ਮੌਸਮ ਵਿਚ ਬਦਲਾਅ ਕਾਰਨ ਸਿਰ ਦਰਦ, ਸਰੀਰ ਵਿਚ ਦਰਦ, ਪੇਟ ਦਰਦ ਆਦਿ ਦੀਆਂ ਪ੍ਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ। ਇਸ ਤੋਂ ਜਲਦੀ ਰਾਹਤ ਪਾਉਣ ਲਈ ਲੋਕ ਦਰਦ ਨਿਵਾਰਕ ਦਵਾਈਆਂ ਮਤਲਬ ਪੇਨਕਿਲਰ ਲੈਣਾ ਪਸੰਦ ਕਰਦੇ ਹਨ। ਇਸ ਨਾਲ ਦਰਦ ਤੋਂ ਛੁਟਕਾਰਾ ਤਾਂ ਮਿਲ ਜਾਂਦਾ ਹੈ ਪਰ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਹਨ।
ਜਿਨ੍ਹਾਂ ‘ਤੇ ਸ਼ੁਰੂ ਵਿਚ ਧਿਆਨ ਨਹੀਂ ਦਿੱਤਾ ਜਾਂਦਾ ਪਰ ਬਾਅਦ ਵਿਚ ਸਿਹਤ ਵਿਗੜਣ ਲੱਗਦੀ ਹੈ। ਆਓ ਜਾਣਦੇ ਹਾਂ ਦਰਦ ਨਿਵਾਰਕ ਦਵਾਈਆਂ ਹੋਣ ਵਾਲੇ ਨੁਕਸਾਨਾਂ ਬਾਰੇ.
1. ਬਲੱਡ ਪ੍ਰੈਸ਼ਰ
ਬਲੱਡ ਪ੍ਰੈਸ਼ਰ ਵੀ ਇਕ ਗੰਭੀਰ ਸਮੱਸਿਆ ਹੈ। ਕੁਝ ਲੋਕਾਂ ਨੂੰ ਥੋੜ੍ਹਾ ਜਿਹਾ ਵੀ ਦਰਦ ਹੋਣ ‘ਤੇ ਵੀ ਪੇਨਕਿਲਰ ਖਾਣ ਨਾਲ ਇਹ ਸਮੱਸਿਆ ਵਧ ਜਾਂਦੀ ਹੈ।
2. ਬਲੱਡ ਡਿਸਕ੍ਰੈਸਿਰਆ
ਇਹ ਖੂਨ ਪਤਲਾ ਕਰਨ ਦੀ ਬੀਮਾਰੀ ਹੈ। ਜ਼ਰੂਰਤ ‘ਤੋਂ ਜ਼ਿਆਦਾ ਪੇਨਕਿਲਰ ਖਾਣ ਨਾਲ ਖੂਨ ਦੀ ਰਾਸਾਅਨਿਕ ਸਰੰਚਨਾ ਵਿਚ ਬਦਲਾਅ ਆ ਜਾਂਦਾ ਹੈ, ਜਿਸ ਨਾਲ ਇਹ ਬੀਮਾਰੀ ਹੋ ਸਕਦੀ ਹੈ। ਸਰੀਰ ਦੀ ਅੰਦਰੂਨੀ ਮਜ਼ਬੂਤੀ ਲਈ ਦਵਾਈਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
3. ਲੀਵਰ ਨੂੰ ਨੁਕਸਾਨ
ਤੇਜ ਦਵਾਈਆਂ ਦੀ ਵਰਤੋਂ ਕਰਨ ਨਾਲ ਲੀਵਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਲੀਵਰ ਡੈਮੇਜ ਵੀ ਹੋ ਸਕਦਾ ਹੈ।
4. ਕਿਡਨੀ ‘ਤੇ ਭਾਰੀ
ਦਰਦ ਦੀ ਦਵਾਈਆਂ ਦੀ ਲਗਾਤਾਰ ਵਰਤੋਂ ਨਾਲ ਸਰੀਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਜਿਸ ਨਾਲ ਕਿਡਨੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੀ। ਇਸ ਨਾਲ ਤੁਹਾਡੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
5. ਪੇਟ ‘ਤੇ ਮਾੜਾ ਅਸਰ
ਦਰਦ ਨਿਵਾਰਕ ਦਵਾਈਆਂ ਪੇਟ ‘ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਇਸ ਨਾਲ ਪੇਟ ਦਰਦ, ਖੱਟੀ ਡਕਾਰ, ਛਾਤੀ ਵਿਚ ਜਲਣ, ਪਾਚਨ ਕਿਰਿਆ ਵਿਚ ਗੜਬੜ ਆਦਿ ਦੀ ਦਿੱਕਤਾ ਹੋ ਜਾਂਦੀਆਂ ਹਨ।