Breaking News

ਕੋਲਗੇਟ ਨਾਲ ਸਿਰਫ ਪੰਜ ਮਿੰਟਾਂ ਵਿੱਚ ਕਾਲੇ ਬੁੱਲਾਂ ਨੂੰ ਗੁਲਾਬੀ ਬਣਾਉਣ ਦਾ ਘਰੇਲੂ ਨੁਸਖਾ….

ਕੋਲਗੇਟ ਰੋਜ਼ਾਨਾ ਅਸੀਂ ਆਪਣੇ ਘਰ ਵਿੱਚ ਆਮ ਹੀ ਵਰਤਦੇ ਹਾਂ ਇਸ ਦੀ ਮੁੱਖ ਵਰਤੋਂ ਅਸੀਂ ਆਪਣੇ ਦੰਦਾਂ ਨੂੰ ਸਾਫ਼ ਕਰਨ ਲਈ ਕਰਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਕੋਲਗੇਟ ਦੇ ਇੱਕ ਹੋਰ ਬਹੁਤ ਹੀ ਕਾਰਗਰ ਫਾਇਦੇ ਬਾਰੇ ਦੱਸਾਂਗੇ ਜਿਸ ਨੂੰ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ । ਕੋਲਗੇਟ ਨਾਲ ਤੁਸੀਂ ਆਪਣੇ ਕਾਲੇ ਬੁੱਲ੍ਹਾਂ ਨੂੰ ਪੰਜ ਮਿੰਟਾਂ ਵਿੱਚ ਗੁਲਾਬੀ ਅਤੇ ਸੁੰਦਰ ਬਣਾ ਸਕਦੇ ਹੋ ।

ਜੀ ਹਾਂ ਇਹ ਬਿਲਕੁਲ ਸੱਚ ਹੈ । ਇਹ ਤਰੀਕਾ ਬਹੁਤ ਹੀ ਅਸਾਨ ਅਤੇ ਵਧੀਆ ਹੈ ਜਿਸਦਾ ਕਿ ਕੋਈ ਵੀ ਨੁਕਸਾਨ ਨਹੀਂ ਹੈ । ਅਗਰ ਤੁਸੀਂ ਇਸ ਤਰੀਕੇ ਨੂੰ ਲਗਾਤਾਰ ਇੱਕ ਹਫ਼ਤਾ ਵਰਤਦੇ ਹੋ ਤਾਂ ਤੁਹਾਨੂੰ ਆਪਣੇ ਬੁੱਲ੍ਹਾਂ ਉੱਪਰ ਬਹੁਤ ਹੀ ਜ਼ਿਆਦਾ ਫ਼ਰਕ ਦੇਖਣ ਨੂੰ ਮਿਲੇਗਾ । ਇਸ ਨੁਸਖੇ ਦਾ ਇਸਤੇਮਾਲ ਤੁਸੀਂ ਦਿਨ ਵਿੱਚ ਇੱਕ ਵਾਰ ਹੀ ਕਰਨਾ ਹੈ । ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਹੈ ਇੱਕ ਕੋਲਗੇਟ ਪੇਸਟ ।

ਉਸ ਤੋਂ ਬਾਅਦ ਦੂਸਰੀ ਚੀਜ਼ ਆਉਂਦੀ ਹੈ ਜੋ ਕਿ ਇੱਕ ਐਲੋਵੇਰਾ ਜੈੱਲ ਹੈ ਐਲੋਵੇਰਾ ਜੈਲ ਤੁਸੀਂ ਬਾਜ਼ਾਰ ਵਿਚੋਂ ਆਸਾਨੀ ਨਾਲ ਖਰੀਦ ਸਕਦੇ ਹੋ ਖਾਸ ਕਰਕੇ ਪਤੰਜਲੀ ਕੰਪਨੀ ਦੀ ਐਲੋਵੇਰਾ ਜੈੱਲ ਬਜ਼ਾਰ ਵਿੱਚੋਂ ਆਮ ਹੀ ਮਿਲਦੀ ਹੈ । ਜਿਸ ਬਰਸ਼ ਨਾਲ ਤੁਸੀਂ ਆਪਣੇ ਦੰਦਾਂ ਦੀ ਸਫ਼ਾਈ ਕਰਦੇ ਹੋ ਉਸ ਬਰੱਸ਼ ਉੱਪਰ ਤੁਸੀਂ ਥੋੜ੍ਹੀ ਜਿਹੀ ਮਾਤਰਾ ਵਿੱਚ ਕੋਲਗੇਟ ਅਤੇ ਐਲੋਵੇਰਾ ਜੈੱਲ ਲਗਾਣੀ ਹੈ ।

ਧਿਆਨ ਰਹੇ ਕਿ ਬਰੱਸ਼ ਨੂੰ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਨਾਲ ਪਾਣੀ ਨਾਲ ਸਾਫ਼ ਕਰ ਲਵੋ । ਉਸ ਤੋਂ ਬਾਅਦ ਤੁਸੀਂ ਆਪਣੇ ਬਰੱਸ਼ ਉੱਪਰ ਥੋੜ੍ਹੀ ਜਿਹੀ ਕੋਲਗੇਟ ਅਤੇ ਥੋੜ੍ਹੀ ਜਿਹੀ ਮਟਰ ਦੇ ਦਾਣੇ ਜਿੰਨੀ ਐਲੋਵੇਰਾ ਜੈੱਲ ਲਗਾਓ । ਇਨ੍ਹਾਂ ਦੋਨਾਂ ਚੀਜ਼ਾਂ ਨੂੰ ਬਰਸ਼ ਦੇ ਉੱਪਰ ਲਗਾ ਕੇ ਆਪਣੇ ਮੂੰਹ ਨੂੰ ਬੰਦ ਕਰਕੇ ਬੁੱਲ੍ਹਾਂ ਉੱਪਰ ਗੋਲ ਚੱਕਰ ਦੀ ਤਰ੍ਹਾਂ ਬਰੱਸ਼ ਨੂੰ ਘੁਮਾਓ। ਇਹ ਸਾਰਾ ਕੁਝ ਕਰਦੇ ਹੋਏ ਤੁਸੀਂ ਕੁਝ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਪਹਿਲੀ ਗੱਲ ਕਿ ਬਰੱਸ਼ ਨੂੰ ਬੁੱਲ੍ਹਾਂ ਉੱਪਰ ਜ਼ਿਆਦਾ ਸਖਤੀ ਨਾਲ ਨਹੀਂ ਮਲਣਾ ।

ਦੂਸਰੀ ਗੱਲ ਦਾ ਇਹ ਵੀ ਧਿਆਨ ਰਹੇ ਕਿ ਜਦੋਂ ਤੁਸੀਂ ਆਪਣੇ ਬੁੱਲ੍ਹਾਂ ਉੱਪਰ ਬਰੱਸ਼ ਮਲਦੇ ਹੋਵੋ ਉਸ ਸਮੇਂ ਤੁਹਾਡਾ ਮੂੰਹ ਬੰਦ ਕੀਤਾ ਹੋਇਆ ਹੋਵੇ । ਐਲੋਵੀਰਾ ਜੈੱਲ ਅਤੇ ਕੋਲਗੇਟ ਤੁਹਾਡੇ ਬੁੱਲ੍ਹਾਂ ਉੱਪਰ ਹੀ ਰਹਿਣੀ ਚਾਹੀਦੀ ਹੈ ਇਸ ਨੂੰ ਮੁੰਹ ਦੇ ਅੰਦਰ ਨਹੀਂ ਜਾਣ ਦੇਣਾ । ਅਗਰ ਇਹ ਸਾਰਾ ਕੁਝ ਕਰਦੇ ਸਮੇਂ ਜਾਂ ਕਰਨ ਤੋਂ ਬਾਅਦ ਤੁਹਾਨੂੰ ਬੁੱਲ੍ਹਾਂ ਉੱਪਰ ਕੁਝ ਵੀ ਖਾਰਿਸ਼ ਜਾਂ ਫਿਰ ਕੁਝ ਹੋਰ ਮਹਿਸੂਸ ਹੋਵੇ ਤਾਂ ਇਸ ਨੁਸਖੇ ਨੂੰ ਦੁਬਾਰਾ ਨਾ ਵਰਤਣਾ ਪਰ ਅਜਿਹਾ ਬਹੁਤ ਹੀ ਘੱਟ ਬਲਕਿ ਨਾ ਮਾਤਰ ਹੀ ਹੁੰਦਾ ਹੈ

ਕਿਉਂਕਿ ਜਿਨ੍ਹਾਂ ਵੀ ਦੋਨੋਂ ਚੀਜ਼ਾਂ ਤੁਸੀਂ ਵਰਤੋਂ ਕਰੋਗੇ ਉਹ ਬਿਲਕੁਲ ਹੀ ਨੁਕਸਾਨਦਾਇਕ ਨਹੀਂ ਹਨ ਕਿਉਂਕਿ ਕੋਲਗੇਟ ਦੀ ਵਰਤੋਂ ਵੀ ਅਸੀਂ ਆਮ ਹੀ ਕਰਦੇ ਹਾਂ ਅਤੇ ਐਲੋਵੇਰਾ ਜੈੱਲ ਵੀ ਸਾਡੀ ਚਮੜੀ ਦੇ ਉੱਪਰ ਵਰਤਣ ਲਈ ਹੀ ਬਣੀ ਹੋਈ ਹੁੰਦੀ ਹੈ । ਸੋ ਅਗਰ ਤੁਹਾਡੇ ਵੀ ਬੁੱਲ ਕਾਲੇ ਹਨ ਜਾਂ ਤੁਸੀਂ ਆਪਣੇ ਬੁੱਲ੍ਹਾਂ ਨੂੰ ਗੁਲਾਬੀ ਅਤੇ ਸੋਹਣਾ ਬਣਾਉਣਾ ਚਾਹੁੰਦੇ ਹੋ ਤਾਂ ਇਕ ਵਾਰ ਇਹ ਤਰੀਕਾ ਜ਼ਰੂਰ ਅਜ਼ਮਾ ਕੇ ਦੇਖੋ ।

ਵਧੇਰੇ ਜਾਣਕਾਰੀ ਅਤੇ ਨੁਸਖੇ ਦੇ ਉਪਯੋਗ ਲਈ ਲਈ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …