ਇਨਸਾਨ ਦੀ ਸਮੱਸਿਆ ਕਿਸੇ ਵੀ ਸਮੇਂ ਹੋ ਸਕਦੀ ਹੈ, ਉਨ੍ਹਾਂ ‘ਚੋ ਇਕ ਹੈ ਦੰਦ ‘ਚ ਕੀੜਾ ਲੱਗਣ ਦੀ, ਜੀ ਹਾਂ ਦੰਦ ‘ਚ ਕੀੜੇ ਕਿਸੇ ਵੇਲੇ ਵੀ ਲੱਗ ਸਕਦੇ ਹਨ, ਜ਼ਿਆਦਾਤਰ ਇਹ ਪਰੇਸ਼ਾਨੀ ਬੱਚਿਆਂ ‘ਚ ਦੇਖਣ ਨੂੰ ਮਿਲਦੀ ਹੈ।
ਇਸ ਪਰੇਸ਼ਾਨੀ ਨਾਲ ਬਹੁਤ ਦਰਦ ਹੁੰਦਾ ਹੈ, ਨਾ ਖਾ ਸਕਦੇ ਹਨ ਅਤੇ ਨਾ ਹੀ ਪੀ ਸਕਦੇ ਹਨ। ਆਓ ਜਾਣਦੇ ਹਾਂ ਕਿ ਇਸ ਪਰੇਸ਼ਾਨੀ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਹਨ ਉਹ ਕਾਰਨ ਜਿਸ ਵਜ੍ਹਾ ਨਾਲ ਦੰਦਾਂ ‘ਚ ਕੀੜੇ ਲੱਗਦੇ ਹਨ।
ਦੰਦਾਂ ‘ਚ ਕੀੜਾ ਦੰਦਾਂ ‘ਚ ਜਮੀ ਹੋਈ ਮੈਲ ਦੀ ਪਰਤ ਦੇ ਕਾਰਨ ਲੱਗਦਾ ਹੈ ਅਤੇ ਇਹ ਕੋਈ ਕੀੜਾ ਨਹੀਂ ਹੁੰਦਾ। ਇਸ ਨਾਲ ਦੰਦ ਦੀ ਉਪਰੀ ਪਰਤ ਜੋ ਕਿ ਮਜ਼ਬੂਤ ਹੁੰਦੀ ਹੈ। ਉਹ ਨਸ਼ਟ ਹੋ ਜਾਂਦੀ ਹੈ ਅਤੇ ਦੰਦ ਖਰਾਬ ਹੋ ਜਾਂਦਾ ਹੈ। ਇਸ ਦੇ ਮੁੱਖ ਕਾਰਨ ਬੈਕਟੀਰੀਆ, ਲਾਰ, ਐਸਿਡ, ਭੋਜਨ ਦੇ ਕਣ ਆਦਿ। ਸਾਡੇ ਸਾਰਿਆ ਦੇ ਮੂੰਹ ‘ਚ ਬੈਕਟੀਰੀਆ ਮੌਜ਼ੂਦ ਹੁੰਦੇ ਹਨ, ਸਾਡੇ ਖਾਣ ਪੀਣ ਦੇ ਸਾਮਾਨ ‘ਚ ਜੇਕਰ ਕਿਸੇ ਵੀ ਰੂਪ ‘ਚ ਸ਼ੱਕਰ ਹੈ ਤਾਂ ਮੂੰਹ ‘ਚ ਰਹਿਣ ਵਾਲੇ ਬੈਕਟੀਰੀਆ ਤੁਰੰਤ ਸ਼ੱਕਰ ਨੂੰ ਐਸਿਡ ‘ਚ ਬਦਲਣਾ ਸ਼ੁਰੂ ਕਰ ਦਿੰਦੇ ਹਨ।
ਭੋਜਨ ਦੇ ਕਣ ਵੀ ਐਸਿਡ ‘ਚ ਬਦਲ ਜਾਂਦੇ ਹਨ। ਦੰਦ ਦਾ ਮਜ਼ਬੂਤ ਇਨੇਮਲ ਇਸ ਐਸਿਡ ਤੋਂ ਦੰਦ ਦੀ ਰੱਖਿਆ ਕਰਦਾ ਹੈ ਪਰ ਕਿਸੇ ਕਾਰਨ ਕਰਕੇ ਦੰਦ ਦਾ ਇਹ ਇਨੇਮਾਲ ਕਮਜ਼ੋਰ ਪੈ ਜਾਂਦਾ ਹੈ ਤਾਂ ਐਸਿਡ ਦੰਦ ਨੂੰ ਹੋਲੀ-ਹੋਲੀ ਅੰਦਰ ਤੋਂ ਖੋਖਲਾ ਕਰ ਦਿੰਦਾ ਹੈ।
— ਦੰਦ ਦੇ ਕੀੜੇ ਦਾ ਇਲਾਜ
ਜੇਕਰ ਤੁਹਾਡੇ ਵੀ ਦੰਦ ‘ਚ ਕੀੜਾ ਲੱਗ ਗਿਆ ਹੈ ਅਤੇ ਤੁਸੀਂ ਦਰਦ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਇਕ ਬਹੁਤ ਹੀ ਵਧੀਆ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ।
– ਪੀਸੀ ਹੋਈ ਫਿਟਕਰੀ ਅੱਧਾ ਚਮਚ
– ਸਰ੍ਹੋਂ ਦਾ ਤੇਲ ਅੱਧਾ ਚਮਚ
ਸਰ੍ਹੋਂ ਦੇ ਤੇਲ ਨੂੰ ਗਰਮ ਕਰਕੇ ਉਸ ‘ਚ ਫਿਟਕਰੀ ਦਾ ਪਾਊਡਰ ਚੰਗੀ ਤਰ੍ਹਾਂ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਉਨ੍ਹਾਂ ਦੰਦਾਂ ‘ਤੇ ਲਗਾਓ, ਜਿੱਥੇ ਕੀੜਾ ਲਗਿਆ ਹੋਇਆ ਹੈ। ਚੰਗੀ ਤਰ੍ਹਾਂ ਇਹ ਪੇਸਟ ਦੰਦਾਂ ‘ਚ ਭਰ ਲਓ ਅਤੇ ਕੁੱਝ ਦੇਰ ਮੂੰਹ ਖੁੱਲ੍ਹਾ ਰੱਖੋ। ਅਜਿਹਾ ਕਰਨ ਨਾਲ ਦਰਦ ਤਾਂ ਹੋਵੇਗਾ ਪਰ ਕੁੱਝ ਹੀ ਮਿੰਟਾਂ ‘ਚ ਤੁਹਾਡੇ ਦੰਦਾਂ ‘ਚ ਲੱਗਾ ਕੀੜਾ ਲਾਰ ਦੇ ਨਾਲ ਬਾਹਰ ਡਿੱਗਣ ਲੱਗੇਗਾ।