ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹਨ ਅਤੇ ਇਹਨਾਂ ਦੀ ਦੇਖ-ਰੇਖ ਕਰਨੀ ਬੇਹਦ ਜਰੂਰੀ ਹੈ |ਅੱਖਾਂ ਦੀ ਸਿਹਤ ਵੀ ਉੰਨੀਂ ਹੀ ਜਰੂਰੀ ਹੈ ਜਿੰਨੀਂ ਸਰੀਰ ਦੀ ਸਿਹਤ |ਮੋਤੀਆਬਿੰਦ ਅੱਖਾਂ ਦੇ ਲਈ ਇੱਕ ਖਤਰਨਾਕ ਰੋਗ ਹੈ |ਸਮੇਂ ਤੋਂ ਪਹਿਲਾਂ ਜੇਕਰ ਇਹਨਾਂ ਦਾ ਇਲਾਜ ਨਾ ਕੀਤਾ ਜਾਵੇ ਤਾਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ |ਆਓ ਅੱਜ ਅਸੀਂ ਜਾਣਦੇ ਹਾਂ ਮੋਤੀਏਬਿੰਦ ਬਾਰੇ…………………………..
ਜਦ ਅੱਖਾਂ ਦੀਆਂ ਪਲਕਾਂ ਉੱਪਰ ਨੀਲੇ ਜਿਹੇ ਰੰਗ ਦਾ ਪਾਣੀ ਜਮਾਂ ਹੋਣ ਲੱਗਦਾ ਹੈ ਅਤੇ ਹੌਲੀ-ਹੌਲੀ ਅੱਖਾਂ ਦੀਆਂ ਪਲਕਾਂ ਨੂੰ ਢਕਣ ਲੱਗਦਾ ਹੈ |ਇਸ ਨਾਲ ਵਿਅਕਤੀ ਦੀ ਰੌਸ਼ਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ ਅਤੇ ਬਾਅਦ ਵਿਚ ਪੂਰੀ ਤਰਾਂ ਨਾਲ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ |
40 ਸਾਲ ਦੀ ਉਮਰ ਦੇ ਬਾਅਦ ਮੋਤੀਆਬਿੰਦ ਦੇ ਲੱਛਣ ਜਿਆਦਾ ਹੁੰਦੇ ਹਨ |ਸਮੇਂ ਰਹਿੰਦੇ ਹੀ ਇਸਦਾ ਇਲਾਜ ਹੋ ਜਾਣ ਨਾਲ ਇਹ ਪੂਰੀ ਤਰਾਂ ਨਾਲ ਠੀਕ ਹੋ ਸਕਦਾ ਹੈ ਅਤੇ ਤੁਹਾਡੀਆਂ ਅੱਖਾਂ ਬਚੀਆਂ ਰਹਿ ਸਕਦੀਆਂ ਹਨ |
ਮੋਤੀਆਬਿੰਦ ਦੇ ਕਾਰਨ…………………….
ਮੋਤੀਆਬਿੰਦ ਦਾ ਮੁੱਖ ਕਾਰਨ ਹੈ |ਸ਼ੂਗਰ ਹੋਣਾ ,ਅੱਖ ਵਿਚ ਸੱਟ ਲੱਗਣਾ ,ਅੱਖਾਂ ਉੱਪਰ ਜਖਮ ਬਣਨਾ ,ਗਰਮੀ ਦਾ ਮਾੜਾ ਪ੍ਰਭਾਵ ਆਦਿ ਮੋਤੀਆਬਿੰਦ ਦੇ ਪ੍ਰਮੁੱਖ ਕਾਰਨ ਹਨ |ਇਸ ਨਾਲ ਸਾਡੀ ਦੇਖਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਅਤੇ ਇਨਸਾਨ ਅੰਨਾ ਹੋ ਸਕਦਾ ਹੈ |ਇਸ ਤੋਂ ਇਲਾਵਾ ਇਸਦੇ ਹੋਰ ਵੀ ਅਨੇਕਾਂ ਕਾਰਨ ਹਨ ਆਓ ਜਾਣਦੇ ਹਾਂ………………..
– ਜਿਆਦਾ ਲੰਬੇ ਸਮੇਂ ਤੱਕ ਅੱਖਾਂ ਵਿਚ ਸੋਜ ਦਾ ਬਣੇ ਰਹਿਣਾ |
– ਜਨਮ ਤੋਂ ਹੀ ਅੱਖਾਂ ਵਿਚ ਸੋਜ ਦਾ ਰਹਿਣਾ |
– ਪਲਕਾਂ ਉੱਪਰ ਜਖਮ ਹੋ ਜਾਣਾ |
– ਅੱਖਾਂ ਦੇ ਪਰਦੇ ਦਾ ਕਿਸੇ ਵਜਾ ਨਾਲ ਅਲੱਗ ਹੋ ਜਾਣਾ |
– ਜਿਆਦਾ ਤੇਜ ਰੌਸ਼ਨੀ ਵਿਚ ਕੰਮ ਕਰਨਾ |
– ਗਠੀਏ ਦਾ ਹੋਣਾ |
– ਗੁਰਦਿਆਂ ਦੀ ਸਮੱਸਿਆ ਜਾਂ ਜਲਣ ਹੋਣਾ |
– ਖੂਨੀ ਬਵਾਸੀਰ ਦਾ ਹੋਣਾ |
– ਗੰਭੀਰ ਅੱਖਾਂ ਦਾ ਰੋਗ ਹੋਣਾ ਆਦਿ |
ਮੋਤੀਆਬਿੰਦ ਦੇ ਲੱਛਣ……………………………..
1. ਹੌਲੀ-ਹੌਲੀ ਅੱਖਾਂ ਦੀ ਨਜਰਾਂ ਦਾ ਘੱਟ ਹੋਣਾ |
2. ਤੇਜ ਰੌਸ਼ਨੀ ਦੇ ਚਾਰੋਂ ਪਾਸਿਆਂ ਤੇ ਰੰਗੀਨ ਘੇਰਾ ਬਣਨਾ |
3. ਮੋਤੀਆਬਿੰਦ ਵਿਚ ਇਨਸਾਨ ਨੂੰ ਹਰ ਚੀਜ ਕਾਲੀ ,ਪੀਲੀ ,ਲਾਲ ਅਤੇ ਹਰੀ ਨਜਰ ਆਉਣ ਲੱਗਦੀ ਹੈ |
ਮੋਤੀਆਬਿੰਦ ਦੇ ਘਰੇਲੂ ਉਪਚਾਰ…………………………
ਹੱਥਾਂ ਦੀਆਂ ਦੋਨਾਂ ਤਲੀਆਂ ਨੂੰ ਅੱਖਾਂ ਉੱਪਰ ਇਸ ਤਰਾਂ ਰੱਖੋ ਜਿਸ ਨਾਲ ਅੱਖਾਂ ਉੱਪਰ ਜਿਆਦਾ ਦਬਾ ਨਾ ਪਵੇ ਅਤੇ ਹਲਕਾ ਜਿਹਾ ਅੱਖਾਂ ਨੂੰ ਦਬਾਓ |ਰੋਜ ਦਿਨ ਵਿਚ ਚਾਰ ਤੋਂ ਪੰਜ ਵਾਰੀ ਅੱਧੇ-ਅੱਧੇ ਮਿੰਟ ਤੱਕ ਕਰਦੇ ਰਹੋ |
ਆਂਵਲਾ – ਅੱਖਾਂ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ਆਂਵਲਾ |ਆਂਵਲੇ ਦਾ ਤਾਜਾ ਰਸ 10 ਗ੍ਰਾਮ ਸ਼ਹਿਦ ਨੂੰ ਮਿਲਾ ਕੇ ਰੋਜ ਸਵੇਰੇ ਸੇਵਨ ਕਰਨ ਨਾਲ ਮੋਤੀਆਬਿੰਦ ਦਾ ਵਧਣਾ ਰੁੱਕ ਜਾਂਦਾ ਹੈ |
ਖੱਟੀ ਭਾਜੀ – ਖੱਟੀ ਭਾਜੀ ਦੇ ਪੱਤਿਆਂ ਦੇ ਰਸ ਵਿਚ ਕੁੱਝ ਬੂੰਦਾਂ ਨੂੰ ਅੱਖਾਂ ਵਿਚ ਸਵੇਰੇ ਅਤੇ ਸ਼ਾਮ ਨੂੰ ਪਾਉਂਦੇ ਰਹੋ |ਇਹ ਉਪਾਅ ਮੋਤੀਆਬਿੰਦ ਨੂੰ ਠੀਕ ਕਰਨ ਦਾ ਕਾਰਗਾਰ ਉਪਾਅ ਹੈ |
ਕੱਦੂ – ਇਸਦੇ ਫਲ ਦਾ ਰਸ ਕੱਢੋ ਅਤੇ ਦੋ ਵਾਰ ਦਿਨ ਵਿਚ ਅੱਖਾਂ ਵਿਚ ਪਾਉਂਦੇ ਰਹੋ |
ਸਲਾਦ – ਮੋਤੀਆਬਿੰਦ ਦੇ ਰੋਗੀਆਂ ਨੂੰ ਆਪਣੇ ਖਾਣੇ ਵਿਚ ਸਲਾਦ ਜਿਆਦਾ ਤੋਂ ਜਿਆਦਾ ਖਾਣਾ ਚਾਹੀਦਾ ਹੈ |ਇਹ ਨੇਤਰ ਰੋਗਾਂ ਨੂੰ ਦੂਰ ਕਰਦਾ ਹੈ |
ਕਾਲਾ ਸੁਰਮਾ – ਕਾਲਾ ਸੁਰਮਾ ਅਤੇ ਹਲਕੇ ਮੋਤੀ ਦਾ ਚੁਰਾ ਤਿੰਨ ਗ੍ਰਾਮ ਚੰਗੀ ਤਰਾਂ ਪੀਸੋ |ਇਸਦੇ ਬਾਅਦ ਤੁਸੀਂ ਇਸਨੂੰ ਕਿਸੇ ਸਾਫ਼ ਕੱਚ ਦੀ ਸ਼ੀਸ਼ੀ ਜਾਂ ਬੋਤਲ ਵਿਚ ਰੱਖ ਦਵੋ ਅਤੇ ਨਿਯਮਿਤ ਰਾਤ ਨੂੰ ਸੌਂਦੇ ਸਮੇਂ ਇਸ ਨਾਲ ਆਪਣੇ ਅੱਖਾਂ ਦੀ ਮਸਾਜ ਕਰੋ |ਇਸ ਉਪਾਅ ਨਾਲ ਵੀ ਮੋਤੀਆਬਿੰਦ ਚੰਗੀ ਤਰਾਂ ਨਾਲ ਦੂਰ ਹੋ ਜਾਵੇਗਾ |ਇਹਨਾਂ ਦੈਨਿਕ ਔਸ਼ੁੱਧੀਆਂ ਦੇ ਨਾਲ ਤੁਹਾਨੂੰ ਯੋਗਾ ਵੀ ਕਰਨਾ ਪਵੇਗਾ |ਜਿਸ ਨਾਲ ਮੋਤੀਆਬਿੰਦ ਆਸਾਨੀ ਅਤੇ ਤੇਜੀ ਨਾਲ ਖਤਮ ਹੋ ਸਕੇ |ਮੋਤੀਆਬਿੰਦ ਦਾ ਉਪਚਾਰ ਯੋਗੇ ਦੇ ਜਰੀਏ ਵੀ ਹੋ ਸਕਦਾ ਹੈ |ਇਸਦੇ ਲਈ ਤੁਹਾਨੂੰ ਯੋਗਾ ਜਰੂਰ ਕਰਨਾ ਚਾਹੀਦਾ ਹੈ |
ਅੱਖਾਂ ਦੇ ਲਈ ਕਸਰਤ – ਸਭ ਤੋਂ ਫਿਲੰ ਇੱਕ ਆਸਨ ਵਿਛਾ ਲਵੋ |ਹੁਣ ਉਸ ਉੱਪਰ ਤੁਸੀਂ ਚੌਂਕੜੀ ਮਾਰ ਕੇ ਬੈਠੋ |ਹੁਣ ਅੱਖਾਂ ਦੇ ਡੇਲਿਆਂ ਨੂੰ ਹੌਲੀ-ਹੌਲੀ ਖੱਬੇ-ਸੱਜੇ ਅਤੇ ਫਿਰ ਨੀਚੇ ਤੋਂ ਉੱਪਰ ਵੱਲ ਦੇਖੋ |ਇਸ ਯੋਗ ਨੂੰ ਘੱਟ ਤੋਂ ਘੱਟ 10 ਵਾਰ ਕਰੋ |