ਛੋਟੀ ਜਿਹੀ ਅਣਗਹਿਲੀ ਨਾਲ ਦੇਖੋ ਪੇਟ ਵਿੱਚ 31 ਕਿੱਲੋ ਦੀ ਬਣ ਗਈ ਕੈਂਸਰ ਦੀ ਗੰਢ
ਮੈਕਸੀਕੋ ਵਿੱਚ ਪੇਟ ਚ’ ਟਿਉਮਰ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ | ਸ਼ੁਰੁਆਤ ਵਿੱਚ ਲੱਗ ਰਿਹਾ ਸੀ ਜਿਵੇ ਔਰਤ ਦੇ ਪੇਟ ਵਿੱਚ 10 ਬੱਚੇ ਹਨ ਪਰ ਜੜੋਂ ਡਾਕਟਰਾਂ ਨੇ ਜਾਂਚ ਕੀਤੀ ਅਤੇ ਸਰਜਰੀ ਲਈ ਪੇਟ ਖੋਲਿਆ ਤਾਂ 31 ਕਿੱਲੋ ਦਾ ਟਿਊਮਰ ਨਿੱਕਲਿਆ |
ਡੇਲੀ ਮੇਲ ਦੀ ਖਬਰ ਮੁਤਾਬਿਕ 24 ਸਾਲਾਂ ਔਰਤ ਦਾ ਮੈਕਸੀਕੋ ਜਨਰਲ ਹਸਪਤਾਲ ਵਿੱਚ ਉਪਰੇਸ਼ਨ ਹੋਇਆ | ਸਰਜਰੀ ਕਰਨ ਵਾਲੇ ਡਾਕਟਰ ਹਰੀਕ ਹੇਨਸਨ ਨੇ ਦੱਸਿਆ ਕਿ ਔਰਤ ਡਾਇਟਿੰਗ ਤੇ ਸੀ ਫਿਰ ਵੀ ਉਸਦਾ ਵਜਨ ਹੈਰਤ ਅੰਗੇਜ ਰੂਪ ਵਿੱਚ ਵਧ ਰਿਹਾ ਸੀ | ਔਰਤ ਦਾ ਪੇਟ ਕੁਝ ਹੀ ਮਹੀਨਿਆਂ ਵਿੱਚ ਇਨਾਂ ਵੱਡਾ ਹੋ ਗਿਆ ਜਿਵੇ ਪੇਟ ਵਿੱਚ 10 ਬੱਚੇ ਹੋਣ |
ਜਾਂਚ ਵਿੱਚ ਪਤਾ ਚਲਿਆ ਕਿ ਪੇਟ ਵਿੱਚ ਟਿਉਮਰ ਹੈ | ਕੈਂਸਰ ਦੀ ਗੰਢ ਦਾ ਵਜਨ 31 ਕਿੱਲੋ ਤੋ ਵੀ ਵੱਧ ਹੋਣ ਕਰਕੇ ਡਾਕਟਰਾਂ ਨੂੰ ਸਰਜਰੀ ਕਰਨ ਵਿੱਚ ਵੀ ਬਹੁਤ ਦਿੱਕਤ ਆਈ | ਇੰਨੇ ਵੱਡੇ ਟਿਉਮਰ ਕਾਰਨ ਔਰਤ ਦੇ ਅੰਦਰੂਨੀ ਹਿੱਸੇ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ | ਇਹ ਟਿਉਮਰ ਪੇਟ ਦੇ 95 ਫੀਸਦੀ ਹਿੱਸੇ ਉੱਪਰ ਫੈਲ ਗਿਆ ਸੀ |
ਡਾਕਟਰਾਂ ਦੇ ਮੁਤਾਬਿਕ ਜੇ ਤੁਰੰਤ ਸਰਜਰੀ ਨਾ ਕੀਤੀ ਜਾਂਦੀ ਤਾਂ ਮਰੀਜ ਦੀ ਜਾਨ ਵੀ ਜਾ ਸਕਦੀ ਸੀ ਟਿਉਮਰ ਦੇ ਇੱਕ ਹਿੱਸੇ ਨੂੰ ਪੂਰਾ ਬਾਹਰ ਕੱਢਣ ਦੀ ਬਜਾਏ ਪੂਰਾ ਹੀ ਟਿਉਮਰ ਬਾਹਰ ਕੱਢਿਆ ਗਿਆ ਕਿਉ ਕਿ ਅਨੁਮਾਨ ਸੀ ਕਿ ਟਿਉਮਰ ਵਿੱਚ ਜਹਿਰੀਲਾ ਤਰਲ ਪਦਾਰਥ ਹੋ ਸਕਦਾ ਜੋ ਨੁਕਸਾਨ ਪਹੁਚਾ ਸਕਦਾ ਹੈ |
ਟਿਉਮਰ ਬਾਹਰ ਕੱਢਣ ਤੋਂ ਬਾਅਦ ਔਰਤ ਪੂਰੀ ਤਰਾਂ ਠੀਕ ਠਾਕ ਹੈ |