ਵੈਸੇ ਤਾਂ ਨਾੜ ਉੱਪਰ ਨਾੜ ਚੜਣਾ ਕੋਈ ਬਿਮਾਰੀ ਨਹੀਂ ਹੈ ਬਲਕਿ ਇਕ ਸਧਾਰਨ ਜਿਹੀ ਪ੍ਰਕਿਰਿਆ ਹੈ ਪਰ ਜਦ ਸਰੀਰ ਵਿਚ ਕਿਸੇ ਵੀ ਜਗਾ ਤੇ ਨਾੜ ਚੜ ਜਾਂਦੀ ਹੈ ਤਾਂ ਸਾਡੀ ਜਾਨ ਨਿਕਲ ਜਾਂਦੀ ਹੈ ਅਤੇ ਜਦ ਰਾਤ ਨੂੰ ਸੌਂਦੇ ਸਮੇਂ ਪੈਰ ਵਿਚ ਨਾੜ ਚੜ ਜਾਵੇ ਤਾਂ ਫਿਰ ਇਨਸਾਨ ਦਰਦ ਅਤੇ ਸੋਜ ਨੂੰ ਵੇਖ ਕੇ ਘਬਰਾ ਜਾਂਦਾ ਹੈ |ਮੇਰੇ ਨਾਲ ਵੀ ਅਕਸਰ ਅਜਿਹਾ ਹੁੰਦਾ ਹੈ ਰਾਤ ਨੂੰ ਸੌਂਦੇ ਸਮੇਂ ਅਚਾਨਕ ਨਾੜ ਚੜ ਜਾਣ ਨਾਲ ਘਬਰਾਹਟ ਜਿਹੀ ਉਠਦੀ ਹੈ |ਉਸ ਸਮੇਂ ਮੈਨੂੰ ਵੀ ਕੁੱਝ ਸੁੱਝਦਾ ਨਹੀਂ ਹੈ ਕਿ ਮੈ ਕੀ ਕਰਾਂ ?ਅਜਿਹੀ ਸਥਿਤੀ ਵਿਚ ਜਾਂ ਤਾਂ ਮੈਂ ਆਪਣੇ
ਪੈਰਾਂ ਨੂੰ ਕਾਫੀ ਹਿਲਾਉਂਦਾ ਰਹਿੰਦਾ ਹਾਂ ਜਾਂ ਫਿਰ ਪੈਰ ਨੂੰ ਜਮੀਨ ਉੱਪਰ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕਿ ਠੰਡਕ ਨਾਲ ਸ਼ਾਇਦ ਪੈਰ ਦੀ ਨਸ ਉੱਤਰ ਜਾਵੇ |
ਨਾੜ ਉੱਪਰ ਨਾੜ ਚੜਣਾ…………………
ਜੀ ਹਾਂ ਜਦ ਨਾੜ ਉੱਪਰ ਨਾੜ ਚੜਦੀ ਹੈ ਤਾਂ ਉਸਨੂੰ ਠੀਕ ਕਰਨ ਦੇ ਲਈ ਅਸੀਂ ਤਰਾਂ-ਤਰਾਂ ਦੀਆਂ ਤਕਨੀਕਾਂ ਅਪਣਾਉਂਦੇ ਹਾਂ ਹਾਲਾਂਕਿ ਨਾੜ ਉੱਪਰ ਨਾੜ ਕਿਉਂ ਚੜਦੀ ਹੈ ਇਹ ਕੋਈ ਨਹੀਂ ਜਾਣਦਾ |ਇਹ ਸਮੱਸਿਆ ਕਿਸੇ ਵੀ ਵਿਅਕਤੀ ਨੂੰ ਕਿਸੇ ਨਾ ਕਿਸੇ ਕਾਰਨ ਨਾਲ ਹੋ ਸਕਦੀ ਹੈ |ਨਾੜ ਉੱਪਰ ਨਾੜ ਚੜਣ ਨਾਲ ਪੈਰਾਂ ਵਿਚ ਦਰਦ ਹੁੰਦਾ ਹੈ ਅਤੇ ਲੱਤਾਂ ਵਿਚ ਵੀ ਹਲਕਾ-ਹਲਕਾ ਦਰਦ ਹੁੰਦਾ ਹੈ |ਇਸ ਤੋਂ ਇਲਾਵਾ ਪੈਰਾਂ ਦੇ ਦਰਦਾਂ ਦੇ ਨਾਲ ,ਜਲਣ ,ਝਨਝਨਾਹਟ ਅਤੇ ਸੂਈਆਂ ਚੁਬਣ ਜਿਹਾ ਮਹਿਸੂਸ ਹੁੰਦਾ ਹੈ |ਕੁੱਝ ਲੋਕ ਇਸ ਦਰਦ ਨੂੰ ਘੱਟ ਕਰਨ ਦੇ ਲਈ ਗੋਲੀਆਂ ਦਾ ਵੀ ਸਹਾਰਾ ਲੈਂਦੇ ਹਨ ਅਤੇ ਕੁੱਝ ਲੋਕ ਇਸਨੂੰ ਘਰੇਲੂ ਤਰੀਕਾ ਆਪਣਾ ਕੇ ਠੀਕ ਕਰ ਲੈਂਦੇ ਹਨ ਅੱਜ ਅਸੀਂ ਤੁਹਾਨੂੰ ਨਾੜ ਉੱਪਰੋਂ ਨਾੜ ਨੂੰ ਉਤਾਰਨ ਦਾ ਇਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸਦੀ ਮੱਦਦ ਨਾਲ ਤੁਰੰਤ ਨਾੜ ਉੱਪਰੋਂ ਨਾੜ ਉੱਤਰ ਜਾਵੇਗੀ |
ਨਾੜ ਉੱਪਰ ਚੜੀ ਨਾੜ ਨੂੰ ਤੁਰੰਤ ਉਤਾਰਦਾ ਹੈ ਇਹ ਉਪਾਅ…………………..
ਕੁੱਝ ਸਮਾਂ ਪਹਿਲਾਂ ਇਕ ਦਿਨ ਮੇਰੀ ਬੈਠੇ-ਬੈਠੇ ਪੈਰ ਦੀ ਨਾੜ ਚੜ ਗਈ ਉਸ ਦਿਨ ਮੇਰੇ ਕੋਲ ਮੇਰੀ ਮੰਮੀ ਬੈਠੀ ਸੀ ਉਹਨਾਂ ਨੇ ਤੁਰੰਤ ਮੇਰੇ ਸੱਜੇ ਹੱਥ ਦੀ ਉਂਗਲੀ ਮੇਰੇ ਸੱਜੇ ਕੰਨ ਦੇ ਥੱਲੇ ਰੱਖੀ ਅਤੇ ਕਿਹਾ ਕਿ ਹੁਣ ਹਲਕੀ ਜਿਹੀ ਉਂਗਲੀ ਨੂੰ ਥੋੜਾ ਉੱਪਰ ਅਤੇ ਨੀਚੇ ਦਬਾ |ਇਹ ਪ੍ਰਕਿਰਿਆ ਮੇਰੀ ਮੰਮੀ ਨੇ ਮੈਨੂੰ 10 ਸੈਕਿੰਡ ਤਕ ਕਰਨ ਲਈ ਕਿਹਾ|ਅਜਿਹਾ ਕੁੱਝ ਦੇਰ ਕਰਨ ਦੇ ਬਾਅਦ ਮੇਰਾ ਪੈਰ ਬਿਲਕੁਲ ਠੀਕ ਹੋ ਗਿਆ ਮੈਂ ਆਪਣੀ ਮੰਮੀ ਦਾ ਧੰਨਵਾਦ ਕੀਤਾ ਅਤੇ ਮੈਂ ਉਹਨਾਂ ਤੋਂ ਪੁਛਿਆ ਕਿ ਅਜਿਹਾ ਕਿਉਂ ਹੋਇਆ ਤਾਂ ਮੰਮੀ ਨੇ ਦੱਸਿਆ ਕਿ ਜਿਸ ਭਾਗ ਵਿਚ ਨਾੜ ਚੜੀ ਹੋਵੇ ਉਸਦੇ ਵਿਪਰੀਤ ਭਾਗ ਦੇ ਕੰਨ ਦੇ ਥੱਲੇ ਵਾਲੇ ਜੋੜ ਉੱਪਰ ਨੂੰ ਦਬਾਉਂਦੇ ਹੋਏ ਉਂਗਲੀ ਨੂੰ ਹਲਕਾ ਜਿਹਾ ਉੱਪਰ ਅਤੇ ਥੱਲੇ 10 ਸੈਕਿੰਡ ਵਾਰ-ਵਾਰ ਕਰਨ ਨਾਲ ਨਾੜ ਉੱਤਰ ਜਾਂਦੀ ਹੈ |
ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਅਜਿਹਾ ਹੋਣ ਤੇ ਅੱਡਿਆਂ ਉੱਪਰ ਦਰਦ ਨੂੰ ਘੱਟ ਕਰਨ ਦੇ ਲਈ ਥੋੜਾ ਜਿਹਾ ਨਮਕ ਹੱਥ ਵਿਚ ਲੈ ਕੈ ਉਸ ਨੂੰ ਚੱਟਣ ਨਾਲ ਵੀ ਨਾੜ ਉੱਤਰ ਜਾਂਦੀ ਹੈ |ਨਮਕ ਸਾਡੇ ਸਰੀਰ ਵਿਚ ਇਲੈਕਟਰੋਲਾਇਟ ਨੂੰ ਪੂਰਾ ਕਰਨ ਵਿਚ ਮੱਦਦ ਕਰਦਾ ਹੈ |ਇਹ ਤਰੀਕਾ ਬਹੁਤ ਹੀ ਆਸਾਨ ਹੈ ਕਿਉਂਕਿ ਨਮਕ ਆਸਾਨੀ ਨਾਲ ਹਰ ਘਰ ਵਿਚ ਉਪਲਬਧ ਹੁੰਦਾ ਹੈ |ਇਸ ਤੋਂ ਇਲਾਵਾ ਨਾੜ ਚੜ ਜਾਣ ਤੇ ਤੁਸੀਂ ਕੇਲਾ ਵੀ ਖਾ ਸਕਦੇ ਹੋ ਕਿਉਕਿ ਕਈ ਵਾਰ ਪੋਟਾਸ਼ੀਅਮ ਦੀ ਕਮੀ ਨਾਲ ਵੀ ਨਾੜ ਉੱਪਰ ਨਾੜ ਚੜ ਜਾਂਦੀ ਹੈ ਇਸ ਵਿਚ ਇਕ ਕੇਲਾ ਖਾਣ ਨਾਲ ਪੋਟਾਸ਼ੀਅਮ ਦੇ ਸਤਰ ਵਿਚ ਵਾਧਾ ਹੁੰਦਾ ਹੈ ਅਤੇ ਨਾੜ ਉੱਤਰ ਜਾਂਦੀ ਹੈ |
ਦੇਸੀ ਇਲਾਜ……………..
-ਸੌਣ ਸਮੇਂ ਆਪਣੇ ਪੈਰਾਂ ਨੂੰ ਥੋੜਾ ਉੱਪਰ ਚੱਕ ਕੇ ਰੱਖੋ ਇਸ ਦੇ ਲਈ ਤੁਸੀਂ ਪੈਰਾਂ ਥੱਲੇ ਸਰਾਣਾ ਰੱਖ ਲਵੋ |
-ਪ੍ਰਭਾਵਿਤ ਹਿੱਸੇ ਉੱਪਰ ਬਰਫ਼ ਨੂੰ ਰਗੜੋ |
-ਜੇਕਰ ਤੁਸੀਂ ਗਰਮ ਅਤੇ ਠੰਡੀ ਸਕਾਈ 3 ਤੋਂ 5 ਮਿੰਟ ਤਕ ਵੀ ਕਰੋ ਤਾਂ ਵੀ ਇਸ ਸਮੱਸਿਆ ਅਤੇ ਦਰਦ ਤੋਂ ਰਾਹਤ ਮਿਲੇਗੀ |
-ਸ਼ਰਾਬ ,ਸਿਗਰਟ ,ਨਸ਼ੀਲੇ ਤੱਤਾਂ ਦਾ ਸੇਵਨ ਨਾ ਕਰੋ |
-ਆਪਣਾ ਵਜਨ ਘੱਟ ਕਰੋ ਇਸਦੇ ਲਈ ਰੋਜਾਨਾ ਸੈਰ ਉੱਪਰ ਜਾਓ ਜਾਂ ਜਾੱਗਿੰਗ ਕਰੋ |
-ਫਾਇਬਰ ਯੁਕਤ ਭੋਜਨ ਖਾਓ ਅਤੇ ਰਫ਼ਾਇੰਡ ਫੂਡ ਦਾ ਸੇਵਨ ਨਾ ਕਰੋ |
-5 ਤੋਂ 10 ਬਦਾਮ ਅਤੇ ਕਿਸ਼ਮਿਸ਼ ,2-3 ਅਖਰੋਟ ਦੀਆਂ ਗਿਰੀਆਂ ਅਤੇ 2-5 ਪਿਸਤਿਆਂ ਦਾ ਰੋਜਾਨਾ ਸੇਵਨ ਕਰੋ |
ਪਰ ਧਿਆਨ ਰਹੇ ਕਿ ਜੇਕਰ ਤੁਹਾਨੂੰ ਜਿਆਦਾ ਤਕਲੀਫ਼ ਹੁੰਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ |