ ਪੌਸ਼ਟਿਕ ਨੁਸਖਾ ਹੈ |
3. ਅਸ਼ਵਗੰਧ ਅਤੇ ਵਿਧਾਰਾ ਦੋਨਾਂ ਨੂੰ ਅਲੱਗ-ਅਲੱਗ ਕੁੱਟ ਪੀਸ ਕੇ ਬਹੁਤ ਬਰੀਕ ਚੂਰਨ ਬਣਾ ਕੇ ਬਰਾਬਰ ਮਾਤਰਾ ਵਿਚ ਮਿਲਾ ਲਵੋ |ਹਰ-ਰੋਜ ਸਵੇਰੇ ਇੱਕ ਚਮਚ ਚੂਰਨ ਥੋੜੇ ਜਿਹੇ ਘਿਉ ਵਿਚ ਮਿਲਾ ਕੇ ਚੱਟ ਲਵੋ ਅਤੇ ਉੱਪਰ ਤੋਂ ਮਿਸ਼ਰੀ ਮਿਲਿਆ ਦੁੱਧ ਪੀ ਲਵੋ |ਹਰ ਸਰਦੀਆਂ ਵਿਚ 3-4 ਮਹੀਨੇ ਇਹ ਪ੍ਰਯੋਗ ਕਰੋ ਅਤੇ ਇਸਦੇ ਬਾਲ ਨਾਰਾਰਣ ਤੇਲ ਦੀ ਮਾਲਿਸ਼ ਸਰੀਰ ਉੱਪਰ ਜਰੂਰ ਕਰੋ |ਫਿਰ ਦੇਖੋ ਇਸ ਨੁਸਖੇ ਦਾ ਚਮਤਕਾਰ |
4. ਸੁੱਕੇ ਸਿੰਘਾੜੇ ਪਿਸਵਾ ਲਵੋ |ਇਸਦੇ ਆਟੇ ਦਾ ਹਲਕਾ ਬਣਾ ਕੇ ਸਵੇਰੇ ਨਾਸ਼ਤੇ ਵਿਚ ਆਪਣੀ ਪਾਚਣ ਸ਼ਕਤੀ ਦੇ ਅਨੁਸਾਰ ਖੂਬ ਚਬਾ-ਚਬਾ ਕੇ ਖਾਓ |ਇਹ ਸਰੀਰ ਨੂੰ ਪੁਸ਼ਟ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ |ਨਵ ਵਿਵਾਹਿਤ ਨੌਜਵਾਨਾਂ ਨੂੰ ਇਹ ਬਹੁਤ ਗੁਣਕਾਰੀ ਹੈ |ਇਸ ਨਾਲ ਧਾਤੂ ਪੁਸ਼ਟ ਹੋ ਕੇ ਸਰੀਰ ਬਲਵਾਨ ਹੁੰਦਾ ਹੈ |
5. ਸ਼ਕਰਗੰਦੀ ਦਾ ਹਲਵਾ ਦੇਸੀ ਘਿਉ ਵਿਚ ਬਣਾ ਕੇ ਹਰ-ਰੋਜ ਨਾਸ਼ਤੇ ਵਿਚ ਖਾਓ |ਇਸਦੇ ਗੁਣ ਸਿੰਘਾੜੇ ਦੇ ਆਟੇ ਦੇ ਹਲਵੇ ਦੇ ਬਰਾਬਰ ਹਨ |ਹਰ-ਰੋਜ ਖਾਣ ਵਾਲਾ ਵਿਅਕਤੀ ਕਦੇ ਸ਼ੀਘਰਪਤਨ ਦਾ ਸ਼ਿਕਾਰ ਨਹੀਂ ਹੁੰਦਾ |
6. ਸਫੈਦ ਮੁਸਲਿ ਦਾ ਚੂਰਨ ਇੱਕ-ਇੱਕ ਚਮਚ ਸਵੇਰੇ-ਸ਼ਾਮ ਲੈ ਕੇ ਉੱਪਰ ਤੋਂ ਇੱਕ ਗਿਲਾਸ ਮਿਸ਼ਰੀ ਮਿਲਿਆ ਦੁੱਧ ਪੀ ਲਵੋ |ਇਹ ਪ੍ਰਯੋਗ 12 ਮਹੀਨੇ ਹੀ ਕਰੋ |ਇਹ ਪ੍ਰਯੋਗ ਕਰਨ ਨਾਲ ਸਰੀਰ ਕਦੇ ਕਮਜੋਰ ਨਹੀਂ ਹੋਵੇਗਾ ਅਤੇ ਬਲ ਵੀਰਜ ਵਧੇਗਾ ਅਤੇ ਯੌਨ ਸ਼ਕਤੀ ਵੀ ਬਣੀ ਰਹੇਗੀ |
7. ਅੱਧਾ ਸੇਰ ਦੁੱਧ ਵਿਚ 4 ਛੁਹਾਰੇ ਪਾ ਕੇ ਉਬਾਲੋ |ਜਦ ਖੂਬ ਚੰਗੀ ਤਰਾਂ ਦੁੱਧ ਉਬਲਣ ਲੱਗੇ ਤਾਂ ਇਸ ਵਿਚ ਕੇਸਰ ਦੀਆਂ 5-6 ਪੰਖੜੀਆਂ ਅਤੇ ਚਾਰ ਚਮਚ ਮਿਸ਼ਰੀ ਮਿਲਾ ਦਵੋ |ਜਦ ਦੁੱਧ ਉੱਬਲ ਕੇ ਅੱਧਾ ਰਹਿ ਜਾਵੇ ਤਾਂ ਇਸ ਦੁੱਧ ਨੂੰ ਸੌਣ ਤੋਂ ਪਹਿਲਾਂ ਘੁੱਟ-ਘੁੱਟ ਕਰਕੇ ਪੀ ਲਵੋ |ਇਹ ਬੇਹਦ ਪੌਸ਼ਟਿਕ ਯੋਗ ਹੈ ਅਤੇ ਸ਼ੀਤਕਾਲ ਵਿਚ ਕਰਨ ਦੇ ਯੋਗ ਹੈ |
8. ਉਰਦ ਦੀ ਦਾਲ ਪਿਸਵਾ ਲਵੋ |ਇਸਨੂੰ ਸ਼ੁੱਧ ਦੇਸੀ ਘਿਉ ਵਿਚ ਸੇਕ ਕੇ ਕੱਚ ਦੇ ਬਰਤਨ ਵਿਚ ਭਰ ਕੇ ਰੱਖ ਲਵੋ |1-1 ਚਮਚ ਇਹ ਦਲ ਥੋੜੇ ਜਿਹੇ ਘਿਉ ਵਿਚ ਮਿਲਾ ਕੇ ਸਵੇਰੇ ਅਤੇ ਰਾਤ ਨੂੰ ਸੌਂਦੇ ਸਮੇਂ ਖਾ ਕੇ ਉੱਪਰ ਤੋਂ ਮਿਸ਼ਰੀ ਮਿਲਿਆ ਦੁੱਧ ਪੀ ਲਵੋ |ਇਸ ਨਾਲ ਧਾਤੂ ਬਲ ਵੀਰਜ ਵਧੇਗਾ |ਜੇਕਰ ਉਰਦ ਨਾ ਪਚੇ ਤਾਂ ਇੱਕ ਹੀ ਸਮੇਂ ਲਵੋ |
9. ਕੌਂਚ ਦੇ ਬੀਜ 250 ਗ੍ਰਾਮ ,ਲਾਲ ਮਖਾਣਾ 100 ਗ੍ਰਾਮ ,ਮਿਸ਼ਰੀ 350 ਗ੍ਰਾਮ |ਇਹਨਾਂ ਸਭ ਨੂੰ ਅਲੱਗ-ਅਲੱਗ ਕੁੱਟ ਪੀਸ ਕੇ ਚੂਰਨ ਕਰ ਲਵੋ ਅਤੇ ਮਿਲਾ ਕੇ ਸ਼ੀਸ਼ੀ ਵਿਚ ਭਰ ਲਵੋ |ਸਵੇਰੇ-ਸ਼ਾਮ ਇਸ ਚੂਰਨ ਨੂੰ ਇੱਕ-ਇੱਕ ਚਮਚ ਮਿਸ਼ਰੀ ਵਾਲੇ ਦੁੱਧ ਦੇ ਨਾਲ ਪੀਓ |
10. ਸਫੈਦ ਜਾਂ ਲਾਲ ਪਿਆਜ ਦਾ ਰਸ ,ਸ਼ਹਿਦ ,ਅਦਰਕ ਦਾ ਰਸ ,ਦੇਸੀ ਘਿਉ 6-6 ਗ੍ਰਾਮ ਮਿਲਾ ਕੇ ਹਰ-ਰੋਜ ਚੱਟੋ |ਇੱਕ ਮਹੀਨੇ ਦੇ ਸੇਵਨ ਨਾਲ ਨੰਪੁਸਤਕਾ ਵੀ ਸ਼ਕਤੀਸ਼ਾਲੀ ਹੋ ਜਾਂਦਾ ਹੈ |ਹਰ-ਰੋਜ ਸੇਵਨ ਕਰਨ ਨਾਲ ਬੇਹੱਦ ਸ਼ਕਤੀਸ਼ਾਲੀ ਸਰੀਰ ਬਣਦਾ ਹੈ |