Breaking News

ਅਦਰਕ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦੇ ਦੇਖ ਕੇ ਉੱਡ ਜਾਣਗੇ ਹੋਸ਼

ਭੋਜਨ ਨੂੰ ਸਵਾਦ ਅਤੇ ਪਾਚਣ ਯੁਕਤ ਬਣਾਉਣ ਲਈ ਅਦਰਕ ਦਾ ਉਪਯੋਗ ਆਮ ਤੌਰ ਤੇ ਹਰ ਘਰ ਵਿਚ ਕੀਤਾ ਜਾਂਦਾ ਹੈ |ਵੈਸੇ ਤਾਂ ਇਹ ਹਰੇਕ ਦੇਸ਼ ਵਿਚ ਪੈਦਾ ਹੁੰਦਾ ਹੈ ਪਰ ਇਸਦਾ ਜਿਆਦਾ ਉਤਪਾਦ ਕੇਰਲ ਰਾਜ ਵਿਚ ਕੀਤਾ ਜਾਂਦਾ ਹੈ |ਅਦਰਕ ਵਿਚ ਅਨੇਕਾਂ ਔਸ਼ੁੱਧੀਆਂ ਗੁਣ ਹੋਣ ਦੇ ਕਾਰਨ ਆਯੁਰਵੇਦ ਵਿਚ ਇਸਨੂੰ ਮਹਾਨ ਔਸ਼ੁੱਧੀ ਮੰਨਿਆਂ ਗਿਆ ਹੈ |ਇਹ ਗਰਮ ,ਭਾਰੀ ਪਾਕ ਵਿਚ ਮਧੁਰ ,ਭੁੱਖ ਵਧਾਉਣ ਵਾਲਾ ,ਚਰਪਰਾ ,ਰੂਚੀਕਾਰਕ ,ਪਿੱਤ ਅਤੇ ਕਫ਼ ਨਾਸ਼ਕ ਹੁੰਦਾ ਹੈ |


ਵਿਗਿਆਨਕਾਂ ਦੇ ਅਨੁਸਾਰ ਅਦਰਕ ਦੀ ਰਸਾਇਣਕ ਸਰੰਚਨਾ ਵਿਚ 80% ਭਾਗ ਪਾਣੀ ਹੁੰਦਾ ਹੈ ਜਦਕਿ ਸੁੰਡ ਵਿਚ ਇਸਦੀ ਮਾਤਰਾ ਲਗਪਗ 10% ਹੁੰਦੀ ਹੈ |ਇਸ ਤੋਂ ਇਲਾਵਾ ਸਟਾਰਚ 53% ,ਪ੍ਰੋਟੀਨ 12.4% ,ਫਾਇਬਰ 7.2% ਰਾਖ 6.6% ,ਔਥੇਯੋਰੇਜਿਨ ਮੁੱਖ ਵਿਚ ਪਾਏ ਜਾਂਦੇ ਹਨ |ਅਦਰਕ ਵਿਚ ਪ੍ਰੋਟੀਨ ,ਨਾਈਟਰੋਜਨ ਅਮੀਨੋ ਐਸਿਡ ,ਸਟਾਰਚ ,ਗੁਲੂਕਾਜ ਸ੍ਰ੍ਕੋਸ ,ਸੁਗੰਧਿਤ ਤੇਲ ,ਓਲਿਯੋਰੇਸਿਨ ,ਜਿੰਜੀਵਰੀਨ ,ਰੈਫ਼ੀਨੀਸ ,ਕੈਲਸ਼ੀਅਮ ,ਵਿਟਾਮਿਨ B ,ਅਤੇ C ,ਪ੍ਰੋਟਿਥੀਲਿਟ ,ਇੰਜਾਇਮ ਅਤੇ ਲੋਹਾ ਵੀ ਮਿਲਦੇ ਹਨ |ਪ੍ਰੋਟਿਥੀਲਿਟ ਦੇ ਕਾਰਨ ਹੀ ਅਦਰਕ ਕਫ਼ ਹਟਾਉਣ ਅਤੇ ਪਾਚਣ ਤੰਤਰ ਵਿਚ ਵਿਸ਼ੇਸ਼ ਗੁਣਕਾਰੀ ਸਿੱਧ ਹੋਇਆ ਹੈ |


ਅਦਰਕ ਨੂੰ ਬਹੁਤ ਸਾਰੇ ਲੋਕ ਮਸਾਲੇ ਦੇ ਰੂਪ ਵਿਚ ਇਸਤੇਮਾਲ ਕਰਦੇ ਹਨ ਪਰ ਜੇਕਰ ਇਸਦੇ ਪਾਣੀ ਨੂੰ ਰੋਜਾਨਾ ਪੀਤਾ ਜਾਵੇ ਤਾਂ ਇਹ ਕਈ ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਕੰਟਰੋਲ ਵੀ ਕਰਦਾ ਹੈ |ਇਸ ਵਿਚ ਮੌਜੂਦ ਐਂਟੀ ਬੈਕਟੀਰਿਯਲ ,ਐਂਟੀ-ਫੰਗਲ ਅਤੇ ਐਂਟੀ-ਇਫ਼ਲੇਮੈਟਰੀ ਪਰਾੱਪਰਟੀ ਸਰੀਰ ਨੂੰ ਸਵਸਥ ਰੱਖਣ ਵਿਚ ਮੱਦਦ ਕਰਦੀ ਹੈ |


ਅਦਰਕ ਦਾ ਪਾਣੀ ਬਣਾਉਣ ਦੀ ਵਿਧੀ……………
ਇਕ ਗਿਲਾਸ ਗਰਮ ਪਾਣੀ ਵਿਚ ਛੋਟਾ ਜਿਹਾ ਅਦਰਕ ਦਾ ਟੁਕੜਾ ਲਵੋ ਅਤੇ ਉਸਨੂੰ ਥੋੜੀ ਦੇਰ ਤੱਕ ਗਰਮ ਕਰੋ |ਜਦ ਪਾਣੀ ਉਬਲ ਕੇ ਥੋੜਾ ਘੱਟ ਹੋ ਜਾਵੇ ਤਾਂ ਉਸਨੂੰ ਠੰਡਾ ਕਰਕੇ ਸਿੱਪ-ਸਿੱਪ ਕਰਕੇ ਪੀਣਾ ਹੈ ,ਇਕਦਮ ਨਹੀਂ ਬਸ ਥੋੜਾ-ਥੋੜਾ ਪੀਣਾ ਹੈ ਜਿਵੇਂ ਤੁਸੀਂ ਚਾਹ ਪੀਂਦੇ ਹੋ ਜਿਵੇਂ ਗਰਮ ਦੁੱਧ ਪੀਂਦੇ ਹੋ |ਤੁਸੀਂ ਇਕ ਕੰਮ ਹੋਰ ਕਰ ਸਕਦੇ ਹੋ ਰਾਤ ਨੂੰ ਪਾਣੀ ਵਿਚ ਅਦਰਕ ਪਾ ਕੇ ਰੱਖ ਅਤੇ ਸਵੇਰੇ ਉਸਨੂੰ ਗਰਮ ਕਰਨ ਤੋਂ ਬਾਅਦ ਠੰਡਾ ਕਰਕੇ ਪੀਓ ਅਤੇ ਜੋ ਅਦਰਕ ਦੇ ਟੁਕੜੇ ਪਾਣੀ ਵਿਚ ਰਹਿ ਗਏ ਹਨ ਉਸਨੂੰ ਚਬਾ ਕੇ ਖਾ ਲਵੋ |

ਤੁਹਾਡਾ ਹਾਰਟ ਬਰਨ ਕਰੇ–ਖਾਣਾ ਖਾਣ ਤੋਂ 20 ਮਿੰਟ ਬਾਅਦ ਇੱਕ ਕੱਪ ਅਦਰਕ ਦਾ ਪਾਣੀ ਪੀਓ ਇਹ ਤੁਹਾਡੇ ਸਰੀਰ ਵਿਚ ਐਸਿਡ ਦੀ ਮਾਤਰਾ ਕੰਟਰੋਲ ਕਰੇਗਾ ਅਤੇ ਇਸ ਨਾਲ ਹਾਰਟ ਬਰਨ ਦੀ ਪਰਾੱਬਲੰਮ ਵੀ ਦੂਰ ਹੁੰਦੀ ਹੈ


ਕੈਂਸਰ ਤੋਂ ਬਚਾਏ–ਅਦਰਕ ਵਿਚ ਐਂਟੀ-ਕੈਂਸਰ ਗੁਣ ਪਾਏ ਜਾਂਦੇ ਹਨ ਇਸਦਾ ਪਾਣੀ ਪੀਣ ਨਾਲ ਲੰਗਸ ,ਪ੍ਰੋਸਟੇਟ ,ਕੋਲੋਨ ,ਬ੍ਰੇਸਟ ,ਸਕਿੰਨ ਅਤੇ ਪੇਨਿਕੀਏਟਿਕ ਕੈਂਸਰ ਤੋਂ ਬਚਾਅ ਹੁੰਦਾ ਹੈ |


ਵਜਨ ਘਟਾਏ–ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦਾ ਮੋਟਾਬੋਲਿਜਮ ਸੁਧਰਦਾ ਹੈ ਇਸ ਤਰਾਂ ਤੁਹਾਡੀ ਫੈਟ ਤੇਜੀ ਨਾਲ ਬਰਨ ਹੁੰਦੀ ਹੈ ਅਤੇ ਵਜਨ ਘਟਾਉਣ ਵਿਚ ਮੱਦਦ ਮਿਲਦੀ ਹੈ |


ਸ਼ੂਗਰ ਕੰਟਰੋਲ ਕਰੇ–ਰੈਗੂਲਰ ਅਦਰਕ ਦ ਪਾਣੀ ਪੀਣ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ਹੁੰਦਾ ਹੈ ਇਸ ਨਾਲ ਸ਼ੂਗਰ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ |


ਸਿਰ ਦਰਦ ਦੂਰ ਕਰੇ–ਅਦਰਕ ਦਾ ਪਾਣੀ ਪੀਣ ਨਾਲ ਬ੍ਰੇਨ ਸੈੱਲਜ ਰਿਲੈਕਸ ਹੁੰਦੇ ਹਨ ਇਸ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲਦਾ ਹੈ |


ਹਿਚਕੀ………..
-ਸਾਰੇ ਪ੍ਰਕਾਰ ਦੀਆਂ ਹਿਚਕੀਆਂ ਵਿਚ ਅਦਰਕ ਸਾਫ਼ ਕੀਤੀ ਹੋਈ ਟਾਹਣੀ ਚੂਸਣੀ ਚਾਹੀਦੀ ਹੈ |
-ਅਦਰਕ ਦੇ ਬਰੀਕ ਟੁਕੜਿਆਂ ਨੂੰ ਚੂਸਣ ਨਾਲ ਹਿਚਕੀ ਜਲਦੀ ਹੀ ਬੰਦ ਹੋ ਜਾਂਦੀ ਹੈ |ਘਿਉ ਜਾਂ ਪਾਣੀ ਵਿਚ ਸੇਧਾਨਮਕ ਪੀਸ ਕੇ ਮਿਲਾ ਕੇ ਸੁੰਘਣ ਨਾਲ ਵੀ ਹਿਚਕੀ ਬੰਦ ਹੋ ਜਾਂਦੀ ਹੈ |
-ਇਕ ਚਮਚ ਅਦਰਕ ਦਾ ਰਸ ਲੈ ਕੇ ਗਾਂ ਦੇ 250 ਮਿ.ਲੀ ਮਿਲਾ ਕੇ ਪੀਣ ਨਾਲ ਵੀ ਹਿਚਕੀ ਵਿਚ ਫਾਇਦਾ ਹੁੰਦਾ ਹੈ |
-ਇਕ ਕੱਪ ਦੁੱਧ ਨੂੰ ਉਬਾਲ ਕੇ ਉਸ ਵਿਚ ਅੱਧਾ ਚਮਚ ਸੁੰਡ ਦਾ ਚੂਰਨ ਪਾ ਲਵੋ ਅਤੇ ਠੰਡਾ ਕਰਕੇ ਪੀਓ |

ਪੇਟ ਦਰਦ……………
-ਅਦਰਕ ਅਤੇ ਲਸਣ ਨੂੰ ਬਰਾਬਰ ਮਾਤਰਾ ਵਿਚ ਪੀਸ ਕੇ ਇਕ ਚਮਚ ਦੀ ਮਾਤਰਾ ਵਿਚ ਪਾਣੀ ਦੇ ਨਾਲ ਸੇਵਨ ਕਰੋ |
-ਪੀਸੀ ਹੋਏ ਸੁੰਡ ਇਕ ਗ੍ਰਾਮ ਅਤੇ ਥੋੜੀ ਜਿਹੀ ਹੀਂਗ ਅਤੇ ਸੇਧੰਮ ਕ ਦੀ ਫੱਕੀ ਗਰਮ ਪਾਣੀ ਨਾਲ ਲੈਣ ਤੇ ਪੇਟਦਰਦ ਠੀਕ ਹੋ ਜਾਂਦਾ ਹੈ |
-ਅਦਰਕ ਅਤੇ ਪੁਦੀਨੇ ਦਾ ਰਸ ਅੱਧਾ-ਅੱਧਾ ਤੋਲਾ ਲੈ ਕੇ ਉਸ ਵਿਚ ਇਕ ਗ੍ਰਾਮ ਸੇਧਾ ਨਮਕ ਮਿਲਾ ਕੇ ਪੀਣ ਨਾਲ ਪੇਟ ਦਰਦ ਵਿਚ ਤੁਰੰਤ ਲਾਭ ਮਿਲਦਾ ਹੈ |
-ਅਦਰਕ ਦਾ ਰਸ ਅਤੇ ਤੁਲਸੀ ਦੇ ਪੱਤਿਆਂ ਦਾ ਰਸ 2-2 ਚਮਚ ਥੋੜੇ ਜਿਹੇ ਗਰਮ ਪਾਣੀ ਨਾਲ ਲੈਣ ਨਾਲ ਪੇਟ ਦਾ ਦਰਦ ਬਿਲਕੁਲ ਸ਼ਾਂਤ ਹੋ ਜਾਂਦਾ ਹੈ |


ਮੂੰਹ ਦੀ ਬਦਬੂ–ਇਕ ਚਮਚ ਅਦਰਕ ਦਾ ਰਸ ਇਕ ਗਿਲਾਸ ਗਰਮ ਪਾਣੀ ਵਿਚ ਮਿਲਾ ਕੇ ਕੁਰਲੀਆਂ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ |


ਭੁੱਖ ਦੀ ਕਮੀ…………….
ਅਦਰਕ ਦੇ ਛੋਟੇ-ਛੋਟੇ ਟੁਕੜਿਆਂ ਨੂੰ ਨਿੰਬੂ ਦੇ ਰਸ ਵਿਚ ਭਿਉ ਕੇ ਇਸ ਵਿਚ ਸੇਧਾ ਨਮਕ ਮਿਲਾ ਲਵੋ ਇਸਨੂੰ ਭੋਜਨ ਕਰਨ ਤੋਂ ਪਹਿਲਾਂ ਨਿਯਮਿਤ ਰੂਪ ਨਾਲ ਖਾਓ |ਪਾਣੀ ਵਿਚ ਗੁੜ ,ਅਦਰਕ ,ਨਿੰਬੂ ਦਾ ਰਸ ,ਅਜਵੈਨ ,ਹਲਦੀ ਨੂੰ ਬਰਾਬਰ ਮਾਤਰਾ ਵਿਚ ਪਾ ਕੇ ਉਬਾਲੋ ਅਤੇ ਫਿਰ ਨੂੰ ਛਾਣ ਕੇ ਪੀਓ ਤੁਹਾਡੀ ਭੁੱਖ ਦੀ ਕਮੀ ਦੂਰ ਹੋ ਜਾਵੇਗੀ |


ਗਲਾ ਖਰਾਬ ਹੋਣਾ…………….
ਅਦਰਕ ,ਲੌਂਗ ,ਹੀਂਗ ਅਤੇ ਨਮਕ ਨੂੰ ਮਿਲਾ ਕੇ ਪੀਸ ਲਵੋ ਅਤੇ ਇਸਦੀਆਂ ਛੋਟੀਆਂ-ਛੋਟੀਆਂ ਗੋਲੀਆਂ ਤਿਆਰ ਕਰ ਲਵੋ |ਦਿਨ ਵਿਚ ਤਿੰਨ ਚਾਰ ਵਾਰ ਇਕ ਗੋਲੀ ਚੂਸੋ ਗਲਾ ਠੀਕ ਹੋ ਜਾਵੇਗਾ |


ਪੇਟ ਅਤੇ ਸੀਨੇ ਦੀ ਜਲਣ…………..
‘ਇਕ ਚਮਚ ਗੰਨੇ ਦੇ ਰਸ ਵਿਚ ਦੋ ਚਮਚ ਅਦਰਕ ਦਾ ਰਸ ਅਤੇ ਇਕ ਚਮਚ ਪੁਦੀਨੇ ਦਾ ਰਸ ਮਿਲਾ ਕੇ ਪੀਓ |

ਵਾਤ ਅਤੇ ਕਮਰ ਦਰਦ…………
ਅਦਰਕ ਦਾ ਰਸ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਮਾਲਿਸ਼ ਕਰੋ ਅਤੇ ਸੁੰਡ ਨੂੰ ਦੇਸੀ ਘਿਉ ਵਿਚ ਮਿਲਾ ਕੇ ਖਾਓ ਕਮਰ ਦਰਦ ਤੋਂ ਛੁਟਕਾਰਾ ਮਿਲੇਗਾ |


ਪਸਲੀਆਂ ਦਾ ਦਰਦ…………..
30 ਗ੍ਰਾਮ ਸੁੰਡ ਨੂੰ ਅੱਧਾ ਕਿੱਲੋ ਪਾਣੀ ਵਿਚ ਉਬਾਲ ਕੇ ਅਤੇ ਛਾਣ ਕੇ 4 ਵਾਰ ਪੀਣ ਨਾਲ ਪਸਲੀ ਦਾ ਦਰਦ ਖਤਮ ਹੋ ਜਾਂਦਾ ਹੈ |

 

Fatty Liver Disease on the Rise in Young Singaporeans

ਖੂਨੀ ਦਸਤ…………
ਸੁੰਡ ,ਨਾਗਰਮੋਥਾ ,ਅਤੀਸ ,ਗਲੋਅ ,ਇਹਨਾਂ ਨੂੰ ਇਕਸਾਰ ਲੈ ਕੇ ਪਾਣੀ ਦੇ ਨਾਲ ਕਾੜਾ ਬਣਾਓ |ਇਸ ਕਾੜੇ ਨੂੰ ਸਵੇਰੇ-ਸ਼ਾਮ ਪੀਣ ਨਾਲ ਰਾਹਤ ਮਿਲਦੀ ਹੈ |


ਦਸਤ…………
ਗਲੋਅ ਅਤੀਸ ,ਸੁਣਦ ,ਨਾਗਰਮੋਥਾ ਦਾ ਕਾੜਾ ਬਣਾ ਕੇ 20 ਤੋਂ 25 ਮਿ.ਲੀ ਦਿਨ ਵਿਚ ਦੀ ਵਾਰ ਪੀਓ |

ਬਹੁਮੂਤਰ……….
ਅਦਰਕ ਦੇ ਦੋ ਚਮਚ ਰਸ ਵਿਚ ਮਿਸ਼ਰੀ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਲਾਭ ਹੁੰਦਾ ਹੈ |

ਬਵਾਸੀਰ ਦੇ ਕਾਰਨ ਹੋਣ ਵਾਲਾ ਦਰਦ………..
ਦੁਰਲਭਾ ਅਤੇ ਪਾਠਾ ,ਬੇਲ ਦਾ ਗੁੱਦਾ ਅਤੇ ਪਾਠਾ ,ਅਜਵੈਨ ਅਤੇ ਪਾਠਾ ,ਸੁੰਡ ਅਤੇ ਪਾਠਾ ਇਹਨਾਂ ਵਿਚੋਂ ਕਿਸੇ ਇਕ ਦਾ ਪ੍ਰਯੋਗ ਕਰਨ ਨਾਲ ਬਵਾਸੀਰ ਦੇ ਕਾਰਨ ਹੋਣ ਵਾਲੇ ਦਰਦ ਵਿਚ ਰਾਹਤ ਮਿਲਦੀ ਹੈ |


ਹਾਨੀਕਾਰਕ ਪ੍ਰਭਾਵ
ਅਦਰਕ ਦੀ ਪ੍ਰਕਿਰਤੀ ਗਰਮ ਹੋਣ ਦੇ ਕਾਰਨ ਜਿੰਨਾਂ ਵਿਅਕਤੀਆਂ ਵਿਚ ਗਰਮ ਪ੍ਰਕਿਰਤੀ ਦਾ ਭੋਜਨ ਨਾ ਪਚਦਾ ਹੋਵੇ |ਪੀਲੀਆ ,ਰਕਤਪਿੱਤ ,ਜਖਮ ,ਜ੍ਵਰ ,ਮੂਤਰਕੁਸ਼ ,ਜਲਣ ਜਿਹੀਆਂ ਬਿਮਾਰੀਆਂ ਵਿਚ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ |ਖੂਨ ਦੀ ਉਲਟੀ ਆਉਣ ਤੇ ਅਤੇ ਗਰਮੀ ਦੇ ਮੌਸਮ ਵਿਚ ਅਦਰਕ ਦ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਜੇਕਰ ਤੁਹਾਨੂੰ ਲੋੜ ਹੈ ਤਾਂ ਘੱਟ ਤੋਂ ਘੱਟ ਮਾਤਰਾ ਵਿਚ ਸੇਵਨ ਕਰੋ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …