ਅਕਸਰ ਐਸੀਡਿਟੀ ਹੋਣ ਤੇ ਲੋਕ ਐਸੀਡਿਟੀ ਦੀਆਂ ਮਹਿੰਗੀਆਂ ਦਵਾਈਆਂ ਵੱਲ ਭੱਜਦੇ ਹਨ |ਅਸਲ ਵਿਚ ਐਸੀਡਿਟੀ ਦਾ ਸਭ ਤੋਂ ਮੂਲ ਕਾਰਨ ਹੈ ਖਾਣ-ਪਾਣ ਦੀਆਂ ਗਲਤ ਆਦਤਾਂ |ਜੇਕਰ ਇਹਨਾਂ ਆਦਤਾਂ ਵਿਚ ਬਦਲਾਵ ਲਿਆਂਦਾ ਜਾਵੇ ਤਾਂ ਐਸਿਡਿਟੀ ਤੋਂ ਹਮੇਸ਼ਾਂ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ |ਐਸੀਡਿਟੀ ਦੀਆਂ ਦਵਾਈਆਂ ਨਾਲ ਤੁਹਾਡੀ ਕਿਡਨੀ ਖਰਾਬ ਹੋ ਸਕਦੀ ਹੈ |
ਜਦ ਅਸੀਂ ਖਾਣਾ ਖਾਂਦੇ ਹਾਂ ਤਾਂ ਇਸਨੂੰ ਪਚਾਉਣ ਲਈ ਸਰੀਰ ਵਿਚ ਐਸਿਡ ਬਣਦਾ ਹੈ |ਜਿਸਦੀ ਮੱਦਦ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ |ਇਹ ਜਰੂਰੀ ਵੀ ਹੈ |ਪਰ ਕਈ ਵਾਰ ਇਹ ਐਸਿਡ ਇੰਨਾਂ ਜਿਆਦਾ ਬਣ ਜਾਂਦਾ ਹੈ ਕਿ ਇਸਦੀ ਵਜਾ ਨਾਲ ਸਿਰ ਦਰਦ ,ਸੀਨੇ ਵਿਚ ਜਲਣ ਅਤੇ ਪੇਟ ਵਿਚ ਅਲਸਰ ਅਤੇ ਅਲਸਰ ਦੇ ਬਾਅਦ ਕੈਂਸਰ ਤੱਕ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ |
ਐਸੀਡਿਟੀ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ |ਇਸ ਵਿਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |ਜੇਕਰ ਤੁਸੀਂ ਇਸਨੂੰ ਠੀਕ ਕਰਨਾ ਹੈ ਤਾਂ ਗਾਂ ਦਾ ਮੂਤਰ ਪੀ ਲਵੋ ਇਸ ਨਾਲ ਤੁਹਾਨੂੰ ਐਸੀਡਿਟੀ ਕਦੇ ਨਹੀਂ ਹੋਵੇਗੀ |ਇਸ ਲਈ ਇੱਕ ਬਹੁਤ ਹੀ ਸਰਲ ਅਤੇ ਸਸਤਾ ਤਰੀਕਾ ਹੈ ਕਿ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਓ ਤੁਹਾਨੂੰ ਕਦੇ ਵੀ ਐਸੀਡਿਟੀ ਨਹੀਂ ਹੋਵੇਗੀ |ਇਸ ਉਪਾਅ ਨਾਲ ਵੀ ਤੁਸੀਂ ਐਸੀਡਿਟੀ ਨੂੰ ਰੋਕ ਸਕਦੇ ਹੋ |ਖਾਣੇ ਨੂੰ ਚੰਗੀ ਤਰਾਂ ਚਬਾ-ਚਬਾ ਕੇ ਖਾਣ ਵੀ ਤੁਹਾਨੂੰ ਐਸੀਡਿਟੀ ਨਹੀਂ ਹੋਵੇਗੀ |
ਇਹ ਐਸੀਡਿਟੀ ਉਹਨਾਂ ਨੂੰ ਵੀ ਹੁੰਦੀ ਹੈ ਜੋ ਜਲਦੀ-ਜਲਦੀ ਖਾਣ ਖਾਂਦੇ ਹਨ |ਖਾਣਾ ਖਾਣ ਬਾਰੇ ਆਯੁਰਵੇਦ ਵਿਚ ਕਿਹਾ ਗਿਆ ਹੈ ਕਿ ਇਸਨੂੰ ਬਹੁਤ ਸ਼ਾਂਤੀ ਨਾਲ ਹੌਲੀ-ਹੌਲੀ ਖਾਣਾ ਚਾਹੀਦਾ ਹੈ |ਤੁਹਾਨੂੰ ਖਾਣੇ ਦਾ ਇੱਕ ਟੁੱਕੜਾ 32 ਵਾਰ ਚਬਾਉਣਾ ਚਾਹੀਦਾ ਹੈ |ਜੇਕਰ ਤੁਸੀਂ ਚਾਰ ਰੋਟੀਆਂ ਖਾਣੀਆਂ ਹਨ ਅਤੇ ਹਰ ਟੁੱਕੜੇ ਨੂੰ 32 ਵਾਰ ਚਬਾਉਣ ਨਾਲ 20 ਮਿੰਟ ਲੱਗਦੇ ਹਨ |ਜੇਕਰ ਕੋਈ 4 ਤੋਂ ਜਿਆਦਾ 6 ਰੋਟੀਆਂ ਖਾਵੇਗਾ ਤਾਂ ਜਿਆਦਾ ਤੋਂ ਜਿਆਦਾ 30 ਮਿੰਟ ਲੱਗ ਜਾਣਗੇ ਇਸ ਤੋਂ ਜਿਆਦਾ ਸਮਾਂ ਨਹੀਂ ਲੱਗਦਾ |ਤੁਸੀਂ ਖਾਣਾ ਖਾਣ ਨਾਲੋਂ ਥੋੜਾ ਚਬਾਉਣ ਵਿਚ ਧਿਆਨ ਦਵੋ ਤੁਹਾਡੇ ਲਈ ਬਹੁਤ ਚੰਗਾ ਰਹੇਗਾ |
ਲੌਂਗ -ਲੌਂਗ ਚਬਾਓ ਜਾਂ ਲੌਂਗ ਉਬਾਲ ਕੇ ਉਸਦਾ ਪਾਣੀ ਪੀਓ |ਇਹ ਗੈਸ ਅਤੇ ਐਸੀਡਿਟੀ ਤੋਂ ਰਾਹਤ ਦਿਲਾਉਂਦਾ ਹੈ |
ਠੰਡਾ ਦੁੱਧ -ਠੰਡਾ ਦੁੱਧ ਪੇਟ ਵਿਚ ਜਾ ਕੇ ਐਸਿਡ ਨੂੰ ਨਿਊਟ੍ਰੀਲਾਇਟ ਕਰਦਾ ਹੈ ਅਤੇ ਪੇਟ ਨੂੰ ਠੰਡਕ ਪਹੁੰਚਾਉਂਦਾ ਹੈ |
ਨਿੰਬੂ ,ਖਾਣੇ ਵਾਲਾ ਸੋਡਾ -ਇੱਕ ਗਿਲਾਸ ਠੰਡੇ ਪਾਣੀ ਵਿਚ ਇੱਕ ਚਮਚ ਨਿੰਬੂ ਦਾ ਰਸ ਘੋਲੋ ਅਤੇ ਉਸ ਵਿਚ ਅੱਧਾ ਚਮਚ ਬੇਕਿੰਗ ਸੋਡਾ ਮਿਲਾ ਕੇ ਤੁਰੰਤ ਪੀ ਲਵੋ |
ਕੇਲਾ -ਕੇਲਾ ਪੇਟ ਦੇ ਐਸਿਡ ਨੂੰ ਨਿਊਟ੍ਰੀਲਾਇਟ ਕਰਦਾ ਹੈ | ਇਹ ਐਸੀਡਿਟੀ ਅਤੇ ਖੱਟੇ ਡਕਾਰਾਂ ਤੋਂ ਰਾਹਤ ਦਿਲਾਉਂਦਾ ਹੈ |
ਅਦਰਕ -ਜਲਣ ਹੋਣ ਤੇ ਇੱਕ ਟੁੱਕੜਾ ਅਦਰਕ ਚਬਾਓ |ਤੁਸੀਂ ਇੱਕ ਚਮਚ ਸ਼ਹਿਦ ਵਿਚ ਅਦਰਕ ਦਾ ਰਸ ਮਿਲਾ ਕੇ ਵੀ ਪੀ ਸਕਦੇ ਹੋ |