ਆਯੁਰਵੇਦ ਅਨੁਸਾਰ ਪਿੱਪਲ ਕਸੈਲਾ ,ਸਰੀਰ ਦਾ ਵਰਨ ਨਿਖਾਰਨ ਵਾਲਾ ,ਕਫ਼ ,ਪਿੱਤ ,ਖੂਨ ਦੇ ਦੋਸ਼ ਦੂਰ ਕਰਨ ਵਾਲਾ ਅਤੇ ਬਹੁਤ ਪੌਸ਼ਟਿਕ ਗੁਣ ਯੁਕਤ ਹੈ |ਇਹ ਸਾਰੇ ਪ੍ਰਕਾਰ ਦੀ ਦੁਰਲਬਤਾ ,ਖੂਨ ਵਿਕਾਰ ਅਤੇ ਚਰਮ ਰੋਗਾਂ ਵਿਚ ,ਦੰਦਾਂ ਅਤੇ ਮਸੂੜਿਆਂ ਦੇ ਦਰਦਾਂ ਨੂੰ ਦੂਰ ਕਰਨ ਵਾਲਾ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਵਿਚ ਲਾਭਕਾਰੀ ਹੈ |ਪੁਰਸ਼ਾਂ ਦੇ ਰੋਗ ਜਿਵੇਂ ਵੀਰਜ ਦੀ ਕਮੀ ,ਪਤਲਾਪਨ ,ਨੰਪੁਸਤਕਾ ,ਬਹੁਮੂਤਰਾ ,ਅਤੇ ਔਰਤਾਂ ਦੇ ਰੋਗਾਂ ਵਿਚ ਪ੍ਰਮੇਹ ,ਪ੍ਰਦਰ ,ਬਾਝਪਣ ,ਗਰਭ ਧਾਰਨ ਦੇ ਲਈ ਬਹੁਤ ਪ੍ਰਭਾਵਕਾਰੀ ਹੈ ਆਓ ਜਾਣਦੇ ਹਾਂ ਪਿੱਪਲ ਦੇ ਇਹ ਪ੍ਰਯੋਗ………..
ਪੁਰਸ਼ਾਂ ਦੇ ਰੋਗਾਂ ਵਿਚ…………..
ਪਿੱਪਲ ਉੱਪਰ ਲੱਗਣ ਵਾਲਾ ਫਲ ਛਾਂ ਵਿਚ ਸੁਕਾ ਕੇ ਪੀਸ ਕੇ ਮੈਦਾ ਛਾਨਣ ਵਾਲੀ ਛਾਨਣੀ ਨਾਲ ਛਾਂਣ ਲਵੋ |ਇਸ ਤੋਂ ਬਾਅਦ ਇਕ ਚੌਥਾਈ ਚਮਚ ਨੂੰ 250 ਗ੍ਰਾਮ ਦੁੱਧ ਵਿਚ ਮਿਲਾ ਕੇ ਪੀਓ |ਇਸਦੇ ਨਿਯਮਿਤ ਸੇਵਨ ਨਾਲ ਵੀਰਜ ਵਧਦਾ ਹੈ ਅਤੇ ਨੰਪੁਸਤਕਾ ਦੂਰ ਹੁੰਦੀ ਹੈ |ਬਹੁਮੂਤਰ ਦੀ ਸਮੱਸਿਆ ਸਹੀ ਹੋ ਜਾਵੇਗੀ ਅਤੇ ਕਬਜ ਵੀ ਦੂਰ ਹੋ ਜਾਵੇਗੀ |ਪਿੱਪਲ ਦੀ ਟਾਹਣੀ ਵੀਰਜ ਧਾਰਨ ਦਾ ਗੁਣ ਰੱਖਦੀ ਹੈ |ਇਸ ਤੋਂ ਇਲਾਵਾ ਇਸਦੀ ਟਾਹਣੀ ਦਾ ਕਾੜਾ ਬਣਾ ਕੇ ਪੀਣਾ ਚਾਹੀਦਾ ਹੈ |
ਔਰਤਾਂ ਦੇ ਰੋਗਾਂ ਵਿਚ……………..
ਇਸਦੇ ਫਲ ਨੂੰ ਛਾਂ ਵਿਚ ਸੁਕਾ ਕੇ ਪੀਸ ਲਵੋ ਅਤੇ ਇਸਨੂੰ ਇਕ ਗਿਲਾਸ ਦੁੱਧ ਨਾਲ ਸੇਵਨ ਕਰਨ ਨਾਲ ਔਰਤ ਨੂੰ ਸੰਤਾਨ ਦਾ ਸੁੱਖ ਪ੍ਰਾਪਤ ਹੋਵੇਗਾ |ਇਸ ਨਾਲ ਯੋਨੀ ਰੋਗ ,ਮਾਸਿਕ ਧਰਮ ਦੇ ਵਿਕਾਰ ,ਪ੍ਰਮੇਹ ,ਪ੍ਰਦਰ ਆਦਿ ਰੋਗ ਦੂਰਹੋਣਗੇ |
ਬਾਝਪਣ ਜਾਂ ਗਰਭਧਾਰਨ ਵਿਚ…………
ਬਾਝਪਣ ਜਾਂ ਗਰਭਧਾਰਨ ਦੇ ਲਈ ਔਰਤ ਨੂੰ ਲਗਾਤਾਰ 5 ਦਿਨ ਤਕ ਹਰ ਰੋਜ ਪਿੱਪਲ ਦੇ ਇਕ ਤਾਜੇ ਪੱਤੇ ਨੂੰ ਗਾਂ ਦੇ ਦੁੱਧ ਵਿਚ ਉਬਾਲ ਕੇ ਪੀਣ ਨਾਲ ਗਰਭਸ਼ਯ ਸ਼ੁੱਧ ਹੁੰਦਾ ਹੈ ਅਤੇ ਗਰਭ ਸਥਾਪਨਾ ਹੋਣ ਤੇ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ |ਜਦ ਗਰਭ ਸਥਾਪਨਾ ਨਾ ਹੋਵੇ ਤਾਂ ਇਹ ਪ੍ਰਯੋਗ ਇਕ ਮਹੀਨੇ ਕਰਨਾ ਚਾਹੀਦਾ ਹੈ ਇਸਦੇ ਲਈ ਹਰ ਵਾਰ ਨਵਾ ਤਾਜਾ ਪੱਤਾ ਇਸਤੇਮਾਲ ਕਰੋ |
ਦੰਦਾਂ ਅਤੇ ਮਸੂੜਿਆਂ ਦੇ ਲਈ……………..
ਪਿੱਪਲ ਦੀ ਟਾਹਣੀ ਲੈ ਕੇ ਉਸਦਾ ਕਾੜਾ ਬਣਾ ਕੇ ਕੁਰਲੀਆਂ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਦੇ ਰੋਗਾਂ ਵਿਚ ਬਹੁਤ ਲਾਭ ਹੁੰਦਾ ਹੈ |ਮਸੂੜਿਆਂ ਦੀ ਸੋਜ ,ਮਸੂੜਿਆਂ ਵਿਚ ਮਵਾਦ ਦਾ ਆਉਣਾ ਆਦਿ ਰੋਗਾਂ ਵਿਚ ਇਹ ਬਹੁਤ ਲਾਭਕਾਰੀ ਹੈ |ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਅਤੇ ਤੁਹਾਡਾ ਇਕ ਸ਼ੇਅਰ ਕਿਸੇ ਜਰੂਰਤਮੰਦ ਵਿਅਕਤੀ ਤੱਕ ਜਾਣਕਾਰੀ ਪਹੁੰਚਾ ਸਕਦਾ ਹੈ |