ਬਾਹਰ ਨਿੱਕਲੇ ਹੋਏ ਪੇਟ ਨੂੰ ਅੰਦਰ ਕਰਨ ਦੇ 6 ਘਰੇਲੂ ਨੁਸਖੇ …..
ਮੋਟਾਪਾ ਉਹ ਬਿਮਾਰੀ ਹੈ ਜੋ ਪਰਸਨੈਲਿਟੀ ਨੂੰ ਖਰਾਬ ਕਰਨ ਦੇ ਨਾਲ-ਨਾਲ ਕਈ ਬਿਮਾਰੀਆਂ ਜਿਵੇਂ ਹਾਈ ਬਲੱਡ ਪ੍ਰੈਸ਼ਰ ,ਕਮਰ ਦਰਦ ,ਦਿਲ ਦੀ ਬਿਮਾਰੀ .ਗੋਡਿਆਂ ਵਿਚ ਦਰਦ ਆਦਿ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ |ਮੋਟਾਪਾ ਘੱਟ ਕਰਨ ਲਈ ਲੋਕ ਡਾਇਟਿੰਗ ,ਜਿੰਮ ਜਾ ਕੇ ਵਰਆਊਟ ਆਦਿ ਕਰਦੇ ਹਨ
ਪਰ ਫਿਰ ਵੀ ਆਪਣਾ ਵਜਨ ਘੱਟ ਨਹੀਂ ਕਰ ਪਾਉਂਦੇ ਕਿਉਕੀ ਉਹਨਾਂ ਦਾ ਡਾਇਟ ਪਲੈਨ ਸਹੀ ਨਹੀਂ ਹੁੰਦਾ |ਜੇਕਰ ਖਾਣੇ ਉੱਪਰ ਪੂਰਾ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਵਰਕਆਊਟ ਕੀਤਾ ਜਾਵੇ ਤਾਂ ਵਜਨ ਨੂੰ ਜਲਦ ਹੀ ਘੱਟ ਕੀਤਾ ਜਾ ਸਕਦਾ ਹੈ |ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁੱਝ ਅਜਿਹੇ ਟਿਪਸ ਜਿੰਨਾਂ ਨਾਲ ਸਿਰਫ 7 ਦਿਨਾਂ ਵਿਚ ਪੇਟ ਅੰਦਰ ਅਤੇ ਵਜਨ ਘੱਟ ਹੋਣਾ ਸ਼ੁਰੂ ਹੋ ਜਾਵੇਗਾ ਤਾਂ ਆਓ ਜਾਣਦੇ ਹਾਂ…………………
ਪੇਟ ਅੰਦਰ ਕਰਨ ਲਈ ਉਪਾਅ ਨੰਬਰ 1……………………………
ਰੋਜਾਨਾ ਸਵੇਰੇ-ਸ਼ਾਮ ਟਹਿਲਣ ਜਾਓ |ਦਿਨ ਭਰ ਵਿਚ ਘੱਟ ਤੋਂ ਘੱਟ 3 ਕਿੱਲੀਮੀਟਰ ਤੱਕ ਵਾੱਕ ਕਰੋ |ਲੰਚ ਤੋਂ ਬਾਅਦ ਵੀ ਥੋੜੀ ਦੇਰ ਟਹਿਲੋ |ਰਾਤ ਨੂੰ ਹਲਕਾ ਖਾਣਾ ਖਾਓ |ਰਾਤ ਨੂੰ 8:30 ਵਜੇ ਤੋਂ ਬਾਅਦ ਖਾਣਾ ਖਾ ਰਹੇ ਹੋ ਤਾਂ ਰੋਟੀ ਅਤੇ ਚੌਲਾਂ ਦੀ ਬਜਾਏ ਦਾਲਾਂ ਜਿਆਦਾ ਖਾਓ |ਕੁੱਲ ਮਿਲਾ ਕੇ ਇੰਨਾਂ ਧਿਆਨ ਰੱਖੋ ਕਿ ਤੁਸੀਂ ਜਿੰਨੀ ਕਲੋਰੀ ਖਾ ਰਹੇ ਹੋ ਉਸਨੂੰ ਜਲਾਉਣ ਲਈ ਪ੍ਰਾੱਪਰ ਆਰਾਮ ਕਰਨਾ ਜਰੂਰੀ ਹੈ |
ਪੇਟ ਅੰਦਰ ਕਰਨ ਲਈ ਉਪਾਅ ਨੰਬਰ 2………………….
ਚਾੱਕਲੇਟ ,ਆਲੂ ,ਅਰਬੀ ਅਤੇ ਮੀਟ ਤੋਂ ਬਚੋ ਅਤੇ ਚੌਲ ਖਾਓ |ਜਿੰਨੀ ਭੁੱਖ ਲੱਗੇ ਸਿਰਫ ਉੰਨਾਂ ਹੀ ਖਾਣਾ ਖਾਓ ਅਤੇ ਜੇਕਰ ਦਿਨ ਭਰ ਵਿਚ ਥੋੜੀ-ਥੋੜੀ ਭੁੱਖ ਲੱਗੇ ਤਾਂ ਗਾਜਰ ,ਖੀਰਾ ,ਕਕੜੀ ,ਭੁੰਨੇ ਚਨੇ ,ਸਲਾਦ ਆਦਿ ਖਾ ਸਕਦੇ ਹੋ |ਜਿਆਦਾ ਫੈਟ ਵਾਲੇ ਭੋਜਨ ਵਿਚ ਰੇਸ਼ੇ ਘੱਟ ਹੁੰਦੇ ਹਨ ਅਤੇ ਕਲੋਰੀ ਜਿਆਦਾ ਹੁੰਦੀ ਹੈ ਜੋ ਕਿ ਵਜਨ ਘੱਟ ਕਰ ਵਾਲੇ ਲੋਕਾਂ ਲਈ ਬਹੁਤ ਗਲਤ ਸਿੱਧ ਹੁੰਦੀ ਹੈ |
ਪੇਟ ਅੰਦਰ ਕਰਨ ਲਈ ਉਪਾਅ ਨੰਬਰ 3……………………………
ਆਲੂ,ਮੈਦਾ ,ਚੀਨੀ ,ਚੌਲ ਆਦਿ ਦਾ ਸੇਵਨ ਘੱਟ ਕਰੋ ਅਤੇ ਦਾਲਾਂ ,ਚਨੇ ,ਜੌਂ ,ਗਾਜਰ ,ਪਾਲਕ ਸੇਬ ,ਪਪੀਤਾ ਆਦਿ ਨੂੰ ਆਪਣੇ ਡਾਇਟ ਵਿਚ ਜਰੂਰ ਸ਼ਾਮਿਲ ਕਰੋ |ਇਹਨਾਂ ਚੀਜਾਂ ਨਾਲ ਤੁਹਾਡਾ ਪਾਚਣ ਤੰਤਰ ਵੀ ਸਹੀ ਰਹਿੰਦਾ ਹੈ ਅਤੇ ਜਿਆਦਾ ਫਾਇਬਰ ਹੋਣ ਦੇ ਕਾਰਨ ਘੱਟ ਖਾਣ ਨਾਲ ਹੀ ਪੇਟ ਭਰ ਜਾਂਦਾ ਹੈ |ਪੋਸ਼ਣ ਵਿਚ ਵੀ ਕਮੀ ਨਹੀਂ ਰਹਿੰਦੀ ਅਤੇ ਤੁਸੀਂ ਜਿਆਦਾ ਕਲੋਰੀ ਦੇ ਸੇਵਨ ਤੋਂ ਵੀ ਬਚ ਜਾਂਦੇ ਹੋ |
ਪੇਟ ਅੰਦਰ ਕਰਨ ਲਈ ਉਪਾਅ ਨੰਬਰ 4……………………………
ਸਭ ਤੋਂ ਜਿਆਦਾ ਫ਼ੋਕਸ ਬ੍ਰੇਕਫਾਸਟ ਉੱਪਰ ਰੱਖੋ |ਨਿਯਮਿਤ ਰੂਪ ਨਾਲ ਬ੍ਰੇਕਫਾਸਟ ਖਾਣਨਾਲ ਵਜਨ ਘੱਟ ਹੁੰਦਾ ਹੈ |ਨਾਸ਼ਤਾ ਜਾਂ ਖਾਣੇ ਵਿਚ ਚੀਜਾਂ ਰੋਜ ਬਦਲਦੇ ਰਹੋ |ਕਦੇ ਦੁੱਧ ਦੇ ਨਾਲ ਦਲੀਆ ਖਾਓ ਅਤੇ ਕਦੇ ਪੋਹਾ |ਤਨਾਸ਼ਤਾ ਨਾ ਕਰਨ ਵਾਲੇ ਲੋਕਾਂ ਵਿਚ ਪੇਟ ਬਾਹਰ ਨਿਕਲਣ ਦੀ ਸਮੱਸਿਆ ਜਿਆਦਾ ਦੇਖੀ ਜਾਂਦੀ ਹੈ
ਪੇਟ ਅੰਦਰ ਕਰਨ ਲਈ ਉਪਾਅ ਨੰਬਰ 5……………………………
ਦੁੱਧ ,ਦਹੀਂ ਅਤੇ ਪਨੀਰ ਜਿਹੀ ਸਮੱਗਰੀ ਦਾ ਇਸਤੇਮਾਲ ਕਰੋ |ਪਾਣੀ ਜਿਆਦਾ ਪੀਣਾ ਚਾਹੀਦਾ ਹੈ ਅਤੇ ਮਿੱਠੇ ਅਤੇ ਜਿਆਦਾ ਕਲੋਰੀ ਵਾਲੇ ਪਦਾਰਥ ਘੱਟ ਲੈਣੇ ਚਾਹੀਦੇ ਹਨ |ਫੁੱਲ ਕਰੀਮ ਵਾਲਾ ਦੁੱਧ ਅਤੇ ਉਸਦੇ ਉਤਪਾਦ ਸੇਵਨ ਕਰਨ ਨਾਲ ਸਰੀਰ ਵਿਚ ਜਿਆਦਾ ਚਰਬੀ ਵਧਦੀ ਹੈ |ਦੁੱਧ ਪੀਣ ਨਾਲ ਚਰਬੀ ਨਹੀਂ ਵਧਦੀ ਅਤੇ ਸਰੀਰ ਨੂੰ ਜਰੂਰੀ ਕੈਲਸ਼ੀਅਮ ਵੀ ਪ੍ਰਾਪਤ ਹੋ ਜਾਂਦਾ ਹੈ |
ਪੇਟ ਅੰਦਰ ਕਰਨ ਲਈ ਉਪਾਅ ਨੰਬਰ 6…………………………..
ਖਾਣੇ ਵਿਚ ਉੱਪਰ ਤੋਂ ਨਮਕ ਨਾ ਮਿਲਾਓ ਅਤੇ ਮਸਾਲਿਆਂ ਨੂੰ ਭੁੰਨਣ ਦੇ ਲਈ ਜਿਆਦਾ ਤੇਲ ਦਾ ਇਸਤੇਮਾਲ ਨਾ ਕਰੋ |ਖਾਣੇ ਵਿਚ ਉੱਪਰ ਤੋਂ ਮਿਲਾਇਆ ਗਿਆ ਨਮਕ ਸਰੀਰ ਵਿਚ ਮੇਟਾਬੋਲਿਜਮ ਨਦੇ ਸੰਤੁਲਨ ਨੂੰ ਖਰਾਬ ਕਰਦਾ ਹੈ ਅਤੇ ਸਰੀਰ ਨੂੰ ਬੇਡੌਲ ਕਰਦਾ ਹੈ |