ਫੇਫੜਿਆਂ ਅਤੇ ਫੇਫੜਿਆਂ ਨੂੰ ਢਕਣ ਵਾਲੀ ਝਿੱਲੀ ਦੇ ਵਿਚ ਜਦ ਕਿਸੇ ਪ੍ਰਕਾਰ ਦਾ ਕੋਈ ਦ੍ਰਵ ਜਮਾਂ ਹੋ ਜਾਂਦਾ ਹੈ ਤਾਂ ਉਸਨੂੰ ਫੇਫੜਿਆਂ ਵਿਚ ਪਾਣੀ ਭਰਨਾ ਕਹਿੰਦੇ ਹਨ |ਫੇਫੜਿਆਂ ਵਿਚ ਪਾਣੀ ਭਰਨ ਨਾਲ ਬੁਖਾਰ ਹੁੰਦਾ ਹੈ ,ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ ਜਿਸਦੇ ਕਾਰਨ ਰੋਗੀ ਰੁੱਕ-ਰੁੱਕ ਕੇ ਸਾਹ ਲੈਂਦਾ ਹੈ |ਇਸ ਰੋਗ ਨਾਲ ਪੀੜਿਤ ਰੋਗੀ ਜਦ ਸਾਹ ਲੈਂਦਾ ਹੈ ਤਾਂ ਉਸਦੀ ਛਾਤੀ ਵਿਚ ਦਰਦ ਹੁੰਦਾ ਹੈ |
ਕਾਰਨ………………………..
ਫੇਫੜਿਆਂ ਦੀ ਸੋਜ ,ਜਿਆਦਾ ਠੰਡ ਲੱਗਣ ,ਠੰਡੇ ਪਦਾਰਥਾਂ ਦਾ ਜਿਆਦਾ ਸੇਵਨ ਕਰਨਾ ,ਬਰਸਾਤ ਵਿਚ ਭਿੱਜਣ ਆਦਿ ਕਾਰਨਾਂ ਨਾਲ ਹੁੰਦਾ ਹੈ |ਜਿਆਦਾਤਰ ਇਸ ਬਿਮਾਰੀ ਨਾਲ ਬੱਚੇ ਅਤੇ ਬੁੱਢੇ ਇਸ ਰੋਗ ਨਾਲ ਪੀੜਿਤ ਹੁੰਦੇ ਹਨ |ਕੁੱਝ ਡਾਕਟਰਾਂ ਦਾ ਕਹਿਣਾ ਹੈ ਕਿ ਜੀਵਾਣੂਆਂ ਦੇ ਸੰਕ੍ਰਮਣ ਦੇ ਕਾਰਨ ਹੀ ਫੇਫੜਿਆਂ ਵਿਚ ਪਾਣੀ ਭਰਦਾ ਹੈ |ਠੰਡੇ ਵਾਤਾਵਰਨ ਵਿਚ ਇਸ ਜੀਵਾਣੂ ਦਾ ਸੰਕ੍ਰਮਣ ਜਿਆਦਾ ਹੁੰਦਾ ਹੈ |ਛਾਤੀ ਵਿਚ ਸੱਟ ਲੱਗਣ ਦੇ ਕਾਰਨ ਵੀ ਇਹ ਰੋਗ ਹੋ ਸਕਦਾ ਹੈ |ਖਸਰਾ ,ਨਮੂਨੀਆਂ ,ਟਾਈਫਾਇਫ ,ਆਦਿ ਦੇ ਕਾਰਨ ਵੀ ਇਹ ਰੋਗ ਹੋ ਸਕਦਾ ਹੈ |
ਲੱਛਣ…………………………………..
ਫੇਫੜਿਆਂ ਦੀ ਸੋਜ ਵਿਚ ਪਸਲੀਆਂ ਦੇ ਦਰਦ ਨਾਲ ਰੋਗੀ ਨੂੰ ਖਾਂਸੀ ਆਉਂਦੀ ਹੈ |ਇਸ ਰੋਗ ਨਾਲ ਪਰੇਸ਼ਾਨ ਰੋਗੀ ਨੂੰ ਠੰਡ ਜਿਆਦਾ ਲੱਗਦੀ ਹੈ ਅਤੇ ਸਰੀਰ ਵਿਚ ਕੰਪਨ ਹੁੰਦਾ ਹੈ |ਫੇਫੜਿਆਂ ਜਾਂ ਛਾਤੀ ਵਿਚ ਚੁਬਣਯੋਗ ਦਰਦ ਹੁੰਦਾ ਹੈ |ਲੜਕੀਆਂ ਵਿਚ ਇਹ ਰੋਗ ਹੋਣ ਤੇ ਉਹਨਾਂ ਦੇ ਸਤਨਾਂ ਵਿਚ ਬਹੁਤ ਤੇਜ ਦਰਦ ਹੁੰਦਾ ਹੈ |ਰੋਗੀ ਨੂੰ ਸਾਹ ਲੈਣ ਵਿਚ ਵੀ ਬਹੁਤ ਜਿਆਦਾ ਦਰਦ ਹੁੰਦਾ ਹੈ |ਫੇਫੜਿਆਂ ਵਿਚ ਪਾਣੀ ਭਰਨ ਤੇ ਸਾਹ ਲੈਂਦੇ ਸਮੇਂ ਛਾਤੀ ਵਿਚ ਬਹੁਤ ਹੀ ਜਿਆਦਾ ਦਰਦ ਹੁੰਦਾ ਹੈ ਜਿਸ ਨਾਲ ਰੋਗੀ ਛੋਟੇ-ਛੋਟੇ ਸਾਹ ਲੈਣ ਲਈ ਮਜਬੂਰ ਹੋ ਜਾਂਦਾ ਹੈ |ਖਾਂਸੀ ਦੇ ਨਾਲ ਜਿਆਦਾ ਬਲਗਮ ਆਉਂਦੀ ਹੈ ਅਤੇ ਹਲਕਾ ਬੁਖਾਰ ਵੀ ਰਹਿੰਦਾ ਹੈ |ਰੋਗੀ ਨੂੰ ਜਿਆਦਾ ਕਮਜੋਰੀ ਮਹਿਸੂਸ ਹੁੰਦੀ ਹੈ |ਰੋਗੀ ਹਰ ਸਮੇਂ ਬੇਚੈਨੀ ਮਹਿਸੂਸ ਕਰਦਾ ਹੈ ਅਤੇ ਉਠ ਕੇ ਬੈਠਣ ਤੇ ਹੀ ਥੋੜਾ ਆਰਾਮ ਮਿਲਦਾ ਹੈ |
ਭੋਜਨ ਅਤੇ ਪਰਹੇਜ……………………………
ਫੇਫੜਿਆਂ ਦੀ ਰੋਜ ਵਿਚ ਰੋਗੀ ਨੂੰ ਠੰਡੀ ਜਗਾ ਤੋਂ ਅਲੱਗ ਰੱਖਣਾ ਚਾਹੀਦਾ ਹੈ ਅਤੇ ਠੰਡੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ |ਭੋਜਨ ਖਾਣ ਤੇ ਇਸ ਰੋਗ ਵਿਚ ਖਾਂਸੀ ਜਿਆਦਾ ਆਉਂਦੀ ਹੈ |ਇਸ ਲਈ ਖਾਂਸੀ ਨੂੰ ਨਸ਼ਟ ਕਰਨ ਵਾਲੀਆਂ ਔਸ਼ੁੱਧੀਆਂ ਦਾ ਸੇਵਨ ਕਰਨਾ ਚਾਹੀਦਾ |ਰੋਗੀ ਨੂੰ ਕਣਕ ,ਮੂੰਗੀ ਦੀ ਦਾਲ ,ਚੌਲ ,ਬੱਕਰੀ ਦਾ ਦੁੱਧ ,ਗਾਂ ਦਾ ਦੁੱਧ ਆਦਿ ਸੇਵਨ ਕਰਨਾ ਚਾਹੀਦਾ ਹੈ |ਭਾਰਾ ਭੋਜਨ ,ਦਹੀਂ , ਮੱਛੀ ,ਸ਼ੀਤਲ ਪੇਅ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ |
ਕਈ ਤਰਾਂ ਦੀਆਂ ਔਸ਼ੁੱਧੀਆਂ ਨਾਲ ਇਲਾਜ………………………..
1. ਰੇਤਾ……………………………..
ਰੇਟਾਂ ਜਾਂ ਨਮਕ ਨੂੰ ਕਿਸੇ ਕੱਪੜੇ ਵਿਚ ਬੰਨ ਕੇ ਹਲਕਾ ਜਿਹਾ ਗਰਮ ਕਰਕੇ ਸੀਨੇ ਉੱਪਰ ਸੇਕਨ ਨਾਲ ਫੇਫੜਿਆਂ ਦੀ ਸੋਜ ਵਿਚ ਬਹੁਤ ਜਿਆਦਾ ਲਾਭ ਮਿਲਦਾ ਹੈ ਅਤੇ ਦਰਦ ਵੀ ਸਮਾਪਤ ਹੋ ਜਾਂਦਾ ਹੈ |
2. ਅਲਸੀ…………………………..
ਅਲਸੀ ਦੀ ਪੋਟਲੀ ਨੂੰ ਬਣਾ ਕੇ ਸੀਨੇ ਦੀ ਸਕਾਈ ਕਰਨ ਨਾਲ ਫੇਫੜਿਆਂ ਦੀ ਸੋਜ ਵਿਚ ਬਹੁਤ ਜਿਆਦਾ ਲਾਭ ਮਿਲਦਾ ਹੈ |
3. ਤੁਲਸੀ………………………………
ਤੁਲਸੀ ਦੇ ਪੱਤਿਆਂ ਦਾ ਰਸ 1 ਚਮਚ ਹਰ-ਰੋਜ ਸਵੇਰੇ-ਸ਼ਾਮ ਸੇਵਨ ਕਰਨ ਨਾਲ ਸੋਜ ਵਿਚ ਬਹੁਤ ਜਿਆਦਾ ਲਾਭ ਮਿਲਦਾ ਹੈ |
4. ਪੁੰਨਰਨਵਾ……………………………
ਪੁੰਨਰਨਵਾ ਦੀ ਜੜ ਨੂੰ ਥੋੜੀ ਜਿਹੀਂ ਸੁੰਡ ਦੇ ਨਾਲ ਪੀਸ ਕੇ ਸੀਨੇ ਉੱਪਰ ਮਾਲਿਸ਼ ਕਰਨ ਨਾਲ ਸੋਜ ਅਤੇ ਦਰਦ ਸਮਾਪਤ ਹੋ ਜਾਂਦਾ ਹੈ |
5. ਲੌਂਗ……………………………
ਲੌਂਗ ਦਾ ਚੂਰਨ ਬਣਾ ਕੇ 1 ਗ੍ਰਾਮ ਦੀ ਮਾਤਰਾ ਵਿਚ ਲੈ ਕੇ ਸ਼ਹਿਦ ਅਤੇ ਘਿਉ ਨੂੰ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਖਾਂਸੀ ਅਤੇ ਸਾਹ ਸੰਬੰਧੀ ਦਰਦ ਦੂਰ ਹੋ ਜਾਂਦਾ ਹੈ |
6. ਘਿਉ…………………………
ਘਿਉ ਵਿਚ ਭੁੰਨਿਆਂ ਹੋਇਆ ਹਿੰਗ ਲਗਪਗ 1 ਗ੍ਰਾਮ ਦਾ ਚੌਥਾ ਭਾਗ ਨਾਲ ਲਗਪਗ 1 ਗ੍ਰਾਮ ਦੀ ਮਾਤਰਾ ਵਿਚ ਪਾਣੀ ਮਿਲਾ ਕੇ ਪੀਣ ਨਾਲ ਫੇਫੜਿਆਂ ਦੀ ਸੋਜ ਵਿਚ ਲਾਭ ਮਿਲਦਾ ਹੈ |
7. ਕਲਮੀਸ਼ੋਰਾ……………………..
ਕਲਮੀਸ਼ੋਰਾ ਲਗਪਗ 2.40 ਗ੍ਰਾਮ ਤੋਂ 12.20 ਗ੍ਰਾਮ ਪੁੰਨਰਨਵਾ ,ਕਾਲੀ ਕੁੱਟਕੀ ,ਸੁੰਡ ਆਦਿ ਦੇ ਕਾਦੇ ਨਾਲ ਸਵੇਰੇ-ਸ਼ਾਮ ਸੇਵਨ ਕਰਨ ਨਾਲ ਪਲੂਰਿਸੀ ਵਿਚ ਲਾਭ ਮਿਲਦਾ ਹੈ |
8. ਗੁੱਗਲ………………………………
ਗੁੱਗਲ ਲਗਪਗ 1 ਗ੍ਰਾਮ ਦਾ ਚੌਥੇ ਭਾਗ ਨਾਲ ਲਗਪਗ 1 ਗ੍ਰਾਮ ਮਾਤਰਾ ਵਿਚ ਲੈ ਕੇ ਗੁੜ ਨਾਲ ਹਰ-ਰੋਜ 3-4 ਵਾਰ ਖਾਓ |ਇਸ ਨਾਲ ਫੇਫੜਿਆਂ ਦੀ ਸੋਜ ਅਤੇ ਦਰਦ ਵਿਚ ਕਾਫੀ ਲਾਭ ਮਿਲਦਾ ਹੈ |
9. ਧਤੂਰਾ……………………
ਫੇਫੜਿਆਂ ਦੀ ਸੋਜ ਵਿਚ ਧਤੂਰੇ ਦੇ ਪੱਤਿਆਂ ਦਾ ਲੇਪ ਫੇਫੜਿਆਂ ਜਾਂ ਛਾਤੀ ਉੱਪਰ ਅਤੇ ਪਿੱਠ ਜਾਂ ਪੱਤਿਆਂ ਦੇ ਕਾਦੇ ਨਾਲ ਸੇਕ ਜਾਂ ਤੇਲ ਦੀ ਮਾਲਿਸ਼ ਕਰਨ ਨਾਲ ਦਰਦ ਅਤੇ ਸੋਜ ਦੂਰ ਹੁੰਦੀ ਹੈ |
10. ਨਾਗਦੰਤੀ……………………
ਨਾਗਦੰਤੀ ਦੀ ਜੜ ਦੀ ਟਾਹਣੀ 3 ਤੋਂ 6 ਗ੍ਰਾਮ ਦੀ ਮਾਤਰਾ ਨੂੰ ਦਾਲਚੀਨੀ ਦੇ ਨਾਲ ਦੇਣ ਨਾਲ ਫੇਫੜਿਆਂ ਦੀ ਝਿੱਲੀ ਵਿਚ ਬਹੁਤ ਲਾਭ ਮਿਲਦਾ ਹੈ |