ਵੈਸੇ ਤਾਂ ਅਨਾਰ ਦੇ ਫਾਇਦਿਆਂ ਬਾਰੇ ਅਸੀਂ ਜਿੰਨਾਂ ਕੁੱਝ ਵੀ ਤੁਹਾਨੂੰ ਦੱਸੀਏ ਉਹਨਾਂ ਹੀ ਥੋੜਾ ਹੈ ਪਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਸਿਰਫ ਅਨਾਰ ਦੇ ਬੀਜਾਂ ਵਿਚ ਹੀ ਨਹੀਂ ਬਲਕਿ ਅਨਾਰ ਦੇ ਛਿੱਲਕਿਆਂ ਵਿਚ ਵੀ ਬਹੁਤ ਗੁਣ ਹੁੰਦੇ ਹਨ |
ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਅਨਾਰ ਦੇ ਫੁੱਲ ਦੀ ਮੱਦਦ ਨਾਲ ਤੁਸੀਂ ਬਿਨਾਂ ਕਿਸੇ ਸਾਇਡ ਇਫੈਕਟ ਦੇ ਨੈਚੂਰਲ ਤਰੀਕੇ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟ੍ਰੋਲ ਕਰ ਸਕਦੇ ਹੋ |ਇਸਦੇ ਫੁੱਲ ਵਿਚ ਐਂਟੀ-ਆੱਕਸੀਡੈਂਟ ਅਤੇ ਫਾਈਟੋ ਕੈਮੀਕਲ ਰਸੀਵਰ ਹੁੰਦਾ ਹੈ ਜੋ ਸ਼ੂਗਰ ਹੋਣ ਤੇ ਸਰੀਰ ਨੂੰ ਹੈਲਥ ਸੰਬੰਧੀ ਦਿੱਕਤਾਂ ਹੁੰਦੀਆਂ ਹਨ ਉਹਨਾਂ ਦੀ ਸੰਭਾਵਨਾ ਨੂੰ ਘੱਟ ਕਰਨ ਵਿਚ ਮੱਦਦ ਕਰਦਾ ਹੈ |
2008 ਵਿਚ ਹੋਏ ਇੱਕ ਅਧਿਐਨ ਦੇ ਅਨੁਸਾਰ ਅਨਾਰ ਦੇ ਫੁੱਲ ਵਿਚ ਪੀ.ਪੀ.ਏ .ਆਰ-ਅਲਫਾ ਗਾਮਾ ਐਕਟੀਵੇਟਰ ਪ੍ਰੋਪਟੀਜ ਹੁੰਦੇ ਹਨ ਜੋ ਫੈਟੀ ਐਸਿਡ ਅਪਟੇਕ , ਆੱਕਸਡੇਸ਼ਨ ਅਤੇ ਵਸਕੂਲਰ ਫੰਕਸ਼ਨ ਨੂੰ ਨਿਯੰਤਰਿਤ ਕਰਕੇ ਗੁਲੂਕਾਜ ਦੇ ਲੈਵਲ ਨੂੰ ਕੰਟਰੋਲ ਕਰਨ ਵਿਚ ਮੱਦਦ ਕਰਦੇ ਹਨ |ਇਥੋਂ ਤੱਕ ਕਿ ਅਨਾਰ ਦੇ ਫੁੱਲ ਦਾ ਇਸਤੇਮਾਲ ਆਯੁਰਵੈਦਿਕ ਦਵਾਈਆਂ ਦੇ ਨਾਲ-ਨਾਲ ਯੂਨਾਨੀ ਇਲਾਜ ਵਿਚ ਵੀ ਕੀਤਾ ਜਾਂਦਾ ਹੈ |
ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਸ਼ੂਗਰ ਦੇ ਵਧਣ ਨਾਲ ਆੱਕਸੀਡੇਟਿਵ ਸਟਰੇਸ ਹੋਣ ਦੀ ਸੰਭਾਵਨਾ ਰਹਿੰਦੀ ਹੈ ਜਿਸ ਕਾਰਨ ਸਾਡੇ ਬ੍ਰੇਨ ਸੈੱਲਜ ਨੂੰ ਨੁਕਸਾਨ ਪਹੁੰਚਦਾ ਹੈ |ਪਰ ਅਨਾਰ ਦੇ ਫੁੱਲ ਦੇ ਸੇਵਨ ਨਾਲ ਆੱਕਸੀਡੇਟਿਵ ਸਟਰੇਸ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਅਤੇ ਬ੍ਰੇਨ ਫੰਕਸ਼ਨ ਵੀ ਬੇਹਤਰ ਤਰੀਕੇ ਨਾਲ ਹੋ ਪਾਉਂਦਾ ਹੈ |2011 ਵਿਚ ਹੋਏ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿਨਾਲ ਯਾਦਦਾਸ਼ਤ ਰੱਖਣ ਦੀ ਸ਼ਕਤੀ ਵਧਦੀ ਹੈ |
ਇਸਤੇਮਾਲ ਕਰਨ ਦਾ ਤਰੀਕਾ…………………
ਅਧਿਐਨ ਦੇ ਅਨੁਸਾਰ ਸ਼ੂਗਰ ਦੇ ਵਿਅਕਤੀ ਇਸਦਾ ਸੇਵਨ ਮੇਡੀਕੇਸ਼ਨ ਦੇ ਰੂਪ ਵਿਚ ਕਰ ਸਕਦੇ ਹਨ ਜੋ ਕੱਗਨੇਟਿਵ ਫੰਕਸ਼ਨ ਨੂੰ ਬੇਹਤਰ ਬਣਾਉਂਦਾ ਹੈ |ਜੇਕਰ ਤੁਹਾਡਾ ਸ਼ੂਗਰ ਬੌਡੀ ਲਾਈਨ ਵਿਚ ਹੈ ਤਾਂ ਤੁਸੀਂ ਆਪਣੀ ਡਾਇਟ ਵਿਚ ਅਨਾਰ ਦੇ ਕੱਚੇ ਫੁੱਲ ਦਾ ਇਸਤੇਮਾਲ ਕਰ ਸਕਦੇ ਹੋ |ਪਰ ਜੇਕਰ ਤੁਹਾਨੂੰ ਇਸਦਾ ਕੋਈ ਸਾਇਡ ਇਫੈਕਟ ਮਹਿਸੂਸ ਹੋ ਰਿਹਾ ਹੈ ਤਾਂ ਡਾਕਟਰ ਤੋਂ ਤੁਰੰਤ ਸਲਾਹ ਲਵੋ |