ਚੰਗੀ ਜੀਵਨਸਸ਼ੈਲੀ ਅਤੇ ਸਿਹਤਮੰਦ ਆਹਾਰ ਹੀ ਦੋ ਅਜਿਹੀਆਂ ਚੀਜਾਂ ਹਨ ਜੋ ਜਿਗਰ ਨੂੰ ਸਵਸਥ ਰੱਖਣ ਦੇ ਲਈ ਬੇਹਦ ਜਰੂਰੀ ਹੈ |ਪਰ ਅੱਜ-ਕੱਲ ਦੀ ਭੱਜ ਦੌੜ ਦੀ ਜਿੰਦਗੀ ਵਿਚ ਅਸੀਂ ਬਹੁਤ ਸਾਰੀਆਂ ਬੁਰੀਆਂ ਆਦਤਾਂ ਜਿਵੇਂ ਬਾਹਰ ਦਾ ਖਾਣਾ ,ਸਹੀ ਸਮੇਂ ਉੱਪਰ ਭੋਜਨ ਨਾ ਕਰਨਾ ਆਦਿ ਦੇ ਸ਼ਿਕਾਰ ਹੋ ਜਾਂਦੇ ਹਨ ਜਿਸ ਨਾਲ ਸਾਡੇ ਸਰੀਰ ਵਿਚ ਬਹੁਤ ਸਾਰੇ ਜਹਿਰੀਲੇ ਪਦਾਰਥ ਜਮਾਂ ਹੋ ਜਾਂਦੇ ਹਨ |
ਅਜਿਹੀ ਸਥਿਤੀ ਵਿਚ ਜਰੂਰਤ ਹੈ ਲੀਵਰ ਦੀ ਸਿਹਤ ਦਾ ਧਿਆਨ ਰੱਖਣ ਦੀ ਅਤੇ ਸਰੀਰ ਵਿਚੋਂ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੀ |ਸਾਡੇ ਜਿਗਰ ਨੂੰ ਲਗਾਤਾਰ Detoxify ਕਰਨ ਦੀ ਜਰੂਰਤ ਹੈ ਕਿਉਂਕਿ ਇਹ ਸਰੀਰ ਵਿਚ detoxification ,ਅਤੇ ਪ੍ਰੋਟੀਨ ਦੇ ਅਵਸ਼ੋਸ਼ਣ ਦਾ ਕੰਮ ਕਰਦਾ ਹੈ |ਅੱਜ ਅਸੀਂ ਤੁਹਾਨੂੰ ਇਸ ਡ੍ਰਿੰਕ ਬਾਰੇ ਦੱਸਾਂਗੇ ਜੋ ਜਿਗਰ ਨੂੰ Detoxify ਕਰੇਗਾ |
ਜਿਗਰ ਦੀ ਕਿਸੇ ਵੀ ਬਿਮਾਰੀ ਨੂੰ ਸਾਹਮਣੇ ਆਉਣ ਵਿਚ ਬਹੁਤ ਵਕਤ ਲੱਗ ਜਾਂਦਾ ਹੈ ਇਸ ਲਈ ਜਰੂਰੀ ਹੈ ਕਿ ਲੀਵਰ ਨੂੰ ਸਾਫ਼ ਕੀਤਾ ਜਾਵੇ ਅਤੇ ਸਿਹਤਮੰਦ ਭੋਜਨ ਖਾਦਾ ਜਾਵੇ |ਜਿਗਰ ਦੇ ਸਹੀ ਤਰੀਕੇ ਨਾਲ ਕੰਮ ਕਰਨ ਦੀ ਵਜਾ ਨਾਲ ਬਹੁਤ ਸਾਰੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ |ਜਿਗਰ ਨੂੰ ਜਹਿਰੀਲੇ ਪਦਾਰਥਾਂ ਤੋਂ ਮੁਕਤ ਕਰਨਾ ਬਹੁਤ ਹੀ ਆਸਾਨ ਹੈ ਅਤੇ ਤੁਸੀਂ ਇਸ ਆਸਾਨ ਡ੍ਰਿੰਕ ਦੇ ਇਸਤੇਮਾਲ ਨਾਲ ਆਸਾਨੀ ਨਾਲ ਜਿਗਰ ਨੂੰ ਸਾਫ਼ ਕਰ ਸਕਦੇ ਹੋ |
ਇਸ ਇੱਕ ਗਿਲਾਸ ਡ੍ਰਿੰਕ ਨਾਲ ਆਪਣੇ ਲੀਵਰ ਨੂੰ ਦਵੋ ਨਵਾਂ ਜੀਵਨ…………..
ਸਮੱਗਰੀ………………………
– 3 ਨਿੰਬੂ ਦਾ ਰਸ
– 2 ਸੰਤਰੇ ਦਾ ਰਸ
– ਕੁੱਝ ਪੁਦੀਨੇ ਦੇ ਪੱਤੇ
– 1 ਲੀਟਰ ਸਾਫ਼ ਪਾਣੀ
– 1 ਵੱਡਾ ਚਮਚ ਸ਼ੁੱਧ ਸ਼ਹਿਦ
ਵਿਧੀ…………………………….
ਪਾਣੀ ਨੂੰ ਕਿਸੇ ਬਰਤਨ ਵਿਚ ਕੱਢ ਕੇ ਉਬਾਲਣ ਦੇ ਲਈ ਰੱਖ ਦਵੋ |ਪੁਦੀਨੇ ਦੇ ਪੱਤੇ ਪਾਣੀ ਵਿਚ ਪਾਓ ਅਤੇ ਇਸਨੂੰ 5 ਮਿੰਟ ਤੱਕ ਉਬਾਲੋ |ਉਬਾਲਣ ਦੇ ਬਾਅਦ ਇਸਨੂੰ ਗੈਸ ਤੋਂ ਉਤਾਰ ਲਵੋ ਅਤੇ ਠੰਡਾ ਹੋਣ ਦੇ ਲਈ ਰੱਖ ਦਵੋ |ਠੰਡਾ ਹੋਣ ਦੇ ਬਾਅਦ ਨਿੰਬੂ ਅਤੇ ਸੰਤਰੇ ਦਾ ਰਸ ਮਿਲਾ ਲਵੋ |
ਨਿੰਬੂ ਦੇ ਛਿੱਲਕਿਆਂ ਨੂੰ ਵੀ ਪੀਸ ਕੇ ਇਸ ਵਿਚ ਪਾਓ |ਸਵਾਦ ਦੇ ਲਈ ਇਸ ਵਿਚ ਥੋੜਾ ਸ਼ਹਿਦ ਮਿਲਾ ਲਵੋ | ਤੁਸੀਂ ਇਸਨੂੰ ਠੰਡਾ ਜਾਂ ਗਰਮ ਜਿਵੇਂ ਵੀ ਤੁਹਾਨੂੰ ਪਸੰਦ ਹੋਵੇ ਪੀ ਸਕਦੇ ਹੋ |ਇਹ ਤੁਹਾਡੇ ਜਿਗਰ ਨੂੰ ਸਾਫ਼ ਰੱਖਦਾ ਹੈ ਅਤੇ ਪੇਟ ਅਤੇ ਪਾਚਣ ਤੰਤਰ ਦੇ ਲਈ ਵੀ ਬਹੁਤ ਫਾਇਦੇਮੰਦ ਹੈ |