ਚਿਹਰੇ ਦੀਆਂ ਛਾਈਆਂ ਅਤੇ ਹਰ ਤਰਾਂ ਦੇ ਦਾਗਾਂ ਨੂੰ ਦੂਰ ਕਰਨ ਦਾ ਪੱਕਾ ਘਰੇਲੂ ਨੁਸਖਾ
-ਕੱਚੇ ਨਾਰੀਅਲ ਨੂੰ ਤੁਲਸੀ ਦੇ ਪੱਤਿਆਂ ਦੇ ਰਸ ਨਾਲ ਮਿਲਾ ਕੇ ਚਿਹਰੇ ਉੱਪਰ ਲਗਾਓ ,ਤੁਹਾਨੂੰ ਕੁੱਝ ਹੀ ਸਮੇਂ ਬਾਅਦ ਅੰਤਰ ਦੇਖਣ ਨੂੰ ਮਿਲੇਗਾ |
-ਖਰਬੂਜੇ ਦੇ ਛਿਲਕਿਆਂ ਨੂੰ ਪੀਸ ਕੇ ਚਿਹਰੇ ਦੀਆਂ ਛਾਈਆਂ ਉੱਪਰ ਲੇਪ ਕਰੋ ,ਇਸ ਨਾਲ ਚਿਹਰੇ ਨੂੰ ਠੰਡਕ ਮਿਲੇਗੀ ਅਤੇ ਤਵਚਾ ਨਿਖਰ ਆਵੇਗੀ ਅਤੇ ਛਾਈਆਂ ਦੂਰ ਹੋ ਜਾਣਗੀਆਂ |
-ਪਪੀਤੇ ਦਾ ਗੁੱਦਾ ਆਪਣੇ ਚਿਹਰੇ ਉੱਪਰ ਲਗਾਓ ,10 ਮਿੰਟਾਂ ਬਾਅਦ ਆਪਣੇ ਚਿਹਰੇ ਨੂੰ ਧੋ ਲਵੋ |ਇਸ ਨਾਲ ਤੁਹਾਡੇ ਚਿਹਰੇ ਦੇ ਕਿਲ .ਮੌਕੇ ,ਛਾਈਆਂ ਸਭ ਸਮਾਪਤ ਹੋ ਜਾਣਗੀਆਂ |ਚਿਹਰਾ ਗੁਲਾਬ ਦੇ ਫੁੱਲਾਂ ਵਾਂਗ ਚਮਕਣ ਲੱਗ ਜਾਵੇਗਾ |
-ਸੰਤਰੇ ਦੇ ਸੁੱਕੇ ਛਿਲਕਿਆਂ ਨੂੰ ਪੀਸ ਲਵੋ ਅਤੇ ਕੱਚ ਦੀ ਸ਼ੀਸ਼ੀ ਵਿਚ ਭਰ ਲਵੋ |ਜਦ ਇਸਨੂੰ ਚਿਹਰੇ ਉੱਪਰ ਲਗਾਉਣਾ ਹੋਵੇ ਤਾਂ ਨਿੰਬੂ ਨਿਚੋੜ ਕੇ ਪੇਸਟ ਚਿਹਰੇ ਉੱਪਰ ਲਗਾਓ ਇਸ ਨਾਲ ਤੁਹਾਡੇ ਚਿਹਰੇ ਦੇ ਦਾਗ ਮਿੱਟ ਜਾਣਗੇ |
-ਕਾਲੀਆਂ ਛਾਈਆਂ ਕੈਲਸ਼ੀਅਮ ਅਤੇ ਵਿਟਾਮਿਨਾਂ ਦੀ ਕਮੀ ਨਾਲ ਹੁੰਦੀਆਂ ਹਨ ,ਇਸ ਲਈ ਆਹਾਰ ਫਲ ,ਸਬਜੀਆਂ ਦਾ ਜਿਆਦਾ ਤੋਂ ਜਿਆਦਾ ਸੇਵਨ ਕਰੋ|