ਚਸ਼ਮਾ ਲਾਉਣਾ ਕੋਈ ਪੰਸਦ ਨਹੀ ਕਰਦਾ। ਉਮਰ ਚਾਹੇ ਕੋਈ ਵੀ ਹੋਵੇ ਬੱਚਿਆਂ ਤੋਂ ਲੈਕੇ ਬਜੁਰਗਾਂ ਤੱਕ ਵਧਦੀ ਟੈਕਨੋਲੋਜੀ ਦੇ ਨਾਲ ਲੋਕ ਲਗਾਤਾਰ ਮੋਬਾਇਲ, ਕੰਪਿਊਟਰ ਦੀ ਵਰਤੋਂ ਕਰ ਰਹੇ ਹਨ। ਜਿਸਦੀ ਵਰਤੋਂ ਦੇ ਨਾਲ ਅੱਖਾਂ ‘ਤੇ ਬੁਰਾ ਅਸਰ ਪੈਂਦਾ ਹੈ। ਜਿਸ ਕਾਰਨ ਚਸ਼ਮਾ ਲੱਗ ਜਾਂਦਾ ਹੈ ਜਾਂ ਫਿਰ ਜਿਸ ਨੂੰ ਪਹਿਲਾ ਤੋਂ ਹੀ ਚਸ਼ਮਾ ਲਗਿਆ ਹੋਇਆ ਹੈ ਉਸਦਾ ਨੰਬਰ ਵੱਧ ਜਾਂਦਾ ਹੈ। ਚਸ਼ਮਾ ਤੁਹਾਡੀ ਸੁੰਦਰਤਾ ਨੂੰ ਵੀ ਘਟਾਉਂਦਾ ਹੈ।
ਆਓ ਜਾਣਦੇ ਹਾਂ ਅੱਖਾਂ ਦੀ ਦੇਖਭਾਲ ਕਰਨ ਦੇ ਨੁਸਖੇ
ਰੋਜ਼ਾਨਾ ਸਵੇਰੇ ਅੱਖਾਂ ਨੂੰ ਠੰਡੇ ਪਾਣੀ ਨਾਲ ਧੋਵੋ। ਠੰਡੇ ਪਾਣੀ ਦੇ ਛਿੱਟੇ ਮਾਰਨ ਨਾਲ ਅੱਖਾਂ ਸਾਰਾ ਦਿਨ ਤਾਜ਼ਾ ਰਹਿੰਦੀਆਂ ਹਨ।
ਅੱਖਾਂ ਦੀ ਥਕਾਵਟ ਦੂਰ ਕਰਨ ਲਈ ਆਪਣੇ ਹੱਥਾਂ ਦੀ ਹਥੇਲੀਆਂ ਨੂੰ ਰਗੜੋ। ਫਿਰ ਜਦੋਂ ਹਥੇਲੀ ਗਰਮ ਹੋ ਜਾਵੇ ਤਾਂ ਇਨ੍ਹਾਂ ਨੂੰ ਅੱਖਾਂ ‘ਤੇ ਲਗਾਓ ਆਰਾਮ ਮਿਲੇਗਾ।
ਆਵਲੇ ਦੇ ਪਾਣੀ ਨਾਲ ਅੱਖਾਂ ਧੋਣ ਨਾਲ ਸਿਹਤਮੰਦ ਰਹਿੰਦੀਆਂ ਹਨ। ਜ਼ਿਆਦਾ ਥਕਾਵਟ ਹੋਣ ‘ਤੇ ਤੁਸੀਂ ਗੁਲਾਬ ਜਲ ਵੀ ਅੱਖਾਂ ‘ਚ ਪਾ ਸਕਦੇ ਹੋ।
ਰਾਤ ਨੂੰ ਪਾਣੀ ‘ਚ ਬਾਦਾਮ ਭਿਓਂ ਕੇ ਸਵੇਰੇ ਦੁੱਧ ਨਾਲ ਖਾਣ ‘ਤੇ ਅੱਖਾਂ ਦੀ ਰੌਸ਼ਨੀ ਵੱਧਦੀ ਹੈ।
ਰੋਜ਼ਾਨਾ ਖਾਲੀ ਪੇਟ ਤਾਂਬੇ ਦੇ ਬਰਤਨ ‘ਚ ਪਾਣੀ ਪੀਣ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਹੈ।
ਗਾਂ ਦੇ ਘਿਓ ਨਾਲ ਕਨਪਟੀ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ।
ਆਵਲਾ ਸਿਹਤ ਅਤੇ ਵਾਲਾਂ ਲਈ ਬਹੁਤ ਵਧੀਆ ਹੁੰਦਾ ਹੈ। ਦਿਨ ‘ਚ ਦੋ ਵਾਰੀ ਆਵਲੇ ਦਾ ਮੁਰੱਬਾ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਖਰੋਟ ਬਹੁਤ ਅਸਰਦਾਰ ਹੁੰਦਾ ਹੈ। ਅਖਰੋਟ ਦੇ ਤੇਲ ਨਾਲ ਅੱਖਾਂ ਦੀ ਮਾਲਸ਼ ਕਰਨ ਨਾਲ ਚਸ਼ਮਾ ਉੱਤਰ ਜਾਵੇਗਾ।
ਸਵੇਰੇ ਉੱਠ ਕੇ ਚੂਲੀ ਕੀਤੇ ਬਿਨਾਂ ਆਪਣੇ ਮੂੰਹ ਦੀ ਪਹਿਲੀ ਲਾਰ ਕੱਜਲ ਵਾਂਗ ਅੱਖਾਂ ‘ਚ ਲਗਾਓ। ਲਗਾਤਾਰ 4-6 ਮਹੀਨੇ ਤੱਕ ਇਹ ਉਪਾਅ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਅਤੇ ਚਸ਼ਮਾ ਉਤਰ ਜਾਂਦਾ ਹੈ।