ਚੰਗੀ ਨੀਂਦ ਚੰਗੀ ਸਵਸਥ ਦੇ ਲਈ ਬਹੁਤ ਜਰੂਰੀ ਹੈ |ਅਜਿਹਾ ਕਿਹਾ ਜਾਂਦਾ ਹੈ ਕਿ“If you cannot sleep, you cannot heal”, ਯਾਨਿ ਜੇਕਰ ਤੁਸੀਂ ਸੋਵੋਂ ਨਹੀਂ ਤਾਂ ਤੁਸੀਂ ਸਹੀ ਨਹੀਂ ਹੋ ਪਾਓਗੇ |
ਨੀਂਦ ਸਰੀਰ ਦੇ ਲਈ ਆਰਾਮ ਕਰਨ ਦਾ ਸਭ ਤੋਂ ਬੇਹਤਰੀਨ ਤਰੀਕਾ ਹੈ | ਸੋਧਕਾਰਾਂ ਦੇ ਅਨੁਸਾਰ ਹਫਤੇ ਵਿਚ ਤਿੰਨ ਵਾਰ ਪੂਰੀ ਨੀਂਦ ਨਾ ਸੌਣ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਯਾਨਿ ਅਨਿੰਦ੍ਰਾ ਸਮਝਿਆ ਜਾਂਦਾ ਹੈ |
ਅਨਿੰਦ੍ਰਾ ਦੁਨੀਆਂ ਭਰ ਦੀ ਆਮ ਸਵਸਥ ਸਮੱਸਿਆਵਾਂ ਵਿਚੋਂ ਇੱਕ ਹੈ ,ਜੋ ਕਿਸੇ ਵੀ ਉਮਰ ਦੇ ਪੁਰਸ਼ਾਂ ਅਤੇ ਔਰਤਾਂ ਵਿਚ ਹੋ ਸਕਦੀ ਹੈ |ਇਹਨਾਂ ਦਿਨਾਂ ਵਿਚ ਬਹੁਤ ਲੋਕ ਵਿਭਿੰਨ ਪ੍ਰਕਾਰ ਦੀ ਅਨਿੰਦ੍ਰਾ ਤੋਂ ਪੀੜਿਤ ਹਨ |
ਅੱਜ ਅਸੀਂ ਤੁਹਾਨੂੰ ਅਨਿੰਦ੍ਰਾ ਤੋਂ ਬਚਣ ਦੇ ਇੱਕ ਘਰੇਲੂ ਉਪਾਅ ਦੱਸਾਂਗੇ……………………….
ਸਮੱਗਰੀ…………………………
– 10 lavender essential oil
– 10 chamomile essential oil
– 4 ounces magnesium oil
ਵਿਧੀ…………………………….
ਉੱਪਰ ਦੱਸੇ ਗਏ ਆੱਯਲਸ ਨੂੰ ਇੱਕ ਸਪ੍ਰੇ ਬੋਤਲ ਵਿਚ ਪਾ ਮਿਕਸ ਕਰ ਲਵੋ ਅਤੇ ਸੌਣ ਤੋਂ 10 ਮਿੰਟ ਪਹਿਲਾਂ ਇਸ ਸਪ੍ਰੇ ਨੂੰ ਆਪਣੇ ਪੈਰਾਂ ਉੱਪਰ ਸਪ੍ਰੇ ਕਰ ਲਵੋ |ਇਸ ਮਿਸ਼ਰਣ ਨੂੰ ਪੈਰਾਂ ਉੱਪਰ ਸਪ੍ਰੇ ਕਰਨ ਨਾਲ ਤੁਹਾਨੂੰ ਬੇਹਦ ਚੰਗੀ ਅਤੇ ਆਰਾਮਦਾਇਕ ਨੀਂਦ ਦਾ ਅਨੁੰਭਵ ਹੋਵੇਗਾ ਅਤੇ ਸਵੇਰੇ ਤੁਸੀਂ ਹਲਕਾ ਅਤੇ ਫ੍ਰੇਸ਼ ਮਹਿਸੂਸ ਕਰੋਂਗੇ |
ਦੂਜਾ ਘਰੇਲੂ ਨੁਸਖਾ
ਇੱਕ ਇਨਸਾਨੀ ਸਰੀਰ ਨੂੰ ਨੀਂਦ ਦੀ ਉਹਨੀ ਹੀ ਜਰੂਰਤ ਹੈ ਜਿੰਨੀ ਖਾਣ-ਪੀਣ ਦੀ |ਨੀਂਦ ਦਾ ਨਾ ਆਉਣਾ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ |ਇਸ ਲਈ ਗਹਿਰੀ ਨੀਂਦ ਵਿਚ ਸੌਣ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ |ਪਰ ਉਸਦੇ ਲਈ ਕੀ ਕਰਨਾ ਚਾਹੀਦਾ ਹੈ ?
ਕਈ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ |ਜਦ ਤੱਕ ਉਹ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦੇ ਹਨ ਤਦ ਤੱਕ ਸਵੇਰੇ ਸੂਰਜ ਸਿਰ ਤੇ ਆ ਜਾਂਦਾ ਹੈ |ਜਦ ਸਾਰੀਆਂ ਤਰਕੀਬਾਂ ਅਸਫਲ ਹੋ ਜਾਂਦੀਆਂ ਹਨ ਤਾਂ ਨੀਂਦ ਦੀਆਂ ਦਵਾਇਆ ਖਾਣ ਤੋਂ ਇਲਾਵਾ ਹੋਰ ਕੋਈ ਵੀ ਰਸਤਾ ਨਹੀਂ ਹੁੰਦਾ |ਪਰ ਤੁਹਾਨੂੰ ਪਤਾ ਹੈ ਕਿ ਇਹ ਦਵਾਈਆਂ ਤੁਹਾਡੀ ਸਿਹਤ ਨੂੰ ਨੁਕਸਾਨ ਦੀ ਬਜਾਏ ਹੋਰ ਕੁੱਝ ਨਹੀਂ ਦਿੰਦੀਆਂ |ਇਹ ਦਵਾਈਆਂ ਤੁਹਾਡੇ ਲਈ ਕੁੱਝ ਸਮੇਂ ਦਾ ਹੱਲ ਹੋ ਸਕਦੀਆਂ ਹਨ ਪਰ ਸਥਾਈ ਨਹੀਂ ?
ਨੀਂਦ ਨਾ ਆਉਣ ਦੀ ਸਮੱਸਿਆ ਦਾ ਸਥਾਈ ਅਤੇ ਪ੍ਰਕਿਰਤਿਕ ਹਲ ਹੈ ਕੇਲਾ………………..
ਕੇਲੇ ਨੂੰ ਵੈਸੇ ਤਾਂ ਅਸੀਂ ਸਾਰੇ ਇੱਕ ਫਲ ਦੇ ਨਾਮ ਨਾਲ ਹੀ ਜਾਣਦੇ ਹਾਂ ਪਰ ਇਸਦੇ ਛਿੱਲਕਿਆਂ ਵਿਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ |ਪੋਟਾਸ਼ੀਅਮ ਨੀਂਦ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਮੈਗਨੀਸ਼ੀਅਮ ਮਾਸ-ਪੇਸ਼ੀਆਂ ਨੂੰ ਸ਼ਾਂਤ ਕਰਦਾ ਹੈ |
ਕੇਲੇ ਦੀ ਚਾਹ…………………..
ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਕੇਲੇ ਨੂੰ ਚਾਹ ਵਿਚ ਪਾ ਕੇ ਕੌਣ ਪੀਂਦਾ ਹੈ ?ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਚੈਨ ਦੀ ਨੀਂਦ ਪਾਉਣ ਲਈ ਬਹੁਤ ਸਾਰੇ ਲੋਕ ਕੇਲੇ ਵਾਲੀ ਚਾਹ ਪੀਂਦੇ ਹਨ | ਜੇਕਰ ਤੁਹਾਨੂੰ ਵੀ ਨੀਂਦ ਨਹੀਂ ਆਉਂਦੀ ਅਤੇ ਸੌਣ ਦੇ ਦੌਰਾਨ ਤੁਸੀਂ ਵਾਰ-ਵਾਰ ਉਠ ਕੇ ਬੈਠ ਜਾਂਦੇ ਹੋ ਤਾਂ ਕੇਲੇ ਵਾਲੀ ਚਾਹ ਪੀਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ |
ਸਮੱਗਰੀ………………..
-1 ਕੇਲਾ (ਕੱਚਾ)
-ਥੋੜੀ ਜਿਹੀ ਦਾਲ-ਚੀਨੀ
-ਇੱਕ ਛੋਟਾ ਕੱਪ ਪਾਣੀ ਦਾ
ਵਿਧੀ…………………
ਕੇਲੇ ਦੀ ਚਾਹ ਬਣਾਉਣ ਲਈ ਸਿਰਫ 10 ਮਿੰਟ ਦਾ ਸਮਾਂ ਲੱਗਦਾ ਹੈ |ਇਕ ਛੋਟਾ ਕੇਲਾ ਲੈ ਲਵੋ ਅਤੇ ਇੱਕ ਕੱਪ ਪਾਣੀ ਵਿਚ ਦਾਲ-ਚੀਨੀ ਮਿਲਾ ਕੇ ਉਸਨੂੰ ਉਬਾਲ ਲਵੋ |ਜਦ ਪਾਣੀ ਉਬਲਣ ਲੱਗ ਜਾਵੇ ਤਾਂ ਇਸ ਵਿਚ ਕੇਲਾ ਕੱਟ ਕੇ ਛਿੱਲਕਿਆਂ ਸਮੇਤ ਮਿਲਾ ਦਵੋ |ਇਸਨੂੰ 10 ਮਿੰਟਾਂ ਤੱਕ ਉਬਲਣ ਦਵੋ ਅਤੇ ਫਿਰ ਛਾਣ ਕੇ ਪੀ ਲਵੋ |ਤੁਸੀਂ ਹਮੇਸ਼ਾਂ ਆੱਰਗੈਨਿਕ ਕੇਲੇ ਦਾ ਹੀ ਇਸਤੇਮਾਲ ਕਰੋ |