ਕੁੱਝ ਭੁੱਲਣ ਦੀ ਬਿਮਾਰੀ ਤੁਹਾਨੂੰ ਵੀ ਹੈ ਤਾਂ ਆਪਣੀ ਸਮਰਣ ਸ਼ਕਤੀ ਵਧਾਓ ਅਤੇ ਰਟ ਕੇ ਯਾਦ ਨਾ ਕਰੋ |ਸਿਰਫ ਪੜੋ |ਜੀ ਹਾਂ ? ਸੁਣਨ ਵਿਚ ਤੁਹਾਨੂੰ ਲੱਗਦਾ ਹੈ ਕਿ ਮੈ ਮਜਾਕ ਕਰ ਰਿਹਾ ਹਾਂ ?ਪਰ ਇਹ ਸਚ ਹੈ ਕਿ ਇਹ ਚਮਤਕਾਰੀ ਰੂਪ ਨਾਲ ਤੁਹਾਡੀ ਥੋੜੀ ਜਿਹੀ ਕੋਸ਼ਿਸ਼ ਨਾਲ ਤੁਹਾਡੀ ਯਾਦ ਸ਼ਕਤੀ ਅਜਿਹੀ ਹੋ ਜਾਵੇਗੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ |
ਪਹਿਲਾਂ ਸਾਰੇ ਰਿਸ਼ੀ-ਮੁਨੀ ਸਿਰਫ ਸੁਣ ਕੇ ਯਾਦ ਕਰ ਲੈਂਦੇ ਸੀ ਅਤੇ ਆਪਣੇ ਵਿਸ਼ੇ ਨੂੰ ਉਸ ਗਿਆਨ ਵਿਚ ਦਿੰਦੇ ਸਨ |ਤੁਸੀਂ ਜਾਣਦੇ ਹੋ ਕਿ ਉਹ ਕੀ ਕਰਦੇ ਸੀ ?ਉਹ ਰਾਤ ਨੂੰ ਯਾਦ ਕਰਦੇ ਸੀ ਅਤੇ ਦਿਨ ਵਿਚ ਕੀਤੇ ਗਏ ਕੰਮ ਅਤੇ ਸੁਣੇ ਗਏ ਉਪਦੇਸ਼ ਨੂੰ ਯਾਦ ਕਰਨ ਨਾਲ ਉਹਨਾਂ ਨੂੰ ਹਮੇਸ਼ਾਂ ਲਈ ਯਾਦ ਹੋ ਜਾਂਦਾ ਸੀ |
ਯਾਦ ਸ਼ਕਤੀ ਇੱਕ ਅਜਿਹਾ ਵਿਸ਼ਾ ਹੈ ਜਿਸਦੇ ਬਾਰੇ ਹਰ ਕੋਈ ਜਾਨਣਾ ਚਾਹੁੰਦੇ ਹੈ |ਚਾਹੇ ਉਹ ਵਿਦਿਆਰਥੀ ਹੋਵੇ ਜਾਂ ਨੌਕਰੀਪੇਸ਼ ਵਿਅਕਤੀ ਅੱਜ ਦੇ ਸਮੇਂ ਵਿਚ ਹਰ ਕੋਈ ਵਿਅਕਤੀ ਇਹੀ ਕਹਿੰਦਾ ਨਜਰ ਆਉਂਦਾ ਹੈ ਕਿ ਮੇਰੀ ਯਾਦ ਸ਼ਕਤੀ ਕਮਜੋਰ ਹੈ ਜਾਂ ਜੋ ਯਾਦ ਕਰਦਾ ਹਾਂ ਯਾਦ ਨਹੀਂ ਰਹਿੰਦਾ |ਅੱਜ-ਕੱਲ ਯਾਦ ਸ਼ਕਤੀ ਵਧਾਉਣ ਦੇ ਲਈ ਬਜਾਰ ਵਿਚ ਤਰਾਂ-ਤਰਾਂ ਦੇ ਪ੍ਰੋਡਕਟਸ ਆਉਂਦੇ ਹਨ |ਵਾਸਤਵ ਵਿਚ ਕਿਸੇ ਦੀ ਵੀ ਯਾਦ ਸ਼ਕਤੀ ਕਮਜੋਰ ਨਹੀਂ ਹੁੰਦੀ ,ਨਾ ਹੀ ਇਸ ਉੱਪਰ ਉਮਰ ਦਾ ਕੋਈ ਫਰਕ ਪੈਂਦਾ ਹੈ |
ਇਸ ਲੇਖ ਵਿਚ ਅਸੀਂ ਤੁਹਾਨੂੰ ਆਸਾਨ ਜਿਹੇ ਕੁੱਝ ਨਿਯਮ ਦੱਸਣ ਜਾ ਰਹੇ ਹਾਂ ਜੇਕਰ ਉਹਨਾਂ ਉੱਪਰ ਅਮਲ ਕੀਤਾ ਜਾਵੇ ਤਾਂ ਤੁਹਾਡੀ ਯਾਦ ਸ਼ਕਤੀ ਬਿਨਾਂ ਕਿਸੇ ਦਵਾ ਦੇ ਆਪਣੇ ਆਪ ਵੱਧ ਜਾਵੇਗੀ ਅਤੇ ਤੁਸੀਂ ਇਹ ਭੁੱਲ ਹੀ ਜਾਓਗੇ ਕਿ ਮੇਰੀ ਯਾਦ ਸ਼ਕਤੀ ਕਦੇ ਕਮਜੋਰ ਸੀ |
ਜਦ ਵੀ ਅਸੀਂ ਕੋਈ ਕਹਾਣੀ ,ਫਿਲਮ ਜਾਂ ਨਾਟਕ ਦੇਖਦੇ ਆਦਿ ਦੇਖਦੇ ਹਾਂ ਤਾਂ ਸਾਨੂੰ ਘਟਨਾ ਕ੍ਰਮ ਤੋਂ ਲੈ ਕੇ ਪਾਤਰਾਂ ਦੇ ਨਾਮ ,ਕਹਾਣੀ ਆਦਿ ਵੀ ਯਾਦ ਰਹਿੰਦੇ ਹਨ ਅਤੇ ਕਦੇ-ਕਦੇ ਸਾਨੂੰ ਗਾਣੇ ਵੀ ਯਾਦ ਰਹਿ ਜਾਂਦੇ ਹਨ |ਆਓ ਜਾਣਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ…………………………..
ਵਾਸਤਵ ਵਿਚ ਜਦ ਅਸੀਂ ਫਿਲਮਾਂ ਦੇਖ ਰਹੇ ਹੁੰਦੇ ਹਾਂ ਜਾਂ ਕਿਤਾਬ ਆਦਿ ਪੜ ਰਹੇ ਹੁੰਦੇ ਹਾਂ ਜਾਂ ਕੋਈ ਨਾਟਕ ਦੇਖ ਰਹੇ ਹੁੰਦੇ ਹਾਂ ਤਸ ਅਸੀਂ ਉਸਨੂੰ ਕੱਟ ਕੇ ਯਾਦ ਨਹੀਂ ਕਰਦੇ |ਸਿਰਫ ਬਸ ਸਾਡੀਆਂ ਅੱਖਾਂ ਦੇ ਸਾਹਮਣੇ ਦੀ ਗੁਜਰਦੇ ਜਾਂਦੇ ਹਨ ਕਿਉਂਕਿ ਅਸੀਂ ਉਸਨੂੰ ਯਾਦ ਨਹੀਂ ਕਰਦੇ ਅਤੇ ਦਿਮਾਗ ਉੱਪਰ ਜੋਰ ਨਹੀਂ ਪਾਉਂਦੇ ਅਤੇ ਪੜਦੇ ਜਾਂਦੇ ਹਾਂ ਜਾਂ ਸਿਰਫ ਦੇਖਦੇ ਜਾਂਦੇ ਹਾਂ ਅਤੇ ਉਹ ਸਾਨੂੰ ਯਾਦ ਹੋ ਜਾਂਦਾ ਹੈ |
ਜਦ ਅਸੀਂ ਕੋਈ ਘਟਨਾ ਜਾਂ ਕਿਸੇ ਦਾ ਨਾਮ ਯਾਦ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਦਿਮਾਗ ਉੱਪਰ ਜੋਰ ਪੈਂਦਾ ਹੈ ਅਤੇ ਜਦ ਸਾਡੇ ਦਿਮਾਗ ਉੱਪਰ ਜੋਰ ਪੈਂਦਾ ਹੈ ਤਾਂ ਉਹ ਘਟਨਾ ਜਾਂ ਕਿਸੇ ਦਾ ਨਾਮ ਯਾਦ ਨਹੀਂ ਆਉਂਦਾ ਅਤੇ ਜਦ ਅਸੀਂ ਉਸਨੂੰ ਯਾਦ ਕਰਨਾ ਬੰਦ ਕੇ ਦਿੰਦੇ ਹਾਂ ਅਤੇ ਦੂਸਰੇ ਕੰਮ ਵਿਚ ਲੱਗ ਜਾਂਦੇ ਹਾਂ ਤਾਂ ਉਹ ਘਟਨਾ ਸਾਨੂੰ ਯਕੀਨਨ ਯਾਦ ਆ ਜਾਂਦੀ ਹੈ ਕਿਉਂਕਿ ਉਸ ਵਕਤ ਅਸੀਂ ਉਸਨੂੰ ਯਾਦ ਨਹੀਂ ਕਰਦੇ |
ਯਾਦ ਨਾ ਕਰੋ…………………………….
ਜਦ ਅਸੀਂ ਕਿਸੇ ਕੋਰਸ ਦੀਆਂ ਕਿਤਾਬਾਂ ਨੂੰ ਪੜਦੇ ਹਾਂ ਤਾਂ ਜਾਂ ਤਾਂ ਅਸੀਂ ਰਟਦੇ ਹਾਂ ਜਾਂ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦਕਿ ਸਾਨੂੰ ਪੜਦੇ ਸਮੇਂ ਕੁੱਝ ਯਾਦ ਨਹੀਂ ਕਰਨਾ ਚਾਹੀਦਾ |ਬਸ ਪੜਦੇ ਰਹਿਣਾ ਚਾਹੀਦਾ ਹੈ |ਯਾਦ ਕਰਨ ਦੀ ਕੋਸ਼ਿਸ਼ ਹੀ ਸਾਨੂੰ ਯਾਦ ਨਹੀਂ ਹੋਣ ਦਿੰਦੀ |ਜਦ ਵੀ ਅਸੀਂ ਪੜਨ ਬੈਠਦੇ ਹਾਂ ਤਾਂ ਇਕ ਜਾਂ ਦੋ ਪਹਿਰੇ ਪੜ ਕੇ ਕਿਤਾਬ ਬੰਦ ਕਰ ਦਿੰਦੇ ਹਾਂ |ਥੋੜੀ ਦੇਰ ਵਿਸ਼ਰਾਮ ਕਰੋ ਅਤੇ ਫਿਰ ਜੋ ਪੜਿਆ ਹੈ ਉਸਨੂੰ ਕਾਪੀ ਉੱਪਰ ਲਿਖੋ ਅਤੇ ਮਿਲਾਓ ਕਿ ਅਸੀਂ ਜੋ ਪੜਿਆ ਅਤੇ ਲਖਿਆ ਹੈ ਉਸ ਵਿਚ ਕਿੰਨਾਂ ਮੇਲ ਹੈ |
ਤੁਸੀਂ ਹੈਰਾਨ ਰਹਿ ਜਾਓਗੇ ਕਿ ਤੁਸੀਂ ਲਗਪਗ ਜੋ ਪੜਿਆ ਹੈ ਉਹ ਹੀ ਲਿਖਿਆ ਹੈ |ਹੌਲੀ-ਹੌਲੀ ਇਹ ਸਹੀ ਕਿਰਿਆਂ ਦੁਹਰਾਉਂਦੇ ਰਹੋ |ਇਸ ਪ੍ਰਕਾਰ ਅਸੀਂ ਜੋ ਪੜਾਂਗੇ ਉਸਨੂੰ ਆਸਾਨੀ ਨਾਲ ਲਿਖ ਕੇ ਆਪਣੇ ਦਿਮਾਗ ਵਿਚ ਬਿਠਾ ਲਵਾਂਗੇ |ਪੜਾਈ ਭਾਵੇਂ ਕਿਸੇ ਵੀ ਵਕਤ ਕਰੋ ਯਾਦ ਨਾ ਕਰੋ ਬਸ ਪੜਦੇ ਜਾਓ |ਫਿਰ ਪੜ ਕੇ ਥੋੜੀ ਦੇਰ ਆਰਾਮ ਕਰੋ ਅਤੇ ਫਿਰ ਜੋ ਪੜਿਆ ਹੈ ਉਸਨੂੰ ਲਿਖਦੇ ਜਾਓ |ਇਸ ਨਾਲ ਤੁਹਾਡੀ ਯਾਦ ਸ਼ਕਤੀ ਮਜਬੂਤ ਹੋ ਜਾਵੇਗੀ |
ਧਿਆਨ……………………
ਦੂਸਰੀ ਕਿਰਿਆਂ ਇਹ ਹੈ ਕਿ ਸਾਨੂੰ ਰਾਤ ਨੂੰ ਸੌਦੇਂ ਸਮੇਂ ਧਿਆਨ ਕਰਨਾ ਚਾਹੀਦਾ ਹੈ ਕਿ ਅਸੀਂ ਸਵੇਰੇ ਉਠਣ ਤੋਂ ਲੈ ਕੇ ਰਾਤ ਨੂੰ ਸੌਂਦੇ ਸਮੇਂ ਤੱਕ ਕੀ-ਕੀ ਕੀਤਾ |ਕਿਸ-ਕਿਸ ਨਾਲ ਮਿਲੇ |ਇਸ ਤਰਾਂ ਧਿਆਨ ਕਰਦੇ ਰਹੋ |ਲਗਪਗ ਇੱਕ ਮਹੀਨੇ ਦੇ ਵਿਚ-ਵਿਚ ਤੁਹਾਨੂੰ ਆਪਣਾ ਸਾਰਾ ਕੁੱਝ ਯਾਦ ਰਹਿਣ ਲੱਗ ਜਾਵੇਗਾ |