ਜੇਕਰ ਤੁਸੀਂ ਗਰਭ ਧਾਰਨ ਕਰਨ ਦਾ ਯਤਨ ਕਰ ਰਹੇ ਹੋ ਤਾਂ ਇਥੇ ਤੁਹਾਡੀ ਪ੍ਰਸੂਤ ਸ਼ਕਤੀ ਨੂੰ ਵਧਾਉਣ ਲਈ ਕੁਝ ਲਾਭਦਾਇਕ ਟਿਪਸ ਪੇਸ਼ ਹਨ…
ਇੰਝ ਜ਼ਰੂਰ ਕਰੋ
ਜਦੋਂ ਤੁਸੀਂ ਬੱਚੇ ਲਈ ਯਤਨ ਕਰ ਰਹੇ ਹੋਵੋ ਤਾਂ ਤੁਸੀਂ ਆਪਣੇ ਪ੍ਰਸੂਤ ਸਮੇਂ ਪ੍ਰਤੀ ਜਨੂੰਨੀ ਹੋ ਸਕਦੇ ਹੋ। ਜਦੋਂ ਤੁਹਾਡਾ ਲੂਟਿਨਾਇਜਿੰਗ ਹਾਰਮੋਨ ਆਪਣੀ ਸਿਖਰ ‘ਤੇ ਹੁੰਦਾ ਹੈ ਤਾਂ ਆਂਡਾ ਬਣਦਾ ਹੈ। ਬ੍ਰਿਟੇਨ ਦੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ ਦਾ ਕਹਿਣੈ ਕਿ ਜੋ ਲੋਕ ਪ੍ਰਸੂਤ ਸਮਰੱਥਾ ਪ੍ਰਤੀ ਫਿਕਰਮੰਦ ਰਹਿੰਦੇ ਹਨ, ਉਹ ਹਫਤੇ ਵਿਚ ਦੋ ਜਾਂ ਤਿੰਨ ਵਾਰ ਸੰਭੋਗ ਜ਼ਰੂਰ ਕਰਨ।
ਬੇਬੀ ਫ੍ਰੈਂਡਲੀ ਖੁਰਾਕ ਖਾਓ
ਤਾਜ਼ਾ ਆਰਗੈਨਿਕ ਭੋਜਨ ਖਾਣ ਨਾਲ ਉਨ੍ਹਾਂ ਮੁੱਖ ਤੱਤਾਂ ਅਤੇ ਆਕਸੀਡੈਂਟਸ ਨੂੰ ਜਜ਼ਬ ਕਰਨ ‘ਚ ਮਦਦ ਮਿਲਦੀ ਹੈ, ਜੋ ਉਸ ਸਮੇਂ ਵਧੇਰੇ ਲਾਭਦਾਇਕ ਹੁੰਦਾ ਹੈ, ਜਦੋਂ ਤੁਸੀਂ ਗਰਭ ਧਾਰਨ ਕਰਨ ਦਾ ਯਤਨ ਕਰ ਰਹੇ ਹੁੰਦੇ ਹੋ। ਤੁਸੀਂ ਕੀਟਨਾਸ਼ਕਾਂ ਦੀ ਵੀ ਘੱਟ ਵਰਤੋਂ ਕਰੋ ਕਿਉਂਕਿ ਇਨ੍ਹਾਂ ਨਾਲ ਤੁਹਾਡੀ ਪ੍ਰਸੂਤ ਸਮਰੱਥਾ ‘ਤੇ ਨਕਾਰਾਤਮਕ ਅਸਰ ਪੈਂਦਾ ਹੈ। ਜਿੰਕ ਆਂਡਿਆਂ ਦੀ ਸਿਹਤ ਅਤੇ ਮਜ਼ਬੂਤੀ ਵਿਚ ਸੁਧਾਰ ਲਿਆਉਂਦਾ ਹੈ। ਇਸ ਨੂੰ ਤੁਸੀਂ ਚਿਕਨ ਦੇ ਸੀਨੇ ਅਤੇ ਮੇਵਿਆਂ ਤੋਂ ਹਾਸਲ ਕਰ ਸਕਦੇ ਹੋ।
ਸਿਲੇਨੀਅਮ ਸ਼ੁਕਰਾਣੁਆਂ ਦੇ ਨਿਰਮਾਣ ਅਤੇ ਟੈਸਟੋਸਟੀਰੋਨ ਲਈ ਜ਼ਰੂਰੀ ਹੈ। ਇਹ ਮੱਛੀ, ਆਂਡਿਆਂ ਅਤੇ ਮਸ਼ਰੂਮਾਂ ਵਿਚ ਪਾਇਆ ਜਾਂਦਾ ਹੈ। ਦਹੀਂ, ਆਂਡੇ, ਤਾਜ਼ਾ ਸੈਮਨ ਮੱਛੀ, ਸੰਤਰੇ, ਪੱਤਾ ਗੋਭੀ ਅਤੇ ਐਸਪੈਰੇਗਸ ਵਿਟਾਮਿਨ ਬੀ-12 ਅਤੇ ਸੀ ਦੀ ਮਾਤਰਾ ਵਧਾਉਂਦੇ ਹਨ, ਜੋ ਸ਼ੁਕਰਾਣੂਆਂ ਦੀ ਗਿਣਤੀ ਵਧਾਉਂਦੇ ਹਨ। ਵਿਟਾਮਿਨ ਈ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਲਈ ਚੰਗਾ ਹੈ। ਇਹ ਬਦਾਮਾਂ ਅਤੇ ਟਮਾਟਰਾਂ ਵਿਚ ਪਾਇਆ ਜਾਂਦਾ ਹੈ।
ਸ਼ਰਾਬ ਅਤੇ ਸਿਗਰਟ ਦਾ ਸੇਵਨ ਛੱਡ ਦਿਓ
ਇਹ ਇਕ ਮੰਨਿਆ-ਪ੍ਰਮੰਨਿਆ ਤੱਥ ਹੈ ਕਿ ਅਲਕੋਹਲ ਸਾਡੀ ਪ੍ਰਸੂਤ ਸਮਰੱਥਾ ‘ਤੇ ਨਕਾਰਾਤਮਕ ਅਸਰ ਪਾਉਂਦੀ ਹੈ। ਮਾਹਿਰਾਂ ਅਨੁਸਾਰ ਅਲਕੋਹਲ ਦੀ ਛੋਟੀ ਜਿਹੀ ਮਾਤਰਾ ਵੀ ਮਾਹਵਾਰੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਗਰਭ ਧਾਰਨ ਦੀ ਸੰਭਾਵਨਾ ਨੂੰ ਘੱਟ ਕਰ ਸਕਦੀ ਹੈ। ਸ਼ਰਾਬਨੋਸ਼ੀ ਨਾਲ ਟੈਸਟੋਸਟੀਰੋਨ ਦੇ ਪੱਧਰ ਘੱਟ ਹੁੰਦੇ ਹਨ ਅਤੇ ਮਰਦਾਂ ਵਿਚ ਸ਼ੁਕਰਾਣੂਆਂ ਦੀ ਗੁਣਵੱਤਾ ਅਤੇ ਮਾਤਰਾ ਵੀ ਘੱਟ ਹੁੰਦੀ ਹੈ।
ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਵਿਚ ਅਕਸਰ ਪ੍ਰਸੂਤ ਸੰਬੰਧੀ ਸਮੱਸਿਆਵਾਂ ਦੇਖੀਆਂ ਜਾਂਦੀਆਂ ਹਨ। ਬਹੁਤ ਜ਼ਿਆਦਾ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਵਿਚ ਪ੍ਰਸੂਤ ਸੰਬੰਧੀ ਸਮੱਸਿਆਵਾਂ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ। ਜਦੋਂ ਤੁਸੀਂ ਸਿਗਰਟਨੋਸ਼ੀ ਕਰਦੇ ਹੋ ਤਾਂ 7 ਹਜ਼ਾਰ ਤੋਂ ਵਧੇਰੇ ਰਸਾਇਣ ਤੁਹਾਡੇ ਸਰੀਰ ਵਿਚ ਫੈਲ ਜਾਂਦੇ ਹਨ, ਜੋ ਆਂਡੇ ਬਣਨ ਵਿਚ ਰੁਕਾਵਟ ਪੈਦਾ ਕਰਦੇ ਹਨ, ਆਂਡਿਆਂ ਅਤੇ ਸ਼ੁਕਰਾਣੂਆਂ ਦੀ ਗਤੀਵਿਧੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਰੱਜਵਾਂ ਨਾਸ਼ਤਾ ਕਰੋ
ਸ਼ਾਮ ਦੀ ਬਜਾਏ ਸਵੇਰ ਸਮੇਂ ਆਪਣਾ ਸਭ ਤੋਂ ਵੱਡਾ ਭੋਜਨ ਖਾਣ ਨਾਲ ਪਾਲੀਸਿਸਟਿਕ ਓਵਰੀ ਸਿੰਡ੍ਰੋਮ ਨਾਲ ਲੜਨ ਵਿਚ ਮਦਦ ਮਿਲ ਸਕਦੀ ਹੈ, ਜੋ ਪ੍ਰਸੂਤ ਅਸਮਰੱਥਾ ਦਾ ਇਕ ਮੁੱਖ ਕਾਰਨ ਹੈ।
ਪਾਲੀਸਿਸਟਿਕ ਓਵਰੀ ਸਿੰਡ੍ਰੋਮ ਤੋਂ ਪੀੜਤ ਜ਼ਿਆਦਾਤਰ ਔਰਤਾਂ ਵਿਚ ਇੰਸੁਲਿਨ ਦੇ ਉੱਚ ਪੱਧਰ ਵੀ ਵਧਦੇ ਹਨ, ਜੋ ਮਾਹਵਾਰੀ ਵਿਚ ਰੁਕਾਵਟ ਪੈਦਾ ਕਰਦੇ ਹਨ। ਜੋ ਔਰਤਾਂ ਸੰਤੁਲਿਤ ਨਾਸ਼ਤਾ ਕਰਦੀਆਂ ਹਨ, ਉਨ੍ਹਾਂ ਵਿਚ ਇੰਸੁਲਿਨ ਅਤੇ ਟੈਸਟੋਸਟੀਰੋਨ ਦੇ ਪੱਧਰ ਘੱਟ ਹੁੰਦੇ ਹਨ ਅਤੇ ਉਨ੍ਹਾਂ ਦੀ ਆਂਡੇ ਬਣਨ ਦੀ ਸਮਰੱਥਾ ਸੁਧਰੀ ਹੋਈ ਹੁੰਦੀ ਹੈ।
ਗਰਭ ਨਿਰੋਧਕ ਗੋਲੀ ਦਾ ਸੇਵਨ ਕਰੋ ਬੰਦ
ਗਰਭ ਨਿਰੋਧਕ ਗੋਲੀ ਖਾਣਾ ਬੰਦ ਕਰਨ ‘ਤੇ ਦੁਬਾਰਾ ਪ੍ਰਸੂਤ ਸਮਰੱਥਾ ਨੂੰ ਰਿਸਟੋਰ ਹੋਣ ਵਿਚ 6 ਮਹੀਨੇ ਤੱਕ ਲੱਗ ਸਕਦੇ ਹਨ। ਜਦੋਂ ਤੁਸੀਂ ਗਰਭਧਾਰਨ ਦੇ ਚਾਹਵਾਨ ਹੋਵੋ ਤਾਂ ਇਸ ਤੋਂ ਲੱਗਭਗ 6 ਮਹੀਨੇ ਪਹਿਲਾਂ ਹੀ ਗੋਲੀ ਦਾ ਸੇਵਨ ਬੰਦ ਕਰ ਦਿਓ ਅਤੇ ਗਰਭ ਨਿਰੋਧਕ ਦੇ ਬਾਕੀ ਬਦਲਾਂ ਦੀ ਵਰਤੋਂ ਕਰੋ।
ਵਧੇਰੇ ਪਾਣੀ ਪੀਓ
ਪਾਣੀ ਖੂਨ ਦਾ ਆਧਾਰ ਹੈ, ਜੋ ਸਾਡੇ ਸਰੀਰ ਦੇ ਹਰ ਹਿੱਸੇ ਨੂੰ ਭੋਜਨ ਮੁਹੱਈਆ ਕਰਵਾਉਂਦਾ ਹੈ। ਨਾਲ ਹੀ ਸਾਡੀ ਪ੍ਰਸੂਤ ਪ੍ਰਣਾਲੀ ਦੇ ਕੰਮ ਵਿਚ ਵੀ ਇਹ ਸਹਾਇਕ ਹੁੰਦਾ ਹੈ ਭਾਵ ਸਰਵੀਕਲ ਮਿਊਕਰ ਨੂੰ ਵਧਾਉਣ ਵਿਚ ਮਦਦ ਕਰਦਾ ਹੈ, ਜੋ ਸਰਵਿਕਸ ਤੋਂ ਆਂਡੇ ਅਤੇ ਸ਼ੁਕਰਾਣੂਆਂ ਦੇ ਆਜ਼ਾਦ ਵਿਚਰਨ ਵਿਚ ਸਹਾਇਕ ਹੁੰਦਾ ਹੈ।
ਤਣਾਅ ਨੂੰ ਕਰੋ ਦੂਰ
ਜਦੋਂ ਤੁਸੀਂ ਤਣਾਅ ਵਿਚ ਹੁੰਦੇ ਹੋ ਤਾਂ ਪ੍ਰਸੂਤ ਸਮਰੱਥਾ ਕੰਮ ਕਰਨਾ ਬੰਦ ਕਰ ਦਿੰਦੀ ਹੈ। ਆਂਡੇ ਬਣਨਾ ਬੰਦ ਹੋ ਜਾਂਦਾ ਹੈ ਅਤੇ ਹਾਰਮੋਨ ਦੇ ਪੱਧਰ ਰੁਕ ਜਾਂਦੇ ਹਨ। ਯੋਗ, ਮੈਡੀਟੇਸ਼ਨ ਅਤੇ ਮਸਾਜ ਕਰੋ। ਬ੍ਰੇਕ ਲੈਣਾ ਵੀ ਸਹਾਇਕ ਹੋ ਸਕਦਾ ਹੈ।
ਸਹੀ ਕਸਰਤ ਕਰੋ
ਸਹੀ ਢੰਗ ਨਾਲ ਕੀਤੀ ਗਈ ਕਸਰਤ ਪ੍ਰਸੂਤ ਸਮਰੱਥਾ ਲਈ ਚੰਗੀ ਹੁੰਦੀ ਹੈ ਪਰ ਸਖਤ ਅਤੇ ਔਖੀ ਕਸਰਤ ਦਾ ਗਰਭਧਾਰਨ ‘ਤੇ ਬੁਰਾ ਅਸਰ ਪੈ ਸਕਦਾ ਹੈ। ਖੁਦ ਨੂੰ ਫਿੱਟ ਰੱਖੋ ਅਤੇ ਥਕਾ ਦੇਣ ਵਾਲੀਆਂ ਕਸਰਤਾਂ ਤੋਂ ਬਚੋ।
ਗਰਭ ਨਿਰੋਧਕ ਗੋਲੀ ਖਾਣਾ ਬੰਦ ਕਰਨ ‘ਤੇ ਦੁਬਾਰਾ ਪ੍ਰਸੂਤ ਸਮਰੱਥਾ ਨੂੰ ਰਿਸਟੋਰ ਹੋਣ ਵਿਚ 6 ਮਹੀਨੇ ਤੱਕ ਲੱਗ ਸਕਦੇ ਹਨ। ਜਦੋਂ ਤੁਸੀਂ ਗਰਭਧਾਰਨ ਦੇ ਚਾਹਵਾਨ ਹੋਵੋ ਤਾਂ ਇਸ ਤੋਂ ਲੱਗਭਗ 6 ਮਹੀਨੇ ਪਹਿਲਾਂ ਹੀ ਗੋਲੀ ਦਾ ਸੇਵਨ ਬੰਦ ਕਰ ਦਿਓ ਅਤੇ ਗਰਭ ਨਿਰੋਧਕ ਦੇ ਬਾਕੀ ਬਦਲਾਂ ਦੀ ਵਰਤੋਂ ਕਰੋ।