ਸਦੀਆਂ ਤੋਂ ਹੀ ਭਾਰਤੀ ਲੋਕ ਗੁੜ ਦੀ ਵਰਤੋਂ ਕਰਦੇ ਰਹੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਗੁੜ ਹਮੇਸ਼ਾ ਤਾਜ਼ੇ ਗੰਨੇ ਦੇ ਰਸ ਅਤੇ ਤਾੜ ਦੇ ਰਸ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ, ਜਿਸਦਾ ਰੰਗ ਅਕਸਰ ਗਹਿਰਾ ਸੁਨਹਿਰੀ ਭੂਰਾ ਹੁੰਦਾ ਹੈ। ਇਸ ‘ਚ ਸੁਕਰੋਸ ਦੇ ਰੂਪ ‘ਚ ਚੀਨੀ ਵੀ ਪਾਈ ਜਾਂਦੀ ਹੈ।
ਗੁੜ ਨੂੰ ਸਿਰਫ ਸੁਆਦ ਲੈਣ ਲਈ ਹੀ ਨਹੀਂ ਖਾਧਾ ਜਾਂਦਾ ਬਲਕਿ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ ਦੂਰ ਕਰਨ ਲਈ ਵੀ ਵਰਤਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਗੁੜ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਅਸਥਮਾ ਰੋਗੀਆਂ ਲਈ ਲਾਭਕਾਰੀ
ਅਕਸਰ ਅਸਥਮਾ ਰੋਗੀਆਂ ਨੂੰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁੜ ‘ਚ ਇਸ ਰੋਗ ਨੂੰ ਠੀਕ ਕਰਨ ਦੀ ਸਮੱਰਥਾ ਹੁੰਦੀ ਹੈ। ਇਸ ‘ਚ ਉਹ ਸਾਰੇ ਤੱਤ ਹਨ, ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ‘ਚ ਰੱਖਦੇ ਹਨ। ਇਸ ‘ਚ ਐਂਟੀ ਐਲਰਜੀ ਤੱਤ ਵੀ ਪਾਏ ਜਾਂਦੇ ਹਨ।
2. ਜੋੜਾਂ ਦੀ ਸਮੱਸਿਆ ਤੋਂ ਆਰਾਮ
ਜੇ ਤੁਸੀਂ ਜੋੜਾਂ ‘ਚ ਹੁੰਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਗੁੜ ਖਾਣਾ ਚਾਹੀਦਾ ਹੈ। ਤੁਹਾਨੂੰ ਰੋਜ਼ਾਨਾ ਅਦਰਕ ਦੇ ਟੁੱਕੜੇ ਨਾਲ ਇਕ ਪੀਸ ਗੁੜ ਦਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ। ਇਸ ਦੇ ਨਾਲ ਹੀ ਮਾਈਗ੍ਰੇਨ ਦੇ ਰੋਗੀਆਂ ਲਈ ਵੀ ਗੁੜ ਲਾਭਕਾਰੀ ਹੈ।
3. ਪਾਚਨ ‘ਚ ਅਸਰਦਾਰ
ਗੁੜ ‘ਚ ਕੁਦਰਤੀ ਤੱਤ ਹੋਣ ਕਾਰਨ ਇਹ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ। ਜੇ ਤੁਸੀਂ ਰੋਜ਼ਾਨਾ ਪਾਣੀ ਜਾਂ ਦੁੱਧ ‘ਚ ਗੁੜ ਮਿਲਾ ਕੇ ਖਾਓ ਤਾਂ ਤੁਹਾਡੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਨਿਕਲ ਜਾਣਗੇ।
4. ਆਇਰਨ ਦਾ ਸਰੋਤ
ਗੁੜ ਖਾਣ ਨਾਲ ਸਰੀਰ ਨੂੰ ਆਇਰਨ ਮਿਲਦਾ ਹੈ। ਇਸ ਲਈ ਅਨੀਮੀਆ ਰੋਗੀਆਂ ਲਈ ਵੀ ਇਹ ਬਹੁਤ ਲਾਭਕਾਰੀ ਹੈ। ਔਰਤਾਂ ਲਈ ਵੀ ਗੁੜ ਖਾਣਾ ਵਧੀਆ ਹੁੰਦਾ ਹੈ।
5. ਚਮੜੀ
ਗੁੜ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ‘ਚੋਂ ਬਾਹਰ ਕੱਢਦਾ ਹੈ, ਜਿਸ ਨਾਲ ਚਮੜੀ ਨਰਮ ਅਤੇ ਸੁੰਦਰ ਲੱਗਦੀ ਹੈ। ਗੁੜ ਖਾਣ ਨਾਲ ਮੁਹਾਸਿਆਂ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
6. ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ
ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੈ ਤਾਂ ਤੁਹਾਨੂੰ ਤੁਰੰਤ ਗੁੜ ਦਾ ਇਕ ਟੁੱਕੜਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਊਰਜਾ ਮਿਲੇਗੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਸਾਡਾ ਸਰੀਰ ਗੁੜ ਨੂੰ ਹੋਲੀ-ਹੋਲੀ ਪਚਾਉਂਦਾ ਹੈ, ਜਿਸ ਕਾਰਨ ਸਰੀਰ ‘ਚ ਚੀਨੀ ਦੀ ਮਾਤਰਾ ਜਿਆਦਾ ਨਹੀਂ ਵੱਧਦੀ ।