ਕਹਿੰਦੇ ਨੇ ਜਲ ਹੈ ਤਾਂ ਜੀਵਨ ਹੈ । ਜਲ ਸਾਨੂੰ ਜੀਣ ਲਈ ਜ਼ਰੂਰੀ ਤੱਤ ਹੀ ਨਹੀਂ ਦਿੰਦਾ ਬਲਕਿ ਇਸ ਦੇ ਸਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਫਾਇਦੇ ਹਨ । ਪਾਣੀ ਸਿਰਫ ਪਿਆਸ ਹੀ ਨਹੀਂ ਬਚਾਉਂਦਾ ਬਲਕਿ ਇਹ ਤੁਹਾਡੇ ਸਰੀਰ ਵਿੱਚੋਂ ਕਈ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਵੀ ਰੱਖਦਾ ਹੈ ।
ਅਜਿਹੀਆਂ ਕਈ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਸਿਰਫ ਪਾਣੀ ਪੀਣ ਨਾਲ ਹੀ ਦੂਰ ਕਰ ਸਕਦੇ ਹਾਂ ਜਾਂ ਇਹ ਬੀਮਾਰੀਆਂ ਨਾਲ ਲੜ ਸਕਦੇ ਹਾਂ । ਸੋ ਬੀਮਾਰੀਆਂ ਤੋਂ ਬਚੇ ਰਹਿਣ ਲਈ ਸਾਨੂੰ ਪਾਣੀ ਪੀਣ ਦਾ ਸਹੀ ਸਮਾਂ ਅਤੇ ਸਹੀ ਤਰੀਕਾ ਵੀ ਪਤਾ ਹੋਣਾ ਚਾਹੀਦਾ ਹੈ । ਅੱਜ ਅਸੀਂ ਤੁਹਾਡੇ ਨਾਲ ਅਜਿਹੀਆਂ ਹੀ ਕੁਝ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਜਿਨ੍ਹਾਂ ਵਿੱਚ ਅਸੀਂ ਤੁਹਾਨੂੰ ਖਾਲੀ ਪੇਟ ਗਰਮ ਪਾਣੀ ਪੀਣ ਦੇ ਚਾਰ ਵੱਡੇ ਫਾਇਦਿਆਂ ਬਾਰੇ ਦੱਸਾਂਗੇ । ਮਹਿੰਗੇ ਮਹਿੰਗੇ ਹਸਪਤਾਲਾਂ ਵਿੱਚ ਜਾ ਕੇ ਡਾਕਟਰਾਂ ਤੋਂ ਇਲਾਜ ਕਰਵਾਉਣ ਨਾਲੋਂ ਚੰਗਾ ਹੈ ਕਿ ਤੁਸੀਂ ਘਰ ਵਿੱਚ ਹੀ ਸਵੇਰੇ ਉੱਠਦਿਆਂ ਗਰਮ ਪਾਣੀ ਨਾਲ ਇਨ੍ਹਾਂ ਬੀਮਾਰੀਆਂ ਤੋਂ ਬਚ ਸਕਦੇ ਹੋ ।
ਸੋ ਚਲੋ ਆਓ ਤੁਹਾਨੂੰ ਦੱਸਦੇ ਹਾਂ ਕਿ ਖਾਲੀ ਪੇਟ ਗਰਮ ਪਾਣੀ ਪੀਣਾ ਤੁਹਾਡੇ ਲਈ ਕਿੰਨਾ ਫਾਇਦੇਮੰਦ ਹੋ ਸਕਦਾ ਹੈ। ਦੇਖੋ ਇਸ ਦੇ ਚਾਰ ਫਾਇਦੇ ।
1. ਪੇਟ ਦੀ ਸਮੱਸਿਆ ਕਰੇ ਦੂਰ ।
ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਸਮੱਸਿਆ ਜਿਵੇਂ ਕਿ ਗੈਸ ਬਦਹਜ਼ਮੀ ਜਾਂ ਅਫਾਰਾ ਆਦਿ ਰਹਿੰਦਾ ਹੈ ਤਾਂ ਸਵੇਰੇ ਉੱਠ ਕੇ ਗਰਮ ਪਾਣੀ ਪੀਣਾ ਸ਼ੁਰੂ ਕਰ ਦੇਵੋ । ਅਜਿਹਾ ਕਰਨ ਨਾਲ ਤੁਹਾਡਾ ਹਾਜ਼ਮਾ ਦਰੁਸਤ ਹੋਵੇਗਾ ਅਤੇ ਪਾਚਣ ਕਿਰਿਆ ਵੀ ਮਜ਼ਬੂਤ ਹੋਵੇਗੀ ਸਵੇਰੇ ਗਰਮ ਪਾਣੀ ਪੀਣ ਨਾਲ ਪਖਾਨਾ ਵੀ ਖੁੱਲ੍ਹ ਕੇ ਆਉਂਦਾ ਹੈ ਅਤੇ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ । ਇਸ ਤਰ੍ਹਾਂ ਤੁਸੀਂ ਸਾਰਾ ਦਿਨ ਆਸਾਨੀ ਨਾਲ ਅਤੇ ਰਾਹਤ ਭਰੇ ਤਰੀਕੇ ਨਾਲ ਆਪਣੇ ਸਾਰੇ ਕੰਮ ਕਰ ਸਕਦੇ ਹੋ ਅਤੇ ਤੁਹਾਡੀਆਂ ਪੇਟ ਦੀਆਂ ਸਮੱਸਿਆਵਾਂ ਆਸਾਨੀ ਨਾਲ ਦੂਰ ਹੋ ਸਕਦੀਆਂ ਹਨ ।
2. ਭੁੱਖ ਨਾ ਲੱਗਣ ਦਾ ਕਰੇ ਇਲਾਜ
ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਜਾਂ ਤੁਹਾਡਾ ਦਿਲ ਕੁਝ ਵੀ ਖਾਣ ਨੂੰ ਨਹੀਂ ਕਰਦਾ ਤਾਂ ਗਰਮ ਪਾਣੀ ਵਿੱਚ ਥੋੜ੍ਹਾ ਜਿਹਾ ਨਿੰਬੂ ਕਾਲੀ ਮਿਰਚ ਅਤੇ ਨਮਕ ਮਿਲਾ ਕੇ ਰੋਜ਼ਾਨਾ ਪੀਓ । ਅਜਿਹਾ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਹੋਵੇਗੀ ਅਤੇ ਤੁਹਾਨੂੰ ਹੌਲੀ ਹੌਲੀ ਲੋੜੀਂਦੀ ਭੁੱਖ ਵੀ ਲੱਗਣ ਲੱਗ ਜਾਵੇਗੀ ।
3. ਭਾਰ ਘਟਾਉਣ ਵਿੱਚ ਮਦਦਗਾਰ।
ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਇਸ ਨੂੰ ਘੱਟ ਕਰਨ ਲਈ ਸਵੇਰੇ ਉੱਠ ਕੇ ਖਾਲੀ ਪੇਟ ਗਰਮ ਪਾਣੀ ਦੇ ਘੱਟੋ ਘੱਟ ਦੋ ਗਲਾਸ ਪੀਣੇ ਵਜ਼ਨ ਘਟਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ । ਬਹੁਤ ਸਾਰੇ ਡਾਇਟੀਸ਼ੀਅਨ ਅਤੇ ਵੱਡੇ ਵੱਡੇ ਡਾਕਟਰ ਵੀ ਇਸੇ ਗੱਲ ਦੀ ਸਲਾਹ ਦਿੰਦੇ ਹਨ ਕਿ ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਸਵੇਰੇ ਉੱਠ ਕੇ ਖਾਲੀ ਪੇਟ ਗਰਮ ਪਾਣੀ ਜ਼ਰੂਰ ਪੀਓ । ਜੇ ਹੋ ਸਕੇ ਤਾਂ ਇਸ ਪਾਣੀ ਵਿੱਚ ਅੱਧਾ ਨਿੰਬੂ ਅਤੇ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਲਵੋ ।
4. ਝੁਰੜੀਆਂ ਦੂਰ ਕਰਨ ਵਿੱਚ ਸਹਾਈ।
ਜੇਕਰ ਤੁਹਾਨੂੰ ਝੁਰੜੀਆਂ ਦੀ ਸਮੱਸਿਆ ਹੈ ਜਾਂ ਉਮਰ ਵਧਣ ਦੇ ਨਾਲ ਤੁਹਾਡੇ ਚਿਹਰੇ ਉੱਪਰ ਝੁਰੜੀਆਂ ਆ ਰਹੀਆਂ ਹਨ ਤਾਂ ਸਵੇਰੇ ਉੱਠ ਕੇ ਗਰਮ ਪਾਣੀ ਪੀਣਾ ਸ਼ੁਰੂ ਕਰਦੇ ਹੋ । ਇਸ ਨਾਲ ਹੌਲੀ ਹੌਲੀ ਤੁਹਾਡੇ ਚਿਹਰੇ ਉੱਪਰ ਚਮਕ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਝੁਰੜੀਆਂ ਦੀ ਸਮੱਸਿਆ ਵੀ ਹੌਲੀ ਹੌਲੀ ਠੀਕ ਹੋ ਜਾਵੇਗੀ । ਜੇਕਰ ਤੁਸੀਂ ਨਿਯਮਿਤ ਰੂਪ ਵਿੱਚ ਰੋਜ਼ਾਨਾ ਗਰਮ ਪਾਣੀ ਦਾ ਸਵੇਰੇ ਖਾਲੀ ਪੇਟ ਸੇਵਨ ਕਰਦੇ ਹੋ ਤਾਂ ਬਹੁਤ ਲੰਬੇ ਸਮੇਂ ਤੱਕ ਤੁਸੀਂ ਝੁਰੜੀਆਂ ਨੂੰ ਵੀ ਰੋਕ ਸਕਦੇ ਹੋ ।
ਹੋਰ ਫਾਇਦੇ
ਉਪਰੋਕਤ ਸਾਰੇ ਫਾਇਦਿਆਂ ਤੋਂ ਇਲਾਵਾ ਗਰਮ ਪਾਣੀ ਪੀਣ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ । ਰੋਜ਼ਾਨਾ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਸਰਦੀ ਜ਼ੁਕਾਮ ਸਿਰਦਰਦ ਆਦਿ ਬਿਮਾਰੀਆਂ ਤੋਂ ਵੀ ਆਸਾਨੀ ਨਾਲ ਤੁਸੀਂ ਬਚ ਸਕਦੇ ਹੋ । ਜੇਕਰ ਤੁਸੀਂ ਰੋਜ਼ਾਨਾ ਅਜਿਹਾ ਕਰਦੇ ਹੋ ਤਾਂ ਇਹ ਬੀਮਾਰੀਆਂ ਤੁਹਾਡੇ ਨੇੜੇ ਵੀ ਨਹੀਂ ਆਉਣਗੀਆਂ ।ਇਸ ਤੋਂ ਇਲਾਵਾ ਗਰਮ ਪਾਣੀ ਪੀਣ ਨਾਲ ਤੁਹਾਡੇ ਚਿਹਰੇ ਅਤੇ ਵਾਲਾਂ ਵਿੱਚ ਵੀ ਚਮਕ ਆਉਂਦੀ ਹੈ ।