ਮੌਸਮ ਵਿਚ ਕਾਫੀ ਬਦਲਾਵ ਆ ਚੁੱਕਿਆ ਹੈ |ਸਵੇਰ-ਸ਼ਾਮ ਠੰਡ ਦੇ ਨਾਲ ਹੀ ਕੋਰੇ ਨੇ ਵੀ ਨੱਕ ਵਿਚ ਦਮ ਕਰ ਦਿੱਤਾ ਹੈ |ਅੱਜ-ਕੱਲ ਦੀ ਸਥਿਤੀ ਇਹ ਹੋ ਗਈ ਹੈ ਕਿ 50 ਮੀਟਰ ਦੂਰ ਵੀ ਸਹੀ ਤਰਾਂ ਨਹੀਂ ਦਿਖ ਰਿਹਾ |ਇਹ ਕੋਰਾ ਸਿਰਫ ਸਾਡੀ ਦੈਨਿਕ ਦਿਨਚਾਰਿਆ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਬਲਕਿ ਸਾਡੀ ਸਿਹਤ ਉੱਪਰ ਵੀ ਬਹੁਤ ਬੁਰਾ ਅਸਰ ਪਾਉਂਦਾ ਹੈ |
ਪ੍ਰਦੂਸ਼ਣ ਅਤੇ ਕੋਰਾ ਪੈਣ ਦੇ ਕਾਰਨ ਸਾਨੂੰ ਕਈ ਤਰਾਂ ਦੇ ਰੋਗ ਹੋਣ ਦਾ ਖਤਰਾ ਰਹਿੰਦਾ ਹੈ ਜਿਵੇਂ ਤਵਚਾ ਖਰਾਬ ਹੋਣ ਦਾ ,ਦਮਾਂ ,ਅੱਖਾਂ ਦਾ ਖਰਾਬ ਹੋਣਾ ਅਤੇ ਸਰਦੀ-ਜੁਕਾਮ ਸਹਿਤ ਕਈ ਅਨੇਕਾਂ ਭਿਆਨਕ ਰੋਗ ਹੋਣ ਦਾ ਵੀ ਖਤਰਾ ਰਹਿੰਦਾ ਹੈ |ਅੱਜ ਅਸੀਂ ਤੁਹਾਨੂੰ ਕੋਰੇ (ਧੁੰਦ) ਤੋਂ ਬਚਣ ਦਾ ਇੱਕ ਬਹੁਤ ਹੀ ਆਸਾਨ ਉਪਾਅ ਦੱਸਣ ਜਾ ਰਹੇ ਹਾਂ……………………..
ਇਸ ਘਰੇਲੂ ਉਪਾਅ ਦਾ ਨਾਮ ਹੈ “ਅੈਲੋਵੈਰਾ” ?ਇਸ ਵਿਚ ਅਮੀਨੋ ਐਸਿਡ ਅਤੇ 12 ਵਿਟਾਮਿਨ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ ਇਹ ਸਰੀਰ ਵਿਚੋਂ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ ਅਤੇ ਸਰੀਰ ਦੀ ਰੋਗ ਪ੍ਰਤੀਰੋਗ ਸ਼ਕਤੀ ਵਧਾਉਂਦੀ ਹੈ |ਇਹ ਜਿੰਨੀ ਤੁਹਾਡੀ ਸਿਹਤ ਦੇ ਲਈ ਲਾਭਦਾਇਕ ਹੈ ਉਹਨੀ ਹੀ ਤੁਹਾਡੇ ਵਾਲਾਂ ਅਤੇ ਤਵਚਾ ਦੇ ਲਈ ਵੀ ਲਾਭਦਾਇਕ ਹੈ |ਜੇਕਰ ਤੁਸੀਂ ਆਪਣੇ ਘਰ ਵਿਚ ਐਲੋਵੈਰਾ ਦਾ ਪੌਦਾ ਲਗਾਉਂਦੇ ਹੋ ਤਾਂ ਪ੍ਰਦੂਸ਼ਣ ਤੁਹਾਡਾ ਕੁੱਝ ਵੀ ਨਹੀਂ ਵਿਗਾੜ ਸਕਦਾ |
ਐਲੋਵੈਰਾ ਦਾ ਇਸਤੇਮਾਲ………………………….
-ਪ੍ਰਦੂਸ਼ਣ ਦਾ ਸਿੱਧਾ ਅਸਰ ਸਾਡੀ ਪਾਚਣ ਕਿਰਿਆਂ ਉੱਪਰ ਪੈਂਦਾ ਹੈ |ਐਲੋਵੈਰਾ ਜੂਸ ਪੀਣ ਨਾਲ ਸਾਡੇ ਪੇਟ ਦੇ ਕਈ ਰੋਗ ਦੂਰ ਹੁੰਦੇ ਹਨ |ਇਹ ਪਾਚਣ ਤੰਤਰ ਨੂੰ ਵੀ ਮਜਬੂਤ ਬਣਾਉਦਾ ਹੈ |ਇਸਦੇ ਰੋਜਾਨਾ ਪ੍ਰਯੋਗ ਨਾਲ ਅਪਚ ਅਤੇ ਕਬਜ ਜਿਹੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ |ਸਾਡੇ ਪੇਟ ਵਿਚ ਪੈਦਾ ਹੋਣ ਵਾਲੇ ਅਲ੍ਸਰ ਨੂੰ ਵੀ ਇਹ ਠੀਕ ਕਰਦਾ ਹੈ |
-ਭੱਜ-ਦੌੜ ਭਰੀ ਜਿੰਦਗੀ ਅਤੇ ਪ੍ਰਦੂਸ਼ਣ ਦਾ ਸਿੱਧਾ ਅਸਰ ਸਾਡੀ ਸਕਿੰਨ ਉੱਪਰ ਵੀ ਪੈਂਦਾ ਹੈ |ਜਦਕਿ ਐਲੋਵੈਰਾ ਦੇ ਗੁੱਦੇ ਨੂੰ ਤਵਚਾ ਉੱਪਰ ਹਲਕਾ ਜਿਹਾ ਰਬ ਕਰਨ ਨਾਲ ਝੁਰੜੀਆਂ ਤੋਂ ਛੁਟਕਾਰਾ ਮਿਲਦਾ ਹੈ |ਇਹ ਸਾਡੀ ਤਵਚਾ ਨੂੰ ਅੰਦਰ ਤੋਂ ਮਾੱਸ਼ਚਰਾਈਜਰ ਵੀ ਕਰਦਾ ਹੈ |ਇਸਦਾ ਰਸ ਸਕਿੰਨ ਨੂੰ ਟਾਇਟ ਬਣਾਉਦਾ ਹੈ ਅਤੇ ਇਸ ਵਿਚ ਮੌਜੂਦ ਵਿਟਾਮਿਨ C ਅਤੇ E ਦੇ ਕਾਰਨ ਤਵਚਾ ਹਾਈਡ੍ਰੇਟ ਬਣੀ ਰਹਿੰਦੀ ਹੈ |
-ਐਲੋਵੈਰਾ ਸਾਡੇ ਸਰੀਰ ਵਿਚ ਖੂਨ ਦੀ ਮਾਤਰਾ ਨੂੰ ਵਧਾਉਂਦੀ ਹੈ ਅਤੇ ਨਾਲ ਹੀ ਖੂਨ ਪ੍ਰਵਾਹ ਨੂੰ ਵੀ ਸੰਚਾਰੂ ਬਣਾਏ ਰੱਖਣ ਵਿਚ ਮੱਦਦ ਕਰਦੀ ਹੈ |ਐਲੋਵੈਰਾ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਇਕਸਾਰ ਕਰਦੀ ਹੈ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ
ਵਾਲਾਂ ਦੇ ਲਈ ਐਲੋਵੈਰਾ ਚਮਤਕਾਰੀ ਰੂਪ ਨਾਲ ਅਸਰ ਦਿਖਾਉਂਦੀ ਹੈ |ਸਾਡੇ ਵਾਲਾਂ ਸੰਬੰਧੀ ਜਿੰਨੀਆਂ ਵੀ ਸਮੱਸਿਆਵਾਂ ਹਨ ਸਭ ਐਲੋਵੈਰਾ ਦੇ ਪ੍ਰਭਾਵ ਨਾਲ ਦੂਰ ਹੋ ਜਾਂਦੀਆਂ ਹਨ ਜਿਵੇਂ -ਵਾਲਾਂ ਦਾ ਝੜਨਾ ,ਰੁੱਖੇ ਵਾਲ ,ਵਾਲਾਂ ਵਿਚ ਸਿੱਕਰੀ ਆਦਿ |ਹਫਤੇ ਵਿਚ ਦੋ ਵਾਰ ਸ਼ੈਂਪੂ ਕਰਨ ਤੋਂ ਬਾਅਦ ਪਹਿਲਾਂ ਚਮੇਲੀ ਅਤੇ ਨਾਰੀਅਲ ਦੇ ਤੇਲ ਵਿਚ ਇਹ ਐਲੋਵੈਰਾ ਦਾ ਰਸ ਮਿਲਾ ਕੇ ਚੰਗੀ ਤਰਾਂ ਆਪਣੇ ਵਾਲਾਂ ਵਿਚ ਲਗਾਓ |
-ਐਲੋਵੈਰਾ ਮੂੰਹ ਅਤੇ ਮਸੂੜਿਆਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ |ਇਸਦੇ ਇਸਤੇਮਾਲ ਨਾਲ ਮਸੂੜਿਆਂ ਦੀ ਤਕਲੀਫ਼ ਅਤੇ ਖੂਨ ਆਉਣਾ ਬੰਦ ਹੋ ਜਾਂਦਾ ਹੈ ਅਤੇ ਨਾਲ ਹੀ ਮੂੰਹ ਵਿਚੋਂ ਅਲਸਰ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ |ਇਸਨੂੰ ਤੁਸੀਂ ਆਪਣੇ ਦੰਦਾਂ ਦੇ ਡਾਕਟਰ ਦੀ ਸਲਾਹ ਨਾਲ ਵੀ ਆਪਣਾ ਸਕੇ ਹੋ |