ਆਧੁਨਿਕ ਜੀਵਨਸ਼ੈਲੀ ਦੀ ਦੇਣ ਬਹੁਤ ਸਾਰੇ ਰੋਗਾਂ ਵਿਚੋਂ ਇਹ ਦੋ ਸਮੱਸਿਆਵਾਂ ਬਹੁਤ ਪ੍ਰਮੁੱਖ ਹਨ |ਅੱਖਾਂ ਦੀ ਰੌਸ਼ਨੀ ਘੱਟ ਹੋਣ ਅਤੇ ਸਿਰ ਦੇ ਵਾਲਾਂ ਦਾ ਕਮਜੋਰ ਹੋ ਕੇ ਝੜ ਜਾਣਾ |ਇਹ ਦੋਨੋਂ ਸਮੱਸਿਆਵਾਂ ਅਜਿਹੀਆਂ ਹਨ ਕਿ ਇਹ ਹੌਲੀ-ਹੌਲੀ ਸ਼ੁਰੂ ਹੋ ਕੇ ਸਥਾਈ ਰੂਪ ਨਾਲ ਤੁਹਾਨੂੰ ਪਰੇਸ਼ਾਨ ਕਰਨ ਲੱਗ ਜਾਂਦੀਆਂ ਹਨ |
ਇਸ ਪੋਸਟ ਦੇ ਮਾਧਿਅਮ ਅਸੀਂ ਤੁਹਾਨੂੰ ਇੱਕ ਅਜਿਹਾ ਸਰਲ ਪ੍ਰਯੋਗ ਦੱਸਣ ਜਾ ਰਹੇ ਹਾਂ ਜੋ ਬਹੁਤ ਸਾਰੇ ਰੋਗੀਆਂ ਉੱਪਰ ਅਜਮਾਇਆ ਹੋਇਆ ਹੈ ਅਤੇ ਬਹੁਤ ਵਧੀਆ ਰਿਜਲਟ ਦੇਣ ਵਾਲਾ ਸਿੱਧ ਹੋਇਆ ਹੈ |ਇਸ ਪ੍ਰਯੋਗ ਨੂੰ ਅਸੀਂ ਤੁਹਾਡੇ ਲਈ ਹੀ ਦੱਸਣ ਜਾ ਰਹੇ ਹਾਂ ਇਸ ਲਈ ਇਸਦਾ ਜਰੂਰ ਲਾਭ ਉਠਾਓ ਤਾਂ ਆਓ ਜਾਣਦੇ ਹਾਂ…………………………
ਸਮੱਗਰੀ……………….
1 -ਗਾਂ ਦੇ ਦੁੱਧ ਨਾਲ ਬਣਿਆ ਘਿਉ ਅੱਧਾ ਕਿੱਲੋ
2 -ਸ਼ੁੱਧ ਸ਼ਹਿਦ ਇੱਕ ਕਿੱਲੋ
3 -ਕਾਲੀਆਂ ਮਿਰਚਾਂ 200 ਗ੍ਰਾਮ
4 -ਆਲਸੀ ਦੇ ਬੀਜ 500 ਗ੍ਰਾਮ
5 -ਸਾਬਤ ਲਸਣ ਚਾਰ
6 -ਬਦਾਮ ਦੀਆਂ 200 ਗ੍ਰਾਮ
7 -ਪਿਸਤਾ 200 ਗ੍ਰਾਮ
ਪ੍ਰਯੋਗ ਨੂੰ ਤਿਆਰ ਕਰਨ ਦੀ ਵਿਧੀ…………………….
ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਲਸੀ ਦੇ ਬੀਜਾਂ ਨੂੰ ਧੁੱਪ ਵਿਚ ਸੁਕਾ ਕੇ ਦਰਦਰਾ ਕੁੱਟ ਲਵੋ ਅਤੇ ਕਾਲੀਆਂ ਮਿਰਚਾਂ ਨੂੰ ਮਿਕਸੀ ਵਿਚ ਚਲਾ ਕੇ ਬਰੀਕ ਪਾਊਡਰ ਬਣਾ ਲਵੋ |ਹੁਣ ਲਸਣ ਦੀਆਂ ਚਾਰਾਂ ਕਲੀਆਂ ਨੂੰ ਛਿੱਲ ਕੇ ਬਰੀਕ-ਬਰੀਕ ਕੱਟ ਲਵੋ |ਸਾਰਾ ਸਮਾਨ ਤਿਆਰ ਹੋ ਜਾਣ ਤੋਂ ਬਾਅਦ ਇਹਨਾਂ ਨੂੰ ਇਕੱਠਾ ਮਿਲਾ ਲਵੋ |ਹੁਣ ਦੇਸੀ ਘਿਉ ਨੂੰ ਕੜਾਹੀ ਵਿਚ ਪਾ ਕੇ ਇੰਨਾਂ ਗਰਮ ਕਰੋ ਕਿ ਇਹ ਬਸ ਪਿਘਲ ਜਾਵੇ |ਹੁਣ ਇਸ ਪਿਘਲੇ ਹੋਏ ਘਿਉ ਵਿਚ ਸਾਰਾ ਸਮਾਨ ਪਾ ਕੇ ਮਿਲਾ ਕੇ |ਸਭ ਤੋਂ ਅਖੀਰ ਕਿ ਜਦ ਘਿਉ ਠੰਡਾ ਹੋਣਾ ਸ਼ੁਰੂ ਹੋ ਜਾਵੇ ਤਾਂ ਉਸ ਵਿਚ ਸ਼ਹਿਦ ਪਾ ਕੇ ਚੰਗੀ ਤਰਾਂ ਮਿਲਾ ਲਵੋ ਅਤੇ ਕਿਸੇ ਕੱਚ ਦੇ ਬਰਤਨ ਜਾਂ ਸ਼ੀਸ਼ੀ ਵਿਚ ਭਰ ਕੇ ਰੱਖ ਲਵੋ |ਤੁਹਾਡਾ ਨੁਸਖਾ ਤਿਆਰ ਹੈ |
ਸੇਵਨ ਦੀ ਵਿਧੀ………………………..
ਇਸ ਨੁਸਖੇ ਨੂੰ ਸਾਰੀ ਉਮਰ ਦੇ ਲੋਕ ਖਾ ਸਕਦੇ ਹਨ |ਉਮਰ ਦੇ ਹਿਸਾਬ ਨਾਲ ਖੁਰਾਕ ਦੀ ਮਾਤਰਾ ਇਸ ਤਰਾਂ ਰਹੇਗੀ………………….
3 ਸਾਲ ਤੱਕ ਦੇ ਬੱਚੇ ਇਕ ਤਿਹਾਈ ਚਮਚ ਸਵੇਰੇ -ਸ਼ਾਮ
3 ਤੋਂ 8 ਸਾਲ ਤੱਕ ਦੇ ਬੱਚੇ ਅੱਧਾ ਚਮਚ ਸਵੇਰੇ-ਸ਼ਾਮ
8 ਤੋਂ 16 ਸਾਲ ਤੱਕ ਦੇ ਬੱਚੇ ਇੱਕ ਚਮਚ ਸਵੇਰੇ-ਸ਼ਾਮ
16 ਸਾਲ ਤੋਂ ਉੱਪਰ ਦੇ ਵਿਅਕਤੀ 2 ਚਮਚ ਸਵੇਰੇ-ਸ਼ਾਮ
ਸਾਵਧਾਨੀ…………………….
ਆਯੁਰਵੇਦ ਗ੍ਰੰਥਾਂ ਵਿਚ ਘਿਉ ਅਤੇ ਸ਼ਹਿਦ ਨੂੰ ਸਮਾਨ ਮਾਤਰਾ ਵਿਚ ਮਿਲਾ ਕੇ ਲੈਣਾ ਪੂਰੀ ਤਰਾਂ ਮਨਾ ਕੀਤਾ ਗਿਆ ਹੈ ਅਤੇ ਜਦ ਵੀ ਸ਼ਹਿਦ ਅਤੇ ਘਿਉ ਨੂੰ ਮਿਲਾ ਕੇ ਲੈਣਾ ਹੋਵੇ ਤਾਂ ਦੋਨਾਂ ਦੀ ਮਾਤਰਾ ਇੱਕ ਦੂਸਰੇ ਤੋਂ ਘੱਟ ਜਾਂ ਵੱਧ ਹੋਣੀ ਚਾਹੀਦੀ ਹੈ |ਤੁਸੀਂ ਇਸ ਨੁਸਖੇ ਨੂੰ ਘਰ ਵਿਚ ਤਿਆਰ ਕਰਦੇ ਸਮੇਂ ਇਹ ਗਲ ਦਾ ਪੂਰਾ ਧਿਆਨ ਰੱਖੋ ਕਿ ਘਿਉ ਅਤੇ ਸ਼ਹਿਦ ਦੀ ਮਾਤਰਾ ਇੱਕ ਦੂਸਰੇ ਦੇ ਬਰਾਬਰ ਨਾ ਹੋ ਕੇ ਘੱਟ ਅਤੇ ਜਿਆਦਾ ਹੋਣੀ ਚਾਹੀਦੀ ਹੈ |ਚਾਹੇ ਘਿਉ ਜਿਆਦਾ ਹੋਵੇ ਜਾਂ ਸ਼ਹਿਦ |ਇਸ ਨੁਸਖੇ ਵਿਚ ਸ਼ਹਿਦ ਦੀ ਮਾਤਰਾ ਜਿਆਦਾ ਹੋਣੀ ਚਾਹੀਦੀ ਹੈ |
ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਹੈ ਤਾਂ ਕਿਰਪਾ ਕਰਕੇ ਲਾਇਕ ਅਤੇ ਸ਼ੇਅਰ ਕਰੋ ਜੀ