ਹਰ ਲੜਕੀ ਦੀ ਚਾਹਤ ਹੁੰਦੀ ਹੈ ਕਿ ਉਸਦੇ ਬੁੱਲ ਗੁਲਾਬੀ ,ਨਰਮ ਅਤੇ ਚਮਕਦਾਰ ਹੋਣ |ਗੁਲਾਬ ਦੀ ਪੰਖੜੀਆਂ ਜਿਹੇ ਬੁੱਲ ਪਾਉਣ ਦੀ ਚਾਹਤ ਤਾਂ ਉਹਨਾਂ ਦੀ ਹੁੰਦੀ ਹੀ ਹੈ ਪਰ ਜੇਕਰ ਬੁੱਲ ਬੇਜਾਨ ਅਤੇ ਕਾਲੇ ਦਿਖਣ ਲੱਗ ਜਾਂਦੇ ਹਨ ਤਾਂ ਵੀ ਸਾਫ਼ ਹੈ ਕਿ ਇਹਨਾਂ ਨੂੰ ਹੈਲਥੀ ਨਹੀਂ ਕਿਹਾ ਜਾ ਸਕਦਾ |ਤੁਸੀਂ ਬੁੱਲਾਂ ਉੱਪਰ ਜਿੰਨੀ ਵੀ ਮਰਜੀ ਲਪਿਸਟਿਕ ਜਾਂ ਬਾਂਮ ਲਗਾ ਲਵੋ ਉਸ ਨਾਲ ਕਦੇ ਵੀ ਬੁੱਲਾਂ ਦੀ ਨੈਚੂਰਲ ਬਿਊਟੀ ਹਾਸਿਲ ਨਹੀਂ ਕੀਤੀ ਜਾ ਸਕਦੀ ਗੁਲਾਬੀ ਬੁੱਲ ਪਾਉਣ ਲਈ ਤੁਹਾਨੂੰ ਪ੍ਰਕਿਰਤਿਕ ਤਰੀਕੇ ਹੀ ਅਪਨਾਉਣੇ ਪੈਣਗੇ |
ਜੇਕਰ ਤੁਹਾਨੂੰ ਬੁੱਲ ਡਾਰਕ ਵੀ ਹੋਣ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ |ਇਥੇ ਲਿਪਸ ਸਕਰੱਬ ਅਤੇ ਅਨੇਕਾਂ ਪ੍ਰੋਡਕਟਾਂ ਦੀ ਗੱਲ ਨਹੀਂ ਹੋ ਰਹੀ ਬਲਕਿ ਅਜਿਹੇ ਅਸੀਂ ਅਜਿਹੇ ਫੂਡਸ ਬਾਰੇ ਗੱਲ ਕਰਣ ਜਾ ਰਹੇ ਹਾਂ ਜੋ ਤੁਹਾਡੇ ਜੋ ਤੁਹਾਡੇ ਬੁੱਲ ਗ਼ੁਲਾਬੀ ਕਰਨ ਵਿਚ ਮੱਦਦ ਕਰਨਗੇ |ਇਥੇ ਅਸੀਂ ਤੁਹਾਨੂੰ ਅਜਿਹੇ 5 ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬੁੱਲਾਂ ਦੇ ਕਾਲੇਪਣ ਨੂੰ ਦੂਰ ਕਰਕੇ ਗੁਲਾਬ ਦੀ ਪੰਖੜੀ ਜਿਹੇ ਬਣਾਉਣ ਵਿਚ ਮੱਦਦ ਕਰਨਗੇ ਤਾਂ ਆਓ ਜਾਣਦੇ ਹਾਂ ਇਹਨਾਂ ਫੂਡਸ ਬਾਰੇ…………………
ਸ਼ਹਿਦ -ਸ਼ਹਿਦ ਦੇ ਅਨਗਿਣਤ ਫਾਇਦੇ ਹਨ |ਜੇਕਰ ਤੁਸੀਂ ਇਸਦਾ ਸੇਵਨ ਆਪਣੇ ਬੁੱਲਾਂ ਉੱਪਰ ਕਰੋ ਤਾਂ ਇਹ ਪ੍ਰਕਿਰਤਿਕ ਉਤਪਾਦ ਤੁਹਾਨੂੰ ਜਰੂਰ ਫਾਇਦਾ ਦੇਵੇਗਾ |ਗੁਲਾਬੀ ਬੁੱਲ ਪਾਉਣ ਲਈ ਇਹ ਬਹੁਤ ਅਸਰਦਾਰ ਘਰੇਲੂ ਨੁਸਖਾ ਹੈ |ਬੁੱਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਵਾਲੇ ਇਸਦੇ ਗੁਣਾਂ ਬਾਰੇ ਕਾਫੀ ਲੋਕ ਨਹੀਂ ਜਾਣਦੇ |ਸੌਂਣ ਤੋਂ ਪਹਿਲਾਂ ਹਰ-ਰੋਜ ਆਪਣੇ ਬੁੱਲਾਂ ਉੱਪਰ ਸ਼ਹਿਦ ਲਗਾਓ |ਇਸਨੂੰ ਸੁੱਕਣ ਦਵੋ |ਸ਼ਹਿਦ ਵਿਚ ਐਂਟੀ-ਆੱਕਸੀਡੈਂਟ ਅਤੇ ਖਨਿਜ ਪਦਾਰਥ ਜਿਵੇਂ ਕਿ ਮੈਗਨੀਸ਼ੀਅਮ ਭਰਪੂਰ ਹੁੰਦਾ ਹੈ ਜੋ ਬੁੱਲਾਂ ਉੱਪਰੋਂ ਕਾਲੇਪਣ ਨੂੰ ਦੂਰ ਕਰਦਾ ਹੈ |
ਗ੍ਰੀਨ ਟੀ -ਹੁਣ ਤੱਕ ਤੁਸੀਂ ਵਜਨ ਘਟਾਉਣ ਲਈ ਹੀ ਗ੍ਰੀਨ ਟੀ ਦਾ ਉਪਯੋਗ ਕਰ ਰਹੇ ਹੋਵੋਗੇ ਪਰ ਤੁਸੀਂ ਇਹ ਨਹੀਂ ਜਾਣਦੇ ਕਿ ਇਹ ਤੁਹਾਡੇ ਬੁੱਲਾਂ ਦੀ ਚਮਕ ਵੀ ਵਾਪਸ ਲਿਆ ਸਕਦਾ ਹੈ |ਇਸ ਵਿਚ ਮੌਜੂਦ ਪਾੱਲੀਫ਼ੇਨੌਲ ਮੁਕਤ ਕਣਾਂ ਨਾਲ ਲੜਦੇ ਹਨ ਅਤੇ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਸਾਡੇ ਨਾਜੁਕ ਬੁੱਲਾਂ ਦੀ ਰੱਖਿਆ ਕਰਦੇ ਹਨ |ਇਸ ਨੂੰ ਸੇਵਨ ਕਰਨ ਦਾ ਤਰੀਕਾ ਹੈ ਕਿ ਆਪਣੇ ਲਈ ਗ੍ਰੀਨ ਟੀ ਬਣਾਉਣ ਤੋਂ ਬਾਅਦ ,ਟੀ ਨੂੰ ਠੰਡਾ ਹੋਣ ਲਈ ਅਲੱਗ ਰੱਖ ਦਵੋ |ਜਦ ਇਹ ਬਿਲਕੁਲ ਠੰਡੀ ਹੋ ਜਾਵੇ ਤਾਂ ਟੀ ਨੂੰ ਆਪਣੇ ਬੁੱਲਾਂ ਉੱਪਰ ਲਗਾਓ |ਇਹ ਸੁੱਕੇ ਅਤੇ ਕਾਲੇ ਬੁੱਲਾਂ ਨੂੰ ਨਾਜੁਕ ਬਣਾਉਣ ਦਾ ਇਕ ਵਧੀਆ ਉਪਾਅ ਹੈ |
ਲਾਲ ਟਮਾਟਰ -ਲਾਲ ਟਮਾਟਰ ਵਿਚ ਇਕ ਸ਼ਕਤੀਸ਼ਾਲੀ ਐਂਟੀ-ਆੱਕਸੀਡੈਂਟ ਸੇਲੇਨਿਯਮ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਕਿ ਤੁਹਾਡੇ ਸਕਿੰਨ ਡੈਮੇਜ ਨੂੰ ਬਚਾ ਸਕਦਾ ਹੈ |ਇਸਨੂੰ ਤੁਸੀਂ ਆਪਣੀ ਡਾਇਟ ਵਿਚ ਸ਼ਾਮਿਲ ਕਰ ਸਕਦੇ ਹੋ ਅਤੇ ਇਸਦਾ ਪੇਸਟ ਬਣਾ ਕੇ ਆਪਣੇ ਬੁੱਲਾਂ ਉੱਪਰ ਲਗਾ ਸਕਦੇ ਹੋ |
ਨਾਰੀਅਲ ਤੇਲ -ਨਾਰੀਅਲ ਤੇਲ ਕੇਵਲ ਤਵਚਾ ਨੂੰ ਮਾੱਇਸ਼ਚਰਾਇਜ ਨਹੀ ਕਰਦਾ ਬਲਕਿ ਇਸਨੂੰ ਨਰਮ ਵੀ ਬਣਾਉਂਦਾ ਹੈ |ਤੁਸੀਂ ਸੌਣ ਤੋਂ ਪਹਿਲਾਂ ਹਰ-ਰੋਜ ਆਪਣੇ ਬੁੱਲਾਂ ਉੱਪਰ ਨਾਰੀਅਲ ਤੇਲ ਲਗਾਓ |ਇਸ ਨਾਲ ਤੁਹਾਡੇ ਬੁੱਲ ਨਰਮ ਅਤੇ ਚਮਕਦਾਰ ਬਣਨਗੇ |
ਨਿੰਬੂ -ਨਿੰਬੂ ਵਿਚ ਤਵਚਾ ਦੀ ਰੰਗਤ ਵਿਚ ਨਿਖ਼ਾਰ ਲਿਆਉਣ ਦੇ ਗੁਣ ਹੁੰਦੇ ਹਨ ਅਤੇ ਇਹ ਤੁਹਾਡੇ ਕਾਲੇ ਬੁੱਲਾਂ ਨੂੰ ਵੀ ਉਹਨਾਂ ਦੀ ਪੁਰਾਣੀ ਰੰਗਤ ਵਾਪਸ ਲਿਆਉਣ ਵਿਚ ਮੱਦਦਗਾਰ ਹਨ |ਹਰ-ਰੋਜ ਰਾਤ ਨੂੰ ਸੌਣ ਤੋਂ ਪਹਿਲਾਂ ਨਿੰਬੂ ਦਾ ਰਸ ਨਿਚੋੜ ਕੇ ਉਸਨੂੰ ਬੁੱਲਾਂ ਉੱਪਰ ਲਗਾਓ ਇਸਨੂੰ ਰਾਤ ਭਰ ਲੱਗਾ ਰਹਿਣ ਦਵੋ |ਕੁੱਝ ਹੀ ਦਿਨਾਂ ਵਿਚ ਤੁਹਾਨੂੰ ਇਸਦਾ ਨਤੀਜਾ ਮਿਲ ਜਾਵੇਗਾ |