ਲਾਜਵਾਬ ਔਸ਼ੁੱਧੀ ਸੌਂਫ ਨੂੰ ਮਸਾਲਿਆਂ ਦਾ ਰਾਜਾ ਕਿਹਾ ਜਾਂਦਾ ਹੈ |ਸੌਂਫ ਦੇ ਗੁਣਾਂ ਬਾਰੇ ਹਰ ਕੋਈ ਜਾਣਦਾ ਹੈ |ਇਸਦੇ ਵਿਚ ਅਨੇਕਾਂ ਚਮਤਕਾਰੀ ਔਸ਼ੁੱਧੀ ਗੁਣ ਮੌਜੂਦ ਹੁੰਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ |ਸੌਂਫ ਦੇ ਰਸ ਨਾਲ ਕਈ ਪ੍ਰਕਾਰ ਦੇ ਇੰਜਾਇਮ ਵੀ ਬਨਾਏ ਜਾਂਦੇ ਹਨ |ਭੋਜਨ ਦੇ ਬਾਅਦ ਮਾਊਥ ਫ੍ਰੈਸ਼ਰ ਦੇ ਤੌਰ ਤੇ ਵੀ ਇਸਦਾ ਪ੍ਰਯੋਗ ਜਾਂਦਾ ਹੈ |
ਸੁਗੰਧਿਤ ਅਤੇ ਖਾਣੇ ਵਿਚ ਸਵਾਦ ਹੋਣ ਦੇ ਨਾਲ-ਨਾਲ ਸੌਂਫ ਦੇ ਕਈ ਫਾਇਦੇ ਵੀ ਨਹੀ ਹਨ |ਇਸਦੇ ਲਗਾਤਾਰ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ |ਅਜਿਹਾ ਮੰਨਿਆਂ ਜਾਂਦਾ ਹੈ ਕਿ ਖਾਣੇ ਦੇ ਬਾਅਦ ਚੀਨੀ ਦੇ ਨਾਲ ਥੋੜੀ ਜਿਹੀ ਸੌਂਫ ਦਾ ਸੇਵਨ ਕਰਨ ਨਾਲ ਚੰਗੀ ਤਰਾਂ ਡਾਈਜੇਸਟ ਹੁੰਦਾ ਹੈ |ਦਿਮਾਗੀ ਬਿਮਾਰੀਆਂ ਦੇ ਲਈ ਸੌਂਫ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ |ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਚਨ ਵਿਚ ਮੌਜੂਦ ਸੌਂਫ ਦੇ ਕਿਹੜੇ-ਕਿਹੜੇ ਫਾਇਦੇ ਹਨ………………………….
1.ਪੇਟ ਦੇ ਲਈ ਲਾਭਕਾਰੀ –ਸੌਂਫ ਦੇ ਰੋਜਾਨਾ ਇਸਤੇਮਾਲ ਨਾਲ ਪੇਟ ਵਿਚ ਕਬਜ ਦੀ ਸਮੱਸਿਆ ਨਹੀਂ ਹੁੰਦੀ |ਇਸਦੇ ਲਈ ਸੌਂਫ ਨੂੰ ਮਿਸ਼ਰੀ ਨਾਲ ਪੀਸ ਚੂਰਨ ਬਣਾ ਲਵੋ ਅਤੇ ਲਗਪਗ 5 ਗ੍ਰਾਮ ਚੂਰਨ ਨੂੰ ਸੌਂਦੇ ਸਮੇਂ ਗੁਨਗੁਨੇ ਪਾਣੀ ਦੇ ਨਾਲ ਲਵੋ |ਇਸ ਨਾਲ ਕਬਜ ਅਤੇ ਗੈਸ ਦੀ ਸਮੱਸਿਆ ਦੇ ਨਾਲ ਪੇਟ ਦੀਆਂ ਅਨੇਕਾਂ ਸਮੱਸਿਆਵਾਂ ਵਿਚ ਲਾਭ ਮਿਲਦਾ ਹੈ |
2.ਅੱਖਾਂ ਦੇ ਲਈ ਫਾਇਦੇਮੰਦ –ਸੌਂਫ ਦਾ ਸੇਵਨ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ |ਰੋਜਾਨਾ ਖਾਣਾ ਖਾਣ ਤੋਂ ਇਕ ਚਮਚ ਸੌਂਫ ਖਾਓ ਜਾਂ ਫਿਰ ਅੱਧਾ ਚਮਚ ਸੌਂਫ ਦਾ ਚੂਰਨ ਮਿਸ਼ਰੀ ਵਿਚ ਮਿਲਾ ਰਾਤ ਨੂੰ ਸੌਂਦੇ ਸਮੇਂ ਦੁੱਧ ਦੇ ਨਾਲ ਲਵੋ |ਦੁੱਧ ਦੀ ਜਗਾ ਪਾਣੀ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ |ਇਸਲ ਅੱਖਾਂ ਨੂੰ ਕਾਫੀ ਲਾਭ ਮਿਲਦਾ ਹੈ |
3.ਖਾਂਸੀ ਨੂੰ ਦੂਰ ਕਰੇ –10 ਗ੍ਰਾਮ ਸੌਂਫ ਦੇ ਅਰਕ ਨੂੰ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ 2 ਤੋਂ 3 ਵਾਰ ਸੇਵਨ ਕਰਨ ਨਾਲ ਖਾਂਸੀ ਦੂਰ ਹੋ ਜਾਂਦੀ ਹੈ |ਇਕ ਚਮਚ ਸੌਂਫ ਅਤੇ 2 ਚਮਚ ਅਜਵੈਨ ਨੂੰ ਅੱਧਾ ਲੀਟਰ ਪਾਣੀ ਵਿਚ ਉਬਾਲ ਲਵੋ ਫਿਰ ਇਸ ਵਿਚ 2 ਚਮਚ ਮਿਲਾ ਕੇ ਛਾਣ ਲਵੋ |ਇਸ ਕਾੜੇ ਦੇ 3 ਚਮਚ ਨੂੰ 1-1 ਘਟੇ ਦੇ ਅੰਤਰਾਲ ਨਾਲ ਪੀਣ ਤੇ ਖਾਂਸੀ ਵਿਚ ਲਾਭ ਮਿਲਦਾ ਹੈ |ਸੌਂਫ ਨੂੰ ਮੂੰਹ ਵਿਚ ਰੱਖ ਕੇ ਚਬਾਉਣ ਨਾਲ ਸੁੱਕੀ ਖਾਂਸੀ ਸ਼ਾਂਤ ਹੁੰਦੀ ਹੈ |
4.ਤਵਚਾ ਵਿਚ ਗਲੋ ਵਧਾਉਣ ਲਈ –ਸਵਸਥ ਵਿਚ ਲਾਭਕਾਰੀ ਹੋਣ ਦੇ ਨਾਲ-ਨਾਲ ਸੌਂਫ ਸੁੰਦਰਤਾ ਨੂੰ ਵੀ ਵਧਾਉਂਦੀ ਹੈ |ਰੋਜਾਨਾ ਸਵੇਰੇ ਸ਼ਾਮ ਸੌਂਫ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਜੋ ਕਿ ਤਵਚ ਦੇ ਲਈ ਬਹੁਤ ਫਾਇਦੇਮੰਦ ਹੈ |ਇਸਦੇ ਨਿਯਮਿਤ ਸੇਵਨ ਨਾਲ ਤਵਚਾ ਵਿਚ ਚਮਕ ਵੀ ਆਉਂਦੀ ਹੈ |
5.ਲੂਜ-ਮੋਸ਼ਨ –ਜੇਕਰ ਤੁਹਾਨੂੰ ਲੂਜ-ਮੋਸ਼ਨ ਹੋ ਰਹੇ ਹਨ ਤਸ ਵੀ ਸੌਂਫ ਤੁਹਾਡੇ ਲਈ ਬਹੁਤ ਕੰਮ ਆ ਸਕਦੀ ਹੈ |ਸੌਂਫ ਨੂੰ ਪੀਸ ਕੇ ਉਸ ਵਿਚ ਪੀਸੀ ਹੋਈ ਚੀਨੀ ਮਿਲਾ ਕੇ ਪਾਣੀ ਦੇ ਨਾਲ ਫੱਕੀ ਲਵੋ |ਲੂਜ-ਮੋਸ਼ਨ ਵਿਚ ਆਰਾਮ ਆਉਂਦਾ ਹੈ |
ਸੌਂਫ ਦੇ ਅਨੇਕਾਂ ਲਾਭ –ਸੌਂਫ ਚਬਾਉਣ ਨਾਲ ਬੈਠਾ ਹੋਇਆ ਗਲਾ ਵੀ ਸਾਫ਼ ਹੋ ਜਾਂਦਾ ਹੈ |ਰੋਜਾਨਾ ਸਵੇਰੇ-ਸ਼ਾਮ ਸੌਂਫ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਜੋ ਕਿ ਤਵਚਾ ਦੇ ਲਈ ਬਹੁਤ ਫਾਇਦੇਮੰਦ ਹੈ ਇਸ ਨਾਲ ਤਵਚਾ ਚਮਕਦੀ ਹੈ |ਵੈਸੇ ਤਾਂ ਸੌਂਫ ਦਾ ਸੇਵਨ ਕਰਨਾ ਸਵਸਥ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਨਾਲ ਕਈ ਪ੍ਰਕਾਰ ਦੇ ਛੋਟੇ-ਮੋਟੇ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ |
-ਬੱਚਿਆਂ ਨੂੰ ਪੇਟ ਦੀ ਸਮੱਸਿਆ ਹੋਣ ਤੇ ਦੋ ਚਮਚ ਸੌਂਫ ਦਾ ਚੂਰਨ ਦੋ ਕੱਪ ਪਾਣੀ ਵਿਚ ਚੰਗੀ ਤਰਾਂ ਉਬਾਲ ਲੈਣਾ ਚਾਹੀਦਾ ਹੈ |ਇਸ ਤੋਂ ਬਾਅਦ ਇਕ ਚੌਥਾਈ ਪਾਣੀ ਰਹਿਣ ਤੇ ਇਸਨੂੰ ਠੰਡਾ ਕਰ ਲਵੋ |ਇਸਨੂੰ ਇਕ ਚਮਚ ਦੀ ਮਾਤਰਾ ਵਿਚ ਦਿਨ ਵਿਚ ਤਿੰਨ-ਚਾਰ ਵਾਰ ਪਿਲਾਉਣ ਨਾਲ ਪੇਟ ਦਾ ਅਪਚ ,ਉਲਟੀ ,ਮਰੋੜ ਜਿਹੀਆਂ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਹਨ |
-ਸੌਂਫ ਦੀ ਠੰਡਾਈ ਬਣਾ ਕੇ ਪੀਣ ਨਾਲ ਗਰਮੀ ਸ਼ਾਂਤ ਹੁੰਦੀ ਹੈ |ਹੱਥਾਂ-ਪੈਰਾਂ ਵਿਚ ਜਲਣ ਦੀ ਸ਼ਿਕਾਇਤ ਹੋਣ ਤੇ ਸੌਂਫ ਦੇ ਨਾਲ ਬਰਾਬਰ ਮਾਤਰਾ ਵਿਚ ਧਨੀਆਂ ਕੁੱਟ ਕੇ ਉਸ ਵਿਚ ਮਿਸ਼ਰੀ ਮਿਲਾ ਕੇ ਖਾਣੇ ਤੋਂ ਬਾਅਦ 5 ਤੋਂ 6 ਗ੍ਰਾਮ ਮਾਤਰਾ ਵਿਚ ਲੈਣ ਨਾਲ ਕੁੱਝ ਹੀ ਦਿਨਾਂ ਇਚ ਆਰਾਮ ਮਿਲ ਜਾਂਦਾ ਹੈ |
-ਭੁੰਨੀ ਹੋਈ ਸੌਂਫ ਦਾ ਚੂਰਨ ਮਾਤਰਾ ਵਿਚ ਪੀਸ ਕੇ ਹਰ ਦੋ ਘੰਟਿਆਂ ਬਾਅਦ ਠੰਡੇ ਪਾਣੀ ਨਾਲ ਖਾਣਾ ਨਾਲ ਦਸਤ ਅਤੇ ਪੇਚਿਸ਼ ਵਿਚ ਆਰਾਮ ਮਿਲਦਾ ਹੈ |ਸੌਂਫ ਕਬਜ ਨੂੰ ਵੀ ਦੂਰ ਕਰਦੀ ਹੈ |