ਹੁਣ ਹੌਲੀ-ਹੌਲੀ ਸਰਦੀਆਂ ਦਾ ਮੌਸਮ ਆ ਰਿਹਾ ਹੈ ਅਤੇ ਇਹ ਸਰਦੀਆਂ ਆਪਣੇ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਵੀ ਲੈ ਆ ਰਹੀਆਂ ਹਨ |ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੇ ਜੀਵਨ ਵਿਚ ਛੋਟਾ ਜਿਹਾ ਬਦਲਾਵ ਲਿਆ ਕੇ ਵੱਡੇ-ਵੱਡੇ ਤੋਂ ਵੱਡੇ ਰੋਗ ਨੂੰ ਮਤ ਦੇ ਸਕਦੇ ਹੋ |ਅਜਿਹਾ ਹੀ ਇੱਕ ਬਦਲਾਵ ਹੈ “ਗਰਮ ਪਾਣੀ” ? ਗਰਮ ਪਾਣੀ ਪੀਣ ਨਾਲ ਤੁਸੀਂ ਖਾਸਕਰ ਸਰਦੀਆਂ ਵਿਚ ਸਾਹ ਅਤੇ ਗਲੇ ਨਾਲ ਸੰਬੰਧਿਤ ਕਈ ਰੋਗਾਂ ਤੋਂ ਦੂਰ ਰਹਿ ਸਕਦੇ ਹੋ |ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰਾਂ ਗਰਮ ਪਾਣੀ ਪੀਣ ਨਾਲ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹੋ |
1 -ਤੁਹਾਨੂੰ ਦੱਸ ਦਈਏ ਕਿ ਠੰਡਾ ਪਾਣੀ ਪੀਣ ਵਿਚ ਤਾਂ ਬਹੁਤ ਚੰਗਾ ਲੱਗਦਾ ਹੈ ਪਰ ਉਹ ਅਪਚ ਕਰਦਾ ਹੈ |ਜਦਕਿ ਗਰਮ ਪਾਣੀ ਸਾਡੀ ਸਿਹਤ ਲਈ ਕਾਫੀ ਲਾਭਦਾਇਕ ਹੁੰਦਾ ਹੈ ਅਤੇ ਆਯੁਰਵੇਦ ਵਿਚ ਤਾਂ ਇਸਨੂੰ ਦਵਾਈ ਦੀ ਤਰਾਂ ਦੱਸਿਆ ਗਿਆ ਹੈ |ਗਰਮ ਪਾਣੀ ਨਾਲ ਨਹਾਉਣ ਤੇ ਨਾ ਸਿਰਫ ਤੁਹਾਡੀ ਥਕਾਨ ਦੂਰ ਹੁੰਦੀ ਹੈ ਬਲਕਿ ਤਵਚਾ ਨੂੰ ਨਿਖਾਰਨ ਅਤੇ ਤਵਚਾ ਸੰਬੰਧੀ ਬਿਮਾਰੀਆਂ ਨੂੰ ਦੂਰ ਕਰਨ ਵਿਚ ਵੀ ਗਰਮ ਪਾਣੀ ਕਾਫੀ ਮੱਦਦਗਾਰ ਸਾਬਤ ਹੁੰਦਾ ਹੈ |
2 -ਗਰਮ ਪਾਣੀ ਸੁੰਦਰਤਾ ਅਤੇ ਸਵਸਥ ਦੋਨਾਂ ਦੇ ਲਈ ਇੱਕ ਦਵਾ ਮੰਨਿਆਂ ਗਿਆ ਹੈ |ਜੇਕਰ ਗਰਮ ਪਾਣੀ ਵਿਚ ਗੁਲਾਬ-ਜਲ ਮਿਲਾ ਕੇ ਨਹਾਇਆ ਜਾਵੇ ਤਾਂ ਇਸ ਨਾਲ ਸਰੀਰ ਵਿਚ ਹੋ ਰਹੇ ਦਰਦ ਤੋਂ ਬਹੁਤ ਆਰਾਮ ਮਿਲਦਾ ਹੈ |ਹੱਥਾਂ-ਪੈਰਾਂ ਦਾ ਦਰਦ ,ਪੁਰਾਣੀ ਚੋਟ ਦਾ ਦਰਦ ਜਾਂ ਅਨੇਕਾਂ ਕਿਸਮ ਦੀਆਂ ਸਰੀਰਕ ਬਿਮਾਰੀਆਂ ਵਿਚ ਵੀ ਗ੍ਰਾਮ ਪਾਣੀ ਸਭ ਤੋਂ ਜਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ |
3 -ਸਿਰਫ ਨਹਾਉਣ ਨਾਲ ਹੀ ਨਹੀਂ ਥਕਾਨ ਹੋਣ ਤੇ ਗਰਮ ਪਾਣੀ ਪੀਣਾ ਵੀ ਬੇਹਦ ਫਾਇਦੇਮੰਦ ਸਾਬਤ ਹੁੰਦਾ ਹੈ |ਇਸ ਨਾਲ ਤੁਹਾਡੇ ਪੇਟ ਨੂੰ ਆਰਾਮ ਮਿਲਦਾ ਹੈ ਅਤੇ ਤੁਹਾਡੀਆਂ ਮਾਸ-ਪੇਸ਼ੀਆਂ ਦਾ ਤਣਾਵ ਦੂਰ ਹੁੰਦਾ ਹੈ |ਥਕਾਨ ਹੋਣ ਤੇ ਗਰਮ ਪਾਣੀ ਪੀਣ ਨਾਲ ਤੁਸੀਂ ਹਲਕਾਪਣ ਮਹਿਸੂਸ ਕਰੋਗੇ ਅਤੇ ਜੇਕਰ ਤੁਸੀਂ ਰੋਜਾਨਾ ਸੇਵਨ ਕਰੋਗੇ ਤਾਂ ਤੁਸੀਂ ਦਿਨਭਰ ਤਰੋਤਾਜਾ ਮਹਿਸੂਸ ਕਰੋਗੇ |
4 -ਵਜਨ ਘੱਟ ਕਰਨਾ ਹੈ ਤਾਂ ਗਰਮ ਪਾਣੀ ਤੋਂ ਬੇਹਤਰ ਆਯੁਰਵੇਦ ਵਿਚ ਹੋਰ ਕੋਈ ਵੀ ਦੂਸਰੀ ਔਸ਼ੁੱਧੀ ਨਹੀਂ ਹੈ |ਇਹ ਤੁਹਾਡਾ ਬਲੱਡ ਸਰਕੂਲੇਸ਼ਨ ਠੀਕ ਰੱਖਦੀ ਹੈ ਜਿਸ ਨਾਲ ਤੁਹਾਡੀ ਪਾਚਣ ਕਿਰਿਆਂ ਠੀਕ ਰਹਿੰਦੀ ਹੈ |ਗਰਮ ਪਾਣੀ ਦੇ ਨਾਲ ਨਿੰਬੂ ਅਤੇ ਸ਼ਹਿਦ ਦਾ ਮਿਸ਼ਰਣ ਬਣਾ ਕੇ ਸੇਵਨ ਕਰਨ ਨਾਲ ਤੁਹਾਡੀ ਪ੍ਰ੍ਤੀਰੋਗ ਸ਼ਕਤੀ ਵੀ ਵਧਦੀ ਹੈ ਅਤੇ ਵਜਨ ਘੱਟ ਕਰਨ ਵਿਚ ਵੀ ਇਹ ਨੁਸਖਾ ਬਹੁਤ ਲਾਭਦਾਇਕ ਹੈ |
5 -ਤੁਸੀਂ ਸ਼ਾਇਦ ਨਾ ਜਾਣਦੇ ਹੋਵੋ ਪਰ ਠੰਡਾ ਪਾਣੀ ਕਿਡਨੀ ਦੇ ਲਈ ਵੀ ਬੇਹਦ ਹਾਨੀਕਾਰਕ ਮੰਨਿਆਂ ਜਾਂਦਾ ਹੈ |ਜੇਕਰ ਤੁਸੀਂ ਆਪਣੀ ਕਿਡਨੀ ਦੀ ਸਿਹਤ ਨੂੰ ਚੰਗੀ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਸਵੇਰੇ-ਸ਼ਾਮ ਦੋ ਵਾਰ ਗਰਮ ਪਾਣੀ ਜਰੂਰ ਪੀਓ |ਇਸ ਨਾਲ ਸਾਡੀ ਕਿਡਨੀ ਵਿਚ ਗੰਦਗੀ ਜਮਾਂ ਨਹੀਂ ਹੋ ਪਾਉਂਦੀ ਅਤੇ ਬਲੱਡ ਸਾਫ਼ ਹੋਣ ਦਾ ਕੰਮ ਵੀ ਠੀਕ ਤਰਾਂ ਨਾਲ ਚਲਦਾ ਰਹਿੰਦਾ ਹੈ |
6 -ਗੁਨਗੁਨੇ ਪਾਣੀ ਨੂੰ ਹੱਡੀਆਂ ਅਤੇ ਜੋੜਾਂ ਦੀ ਸਿਹਤ ਦੇ ਲਈ ਵੀ ਜਰੂਰੀ ਮੰਨਿਆਂ ਜਾਂਦਾ ਹੈ |ਗੁਨਗੁਨਾ ਪਾਣੀ ਜੋੜਾਂ ਦੇ ਵਿਚ ਦਰਦ ਨੂੰ ਘੱਟ ਕਰਨ ਵਿਚ ਮੱਦਦ ਕਰਦਾ ਹੈ ਜਿਸ ਨਾਲ ਜਿੰਦਗੀ ਵਿਚ ਕਦੇ ਵੀ ਅਰਥਰਾਈਟਸ ਜਿਹੀਆਂ ਗੰਭੀਰ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ |ਗਰਮ ਆਪਣੀ ਮਨੁੱਖ ਦੇ ਸਰੀਰ ਦੇ ਸਾਰੇ ਅੰਗਾਂ ਨੂੰ ਠੀਕ ਤਰਾਂ ਨਾਲ ਕੰਮ ਕਰਨ ਵਿਚ ਮੱਦਦ ਕਰਦਾ ਹੈ ਜਦਕਿ ਠੰਡਾ ਪਾਣੀ ਸਾਡੇ ਸਰੀਰ ਦੇ ਕੁੱਝ ਅੰਗਾਂ ਦੇ ਲਈ ਹਾਨੀਕਾਰਕ ਸਾਬਤ ਹੁੰਦਾ ਹੈ |
7 -ਜਿੰਨਾਂ ਲੋਕਾਂ ਨੂੰ ਸਾਹ ਸੰਬੰਧੀ ਬਿਮਾਰੀਆਂ ਹੁੰਦੀਆਂ ਹਨ ਉਹਨਾਂ ਨੂੰ ਠੰਡਾ ਪਾਣੀ ਤਾਂ ਬਿਕੁਲ ਵੀ ਨਹੀਂ ਪੀਣਾ ਚਾਹੀਦਾ |ਇਹ ਕਿਡਨੀ ਨਾਲ ਜੁੜੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੇ ਲਈ ਵੀ ਕਾਫੀ ਹਾਨੀਕਾਰਕ ਹੁੰਦਾ ਹੇਇਹ ਫੇਫੜਿਆਂ ਅਤੇ ਗੁਰਦਿਆਂ ਦੀ ਕਿਰਿਆਂ ਨੂੰ ਉਤੇਜਿਤ ਕਰ ਦਿੰਦਾ ਹੈ ਜੋ ਕਿ ਬੇਹਦ ਨੁਕਸਾਨਦਾਇਕ ਸਾਬਤ ਹੁੰਦਾ ਹੈ |