ਅੱਜ-ਕਲ੍ਹ ਵੱਡੇ ਹੀ ਨਹੀਂ ਬਲਕਿ ਹਰ ਕਿਸੇ ਨੂੰ ਗੋਡਿਆਂ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ। ਗੋਡਿਆਂ ਵਿੱਚ ਦਰਦ ਦੀ ਸਮੱਸਿਆ ਅੱਜ ਦੇ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹੋ ਰਹੀ ਹੈ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾਤਰ ਲੋਕ ਦਵਾਈਆਂ ਦੀ ਵਰਤੋਂ ਕਰਦੇ ਹਨ
ਪਰ ਦਵਾਈਆਂ ਨਾਲ ਵੀ ਆਰਾਮ ਨਹੀਂ ਮਿਲਦਾ ਅਤੇ ਸਿਹਤ ਨੂੰ ਵੀ ਨੁਕਸਾਨ ਹੁੰਦਾ ਹੈ। ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀ ਗੋਡਿਆਂ ਦੇ ਦਰਦ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ।
ਪੱਟੀ ਬਣਾਉਣ ਦਾ ਤਰੀਕਾ
ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਕ ਰੋਲ ਕੀਤੀ ਹੋਈ ਸਰਜੀਕਲ ਪੱਟੀ, 2 ਚਮਚ ਨਾਰੀਅਲ ਦਾ ਤੇਲ ਅਤੇ ਤਿੰਨ ਨਿੰਬੂ ਲੈ ਆਓ।
ਇਕ ਨਿੰਬੂ ਲੈ ਕੇ ਕਦੂਕਸ ਜਾਂ ਦੂਜੇ ਕਿਸੇ ਤਰੀਕੇ ਨਾਲ ਇਸ ਦੇ ਛਿਲਕੇ ਨੂੰ ਕੱਢ ਲਓ ਅਤੇ ਇਕ ਏਅਰ ਟਾਈਟ ਕੰਟੇਨਰ ਵਿੱਚ ਰੱਖ ਦਿਓ।
ਫਿਰ ਇਸ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਜਾਰ ਨੂੰ ਘੱਟ ਤੋਂ ਘੱਟ ਦੋ ਤਿੰਨ ਦਿਨਾਂ ਤੱਕ ਬੰਦ ਕਰ ਕੇ ਰੱਖ ਦਿਓ।
ਦੋ ਦਿਨ ਬਾਅਦ ਇਸ ਨੂੰ ਕੱਢਣ ਤੋਂ ਬਾਅਦ ਪੱਟੀ ਵਿਚ ਰੱਖ ਕੇ ਚੰਗੀ ਤਰ੍ਹਾਂ ਨਾਲ ਗੋਡਿਆਂ ‘ਤੇ ਬੰਨ ਲਓ। ਪੂਰੀ ਰਾਤ ਦਰਦ ਵਾਲੀ ਥਾਂ ‘ਤੇ ਇਸ ਨੂੰ ਬੰਨਣ ਨਾਲ ਦਰਦ ਤੋਂ ਛੁਟਕਾਰਾ ਮਿਲੇਗਾ।
ਰੋਜ਼ਾਨਾ ਇਸ ਉਪਚਾਰ ਨੂੰ ਕਰਨ ਨਾਲ ਦਰਦ ਕੁੱਝ ਹੀ ਦਿਨਾਂ ਵਿੱਚ ਦੂਰ ਹੋ ਜਾਵੇਗਾ। ਇਸ ਤੋਂ ਇਲਾਵਾ ਗੋਡਿਆਂ ਵਿੱਚ ਸੋਜ ਹੋਣ ‘ਤੇ ਨਿੰਬੂ ਨੂੰ ਉਸ ਥਾਂ ‘ਤੇ ਰਗੜੋ। ਅਜਿਹਾ ਕਰਨ ਨਾਲ ਗੋਡਿਆਂ ਦੀ ਸੋਜ ਦੂਰ ਹੋ ਜਾਂਦੀ ਹੈ।