ਬਵਾਸੀਰ ਜਾਂ ਹੈਮਰਾਇਡ ਤੋਂ ਜ਼ਿਆਦਾਤਰ ਲੋਕ ਪੀੜਤ ਹਨ। ਇਸ ਦਾ ਮੁੱਖ ਕਾਰਨ ਹੈ ਅਨਿਯਮਿਤ ਰੁਟੀਨ ਅਤੇ ਗਲਤ ਖਾਣ-ਪੀਣ। ਬਵਾਸੀਰ ਦਾ ਦਰਦ ਅਸਹਿਣਯੋਗ ਹੁੰਦਾ ਹੈ। ਇਹ ਮਲ ਦਵਾਰ ਦੇ ਆਲੇ-ਦੁਆਲੇ ਦੀ ਨਸਾਂ ‘ਚ ਸੋਜ ਦੇ ਕਾਰਨ ਹੁੰਦੀ ਹੈ। ਆਮ ਤੌਰ ‘ਤੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ- ਅੰਦਰੂਨੀ ਅਤੇ ਬਾਹਰੀ ਬਵਾਸੀਰ। ਅੰਦਰੂਨੀ ਬਵਾਸੀਰ ‘ਚ ਨਸਾਂ ਦੀ ਸੋਜ ਨਜ਼ਰ ਨਹੀਂ ਆਉਂਦੀ ਪਰ ਮਹਿਸੂਸ ਹੁੰਦੀ ਹੈ, ਤੇ ਬਾਹਰੀ ਬਵਾਸੀਰ ‘ਚ ਇਹ ਸੋਜ ਗੁਦਾ ਦੇ ਬਿਲਕੁਲ ਬਾਹਰ ਨਜ਼ਰ ਆਉਂਦੀ ਹੈ।
ਗਲਤ ਖਾਣ- ਪੀਣ ਜਾਂ ਲਾਈਫ ਸਟਾਈਲ ‘ਚ ਬਦਲਾਵ ਦੇ ਕਾਰਨ ਸਿਹਤ ਤੋਂ ਜੁੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਿਸ ਕਰਕੇ ਸਾਨੂੰ ਜਿਆਦਾ ਦਵਾਈਆਂ ਦਾ ਸੇਵਨ ਕਰਨਾ ਪੈਦਾ ਹੈ। ਸਾਡੀ ਰਸੋਈ ‘ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਣ ਦੇ ਨਾਲ-ਨਾਲ ਦਵਾਈਆਂ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਬਵਾਸੀਰ ਦੀ ਸਮੱਸਿਆ ਦੇ ਘਰੇਲੂ ਨੁਸਖੇ
ਨਿੰਬੂ—-ਬਵਾਸੀਰ ਚ ਡੇਢ ਜਾਂ ਦੋ ਕਾਗਜ਼ੀ ਨਿੰਬੂ ਅਨੀਮਾ ਰਾਹੀਂ ਗੁਦਾ ‘ਚ ਰੱਖੋ ਤੇ ਥੋੜੇ ਥੋੜੇ ਸਮੇਂ ਬਾਅਦ ਇਸ ਨੂੰ ਲੈਂਦੇ ਰਹੋ। ਇਹ ਲਗਾਤਾਰ 4-5 ਦਿਨਾਂ ਤੱਕ ਕਰਦੇ ਰਹੋ। ਇਸ ਦੇ ਨਾਲ ਬਵਾਸੀਰ ਦੀ ਸਮੱਸਿਆ ਤੋਂ ਫਾਇਦਾ ਮਿਲਦਾ ਹੈ।
ਜੀਰਾ—ਪੀਸਿਆ ਹੋਇਆ ਜੀਰਾ ਅਤੇ ਥੋੜ੍ਹਾ ਨਮਕ ਮਿਲਾ ਲਵੋ। ਜਦੋਂ ਵੀ ਪਿਆਸ ਲੱਗੇ ਤਾਂ ਪਾਣੀ ਦੀ ਥਾਂ ਲੱਸੀ ਪੀਓ। ਚਾਰ ਦਿਨਾਂ ਤੱਕ ਇਹ ਤਰੀਕਾ ਅਪਣਾਉਣ ਨਾਲ ਬਵਾਸੀਰ ਦੇ ਮੱਸੇ ਠੀਕ ਹੋ ਜਾਂਦੇ ਹਨ।
ਜਾਮਣ—-ਜਾਮਣ ਅਤੇ ਅੰਬ ਦੀ ਗਿਟਕ ਦੇ ਅੰਦਰਲੇ ਹਿੱਸੇ ਨੂੰ ਸੁਕਾ ਕੇ ਚੂਰਨ ਬਣਾ ਲਓ। ਕੋਸੇ ਪਾਣੀ ਜਾਂ ਲੱਸੀ ਨਾਲ ਇਸ ਚੂਰਨ ਨੂੰ ਖਾਓ। ਇਸ ਨਾਲ ਖੂਨੀ ਬਵਾਸੀਰ ‘ਚ ਲਾਭ ਮਿਲਦਾ ਹੈ।
ਈਸਬਗੋਲ—ਈਸਬਗੋਲ ਦੇ ਪਾਊਡਰ ਦੀ ਵਰਤੋਂ ਨਾਲ ਅਨਿਯਮਿਤ ਅਤੇ ਸਖਤ ਮਲ ਤੋਂ ਰਾਹਤ ਮਿਲਦੀ ਹੈ। ਇਸ ਨਾਲ ਕੁਝ ਹੱਦ ਤੱਕ ਪੇਟ ਵੀ ਸਾਫ ਰਹਿੰਦਾ ਹੈ ਅਤੇ ਮੱਸਾ ਬਹੁਤਾ ਦਰਦ ਵੀ ਨਹੀਂ ਕਰਦਾ।
ਵੱਡੀ ਇਲਾਇਚੀ—ਵੱਡੀ ਇਲਾਇਚੀ ਵੀ ਬਵਾਸੀਰ ਦੂਰ ਕਰਨ ਦਾ ਇਕ ਵਧੀਆ ਇਲਾਜ ਹੈ। ਇਸ ਦੇ ਲਈ ਵੱਡੀ ਇਲਾਇਚੀ ਨੂੰ ਤਵੇ ‘ਤੇ ਭੁੰਨਕੇ ਸਾੜ ਲਓ ਤੇ ਠੰਡੀ ਹੋਣ ‘ਤੇ ਇਸ ਨੂੰ ਪੀਸ ਲਓ। ਰੋਜ਼ ਸਵੇਰੇ ਇਸ ਚੂਰਨ ਨੂੰ ਪਾਣੀ ਨਾਲ ਖਾਲੀ ਪੇਟ ਲੈਣ ‘ਤੇ ਬਵਾਸੀਰ ਠੀਕ ਹੋ ਜਾਂਦੀ ਹੈ।
ਕਿਸ਼ਮਿਸ਼—ਰਾਤ ਨੂੰ 100 ਗ੍ਰਾਮ ਕਿਸ਼ਮਿਸ਼ ਪਾਣੀ ‘ਚ ਭਿਓਂ ਦਿਓ ਅਤੇ ਇਸ ਨੂੰ ਸਵੇਰੇ ਸਮੇਂ ਇਸੇ ਪਾਣੀ ‘ਚ ਮਸਲ ਦਿਓ। ਇਸ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਕੁਝ ਹੀ ਦਿਨਾਂ ‘ਚ ਬਵਾਸੀਰ ਰੋਗ ਠੀਕ ਹੋ ਜਾਂਦਾ ਹੈ।
ਕੁਝ ਹੋਰ ਉਪਾਅ—
ਦਾਲਚੀਨੀ ਚੂਰਨ ਇਕ ਚੱਮਚ ਸ਼ਹਿਦ ‘ਚ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਬਵਾਸੀਰ ਖਤਮ ਹੋ ਜਾਂਦੀ ਹੈ।
ਹਰੜ ਜਾਂ ਬਾਲ ਹਰੜ ਦਾ ਰੋਜ਼ਾਨਾ ਸੇਵਨ ਕਰਨ ਨਾਲ ਵੀ ਲਾਭ ਮਿਲਦਾ ਹੈ।
ਬਵਾਸੀਰ ‘ਤੇ ਅਰੰਡੀ ਦਾ ਤੇਲ ਲਗਾਉਣ ਨਾਲ ਫਾਇਦਾ ਹੁੰਦਾ ਹੈ।
ਨਿੰਮ ਦਾ ਤੇਲ ਮੱਸਿਆਂ ‘ਤੇ ਲਗਾਉਣ ਅਤੇ ਰੋਜ਼ਾਨਾ ਤੇਲ ਦੀ 4-5 ਬੂੰਦਾਂ ਪੀਣ ਨਾਲ ਬਵਾਸੀਰ ‘ਚ ਲਾਭ ਮਿਲਦਾ ਹੈ।
ਅਰਾਮ ਪਹੁੰਚਾਉਣ ਵਾਲੀਆਂ ਕ੍ਰੀਮਾਂ ਆਦਿ ਵਰਤੋਂ ਤੁਹਾਨੂੰ ਦਰਦ ਅਤੇ ਖਾਰਸ਼ ਤੋਂ ਅਰਾਮ ਪਹੁੰਚਾ ਸਕਦੀਆਂ ਹਨ।
ਉਪਰੋਕਤ ਔਸ਼ਧੀਆਂ ਦੇ ਸੇਵਨ ਤੋਂ ਇਲਾਵਾ ਆਪਣੀਆਂ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਸਾਧਾਰਨ ਰੱਖਣ ਲਈ ਫਲ, ਸਬਜ਼ੀਆਂ, ਭੂਰੇ ਚੌਲ, ਬ੍ਰਾਊਨ ਬ੍ਰੈੱਡ ਆਦਿ ਵਰਗੇ ਖਾਧ ਪਦਾਰਥਾਂ ਦਾ ਸੇਵਨ ਕਰੋ ਅਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰੋ।