ਜੇਕਰ toilet ਦੇ ਦੌਰਾਨ ਤੁਹਾਡਾ ਪੇਟ ਚੰਗੀ ਤਰਾਂ ਸਾਫ਼ ਨਹੀਂ ਹੁੰਦਾ ਤਾਂ ਸਮਝ ਲਵੋ ਕਿ ਤੁਹਾਨੂੰ ਕਬਜ ਦੀ ਬਿਮਾਰੀ ਹੈ ਅਤੇ ਤਰਲ ਪਦਾਰਥਾਂ ਦੀ ਕਮੀ ਤੁਹਾਡੇ ਸਰੀਰ ਵਿਚ ਹੋ ਰਹੀ ਹੈ |ਜੇਕਰ ਕਬਜ ਹੋ ਜਾਵੇਂ ਤਾਂ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਫ੍ਰੈਸ਼ ਫਿਲ ਨਹੀਂ ਕਰ [ਪਾਉਂਦਾ |ਇੱਕ ਗੱਲ ਜਰੂਰ ਧਿਆਨ ਵਿਚ ਰੱਖੋ ਕਿ ਜੇਕਰ ਕਬਜ ਹੋਣ ਤੇ ਉਸਨੂੰ ਅਨਦੇਖਾ ਕਰਿਆ ਜਾਵੇ ਤਾਂ ਉਸਦੇ ਪਰਿਣਾਮ ਬਹੁਤ ਘਾਤਕ ਹੁੰਦੇ ਹਨ ਇਹ ਕਿਸੇ ਵੀ ਜਟਿਲ ਬਿਮਾਰੀ ਦਾ ਰੂਪ ਲੈ ਲੈਂਦੀ ਹੈ |
ਕਬਜ ਹੁੰਦਿਆਂ ਹੀ ਪੇਟ ਵਿਚ ਕਈ ਪਰੇਸ਼ਾਨੀਆਂ ਆ ਜਾਂਦੀਆਂ ਹਨ ਉਦਾਹਰਣ ਵਜੋਂ ਕਬਜ ਵਾਲੇ ਰੋਗੀ ਦੇ ਪੇਟ ਵਿਚ ਦਰਦ ਦੀ ਸ਼ਿਕਾਇਤ ਹੋ ਜਾਂਦੀ ਹੈ ,ਸਵੇਰੇ toilet ਕਰਨ ਵਿਚ ਪਰੇਸ਼ਾਨੀ ਹੁੰਦੀ ਹੈ ਅਤੇ ਮਲ ਦਾ ਸਰੀਰ ਵਿਚੋਂ ਪੂਰੀ ਤਰਾਂ ਨਾ ਨਿਕਲਣਾ ਜਿਹੀਆਂ ਪਰੇਸ਼ਾਨੀਆਂ ਨਾਲ ਸਾਹਮਣਾ ਕਰਨਾ ਪੈਂਦਾ ਹੈ |ਵੈਸੇ ਤਾਂ ਕਬਜ ਦੇ ਲਈ ਬਹੁਤ ਉਪਾਅ ਹਨ ਪਰ ਕਬਜ ਨੂੰ ਜੜ ਤੋਂ ਖਤਮ ਕਰਨ ਲਈ ਆਯੁਰ’ਵੈਦ ਉਪਾਅ ਹੀ ਕਾਰਗਾਰ ਸਾਬਤ ਹੁੰਦੇ ਹਨ |
ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ………………….
ਇਸ ਨੁਸਖੇ ਦੇ ਪ੍ਰਯੋਗ ਤੋਂ ਕੁੱਝ ਹੀ ਦਿਨਾਂ ਬਾਅਦ ਤੁਹਾਨੂੰ ਆਪਣੀ ਸਿਹਤ ਅਤੇ ਕਬਜ ਵਿਚ ਸੁਧਾਰ ਦਿਖਣਾ ਸ਼ੁਰੂ ਹੋ ਜਾਵੇਗਾ |ਇਸ ਨੁਸਖੇ ਦੀ ਸਭ ਤੋਂ ਬੇਹਤਰ ਗੱਲ ਹੈ ਕਿ ਇਸਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਇਸ ਨੁਸਖੇ ਨੂੰ ਕਿਸੇ ਵੀ ਉਮਰ ਦਾ ਵਿਅਕਤੀ ਇਸਤੇਮਾਲ ਕਰ ਸਕਦਾ ਹੈ ਇਹ ਸਭ ਲਈ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ……………………..
ਸਮੱਗਰੀ………………….
-150 ਗ੍ਰਾਮ ਖਜੂੰਰਾਂ
-150 ਗ੍ਰਾਮ ਸੁੱਕੇ ਆਲੂ ਬੁਖਾਰੇ
-5 ਕੱਪ ਉਬਾਲਿਆ ਹੋਇਆ ਪਾਣੀ
ਬਣਾਉਣ ਅਤੇ ਇਸਤੇਮਾਲ ਕਰਨ ਦੀ ਵਿਧੀ…………………….
ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਇਸ ਪ੍ਰਯੋਗ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ |ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲ ਲਵੋ ਅਤੇ ਫਿਰ ਇਸ ਵਿਚ ਖਜੂੰਰਾਂ ਅਤੇ ਆਲੂ ਬੁਖਾਰਿਆਂ ਦੇ ਛੋਟੇ-ਛੋਟੇ ਟੁੱਕੜੇ ਕਰਕੇ ਇਸ ਵਿਚ ਪਾ ਦਵੋ ਅਤੇ ਇਸ ਮਿਸ਼ਰਣ ਨੂੰ ਤਦ ਤੱਕ ਪਕਾਓ ਜਦ ਤੱਕ ਇਹ ਗਾੜਾ ਨਾ ਹੋ ਜਾਵੇ |ਜਦ ਇਹ ਮਿਸ਼ਰਣ ਗਾੜਾ ਜਾਵੇਗਾ ਤਾਂ ਤੁਹਾਡਾ ਮਿਸ਼ਰਣ ਤਿਆਰ ਹੈ |
ਸਵੇਰੇ ਨਾਸ਼ਤੇ ਦੇ ਨਾਲ ਇਸ ਮਿਸ਼ਰਣ ਦੇ 1 ਤੋਂ 2 ਚਮਚ ਸੇਵਨ ਕਰੋ ਅਤੇ ਕੁੱਝ ਹੀ ਦਿਨਾਂ ਵਿਚ ਤੁਹਾਨੂੰ ਕਬਜ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਨਾਲ ਹੀ ਤੁਸੀਂ ਕਬਜ ਨਾਲ ਹੋਣ ਵਾਲੀਆਂ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਲਵੋਂਗੇ |ਤਾਂ ਦੋਸਤੇ ਦੇਰ ਕਿਸ ਗੱਲ ਦੀ ਹੈ ਤਾਂ ਅੱਜ ਹੀ ਇਸਤੇਮਾਲ ਕਰੋ ਅਤੇ ਅੱਗੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਇਹ ਨੁਸਖਾ ਸ਼ੇਅਰ ਕਰੋ |