Breaking News

ਅਸਲੀ ਤੇ ਨਕਲੀ ਗੁੜ ਦੀ ਪਹਿਚਾਣ ਕਰਨ ਦਾ ਬਹੁਤ ਹੀ ਆਸਾਨ ਤਰੀਕਾ..

ਤੁਸੀਂ ਬੋਲੋਂਗੇ ਗੁੜ ਅਤੇ ਚੀਨੀ ਵਿਚ ਕੀ ਅੰਤਰ ਹੈ ? ਇਹਨਾਂ ਦੋਨਾਂ ਵਿਚ ਬਹੁਤ ਅੰਤਰ ਵਿਚ ਚੀਨੀ ਬਣਾਉਣ ਦੇ ਲਈ ਗੰਨੇ ਦੇ ਰਸ ਵਿਚ 23 ਜਹਿਰ (ਕੈਮੀਕਲ) ਮਿਲਾਉਣੇ ਪੈਂਦੇ ਹਨ ਅਤੇ ਇਹ ਸਭ ਉਹ ਜਹਿਰ ਹਨ ਜੋ ਸਰੀਰ ਦੇ ਅੰਦਰ ਚਲੇ ਜਾਂਦੇ ਹਨ ਪਰ ਬਾਹਰ ਨਹੀਂ ਨਿਕਲ ਪਾਉਂਦੇ ਅਤੇ ਗੁੜ ਇਕੱਲਾ ਇੱਕ ਅਜਿਹਾ ਪਦਾਰਥ ਹੈ ਜੋ ਬਿਨਾਂ ਕਿਸੇ ਕੈਮੀਕਲ ਜਾਂ ਜਹਿਰ ਦੇ ਸਿੱਧਾ-ਸਿੱਧਾ ਬਣਦਾ ਹੈ |ਗੰਨੇ ਨੂੰ ਗਰਮ ਕਰਦੇ ਜਾਓ ਬਸ ਗੁੜ ਬਣ ਜਾਂਦਾ ਹੈ |ਇਸ ਵਿਚ ਕੁੱਝ ਵੀ ਮਿਲਾਉਣਾ ਨਹੀਂ ਪੈਂਦਾ |ਜਿਆਦਾ ਤੋਂ ਜਿਆਦਾ ਇਸ ਵਿਚ ਦੁੱਧ ਮਿਲਾਉਂਦੇ ਹਨ ਹੋਰ ਕੁੱਝ ਵੀ ਨਹੀਂ ਮਿਲਾਉਣਾ ਪੈਂਦਾ |

ਗੁੜ ਤੋਂ ਵੀ ਇੱਕ ਵਧੀਆ ਚੀਜ ਹੈ ਹੈ ਜੋ ਤੁਸੀਂ ਖਾ ਸਕਦੇ ਹੋ ਉਸਦਾ ਨਾਮ ਹੈ ਕਾਕਵੀ ?ਜੇਕਰ ਤੁਸੀਂ ਕਦੇ ਗੁੜ ਬਣਦਾ ਦੇਖਿਆ ਹੋਵੇਗਾ ਤਾਂ ਤੁਹਾਨੂੰ ਇਸਦਾ ਵੀ ਪਤਾ ਹੋਵੇਗਾ |ਇਹ ਕਾਕਵੀ ਗੁੜ ਤੋਂ ਵੀ ਵਧੀਆ ਹੁੰਦੀ ਹੈ |ਗੁੜ ਤਰਾਂ ਵਧੀਆ ਹੈ ਹੀ ਪਰ ਉਸ ਤੋਂ ਵੀ ਵਧੀਆ ਜੇਕਰ ਹੈ ਤਾਂ ਉਹ ਕਾਕਵੀ ਹੀ ਹੈ |ਇੱਕ ਕੰਮ ਕਰੋ ਕਾਕਵੀ ਨੂੰ ਬਾਲਟੀ ਵਿਚ ਭਰ ਕੇ ਰੱਖ ਦਵੋ ਇਹ ਖਰਾਬ ਨਹੀਂ ਹੁੰਦੀ |1 ਸਾਲ ਤੋਂ 2 ਸਾਲ ਤੱਕ ਆਰਾਮ ਨਾਲ ਰੱਖ ਸਕਦੇ ਹੋ|ਕਾਕਵੀ ਦਾ ਭਾਵ ਵੀ ਲਗਪਗ ਗੁੜ ਦੇ ਬਰਾਬਰ ਹੀ ਹੈ |ਹੁਣ ਤੁਸੀਂ ਜਾਂ ਤਾਂ ਕਾਕਵੀ ਖਾਓ ਜਾਂ ਗੁੜ ਖਾਓ |ਜੇਕਰ ਤੁਹਾਨੂੰ ਕਾਕਵੀ ਮਿਲਦੀ ਤਾਂ ਸਮਝ ਲਵੋ ਕਿ ਤੁਸੀਂ ਰਾਜੇ ਹੋ |ਜੇਕਰ ਕਾਕਵੀ ਨਾ ਮਿਲ ਸਕੇ ਅਤੇ ਗੁੜ ਮਿਲ ਜਾਵੇ ਤਾਂ ਤੁਸੀਂ ਛੋਟੇ ਰਾਜੇ ਹੋ |

ਹੁਣ ਤੱਕ ਤੁਸੀਂ ਇਹੀ ਸੋਚ ਰਹੇ ਹੋਵੋਂਗੇ ਕਿ ਇਹ ਕਾਕਵੀ ਕੀ ਹੁੰਦੀ ਹੈ |ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਕਾਕਵੀ ਦਾ ਮਤਲਬ ਗੰਨੇ ਦੇ ਰਸ ਨੂੰ ਜਦ ਗਰਮ ਕਰਨਾ ਸ਼ੁਰੂ ਕਰਦੇ ਹਨ ਤਾਂ ਗਰਮ ਕਰਦੇ-ਕਰਦੇ ਗੁੜ ਬਣਨ ਤੋਂ ਪਹਿਲਾਂ ਅਤੇ ਉਸਦਾ ਰਸ ਗਰਮ ਹੋਣ ਤੋਂ ਬਾਅਦ ਇੱਕ ਲਿਕਵਿਡ ਬਣਦਾ ਹੈ |ਉਸ ਲਿਕਵਿਡ ਨੂੰ ਕਾਕਵੀ ਕਹਿੰਦੇ ਹਨ |ਜਿਥੇ ਵੀ ਗੁੜ ਬਣਦਾ ਹੈ ਉਥੇ ਤੁਹਾਨੂੰ ਕਾਕਵੀ ਜਰੂਰ ਮਿਲੇਗੀ |

ਤੁਹਾਨੂੰ ਸਭ ਨੂੰ ਮੇਰੀ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਆਪਣੇ ਘਰਾਂ ਵਿਚੋਂ ਇਹ ਚੀਨੀ ਨੂੰ ਕੱਢ ਦਵੋ |ਚੀਨੀ ਨੇ ਪੂਰੀ ਦੁਨੀਆਂ ਦਸ ਸੱਤਿਆਨਾਸ਼ ਕੀਤਾ ਜੈ |ਸ਼ੂਗਰ ਮਿਲ ਵਾਲਿਆਂ ਦਾ ਵੀ BP ਹਾਈ ਹੈ |ਬਹੁਤ ਸਾਰੇ ਸ਼ੂਗਰ ਮਿਲ ਵਾਲੇ ਸਾਨੂੰ ਮਿਲੇ ਉਹ ਇਹ ਕਹਿੰਦੇ ਹਨ ਕਿ ਜਦ ਤੋਂ ਅਸੀਂ ਚੀਨੀ ਬਣਾਉਣੀ ਅਤੇ ਖਾਣੀ ਸ਼ੁਰੂ ਕੀਤੀ ਹੈ ਤਦ ਤੋਂ ਸਾਡੇ ਸਰੀਰ ਦੀ ਹਾਲਤ ਬਹੁਤ ਖਰਾਬ ਹੈ |ਕਰੋੜਾਂ ਰੁਪਏ ਸ਼ੂਗਰ ਮਿਲ ਲਗਾਉਣ ਨੂੰ ਲੱਗਦੇ ਹਨ ਅਤੇ ਕਰੋੜਾਂ ਰੁਪਏ ਗੰਨੇ ਦੇ ਰਸ ਨੂੰ ਚੀਨੀ ਬਣਾਉਣ ਵਿਚ ਲੱਗਦੇ ਹਨ |ਇਸ ਤੋਂ ਵਧੀਆ ਅਤੇ ਸਸਤਾ ਗੁੜ ਬਣਦਾ ਹੈ ,ਪ੍ਰੋਸੇਸ ਵੀ ਲੰਬਾ ਨਹੀਂ ਹੈ |ਬਹੁਤ ਸਸਤੇ ਭਾਅ ਵਿਚ ਕਾਕਵੀ ਬਣਦੀ ਹੈ |ਸਿੱਧਾ ਗੁੜ ਬਣਾ ਕੇ ਵੇਚੋ ,ਕਾਕਵੀ ਬਣਾ ਕੇ ਵੇਚੋ |

ਇਸ ਲਈ ਤੁਹਾਨੂੰ ਸਾਡੀ ਬੇਨਤੀ ਹੈ ਚੀਨੀ ਦਾ ਪ੍ਰਯੋਗ ਬੰਦ ਕਰ ਦਵੋ ਅਤੇ ਉਸਦੀ ਜਗਾ ਤੇ ਗੁੜ ਦਾ ਇਸਤੇਮਾਲ ਕਰੋ |ਇਸਦੇ ਪਿੱਛੇ ਬਹੁਤ ਸਾਰੇ ਕਾਰਨ ਹਨ ਜਿਸਦੇ ਬਾਰੇ ਅਸੀਂ ਤੁਹਾਡੇ ਨਾਲ ਪਿੱਛਲੀ ਪੋਸਟ ਵਿਚ ਚਰਚਾ ਕੀਤੀ ਸੀ |ਤੁਸੀਂ ਚਾਹ ਵੀ ਗੁੜ ਦੀ ਬਣਾ ਕੇ ਪੀਓ ਉਸ ਨਾਲ ਤੁਹਾਨੂੰ ਫਾਇਦਾ ਹੋਵੇਗਾ |ਚਾਹ ਪੀਣ ਨਾਲ ਬਹੁਤ ਨੁਕਸਾਨ ਵੀ ਹੁੰਦੇ ਹਨ |

ਸਾਡੇ ਦੇਸ਼ ਵਿਚ ਹਜਾਰਾਂ ਸਾਲ ਪਹਿਲਾਂ ਗੁੜ ਦੀ ਹੀ ਚਾਹ ਪੀਤੀ ਜਾਂਦੀ ਸੀ |ਇਹ ਕੁੱਝ ਸਾਲਾਂ ਵਿਚ ਚੀਨੀ ਨੇ ਆ ਕੇ ਸਭ ਦੀ ਸਵਸਥ ਵਿਗਾੜ ਦਿੱਤੀ ਹੈ |ਹਰ ਘਰ ਵਿਚ ਸ਼ੂਗਰ ਅਤੇ ਅਰਥਰਾਈਟਸ ਦੇ ਮਰੀਜ ਮਿਲਣ ਲੱਗੇ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਨੇ ਲੋਕਾਂ ਨੂੰ ਘੇਰ ਲਿਆ ਹੈ |ਇਸ ਵਿਚ ਚੀਨੀ ਦਾ ਬਹੁਤ ਵੱਡਾ ਯੋਗਦਾਨ ਹੈ |ਬਹੁਤ ਸਾਰੇ ਲੋਕ ਸਾਨੂੰ ਸਵਾਲ ਕਰਦੇ ਹਨ ਕਿ ਜੜ ਅਸੀਂ ਗੁੜ ਦੀ ਚਾਹ ਬਣਾਉਣੇ ਹਾਂ ਤਾਂ ਅਕਸਰ ਚਾਹ ਫਟ ਜਾਂਦੀ ਹੈ ਇਸ ਸਥਿਤੀ ਤੋਂ ਬਚਣ ਲਈ ਅਸੀਂ ਕੀ ਕਰੀਏ ?ਜਵਾਬ ਹੈ ਕਿ ਹਮੇਸ਼ਾਂ ਉਹ ਚਾਹ ਹੀ ਫਟਦੀ ਹੈ ਜਿਸ ਵਿਚ ਕੈਮੀਕਲ ਮਿਲਾਇਆ ਹੁੰਦਾ ਹੈ |

ਗੁੜ ਦੋ ਪ੍ਰਕਾਰ ਦਾ ਹੁੰਦਾ ਹੈ |ਇੱਕ ਗੁੜ ਕੈਮੀਕਲ ਦੁਆਰਾ ਬਣਾਇਆ ਜਾਂਦਾ ਹੈ |ਅਜਿਹੇ ਗੁੜ ਦੀ ਚਾਹ ਹਮੇਸ਼ਾਂ ਫਟ ਜਾਵੇਗੀ |ਦੂਸਰੇ ਪ੍ਰਕਾਰ ਦੇ ਗੁੜ ਵਿਚ ਕੈਮੀਕਲ ਨਹੀਂ ਮਿਲਾਏ ਜਾਂਦੇ ਅਤੇ ਅਜਿਹਾ ਗੁੜ ਦਿਖਣ ਵਿਚ ਕਾਲਾ ਨਜਰ ਆਉਂਦਾ ਹੈ |ਇਸਦੇ ਵਿਪਰੀਤ ਜੇਕਰ ਕੈਮੀਕਲ ਵਾਲੇ ਗੁੜ ਦੀ ਗੱਲ ਕੀਤੀ ਜਾਵੇ ਤਾਂ ਉਹ ਦਿਖਣ ਵਿਚ ਇਕਦਮ ਪੀਲਾ ਜਾਂ ਸਫੈਦ ਹੁੰਦਾ ਹੈ |ਅਜਿਹੇ ਗੁੜ ਦੀ ਚਾਹ ਫਟ ਜਾਂਦੀ ਹੈ | ਬਿਨਾਂ ਕੈਮੀਕਲ ਜਾਵੇ ਗੁੜ ਦੀ ਚਾਹ ਕਦੇ ਨਹੀਂ ਫਟਦੀ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …