Breaking News

ਖੂਨ ਸੰਚਾਰ ਵਿੱਚ ਸੁਧਾਰ ਕਰਨ ਲਈ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਇਹ ਚੀਜਾਂ

ਖੂਨ ਸੰਚਾਰ ਪ੍ਰਣਾਲੀ ਅੰਗਾਂ ਦਾ ਉਹ ਸਮੁੱਚ ਹੈ ਜੋ ਸਰੀਰ ਦੀਆਂ ਕੋਸ਼ਿਕਾਵਾਂ ਦੇ ਵਿੱਚ ਪੋਸ਼ਕ ਤੱਤਾਂ ਦਾ ਪ੍ਰਵਾਹ ਕਰਦਾ ਹੈ। ਇਸ ਨਾਲ ਰੋਗਾਂ ਤੋਂ ਸਰੀਰ ਦੀ ਰੱਖਿਆ ਹੁੰਦੀ ਹੈ ਅਤੇ ਸਰੀਰ ਦਾ ਤਾਪ ਅਤੇ pH ਸਥਿਰ ਬਣਿਆ ਰਹਿੰਦਾ ਹੈ। ਅਮੀਨੋ ਅਮਲ, ਇਲੈਕਟਰੋਲਾਈਟਸ, ਆਕਸੀਜਨ, ਕਾਰਬਨ ਡਾਈਆਕਸਾਈਡ, ਹਾਰਮੋਨ, ਰਕਤ ਕੋਸ਼ਿਕਾਵਾਂ ਅਤੇ ਨਾਇਟਰੋਜਨ ਦੇ ਵਾਧੂ ਉਤਪਾਦ ਆਦਿ ਸੰਚਾਰ ਪ੍ਰਣਾਲੀ ਦੁਆਰਾ ਪ੍ਰਵਾਹ ਕੀਤੇ ਜਾਂਦੇ ਹਨ। ਕੇਵਲ ਰਕਤ-ਡ ਨੈੱਟਵਰਕ ਨੂੰ ਹੀ ਕੁੱਝ ਲੋਕ ਵਾਹਿਕਾ ਤੰਤਰ ਮੰਨਦੇ ਹਨ ਜਦੋਂ ਕਿ ਹੋਰ ਲੋਕ ਲਸੀਕਾ ਤੰਤਰ ਨੂੰ ਵੀ ਇਸ ਵਿੱਚ ਸਮਿੱਲਤ ਕਰਦੇ ਹਨ।Blood circulation diet

 

ਸਿਹਤਮੰਦ ਰਹਿਣ ਲਈ ਸਰੀਰ ‘ਚ ਬਲੱਡ ਸਰਕੁਲੇਸ਼ਨ ਮਤਲੱਬ ਖੂਨ ਦੇ ਸੰਚਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਬਲੱਡ ਸਰਕੁਲੇਸ਼ਨ ਖਰਾਬ ਹੋਣ ‘ਤੇ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਇਸ ਨਾਲ ਕਈ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਤਕ ਖੂਨ ਦਾ ਸੰਚਾਰ ਠੀਕ ਨਾ ਹੋਣ ‘ਤੇ ਹਾਰਟ ਅਟੈਕ ਵੀ ਹੋ ਸਕਦਾ ਹੈ। ਇਸ ਲਈ ਸਰੀਰ ਦੀਆਂ ਕੋਸ਼ੀਕਾਵਾਂ ‘ਚ ਖੂਨ ਦੇ ਸੰਚਾਰ ਦਾ ਠੀਕ ਹੋਣਾ ਬਹੁਤ ਹੀ ਜ਼ਰੂਰੀ ਹੈ। ਆਪਣੀ ਡਾਈਟ ‘ਚ ਕੁੱਝ ਚੀਜ਼ਾਂ ਨੂੰ ਸ਼ਾਮਲ ਕਰਕੇ ਤੁਸੀਂ ਖੂਨ ਦੇ ਸੰਚਾਰ ਨੂੰ ਬਿਹਤਰ ਬਣਾ ਸਕਦੇ ਹੋ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…Blood circulation diet

 

ਖੂਨ ਦਾ ਸੰਚਾਰ ਖਰਾਬ ਹੋਣ ਦੇ ਕਾਰਨ

ਹਾਈ ਬਲੱਡ ਪ੍ਰੈਸ਼ਰ, ਲੋਅ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਹਾਈ ਕੋਲੈਸਟ੍ਰੋਲ, ਖਰਾਬ ਡਾਈਟ, ਸਿਗਰਟਨੋਸ਼ੀ, ਡਾਇਬਟੀਜ਼ ।

Blood circulation diet

ਖੂਨ ਦੇ ਸੰਚਾਰ ਨੂੰ ਠੀਕ ਰੱਖਣ ਵਾਲੀਆਂ ਚੀਜ਼ਾਂ

ਐੱਪਲ ਸਾਈਡਰ ਸਿਰਕਾ — ਕੱਪ ਗਰਮ ਪਾਣੀ ‘ਚ 1 ਚੱਮਚ ਸਿਰਕਾ ਪਾ ਕੇ ਉਸ ਨੂੰ ਭੋਜਨ ਦੇ ਬਾਅਦ ਪੀਓ। ਰੋਜ਼ਾਨਾ ਇਸ ਦੀ ਵਰਤੋਂ ਖੂਨ ਦੇ ਸੰਚਾਰ ਨੂੰ ਠੀਕ ਰੱਖਦੀ ਹੈ।Blood circulation diet

ਲਸਣ — ਰੋਜ਼ਾਨਾ ਸਵੇਰੇ ਖਾਲੀ ਪੇਟ 2 ਲਸਣ ਚਬਾਉਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਡਾਇਬਿਟੀਜ਼ ਅਤੇ ਦਿਲ ਦੇ ਰੋਗਾਂ ਨੂੰ ਦੂਰ ਕਰਦਾ ਹੈ।Blood circulation diet

ਨਾਰੀਅਲ ਦਾ ਤੇਲ — ਭੋਜਨ ‘ਚ ਨਾਰੀਅਲ ਤੇਲ ਦੀ ਵਰਤੋਂ ਕਰੋ। ਇਸ ਨਾਲ ਖੂਨ ਦਾ ਪ੍ਰਵਾਹ ਠੀਕ ਰਹਿਣ ਦੇ ਨਾਲ-ਨਾਲ ਗਠੀਆ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਰੋਜ਼ ਨਾਰੀਅਲ ਤੇਲ ਦੀ ਵਰਤੋਂ ਸਿਹਤ ਲਈ ਚੰਗੀ ਹੁੰਦੀ ਹੈ।Blood circulation diet

ਗਰੀਨ ਟੀ — ਦਿਨ ‘ਚ 3-4 ਕੱਪ ਗਰੀਨ ਟੀ ਪੀਣ ਨਾਲ ਰੁਕਿਆਂ ਹੋਇਆ ਬਲੱਡ ਫਲੋ ਠੀਕ ਹੋ ਜਾਂਦਾ ਹੈ। ਇਸ ‘ਚ 1 ਚੱਮਚ ਹਨੀ ਟੀ ਪਾ ਕੇ ਪੀਣ ਨਾਲ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।Blood circulation diet

ਡਾਰਕ ਚਾਕਲੇਟ — ਐਂਟੀ ਆਕਸੀਡੈਂਟ ਗੁਣ ਵਾਲੀ ਡਾਰਕ ਚਾਕਲੇਟ ਦੀ ਵਰਤੋਂ ਬਲੱਡ ਫਲੋ, ਲੋਅ ਬਲੱਡ ਪ੍ਰੈਸ਼ਰ ਕੰਟਰੋਲ, ਦਿਲ ਦੇ ਰੋਗ ਦੂਰ ਕਰਨ ਅਤੇ ਬ੍ਰੇਨ ਫੰਕਸ਼ਨ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੀ ਹੈ। ਰੋਜ਼ 1 ਡਾਰਕ ਚਾਕਲੇਟ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।Blood circulation diet

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …