ਮੌਸਮ ਬਦਲਣ ਦੇ ਨਾਲ-ਨਾਲ ਜੋ ਇਕ ਸਮੱਸਿਆ ਪਰੇਸ਼ਾਨ ਕਰਦੀ ਹੈ ਉਹ ਹੈ ਬਲਗਮ ਦਾ ਜੰਮਣਾ |ਅਕਸਰ ਬਲਗਮ ਸੀਨੇ ਅਤੇ ਫੇਫੜਿਆਂ ਵਿਚ ਜੰਮਦੀ ਹੈ ਪਰੰਤੂ ਕਈ ਵਾਰ ਇਹ ਗਲੇ ਵਿਚ ਵੀ ਜੰਮ ਜਾਂਦੀ ਹੈ |ਬਲਗਮ ਜੰਮਣ ਦੇ ਕਾਰਨ ਗਲਾ ਅਤੇ ਸੀਨਾ ਬੰਦ-ਬੰਦ ਜਿਹਾ ਲੱਗਦਾ ਹੈ ਅਤੇ ਬਹੁਤ ਬੇਚੈਨੀ ਮਹਿਸੂਸ ਹੁੰਦੀ ਹੈ |
ਪੂਰੇ ਸਾਲ ਵਿਚ ਇਹ ਸਮੱਸਿਆ ਕਦੇ ਵੀ ਘਰ ਵਿਚ ਕਿਸੇ ਨੂੰ ਵੀ ਹੋ ਸਕਦੀ ਹੈ |ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬਲਗਮ ਤੋਂ ਮੁਕਤੀ ਪਾਉਣ ਦੇ ਅਜਿਹੇ ਉਪਾਅ ਜੋ ਤੁਹਾਡੇ ਬਹੁਤ ਕੰਮ ਆ ਸਕਦੇ ਹਨ ਤਾ ਆਓ ਜਾਣਦੇ ਹਾਂ ਇਹਨਾਂ ਬਾਰੇ…………..
1-ਭਾਫ਼ ਦਾ ਸੇਵਨ -ਬਲਗਮ ਤੋਂ ਮੁਕਤੀ ਪਾਉਣ ਲਈ ਭਾਫ਼ ਲੈਣਾ ਸ਼ਾਇਦ ਸਭ ਤੋਂ ਪੁਰਾਣਾ ਅਤੇ ਅੱਜ ਵੀ ਸਭ ਤੋਂ ਜਿਆਦਾ ਅਪਣਾਇਆ ਜਾਣ ਵਾਲਾ ਪ੍ਰਯੋਗ ਹੈ |ਭਾਫ਼ ਸਾਹ ਨਲੀਆਂ ਵਿਚ ਜੰਮੀ ਸਾਰੀ ਬਲਗਮ ਨੂੰ ਪਿਗਲਾ ਦਿੰਦੀ ਹੈ ਇਹ ਮੂੰਹ ਦੇ ਰਸਤੇ ਬਾਹਰ ਨਿਕਲਣ ਲੱਗਦੀ ਹੈ |ਬਲਗਮ ਜਦ ਨਿਕਲਣ ਲੱਗ ਜਾਂਦੀ ਹੈ ਤਾਂ ਸੀਨੇ ਅਤੇ ਗਲੇ ਦੀ ਜਕੜਨ ਤੋਂ ਵੀ ਤੁਰੰਤ ਆਰਾਮ ਮਿਲਦਾ ਹੈ |ਭਾਫ਼ ਲੈਣ ਵਾਲੇ ਪਾਣੀ ਵਿਚ ਜੇਕਰ ਕੁੱਝ ਬੂੰਦਾਂ ਲੌਂਗ ਦੇ ਤੇਲ ਦੀਆਂ ਮਿਲਾ ਲਈਆਂ ਜਾਣ ਤਾਂ ਇਹ ਹੋਰ ਵੀ ਜਿਆਦਾ ਕਾਰਗਾਰ ਹੋ ਜਾਂਦੀ ਹੈ | ਇਸਦਾ ਉਪਯੋਗ ਕਰਨ ਲਈ ਤੁਹਾਨੂੰ ਡਾਕਟਰ ਵੀ ਕਹਿੰਦੇ ਹਨ |
2-ਅਦਰਕ ਦਾ ਕਾੜਾ -ਅਦਰਕ ਹਰ ਘਰ ਦੀ ਰਸੋਈ ਵਿਚ ਮੌਜੂਦ ਰਹਿਣ ਵਾਲੀ ਔਸ਼ੁੱਧੀ ਹੈ |ਇਸਦੇ ਸੰਪੂਰਨ ਗੁਣਾਂ ਦੇ ਬਾਰੇ ਜੇਕਰ ਚਰਚਾ ਕੀਤੀ ਜਾਵੇ ਤਾਂ ਸ਼ਾਇਦ ਪੂਰਾ ਗ੍ਰੰਥ ਹੀ ਲਿਖਣਾ ਪਵੇ |ਬਲਗਮ ਦੀ ਸਮੱਸਿਆ ਵਿਚ ਵੀ ਅਦਰਕ ਦਾ ਪ੍ਰਯੋਗ ਬਹੁਤ ਉੱਤਮ ਸਿੱਧ ਹੁੰਦਾ ਹੈ |200 ਤਾਜਾ ਪਾਣੀ ਲੈ ਕੇ ਉਸ ਵਿਚ 20 ਗ੍ਰਾਮ ਅਦਰਕ ਨੂੰ ਕੁੱਟ ਕੇ ਮਿਲਾ ਕੇ ਪਾਣੀ ਨੂੰ ਉਬਾਲੋ |ਜਦ ਪਾਣੀ ਉਬਲਦਾ-ਉਬਲਦਾ 100 ਮਿ.ਲੀ ਰਹਿ ਜਾਵੇ ਤਾਂ ਇਹ ਕਾੜਾ ਥੋੜਾ ਠੰਡਾ ਕਰਕੇ ਪੀ ਲਵੋ |ਇਹ ਕਾੜਾ ਬਲਗਮ ਨੂੰ ਪਿਘਲਾ ਕੇ ਬਾਹਰ ਕੱਢ ਦਿੰਦਾ ਹੈ ਜਿਸ ਨਾਲ ਸਾਹ ਖੁੱਲ ਕੇ ਆਉਣ ਲੱਗਦਾ ਹੈ |
3-ਸੇਧਾ ਨਮਕ -ਸੇਧਾ ਨਮਕ ਵੀ ਬਲਗਮ ਦੀ ਸਮੱਸਿਆ ਵਿਚ ਤੁਹਾਨੂੰ ਲਾਭ ਦੇਵੇਗਾ |ਇਸ ਤਰਾਂ ਦੀ ਪਰੇਸ਼ਾਨੀ ਹੋਣ ਤੇ ਇਕ ਗਿਲਾਸ ਗੁਨਗੁਨੇ ਗਰਮ ਪਾਣੀ ਵਿਚ 2-3 ਗ੍ਰਾਮ ਸੇਧਾ ਨਮਕ ਮਿਲਾ ਕੇ ਪੀਣ ਨਾਲ ਇਹ ਗਲੇ ਵਿਚ ਜੰਮੀ ਹੋਈ ਬਲਗਮ ਨੂੰ ਕੱਟ ਦਿੰਦਾ ਹੈ ਅਤੇ ਉਸਨੂੰ ਮੂੰਹ ਦੇ ਰਸਤੇ ਬਾਹਰ ਕੱਘ ਦਿੰਦਾ ਹੈ |ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੋ ਜਾਵੇ ਤਾਂ ਇਹ ਪ੍ਰਯੋਗ ਜਰੂਰ ਅਜਮਾਓ |ਖਾਸ ਗੱਲ ਇਹ ਹੈ ਕਿ ਇਹ ਪ੍ਰਯੋਗ ਦਿਨ ਵਿਚ ਇਕ ਵਾਰ ਹੀ ਕਰਨਾ ਪੈਂਦਾ ਹੈ |
4-ਦਾਲ-ਚੀਨੀ ਅਤੇ ਹਲਦੀ ਦਾ ਮਿਸ਼ਰਨ -ਦਾਲ-ਚੀਨੀ ਅਤੇ ਹਲਦੀ ਚੂਰਨ ਇਹਨਾਂ ਦੋਨਾਂ ਵਿਚ ਹੀ ਐਂਟੀ-ਬਾੱਯੇਟਿਕ ਗੁਣ ਹੁੰਦੇ ਹਨ |ਇਹ ਦੋਨੇਂ ਚੀਜਾਂ ਹੀ ਕੱਚੀ ਬਲਗਮ ਨੂੰ ਪਕਾ ਦਿੰਦੀਆਂ ਹਨ ਜਿਸ ਨਾਲ ਉਹ ਬਾਹਰ ਨਿਕਲ ਜਾਂਦੀ ਹੈ |ਦਾਲ-ਚੀਨੀ ਅਤੇ ਹਲਦੀ ਦੋਨਾਂ ਦਾ ਇਕ-ਇੱਕ ਗ੍ਰਾਮ ਚੂਰਨ ਮਿਲਾ ਕੇ ਗਰਮ ਪਾਣੀ ਦੇ ਨਾਲ ਰੋਜ ਸਵੇਰੇ-ਸ਼ਾਮ ਸੇਵਨ ਕਰਨ ਨਾਲ ਇਹ ਨਾ ਸਿਰਫ ਬਲਗਮ ਦੀ ਸਮੱਸਿਆ ਵਿਚ ਰਾਹਤ ਦਿੰਦਾ ਹੈ ਬਲਕਿ ਸਰੀਰ ਨੂੰ ਅੰਦਰ ਤੋਂ ਸ਼ੁੱਧ ਵੀ ਕਰਦਾ ਹੈ ਜਿਸ ਕਾਰਨ ਸਰੀਰ ਦੀ ਰੋਗ ਪ੍ਰਤੀਰੋਗ ਧ੍ਕਤੀ ਵੱਧ ਜਾਂਦੀ ਹੈ ਅਤੇ ਦੂਸਰੀ ਕਈ ਵਾਰ ਸਰੀਰ ਬਿਮਾਰੀਆਂ ਦੀ ਚਪੇਟ ਵਿਚ ਆਉਣ ਤੋਂ ਬਚ ਜਾਂਦਾ ਹੈ |ਤੁਸੀਂ ਵੀ ਇਕ ਵਾਰ ਇਸ ਪ੍ਰਯੋਗ ਨੂੰ ਜਰੂਰ ਅਜਮਾ ਕੇ ਦੇਖੋ |
5-ਸ਼ਹਿਦ ਅਤੇ ਲਸਣ -ਸ਼ਹਿਦ ਅਤੇ ਛਿੱਲੇ ਹੋਏ ਲਸਣ ਦਾ ਪੇਸਟ ਬਣਾ ਕੇ ਗਰਮ ਪਾਣੀ ਨਾਲ ਸੇਵਨ ਕਰਨ ਨਾਲ ਇਹ ਫੇਫੜਿਆਂ ਦੀ ਸਫਾਈ ਕਰਦਾ ਹੈ ਅਤੇ ਆਰਾਮ ਦਿੰਦਾ ਹੈ |ਬਹੁਤ ਜਿਆਦਾ ਖੰਘਣ ਤੇ ਵੀ ਨਾ ਨਿਕਲਣ ਵਾਲੀ ਸੁੱਕੀ ਬਲਗਮ ਵੀ ਇਸ ਪ੍ਰਯੋਗ ਦੀ ਮੱਦਦ ਨਾਲ ਬਹੁਤ ਜਲਦੀ ਨਿਕਲ ਜਾਂਦੀ ਹੈ|ਇਹ ਦੋਨੇਂ ਹੀ ਚੀਜਾਂ ਸਰੀਰ ਲਈ ਬਹੁਤ ਲਾਭਕਾਰੀ ਹੁੰਦੀਆਂ ਹਨ ਅਤੇ ਇਹਨਾਂ ਦੇ ਪ੍ਰਯੋਗ ਨਾਲ ਸਾਡਾ ਸਰੀਰ ਨਰੋਗੀ ਵੀ ਬਣਦਾ ਹੈ |ਲਸਣ ਸਰੀਰ ਵਿਚ ਸ਼ਕਤੀ ਵਾਪਸ ਲਿਆਉਣ ਵਿਚ ਮੱਦਦ ਕਰਦਾ ਹੈ ਅਤੇ ਸ਼ਹਿਦ ਦਾ ਸੇਵਨ ਸਰੀਰ ਵਿਚ ਮੌਜੂਦ ਹਾਨੀਕਾਰਕ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ |ਇਸ ਪ੍ਰਯੋਗ ਵਿਚ ਇਕ ਸਮੇਂ ਵਿਚ ਲਸਣ ਦੀਆਂ 2 ਕਲੀਆਂ ਅਤੇ 2 ਗ੍ਰਾਮ ਸ਼ਹਿਦ ਲੈਣਾ ਹੀ ਉਚਿਤ ਹੁੰਦਾ ਹੈ |
ਬਲਗਮ ਤੋਂ ਮੁਕਤੀ ਪਾਉਣ ਦੇ ਸੰਬੰਧ ਵਿਚ ਇਹ ਸਾਰੇ ਪ੍ਰਯੋਗ ਸਾਡੀ ਸਮਝ ਵਿਚ ਪੂਰੀ ਤਰਾਂ ਹਾਨੀਰਹਿਤ ਹਨ ਪਰ ਫਿਰ ਵੀ ਇਹਨਾਂ ਦਾ ਸੇਵਨ ਕਿਸੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਕਰੋ ਕਿਉਂਕਿ ਡਾਕਟਰ ਤੁਹਾਡੇ ਨਾਲੋਂ ਤੁਹਾਡੀ ਸਿਹਤ ਬਾਰੇ ਜਿਆਦਾ ਜਾਣਦੇ ਹਨ ਇਸ ਲਈ ਇਹ ਪ੍ਰਯੋਗ ਡਾਕਟਰ ਦੀ ਸਲਾਹ ਨਾਲ ਹੀ ਕਰੋ |
ਜੇਕਰ ਤੁਹਾਨੂੰ ਇਹ ਪੋਸਟ ਵਧੀਆ ਅਤੇ ਫਾਇਦੇਮੰਦ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਜੀ |