ਵਿਟਾਮਿਨ A ਅਤੇ C ਨਾਲ ਭਰਪੂਰ ਕੜੀ ਦਾ ਪੱਤਾ ਸਾਡੇ ਘਰ ਵਿਚ ਖਾਣੇ ਦੀਆਂ ਚੀਜਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ |ਪਰ ਇਸਦੇ ਤਵਚਾ ਅਤੇ ਵਾਲਾਂ ਦੇ ਲਈ ਵੀ ਕਈ ਤਰਾਂ ਦੇ ਫਾਇਦੇ ਹੁੰਦੇ ਹਨ |ਬਜਾਰ ਵਿਚ ਸਕਿੰਨ ਦੇ ਲਈ ਅਨੇਕਾਂ ਪ੍ਰਕਾਰ ਦੇ ਪ੍ਰੋਡਕਟ ਮੌਜੂਦ ਹਨ |ਇਹ ਤੁਹਾਨੂੰ ਤੁਰੰਤ ਫਾਇਦਾ ਵੀ ਪਹੁੰਚਾ ਦਿੰਦੇ ਹਨ ਪਰ ਇਹਨਾਂ ਦਾ ਪ੍ਰਭਾਵ ਲੰਬੇ ਸਮੇਂ ਤੱਕ ਤੁਹਾਡੀ ਤਵਚਾ ਉੱਪਰ ਨਹੀਂ ਰਹਿ ਪਾਉਂਦਾ |
ਇਸ ਲਈ ਪ੍ਰਕਿਰਤਿਕ ਨੁਸਖੇ ਬਹੁਤ ਵਧੀਆ ਉਪਾਅ ਹਨ ਜੋ ਤੁਹਾਡੀ ਤਵਚਾ ਨੂੰ ਸਿਰਫ ਬਾਹਰ ਤੋਂ ਹੀ ਨਹੀਂ ਬਲਕਿ ਅੰਦਰ ਤੋਂ ਵੀ ਪੋਸ਼ਿਤ ਕਰਕੇ ਉਸਨੂੰ ਸਵਸਥ ਅਤੇ ਖੂਬਸੂਰਤ ਬਣਾਉਂਦੇ ਹਨ |ਇਹਨਾਂ ਨੁਸਖਿਆਂ ਵਿਚੋਂ ਇੱਕ ਨੁਸਖਾ ਹੈ ਜੋ ਅੱਜ ਅਸੀਂ ਤੁਹਾਨੂੰ ਕਰੀ ਦੇ ਪੱਤੇ ਦੇ ਤਵਚਾ ਦੇ ਲਈ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ………………………..
1 -ਕੜੀ ਦੇ ਪੱਤਿਆਂ ਦਾ ਪ੍ਰਾਚੀਨ ਕਲ ਤੋਂ ਹੀ ਚਿਹਰੇ ਨੂੰ ਚਮਕਦਾਰ ਬਣਾਉਣ ਦੇ ਲਈ ਪ੍ਰਯੋਗ ਹੁੰਦਾ ਆ ਰਿਹਾ ਹੈ |ਇਹ ਸਾਡੇ ਚਿਹਰੇ ਦੀ ਤਵਚਾ ਨੂੰ ਚਮਕਦਾਰ ਬਣਾਉਣ ਵਿਚ ਮੱਦਦ ਕਰਦਾ ਹੈ |ਕੜੀ ਦੇ ਪੱਤਿਆਂ ਨੂੰ ਫੇਸ ਪੈਕ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਧੁੱਪ ਵਿਚ ਕੜੀ ਦੇ ਪੱਤਿਆਂ ਨੂੰ ਸੁਕਾ ਲਵੋ ਅਤੇ ਉਹਨਾਂ ਨੂੰ ਪੀਸ ਕੇ ਬਰੀਕ ਪਾਊਡਰ ਬਣਾ ਲਵੋ |
ਹੁਣ ਇਸ ਵਿਚ ਗੁਲਾਬ-ਜਲ ,ਥੋੜੀ ਜਿਹੀ ਮੁਲਤਾਨੀ ਮਿੱਟੀ ਅਤੇ ਨਾਰੀਅਲ ਦਾ ਤੇਲ ਜਾਂ ਫਿਰ ਕੋਈ ਵੀ ਤੇਲ ਮਿਲਾ ਕੇ ਪੇਸਟ ਬਣਾ ਲਵੋ |ਹੁਣ ਤੁਸੀਂ ਇਸਨੂੰ ਚਿਹਰੇ ਉੱਪਰ ਲਗਾ ਕੇ 20 ਮਿੰਟਾਂ ਦੇ ਲਈ ਛੱਡ ਦਵੋ |ਬਾਅਦ ਵਿਚ ਠੰਡੇ ਪਾਣੀ ਨਾਲ ਚਿਹਰਾ ਸਾਫ਼ ਕਰ ਲਵੋ |
2 -ਚਿਹਰੇ ਉੱਪਰ ਮੌਕਿਆਂ ਦੀ ਸਮੱਸਿਆ ਅੱਜ-ਕੱਲ ਆਮ ਹੈ |ਇਸ ਤੋਂ ਛੁਟਕਾਰਾ ਪਾਉਣ ਦੇ ਲਈ ਵੀ ਕੜੀ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ |ਇਸਦੇ ਲਈ ਕੜੀ ਦਾ ਪੱਤਾ ਅਤੇ ਹਲਦੀ ਪਾਊਡਰ ਦਾ ਚੰਗੀ ਨੂੰ ਚੰਗੀ ਤਰਾਂ ਪੀਸ ਕੇ ਪੇਸਟ ਬਣਾ ਲਵੋ |ਹੁਣ ਇਸਨੂੰ ਮੌਕਿਆਂ ਦੇ ਉੱਪਰ ਲਗਾਓ ਅਤੇ ਸੁੱਕਣ ਦਵੋ |ਕੁੱਝ ਦੇਰ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਵੋ |
3 -ਅੱਜ-ਕੱਲ ਦੀ ਲਾਇਫ਼ ਸਟਾਇਲ ਅਤੇ ਤਨਾਵ ਦੀ ਵਜਾ ਨਾਲ ਸਮੇਂ ਤੋਂ ਪਹਿਲਾਂ ਚਿਹਰੇ ਉੱਪਰ ਝੁਰੜੀਆਂ ਆਉਣਾ ਇੱਕ ਵੱਡੀ ਸਮੱਸਿਆ ਹੈ |ਇਹਨਾਂ ਨੂੰ ਦੂਰ ਕਰਨ ਦੇ ਲਈ ਕੜੀ ਪੱਤੇ ਆਏ ਮੁਲਤਾਨੀ ਮਿੱਟੀ ਨੂੰ ਚੰਗੀ ਤਰਾਂ ਪੀਸ ਕੇ ਪੇਸਟ ਬਣਾ ਲਵੋ ਅਤੇ ਇਸ ਵਿਚ ਥੋੜਾ ਜਿਹਾ ਗੁਲਾਬ-ਜਲ ਵੀ ਮਿਲਾ ਲਵੋ |ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਉੱਪਰ ਚੰਗੀ ਤਰਾਂ ਲਗਾਓ |
ਧਿਆਨ ਰਹੇ ਕਿ ਇਹ ਪੇਸਟ ਅਖਾਂ ਦੇ ਆਲੇ-ਦੁਆਲੇ ਵੀ ਨਾ ਲੱਗੇ |ਜਦ ਇਹ ਪੇਸਟ ਚੰਗੀ ਤਰਾਂ ਸੁੱਕ ਜਾਵੇ ਤਾਂ ਆਪਣੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਵੋ |ਇਸ ਨਾਲ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਦੂਰ ਹੋਣ ਦੇ ਨਾਲ-ਨਾਲ ਚਿਹਰੇ ਉੱਪਰ ਗੋਰਾਪਣ ਅਤੇ ਚਮਕ ਵੀ ਆ ਜਾਵੇਗੀ |