ਸਰਦੀਆਂ ‘ਚ ਇਕ ਖਾਸ ਸੌਗਾਤ ਹੁੰਦੀ ਹੈ ਸਾਗ-ਪਾਲਕ। ਅੱਜ ਦੱਸਾਂਗੇ ਪਾਲਕ ਦੇ ਸਿਹਤ ਸਬੰਧੀ ਕੁੱਝ ਖਾਸ ਗੁਣਾਂ ਬਾਰੇ। ਪਾਲਕ ‘ਚ ਵਿਟਾਮਿਨ ਏ, ਬੀ, ਸੀ, ਈ, ਪ੍ਰੋਟੀਨ, ਸੋਡੀਅਮ, ਕੈਲਸ਼ੀਅਮ, ਫਾਸਫੋਰਸ ਅਤੇ ਲੋਹ ਤੱਤ ਪਾਇਆ ਜਾਂਦਾ ਹੈ। ਇਹ ਖੂਨ ਦੀ ਸ਼ੁੱਧੀ ਕਰਦਾ ਹੈ ਅਤੇ ਖੂਨ ਦੇ ਕਣਾਂ ‘ਚ ਵਾਧਾ ਕਰਦਾ ਹੈ। ਪਾਲਕ ‘ਚ ਪ੍ਰੋਟੀਨ ਉਤਪਾਦਕ ਅਮੀਨੋ ਐਸਿਡ ਲੋੜੀਂਦੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦੇ ਹਰੇ ਪੱਤਿਆਂ ‘ਚ ਅਜਿਹਾ ਤੱਤ ਹੁੰਦਾ ਹੈ, ਜੋ ਸਰੀਰ ਦਾ ਵਿਕਾਸ ਅਤੇ ਵਾਧਾ ਕਰਦਾ ਹੈ ਅਤੇ ਦਿਮਾਗ ਨੂੰ ਚੁਸਤ ਬਣਾਈ ਰੱਖਣ ‘ਚ ਸਹਾਇਕ ਹੈ।
ਪਾਲਕ ਹੀ ਨਹੀਂ ਸਗੋਂ ਹਰ ਹਰੀਆਂ ਸਬਜ਼ੀ ਵਿਟਾਮਿਨ ਦਾ ਭਰਪੂਰ ਸਰੋਤ ਹੈ ਪਰ ਪਾਲਕ ਨੂੰ ਸੈਕਸ ਲਾਈਫ ਲਈ ਸਰਵੋਤਮ ਮੰਨਿਆਂ ਜਾਂਦਾ ਹੈ। ਸਪਰਮ ਕਮਜ਼ੋਰ ਰਹਿਣ ਨਾਲ ਬੱਚਾ ਪੈਦਾ ਕਰਨ ਵਿੱਚ ਦਿੱਕਤ ਹੁੰਦੀ ਹੈ। ਇਸ ਨੂੰ ਵਿਕਸਤ ਕਰਨ ਲਈ ਪਾਲਕ ਸਭ ਤੋਂ ਸਰਵੋਤਮ ਹੈ। ਪਾਲਕ ਨਾਲ ਉਨ੍ਹਾਂ ਪੁਰਸ਼ਾਂ ਨੂੰ ਜ਼ਿਆਦਾ ਫ਼ਾਇਦਾ ਹੁੰਦਾ ਹੈ ਜਿਨ੍ਹਾਂ ਦੇ ਸ਼ੁਕਰਾਣੂ ਘੱਟ ਪੈਦਾ ਹੁੰਦੇ ਹੋਣ। ਪਾਲਕ ਖਾਣ ਨਾਲ ਨਾ ਸਿਰਫ਼ ਵਜ਼ਨ ਘੱਟ ਕੀਤਾ ਜਾ ਸਕਦਾ ਹੈ, ਸਗੋਂ ਇਸ ਨਾਲ ਮਰਦਾਨਾ ਤਾਕਤ ਵੀ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪਾਲਕ ਵਿੱਚ ਵਿਟਾਮਿਨ ਬੀ ਵੀ ਹੁੰਦਾ ਹੈ ਜੋ ਮੈਟਾਬਿਲਜਮ ਨੂੰ ਦਰੁਸਤ ਕਰਦਾ ਹੈ। ਇਸ ਤੋਂ ਇਲਾਵਾ ਪਾਲਕ ਮਾਸਪੇਸ਼ੀਆਂ ਲਈ ਵੀ ਚੰਗੀ ਮੰਨੀ ਜਾਂਦੀ ਹੈ।
ਇਸ ਦੇ ਕੁੱਝ ਮੁੱਖ ਲਾਭ ਇਸ ਤਰ੍ਹਾਂ ਹਨ…
ਪਾਲਕ ਕਫ ਅਤੇ ਸਾਹ ਸੰਬੰਧੀ ਰੋਗਾਂ ‘ਚ ਲਾਭਦਾਇਕ ਹੈ। ਪਾਲਕ ਆਂਤੜੀਆਂ ਨੂੰ ਕਿਰਿਆਸ਼ੀਲ ਰੱਖਦਾ ਹੈ ਅਤੇ ਆਂਤੜੀਆਂ ‘ਚ ਮੌਜੂਦ ਮਲ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਸ਼ੂਗਰ ਦੇ ਰੋਗ ‘ਚ ਵੀ ਪਾਲਕ ਦੀ ਅਹਿਮੀਅਤ ਸਪੱਸ਼ਟ ਹੋ ਚੁੱਕੀ ਹੈ। ਇਸ ਦੇ ਬੀਜ ਪੀਲੀਏ ਅਤੇ ਪਿੱਤ ਰੋਗ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਸਹਾਇਕ ਹਨ। ਕੱਚੀ ਪਾਲਕ ਖਾਣ ‘ਚ ਖਾਰੀ ਅਤੇ ਕੌੜੀ ਹੁੰਦੀ ਹੈ ਪਰ ਬਹੁਤ ਲਾਭਦਾਇਕ ਹੈ। ਦਹੀਂ ਨਾਲ ਪਾਲਕ ਦਾ ਰਾਇਤਾ ਸਵਾਦੀ ਅਤੇ ਲਾਭਦਾਇਕ ਹੁੰਦਾ ਹੈ। ਸਮੁੱਚੇ ਪਾਚਨ ਤੰਤਰ ਲਈ ਪਾਲਕ ਬੇਹੱਦ ਫਾਇਦੇਮੰਦ ਹੈ।
ਸਿਹਤ ਸਬੰਧੀ ਪਾਲਕ ਦੇ ਫਾਇਦੇ ਮਿਲਣ ਇਸ ਤਰ੍ਹਾਂ…
ਖੂਨ ‘ਚ ਵਾਧੇ ਲਈ — ਖੂਨ ‘ਚ ਵਾਧਾ ਕਰਨ ਲਈ ਪਾਲਕ ਦੇ ਅੱਧੇ ਗਲਾਸ ਰਸ ‘ਚ ਦੋ ਚੱਮਚ ਸ਼ਹਿਦ ਮਿਲਾ ਕੇ ਦੋ ਮਹੀਨਿਆਂ ਤੱਕ ਰੋਜ਼ਾਨਾ ਪੀਓ। ਤੁਸੀਂ ਦੇਖੋਗੇ ਕਿ ਤੁਹਾਡੇ ਖੂਨ ‘ਚ ਵਾਧਾ ਹੋਵੇਗਾ।
ਪਾਲਕ ਨਾਲ ਕੈਲੋਰੀ ਵੀ ਜ਼ਿਆਦਾ ਬਰਨ ਹੁੰਦੀ ਹੈ ਜਿਸ ਨਾਲ ਵਜ਼ਨ ਆਪਣੇ ਆਪ ਘੱਟ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਪਾਲਕ ਅੱਖਾਂ ਲਈ ਕਾਈ ਫ਼ਾਇਦੇਮੰਦ ਹੈ। ਪਾਲਕ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਅੱਖਾਂ ਲਈ ਬਹੁਤ ਜ਼ਰੂਰੀ ਹੈ। ਖ਼ਾਸ ਤੌਰ ਉੱਤੇ ਨਾਈਟ ਵਿਜ਼ਨ ਲਈ ਪਾਲਕ ਕਾਫ਼ੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਪਾਲਕ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਸਾਡੀ ਸਿਹਤ ਲਈ ਬਹੁਤ ਅਹਿਮ ਹੈ। ਪਾਲਕ ਵਿੱਚ ਫਾਈਬਰ ਦੀ ਮਾਤਰਾ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ ਜੋ ਸਾਡੇ ਹਾਜ਼ਮੇ ਲਈ ਕਾਫ਼ੀ ਚੰਗੀ ਹੈ।