ਦੰਦਾਂ ‘ਚ ਦਰਦ ਕਿਸੇ ਦੇ ਲਈ ਬਹੁਤ ਤਕਲੀਫਦੇਹ ਹੋ ਸਕਦਾ ਹੈ। ਕਈ ਵਾਰ ਇੰਨਾ ਤਕਲੀਫਦੇਹ ਹੁੰਦਾ ਹੈ। ਕਈ ਵਾਰ ਇਹ ਦਰਦ ਇੰਨਾ ਤਕਲੀਫਦੇਹ ਹੁੰਦਾ ਹੈ ਕਿ ਵਿਅਕਤੀ ਦੇ ਸੋਚਣ ਸਮਝਣ ਦੀ ਸਮਰੱਥਾ ‘ਤੇ ਪ੍ਰਭਾਵ ਪੈ ਜਾਂਦਾ ਹੈ ਪਰ ਇਸ ਦਰਦ ਤੋਂ ਰਾਹਤ ਪਾਉਣ ਲਈ ਅਸੀਂ ਕੁਝ ਆਸਾਨ ਘਰੇਲੂ ਅਪਣਾ ਸਕਦੇ ਹਾਂ।
ਦੰਦਾਂ ‘ਚ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਦੰਦਾਂ ਦੇ ਦਰਦ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਹਨ ਪਰ ਉਨ੍ਹਾਂ ਨਾਲ ਸਰੀਰ ‘ਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ। ਜੇਕਰ ਤੁਸੀਂ ਦੰਦਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਇਲਾਜ ਲਈ ਤੁਸੀਂ ਘਰੇਲੂ ਉਪਾਅ ਅਪਣਾ ਸਕਦੇ ਹੋ।
ਹਿੰਗ- ਜਦੋਂ ਵੀ ਦੰਦਾਂ ‘ਚ ਦਰਦ ਹੁੰਦਾ ਹੈ ਤਾਂ ਤੁਸੀਂ ਹਿੰਗ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨਾ ਬਹੁਤ ਹੀ ਸੌਖਾ ਹੈ। ਤੁਹਾਨੂੰ ਚੁੱਟਕੀ ਭਰ ਹਿੰਗ ਨੂੰ ਮੌਸਮੀ ਦੇ ਰਸ ‘ਚ ਮਿਲਾ ਕੇ ਉਸ ਨੂੰ ਰੂੰ ‘ਚ ਲੈ ਕੇ ਆਪਣੇ ਦਰਦ ਕਰਨ ਵਾਲੇ ਦੰਦ ਦੇ ਕੋਲ ਰੱਖੋ।
ਲੌਂਗ- ਲੌਂਗ ‘ਚ ਕਈ ਗੁਣ ਹੁੰਦੇ ਹਨ ਜਿਹੜੇ ਬੈਕਟੀਰੀਆ ਅਤੇ ਹੋਰ ਕੀਟਾਣੂਆਂ ਦਾ ਖਾਤਮਾ ਕਰਦਾ ਹੈ। ਦੰਦਾਂ ‘ਚ ਦਰਦਾਂ ਦਾ ਮੁੱਖ ਕਾਰਨ ਬੈਕਟੀਰੀਆ ਅਤੇ ਹੋਰ ਕੀਟਾਣੂ ਹੁੰਦੇ ਹਨ।
ਪਿਆਜ- ਪਿਆਜ ਦੰਦਾਂ ਲਈ ਇਕ ਬਹੁਤ ਹੀ ਵਧੀਆ ਘਰੇਲੂ ਇਲਾਜ ਹੈ। ਜਿਹੜੇ ਵਿਅਕਤੀ ਰੋਜ਼ਾਨਾ ਪਿਆਜ ਖਾਂਦੇ ਹਨ। ਉਨ੍ਹਾਂ ਨੂੰ ਦੰਦਾਂ ‘ਚ ਦਰਦ ਦੀ ਸ਼ਿਕਾਇਤ ਘੱਟ ਰਹਿੰਦੀ ਹੈ। ਜੇਕਰ ਤੁਹਾਨੂੰ ਵੀ ਇਸ ਦੀ ਸ਼ਿਕਾਇਤ ਹੈ ਤਾਂ ਤੁਸੀਂ ਦੰਦਾਂ ਦੇ ਕੋਲ ਪਿਆਜ ਨੂੰ ਰੱਖੋ।
ਲਸਣ- ਲਸਣ ਨਾਲ ਵੀ ਦੰਦਾਂ ਦੇ ਦਰਦ ‘ਚ ਆਰਾਮ ਪਹੁੰਚਦਾ ਹੈ। ਅਸਲ ‘ਚ ਲਸਣ ‘ਚ ਐਂਟੀਬਾਇਓਟਿਕ ਗੁਣ ਪਾਏ ਜਾਂਦੇ ਹਨ ਜਿਹੜੇ ਅਨੇਕਾਂ ਤਰ੍ਹਾਂ ਦੇ ਇੰਨਫੈਕਸ਼ਨ ਤੋਂ ਲੜਨ ਦੀ ਸਮਰੱਥਾ ਰੱਖਦੇ ਹਨ। ਜੇਕਰ ਤੁਹਾਡੇ ਦੰਦ ਦਰਦ ਕਿਸੇ ਤਰ੍ਹਾਂ ਦੇ ਇੰਨਫੈਕਸ਼ਨ ਦੇਕਾਰਨ ਹੋਵੇਗਾ ਤਾਂ ਲਸਣ ਉਸ ਇੰਨਫੈਕਸ਼ਨ ਨੂੰ ਦੂਰ ਕਰ ਦੇਵੇਗਾ। ਇਸ ਦੇ ਲਈ ਲਸਣ ਨੂੰ ਥੋੜੀ ਮਾਤਰਾ ‘ਚ ਕੱਚਾ ਖਾਣਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਲਸਣ ਨੂੰ ਕੱਟ ਕ ਜਾਂ ਪੀਸ ਕੇ ਆਪਣੇ ਦਰਦ ਕਰਦੇ ਹੋਏ ਦੰਦਾਂ ਦੇ ਕੋਲ ਰੱਖ ਸਕਦੇ ਹੋ। ਲਸਣ ‘ਚ ਏਲੀਸਿਨ ਹੁੰਦਾ ਹੈ ਜਿਹੜਾ ਦੰਦ ਦੇ ਕੋਲ ਬੈਕਟੀਰੀਆ ਆਦਿ ਨੂੰ ਨਸ਼ਟ ਕਰ ਦਿੰਦਾ ਹੈ ਪਰ ਲਸਣ ਨੂੰ ਕਟਣ ਜਾਂ ਪੀਸਣ ਤੋਂ ਬਾਅਦ ਤੁੰਰਤ ਵਰਤੋਂ ਕਰੋ। ਜ਼ਿਆਦਾ ਦੇਰ ਤੱਕ ਖੁੱਲ੍ਹੇ ‘ਚ ਰਹਿਣ ਦੇਣ ਨਾਲ ਏਲੀਸਿਨ ਉਡ ਜਾਂਦਾ ਹੈ।
ਸਲਾਹ-
* ਜਦੋਂ ਦੰਦਾਂ ‘ਚ ਦਰਦ ਹੋਵੇ ਤਾਂ ਮਿੱਠੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਬੈਕਟੀਰੀਆ, ਜੀਵਾਣੂ ਆਦਿ ਨੂੰ ਵੀ ਵਧਾਵਾ ਦਿੰਦੇ ਹਨ।
* ਜੇਕਰ ਘਰੇਲੂ ਢੰਗਾਂ ਨਾਲ ਵੀ ਦੰਦਾਂ ਦੀ ਦਰਦ ਘੱਟ ਨਾ ਹੋਵੇ ਤਾਂ ਤੁਸੀਂ ਡਾਕਟਰ ਨੂੰ ਦਿਖਾਓ।