ਸਫ਼ਰ ਦੇ ਦੌਰਾਨ ਉਲਟੀ ਤੇ ਜੀ ਕੱਚਾ ਹੋਵੇ ਤਾਂ ਸਫ਼ਰ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ। ਇਸ ਕਾਰਨ ਕਈ ਲੋਕ ਸਫਰ ਨਹੀਂ ਕਰਦੇ। ਕਈ ਵਾਰ ਉਲਟੀ ਤੋਂ ਬਚਣ ਦੇ ਲਈ ਲੋਕ ਘਰ ਤੋਂ ਖਾਲੀ ਪੇਟ ਤੁਰਦੇ ਹਨ। ਲੰਬੇ ਸਫਰ ਦੀ ਯੋਜਨਾਂ ਜਿਵੇਂ ਪਹਾੜਾ ‘ਤੇ ਜਾਣ ਨੂੰ ਨਾਂਹ ਕਰਦੇ ਹਨ ਪਰ ਜ਼ਿੰਦਗੀ ‘ਚ ਕ੍ਰੇਜ ਤੇ ਅਪ ਟੂ ਡੇਟ ਰਹਿਣਾ ਜਰੂਰੀ ਹੈ। ਉਲਟੀਆਂ ਸਫਰ ‘ਚ ਰੁਕਾਵਟ ਨਾ ਪਾਉਚ ਅਸੀਂ ਤੁਹਾਨੂੰ ਕੁੱਝ ਤਰੀਕੇ ਦੱਸ ਰਹੇ ਹਾਂ। ਕਾਰ ਵਿਚ ਹਮੇਸ਼ਾ ਅੱਗੇ ਵਾਲੀ ਸੀਟ ਤੇ ਹੀ ਬੈਠੋ। ਪਿੱਛੇ ਬੈਠਣ ਦੀ ਵਜਾ ਕਾਰਨ ਝਟਕੇ ਜਿਆਦਾ ਮਹਿਸੂਸ ਹੁੰਦੇ ਹਨ ਜਿਸ ਕਾਰਨ ਸਿਰ ਦਰਦ ਅਤੇ ਉਲਟੀਆਂ ਆਉਣ ਲੱਗ ਜਾਂਦੀਆਂ ਹਨ। ਇਸ ਲਈ ਇਹਨਾਂ ਸਾਰੀਆਂ ਸਮੱਸਿਆਂਵਾਂ ਤੋਂ ਬਚਣ ਲਈ ਅੱਗੇ ਵਾਲੀ ਸੀਟ ਉੱਤੇ ਬੈਠਣਾ ਹੀ ਤੁਹਾਡੇ ਲਈ ਫਾਇਦੇਮੰਦ ਰਹੇਗਾ।
ਸਫਰ ‘ਤੇ ਨਿਕਲਣ ਤੋਂ ਕਰੀਬ 1 ਘੰਟਾ ਪਹਿਲਾਂ 1 ਚਮੱਚ ਪਿਆਜ ਦੇ ਰਸ ਵਿਚ 1 ਚਮੱਚ ਅਦਰਕ ਦਾ ਰਸ ਮਿਲਾ ਕੇ ਪੀਓ। ਇਸ ਨਾਲ ਸਫਰ ਦੌਰਾਨ ਆਉਣ ਵਾਲੀਆਂ ਉਲਟੀਆਂ ਖਤਮ ਹੋ ਜਾਣਗੀਆਂ। ਜੇ ਤੁਹਾਡਾ ਵੀ ਸਫਰ ਦੌਰਾਨ ਜੀ ਮਿਚਲਾਉਂਦਾ ਹੈ ਤਾਂ ਤੁਰੰਤ ਮੂੰਹ ਵਿਚ ਲੌਂਗ ਰੱਖ ਕੇ ਚੂਸੋ। ਇਸ ਨਾਲ ਜੀ ਮਿਚਲਾਉਣ ਦੀ ਸਮੱਸਿਆ ਦੂਰ ਹੋ ਜਾਵੇਗੀ।ਅਦਰਕ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਉਲਟੀ ਅਤੇ ਚੱਕਰ ਆਉਣ ਤੋਂ ਰੋਕਦੇ ਹਨ। ਜੇ ਸਫਰ ਵਿਚ ਜੀ ਮਿਚਲਾਉਣ ਲੱਗੇ ਤਾਂ ਅਦਰਕ ਦੀਆਂ ਗੋਲੀਆਂ ਜਾਂ ਫਿਰ ਅਦਰਕ ਦੀ ਚਾਹ ਬਣਾ ਕੇ ਪੀਓ। ਚੱਕਰ ਜਾਂ ਸਫਰ ਦੌਰਾਨ ਉਲਟੀ ਆਉਣ ‘ਤੇ ਪੁਦੀਨੇ ਦਾ ਤੇਲ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਪੁਦੀਨੇ ਦੇ ਤੇਲ ਦੀਆਂ ਕੁਝ ਬੂੰਦਾ ਰੁਮਾਲ ‘ਤੇ ਛਿੜਕੋ ਅਤੇ ਸਫਰ ਦੌਰਾਨ ਉਸ ਨੂੰ ਸੁੰਘਦੇ ਰਹੋ। ਇਸ ਨਾਲ ਕਾਫੀ ਆਰਾਮ ਮਿਲਦਾ ਹੈ।ਇਕ ਛੋਟੇ ਕੱਪ ਵਿਚ ਗਰਮ ਪਾਣੀ ਲਓ ਅਤੇ ਉਸ ਵਿਚ ਇਕ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਨਮਕ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੀਓ। ਇਸ ਨਾਲ ਯਾਤਰਾ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਤੁਸੀਂ ਆਪਣੇ ਰੁਮਾਲ ਵਿਚ ਕੁੱਝ ਬੂੰਦਾਂ ਪੁਦੀਨੇ ਦੇ ਤੇਲ ਦੀਆਂ ਛਿੜਕੋ ਅਤੇ ਇਸ ਨੂੰ ਸੁੰਘਦੇ ਰਹੋ |ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਅਤੇ ਪੁਦੀਨੇ ਦੀ ਚਾਹ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਰਹੇਗੀ।ਕਾਰ ਵਿਚ ਸਫਰ ਕਰਨ ਤੋਂ ਪਹਿਲਾਂ ਤੁਸੀਂ ਅਦਰਕ ਦੀ ਟੌਫੀ ਖਾ ਸਕਦੇ ਹੋ ਇਸ ਤੋਂ ਇਲਾਵਾ ਘਰ ਵਿਚੋਂ ਨਿਕਲਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀ ਕੇ ਨਿਕਲਣ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ | ਜੇਕਰ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਬਸ ਜਾਂ ਕਾਰ ਵਿਚ ਬੈਠਦੇ ਹੀ ਉਲਟੀ ਕਰਦਾ ਹੈ ਤਾਂ ਉਸਨੂੰ ਇਹ ਆਸਾਨ ਘਰੇਲੂ ਨੁਸਖਾ ਜਰੂਰ ਦੱਸੋ…ਸਫਰ ਵਿਚ ਉਲਟੀਆਂ ਤੋਂ ਬਚਣ ਦੇ ਲਈ ਸਫਰ ਉੱਤੇ ਜਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਚਮਚ ਪਿਆਜ ਦੇ ਰਸ ਵਿਚ ਇਕ ਚਮਚ ਅਦਰਕ ਦੇ ਰਸ ਨੂੰ ਮਿਲਾ ਕੇ ਲਵੋ। ਇਸ ਨਾਲ ਤੁਹਾਨੂੰ ਸਫਰ ਦੇ ਦੌਰਾਨ ਉਲਟੀਆਂ ਨਹੀਂ ਆਉਣਗੀਆਂ ਪਰ ਜੇਕਰ ਸਫਰ ਲੰਬਾ ਹੈ ਤਾਂ ਇਹ ਰਸ ਤੁਸੀਂ ਬਣਾ ਕੇ ਨਾਲ ਹੀ ਲੈ ਜਾ ਸਕਦੇ ਹੋ |